ਬਠਿੰਡਾ : ਅਦਾਲਤ 'ਚ ਪੇਸ਼ੀ ਭੁਗਤਨ ਲਈ ਆਏ ਮੁਕਤਸਰ ਜੇਲ੍ਹ 'ਚ ਬੰਦ ਕੈਦੀ ਰਵੀ ਵਰਮਾ ਨੇ ਜੇਲ੍ਹ ਪ੍ਰਸ਼ਾਸਨ 'ਤੇ ਉਸ ਦੀ ਨਜ਼ਾਇਜ ਤੌਰ ਉੱਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਹਨ।ਇਸ ਦੀ ਸ਼ਕਾਇਤ ਰਵੀ ਵਰਮਾ ਦੀ ਮਾਤਾ ਵਲੋਂ ਮਾਣਯੋਗ ਅਦਾਲਤ ਨੂੰ ਕਰਦੇ ਹੋਏ ਇਸ ਘਟਨਾ ਦੀ ਜਾਂਚ ਦੀ ਮੰਗ ਕੀਤੀ ਹੈ।
ਆਪਣੇ ਨਾਲ ਵਾਪਰੀ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਰਵੀ ਵਰਮਾ ਨੇ ਦੱਸਿਆ ਕਿ ਉਹ ਐਨਡੀਪੀਐਸ ਐਕਟ ਦੇ ਤਹਿਤ ਸਜ਼ਾ ਕੱਟ ਰਿਹਾ ਹੈ ਅਤੇ ਪਿਛਲੇ 22 ਦਿਨਾਂ ਤੋਂ ਤਰਸ ਦੇ ਆਧਾਰ ਤੇ ਸ੍ਰੀ ਮੁਕਤਸਰ ਸਾਹਿਬ ਦੀ ਜੇਲ੍ਹ ਵਿੱਚ ਬੰਦ ਹੈ।
ਰਵੀ ਨੇ ਦੱਸਿਆ ਉਹ ਕਾਲੇ ਪੀਲੀਏ ਦੀ ਬਿਮਾਰੀ ਤੋਂ ਪੀੜਤ ਹੈ, ਪਰ ਜੇਲ੍ਹ ਅਧਿਕਾਰੀਆਂ ਵਲੋਂ ਉਸ ਦੀ ਰਾਤ ਸਮੇਂ ਡਿਊਟੀ ਲਗਾ ਦਿੱਤੀ ਗਈ ।ਜਿਸ ਡਿਊਟੀ ਨੂੰ ਉਸ ਵਲੋਂ ਆਪਣੀ ਬਿਮਾਰੀ ਕਾਰਨ ਕਰਨ ਤੋਂ ਅਸਮਰਥ ਦੱਸ ਦੇ ਹੋਏ ਨਾ ਕਰ ਦਿੱਤੀ ਗਈ।
ਪਰ ਤੈਸ਼ ਆਏ ਜੇਲ੍ਹ ਅਧਿਕਾਰੀਆਂ ਵਲੋਂ ਮੰਗਵਾਰ ਉਸ ਨਾਲ ਸਵੇਰ ਵੇਲੇ ਕੁੱਟਮਾਰ ਕੀਤੀ ਗਈ।ਜਿਸ ਦੀ ਜਾਣਕਾਰੀ ੳਸੁ ਵੱਲੋਂ ਮਾਣਯੋਗ ਅਦਾਲਤ ਨੂੂੰ ਦਿੱਤੀ ਗਈ ਹੈ।
ਇਸ ਬਾਰੇ ਰਵੀ ਵਰਮਾ ਦੇ ਵਕੀਲ ਪੰਕਜ ਸੋਨੀ ਨੇ ਦੱਸਿਆ ਕਿ ਇਸ ਘਟਨਾ ਦੀ ਸ਼ਕਾਇਤ ਮਾਣਯੋਗ ਅਦਾਲਤ ਨੂੰ ਕਰ ਦਿੱਤੀ ਗਈ ਹੈ ਅਤੇ ਅਦਾਲਤ ਤੋਂ ਇਸ ਮਾਮਲੇ ਵਿੱਚ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਹੈ।