ETV Bharat / state

ਪੁਲਵਾਮਾ ਹਮਲਾ : ਬਠਿੰਡਾ ਦੇ ਆਟੋ ਵਾਲਿਆਂ ਦੀ ਫ਼ੌਜੀਆਂ ਨੂੰ ਮੁਫ਼ਤ ਆਟੋ ਸੇਵਾ - pulwama attack

ਪੁਲਵਾਮਾ ਦੇ ਵਿੱਚ ਸ਼ਹੀਦ ਹੋਏ ਜਵਾਨਾਂ ਨੂੰ ਸਮਰਪਿਤ ਬਠਿੰਡਾ ਦੇ ਆਟੋ-ਰਿਕਸ਼ਾ ਡਰਾਇਵਰ 24 ਘੰਟਿਆਂ ਲਈ ਫ਼ੌਜੀ ਜਵਾਨਾਂ ਨੂੰ ਜਵਾਨਾਂ ਨੂੰ ਮੁਫ਼ਤ ਸੇਵਾ ਦੇ ਰਹੇ ਹਨ।

pulwama attack : Bathinda auto drivers giving free auto service to soldiers
ਪੁਲਵਾਮਾ ਹਮਲਾ : ਬਠਿੰਡਾ ਦੇ ਆਟੋ ਵਾਲਿਆਂ ਦੀ ਫ਼ੌਜੀਆਂ ਨੂੰ ਮੁਫ਼ਤ ਆਟੋ ਸੇਵਾ
author img

By

Published : Feb 14, 2020, 8:44 PM IST

ਬਠਿੰਡਾ : ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ 14 ਫ਼ਰਵਰੀ ਨੂੰ ਹੋਏ ਅੱਤਵਾਦੀ ਹਮਲੇ ਵਿੱਚ 42 ਜਵਾਨ ਸ਼ਹੀਦ ਹੋਏ ਸਨ। ਇਸ ਘਟਨਾ ਨੂੰ ਅੱਜ ਪੂਰਾ ਇੱਕ ਸਾਲ ਬੀਤ ਚੁੱਕਿਆ ਹੈ, ਜਿਸ ਨੂੰ ਲੈ ਕੇ ਜਿੱਥੇ ਪੂਰੇ ਦੇਸ਼ ਭਰ ਵਿੱਚ ਅੱਜ ਉਨ੍ਹਾਂ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਹੈ। ਉੱਥੇ ਹੀ ਬਠਿੰਡਾ ਦੇ ਆਟੋ-ਰਿਕਸ਼ਾ ਡਰਾਇਵਰਾਂ ਨੇ ਆਟੋ-ਰਿਕਸ਼ਾ ਦੀ ਫ਼ੌਜ ਦੇ ਜਵਾਨਾਂ ਲਈ ਮੁਫ਼ਤ ਸੇਵਾ ਸ਼ੁਰੂ ਕੀਤੀ।

ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਆਟੋ ਡਰਾਇਵਰ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਅੱਜ ਦੇਸ਼ ਦੇ ਜਵਾਨਾਂ ਲਈ ਆਪਣਾ ਬਣਦਾ ਕਿਰਦਾਰ ਮੁਫ਼ਤ ਸੇਵਾ ਦੇ ਕੇ ਅਦਾ ਕਰ ਰਹੇ ਹਨ ਅਤੇ ਉਨ੍ਹਾਂ ਤੋਂ ਕੋਈ ਪੈਸਾ ਨਹੀਂ ਲੈ ਰਹੇ ਜਿਸ ਨੂੰ ਲੈ ਕੇ ਫ਼ੌਜੀ ਭਰਾਵਾਂ ਨੂੰ ਵੀ ਕਾਫ਼ੀ ਖੁਸ਼ੀ ਹੈ।

ਇਹ ਵੀ ਪੜ੍ਹੋ : ਬਠਿੰਡਾ ਪੁਲਿਸ ਨੇ ਸੁਲਝਾਇਆ ਕਤਲ ਮਾਮਲਾ, 2 ਮੁਲਜ਼ਮ ਗ੍ਰਿਫ਼ਤਾਰ

ਆਟੋ ਡਰਾਇਵਰ ਗੁਰਦੀਪ ਸਿੰਘ ਨੇ ਦੱਸਿਆ ਕਿ ਆਟੋ ਡਰਾਇਵਰਾਂ ਵੱਲੋਂ ਅੱਜ ਦਾ ਦਿਨ ਕਾਲੇ ਦਿਵਸ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ। ਅੱਜ ਦੇ ਦਿਨ ਸਾਡੇ ਦੇਸ਼ ਦੇ ਜਵਾਨ ਪੁਲਵਾਮਾ ਵਿੱਚ ਸ਼ਹੀਦ ਹੋਏ ਸਨ, ਜਿੰਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਉਨ੍ਹਾਂ ਦੀ ਯਾਦ ਵਿੱਚ ਫ਼ੌਜ ਦੇ ਜਵਾਨਾਂ ਲਈ ਬਿਲਕੁਲ ਮੁਫ਼ਤ ਸੇਵਾ ਸ਼ੁਰੂ ਕੀਤੀ ਗਈ ਹੈ ਇਸ ਦੇ ਲਈ ਆਟੋ ਯੂਨੀਅਨ ਵੱਲੋਂ ਦਸ ਤੋਂ ਵੱਧ ਆਟੋ ਰਿਕਸ਼ਾ ਬਠਿੰਡਾ ਕੈਂਟ ਜਾ ਚੁੱਕੇ ਹਨ।

ਵੇਖੋ ਵੀਡੀਓ।

ਆਟੋ ਰਿਕਸ਼ਾ ਯੂਨੀਅਨ ਦੇ ਪ੍ਰਧਾਨ ਧਰਮਪਾਲ ਨੇ ਦੱਸਿਆ ਕਿ ਜਿੱਥੇ ਅੱਜ ਪੂਰੇ ਦੇਸ਼ ਭਰ ਵਿੱਚ ਸ਼ਹੀਦ ਜਵਾਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਅੱਜ ਬਠਿੰਡਾ ਦੇ ਆਟੋ ਰਿਕਸ਼ਾ ਯੂਨੀਅਨ ਵੱਲੋਂ ਵੀ ਆਪਣਾ ਬਣਦਾ ਕਿਰਦਾਰ ਅਦਾ ਕੀਤਾ ਜਾ ਰਿਹਾ ਹੈ। ਜਦੋਂ ਸਾਡੇ ਦੇਸ਼ ਦੇ ਜਵਾਨ ਸਾਡੇ ਲਈ ਆਪਣੀ ਜਾਨ ਕੁਰਬਾਨ ਕਰ ਸਕਦੇ ਹਨ ਤਾਂ ਕਿ ਅਸੀਂ ਆਪਣੀ ਉਨ੍ਹਾਂ ਜਵਾਨਾਂ ਲਈ ਫ੍ਰੀ ਸੇਵਾ ਨਹੀਂ ਦੇ ਸਕਦੇ ਇਸ ਨੂੰ ਧਿਆਨ ਵਿੱਚ ਰੱਖਦਿਆਂ ਅੱਜ ਸਾਡੇ ਆਟੋ ਰਿਕਸ਼ਾ ਯੂਨੀਅਨ ਵੱਲੋਂ ਬਠਿੰਡਾ ਰੇਲਵੇ ਸਟੇਸ਼ਨ ਤੋਂ ਫੌਜੀ ਜਵਾਨਾਂ ਨੂੰ ਫ੍ਰੀ ਸੇਵਾ ਦਿੱਤੀ ਜਾ ਰਹੀ ਹੈ ਇਹ ਸੇਵਾ ਦੋ ਦਿਨਾਂ ਤੱਕ ਦਿੱਤੀ ਜਾਵੇਗੀ ਜਿਸ ਵਿੱਚ 15-16 ਆਟੋ ਆਪਣੀ ਸੇਵਾ ਵਿਚ ਬਣਦਾ ਕਿਰਦਾਰ ਅਦਾ ਕਰ ਰਹੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.