ETV Bharat / state

ਲੰਮੇ ਬਿਜਲੀ ਕੱਟ ਤੋਂ ਲੋਕ ਹੋ ਰਹੇ ਪ੍ਰੇਸ਼ਾਨ, ਅੱਕੇ ਲੋਕਾਂ ਨੇ ਕਿਹਾ- ਬਿੱਲ ਲੈ ਲਓ, ਪਰ ਬਿਜਲੀ ਦਿਓ - ਬਿਜਲੀ ਮਹਿਕਮੇ

ਪੰਜਾਬ ਵਿੱਚ ਬਿਜਲੀ ਕੱਟਾਂ ਨੂੰ ਲੈ ਕੇ ਲਗਾਤਾਰ ਪੰਜਾਬ ਸਰਕਾਰ ਘਿਰਦੀ ਹੋਈ ਨਜ਼ਰ ਆ ਰਹੀ ਹੈ। ਬਿਜਲੀ ਦੇ ਲੰਮੇ ਕੱਟ ਲੱਗਣ ਕਾਰਨ ਲੋਕਾਂ ਦਾ ਜੀਣਾ ਮੁਹਾਲ ਹੋਇਆ ਪਿਆ ਹੈ। ਅੱਕੇ ਲੋਕਾਂ ਨੇ ਇੱਥੋ ਤੱਕ ਕਹਿ ਦਿੱਤਾ ਹੈ ਕਿ ਬਿਜਲੀ ਦਾ ਬਿਲ ਬੇਸ਼ਕ ਲੈ ਲਓ, ਪਰ ਸਾਨੂੰ ਬਿਜਲੀ ਤਾਂ ਦਿਓ।

AAP Punjab Government, Punjab News
ਲੰਮੇ ਬਿਜਲੀ ਕੱਟ ਤੋਂ ਲੋਕ ਹੋ ਰਹੇ ਪ੍ਰੇਸ਼ਾਨ
author img

By

Published : Jun 26, 2023, 12:14 PM IST

ਲੰਮੇ ਬਿਜਲੀ ਕੱਟ ਤੋਂ ਲੋਕ ਪ੍ਰੇਸ਼ਾਨ, ਅੱਕੇ ਲੋਕਾਂ ਨੇ ਕਿਹਾ- ਬਿੱਲ ਲੈ ਲਓ, ਪਰ ਬਿਜਲੀ ਦਿਓ

ਬਠਿੰਡਾ: ਗਰਮੀ ਨਾਲ ਬੇਹਾਲ, ਚਾਰੇ ਪਾਸੇ ਹਨ੍ਹੇਰਾ ਤੇ ਪਾਣੀ ਦੀ ਸਮੱਸਿਆ ਨਾਲ ਹਾਹਾਕਾਰ, ਅਜਿਹੇ ਹਾਲਾਤ ਦਿਖਾਈ ਦਿੱਤੇ ਬਠਿੰਡਾ ਦੇ ਕਈ ਇਲਾਕਿਆ ਦੇ, ਜਿੱਥੇ ਬਿਜਲੀ ਨਾ ਹੋਣ ਕਾਰਨ ਲੋਕਾਂ ਨੇ ਸੜਕਾਂ ਉੱਤੇ ਧਰਨਾ ਲਾ ਦਿੱਤਾ। ਪ੍ਰਦਰਸ਼ਨਕਾਰੀ ਸਥਾਨਕ ਵਾਸੀਆਂ ਦਾ ਕਹਿਣਾ ਰਿਹਾ ਹੈ ਕਿ ਬਿਜਲੀ ਦਾ ਕੱਟ 1-2 ਘੰਟੇ ਲੱਗੇ ਤਾਂ ਬਰਦਾਸ਼ ਹੋ ਜਾਂਦਾ ਹੈ, ਪਰ ਹੁਣ ਤਾਂ ਬਿਜਲੀ ਸਿਰਫ ਆ ਹੀ 1-2 ਘੰਟੇ ਰਹੀ ਹੈ, ਬਾਕੀ 18 ਤੋਂ 21 ਘੰਟੇ ਬਿਜਲੀ ਦੇ ਲੰਮੇ ਕੱਟ ਲੱਗ ਰਹੇ ਹਨ। ਇਸ ਤੋਂ ਪ੍ਰੇਸ਼ਾਨ ਹੋ ਕੇ ਲੋਕਾਂ ਵਲੋਂ ਪੰਜਾਬ ਦੀ ਮਾਨ ਸਰਕਾਰ ਵਿਰੁੱਧ ਧਰਨਾ ਦਿੱਤਾ ਗਿਆ।

ਬਿਜਲੀ ਮਹਿਕਮੇ 'ਚ ਸ਼ਿਕਾਇਤ ਕਰਨ ਲਈ ਨੰਬਰ ਵੀ ਨਹੀਂ ਲੱਗੇ ਰਹੇ: ਦੁਕਾਨਦਾਰ ਵੀਰੂ ਬੰਸਲ ਨੇ ਦੱਸਿਆ ਕਈ ਇਲਾਕਿਆਂ ਵਿੱਚ ਤਾਂ ਬਿਜਲੀ ਦੇ ਕੱਟ ਇੰਨੇ ਜ਼ਿਆਦਾ ਲੰਬੇ ਸਮੇਂ ਤੱਕ ਦੇ ਹਨ ਕਿ ਪਹਿਲਾਂ ਦੁਕਾਨ ਤੋਂ ਖੱਜਲ ਖੁਆਰ ਹੁੰਦੇ ਹਾਂ ਤੇ ਜਦੋਂ ਘਰ ਜਾਂਦੇ ਹਾਂ, ਤਾਂ ਬਿਜਲੀ ਨਾ ਹੋਣ ਕਰਕੇ ਦਿਨ ਰਾਤ ਦੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਉਤੋਂ ਬਿਜਲੀ ਨਾ ਹੋਣ ਕਾਰਨ ਪਾਣੀ ਦੀ ਵੀ ਸਮੱਸਿਆ ਆ ਰਹੀ ਹੈ। ਬਿਜਲੀ ਵਿਭਾਗ ਦੇ ਵੱਲੋਂ ਜੋ ਸ਼ਿਕਾਇਤ ਨੰਬਰ ਜਾਰੀ ਕੀਤੇ ਗਏ ਹਨ, ਉਹ ਨੰਬਰ ਬਿਜ਼ੀ ਹੀ ਆਉਂਦੇ ਹਨ ਅਤੇ 18-18 ਘੰਟੇ ਦੇ ਬਿਜਲੀ ਕੱਟਾਂ ਨੇ ਬਹੁਤ ਜ਼ਿਆਦਾ ਬੁਰਾ ਹਾਲ ਕਰ ਦਿੱਤਾ ਹੈ। ਬੰਸਲ ਨੇ ਸਰਕਾਰ ਉੱਤੇ ਵੀ ਨਿਸ਼ਾਨਾ ਸਾਧਿਆ ਅਤੇ ਆਖਿਆ ਕਿ ਅਸੀਂ ਸਰਕਾਰ ਬਣਾਈ ਹੈ ਅਤੇ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਮੁਫ਼ਤ ਵਿੱਚ ਬਿਜਲੀ ਮਿਲੇਗੀ, ਤਾਂ ਮੁਫ਼ਤ ਵਿੱਚ ਤਾਂ ਆ ਹੀ ਕੁਝ ਮਿਲੇਗਾ।

ਬਿਜਲੀ ਨਾ ਹੋਣ ਕਰਕੇ ਵਪਾਰ ਪ੍ਰਭਾਵਿਤ ਹੋ ਰਹੇ: ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਪੰਜਾਬ ਸਰਕਾਰ ਦੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਸਾਂਝੀ ਕੀਤੀ ਗਈ ਨਿਰਵਿਘਨ ਬਿਜਲੀ ਦੀ ਪੋਸਟ ਨੂੰ ਲੈ ਕੇ ਆਲ ਇੰਡੀਆ ਵਪਾਰ ਮੰਡਲ ਦੇ ਪੰਜਾਬ ਪ੍ਰਧਾਨ ਅਮਿਤ ਕਪੂਰ ਨੇ ਆਪਣਾ ਬਿਆਨ ਦਿੰਦਿਆਂ ਦੱਸਿਆ ਕਿ ਅੱਜ ਸ਼ਹਿਰਾਂ ਵਿੱਚ ਲੱਗ ਰਹੇ ਬਿਜਲੀ ਦੇ ਕੱਟ ਤੋਂ ਲੋਕ ਪ੍ਰੇਸ਼ਾਨ ਹਨ। ਦੂਜੇ ਪਾਸੇ ਵਪਾਰੀਆਂ ਦਾ ਵਪਾਰ ਵੀ ਬਿਜਲੀ ਨਾਲ ਚੱਲਣ ਵਾਲੇ ਉਪਕਰਣਾਂ ਉੱਤੇ ਖੜ੍ਹਾ ਹੁੰਦਾ ਹੈ। ਸਰਕਾਰ ਨੇ ਵਾਅਦਾ ਤਾਂ ਕਰ ਦਿੱਤਾ ਹੈ ਕਿ ਨਿਰਵਿਘਨ ਬਿਜਲੀ ਮਿਲੇਗੀ, ਪਰ ਸਿਰਫ ਦਾਅਵਿਆਂ ਵਿੱਚ ਹੀ ਹੈ। ਅਸਲ ਵਿੱਚ ਪੰਜਾਬ ਦਾ ਵਪਾਰੀ ਦੂਜੇ ਸੂਬਿਆਂ ਵੱਲ ਨੂੰ ਰੁਖ ਕਰਨ ਲਈ ਮਜਬੂਰ ਹੋ ਚੁੱਕਾ ਹੈ। ਅਮਿਤ ਨੇ ਕਿਹਾ ਕਿ ਪੰਜਾਬ ਵਿੱਚ ਬਿਜਲੀ ਸਸਤੀ ਦੇਣ ਦੇ ਵਾਅਦੇ ਜ਼ਰੂਰ ਕੀਤੇ ਗਏ ਸਨ, ਪਰ ਇੰਡਸਟਰੀ ਨੂੰ ਬਿਜਲੀ ਵਿੱਚ ਕਿਸੇ ਤਰ੍ਹਾਂ ਦੀ ਰਾਹਤ ਨਹੀਂ ਦਿੱਤੀ ਗਈ ਤੇ ਨਾ ਹੀ ਪੂਰੀ ਬਿਜਲੀ ਦਿੱਤੀ ਜਾ ਰਹੀ ਹੈ।

ਥਰਮਲ ਪਲਾਂਟ ਕੋਲ ਸਰਪਲੱਸ ਕੋਲਾ: ਬਠਿੰਡਾ ਥਰਮਲ ਯੂਨੀਅਨ ਦੇ ਪ੍ਰਧਾਨ ਗੁਰਸੇਵਕ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿੱਚ ਬਿਜਲੀ ਦੀ ਘਾਟ ਨੂੰ ਪੂਰਾ ਕਰਨ ਦੇ ਲਈ ਸੈਂਟਰ ਫੌਰ 9000 ਮੈਗਾਵਾਟ ਬਿਜਲੀ ਲਈ ਜਾ ਰਹੀ ਹੈ। ਇਸ ਵਾਰ ਝੋਨੇ ਹੇਠ ਰਕਬਾ ਵਧਣ ਕਾਰਨ ਬਿਜਲੀ ਦੀ ਮੰਗ ਵਧੀ ਹੈ ਜਿਸ ਕਾਰਨ ਇਸ ਵਾਰ ਬਿਜਲੀ ਦੀ ਮੰਗ 15 ਹਜ਼ਾਰ ਮੈਗਾਵਾਟ ਤੱਕ ਚਲੀ ਗਈ ਹੈ। ਪਿਛਲੇ ਸਾਲ ਨਾਲੋਂ ਕਰੀਬ 1000 ਮੈਗਾਵਾਟ ਬਿਜਲੀ ਦੀ ਮੰਗ ਮੌਸਮ ਦੀ ਤਬਦੀਲੀ ਕਾਰਨ ਵਧੀ ਹੈ। ਬਿਜਲੀ ਦੇ ਲੱਗ ਰਹੇ ਕੱਟ ਸਬੰਧੀ ਬੋਲਦਿਆਂ ਕਿਹਾ ਕਿ ਓਵਰਲੋਡ ਕਾਰਨ ਕਈ ਵਾਰ ਕੋਈ ਨੁਕਸ ਪੈ ਜਾਂਦਾ ਹੈ ਜਿਸ ਨੂੰ ਕੱਢਣ ਲਈ ਸਮਾਂ ਲੱਗ ਜਾਂਦਾ ਹੈ, ਪਰ ਅਜਿਹਾ ਨਹੀਂ ਹੈ ਕਿ ਸਰਕਾਰ ਵੱਲੋਂ ਕੱਟ ਲਗਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਥਰਮਲ ਪਲਾਂਟ ਕੋਲ ਸਰਪਲੱਸ ਕੋਲਾ ਹੈ, ਪੰਜਾਬ ਵਿੱਚ ਬਿਜਲੀ ਦੀ ਮੰਗ ਨੂੰ ਪੂਰਾ ਕਰ ਰਹੀ ਹਾਈਡ੍ਰੌਲਿਕ ਪ੍ਰੋਜੈਕਟ ਵੀ ਅਹਿਮ ਰੋਲ ਅਦਾ ਕਰ ਰਹੇ ਹਨ।

ਕਿਤੇ ਕਿਸਾਨ ਖੁਸ਼ ਤੇ ਕਿਤੇ ਦੁਖੀ: ਝੋਨੇ ਦੀ ਚੱਲ ਰਹੀ ਬਿਜਾਈ ਲਈ ਪੰਜਾਬ ਸਰਕਾਰ ਦੇ ਵੱਲੋਂ ਨਿਰਵਿਘਨ ਬਿਜਲੀ ਮੁਹਈਆ ਕਰਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਅਸਲ ਸੱਚਾਈ ਜਾਨਣ ਦੇ ਲਈ ਵੱਖ ਵੱਖ ਪਿੰਡਾਂ ਦੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ। ਬਲਦੇਵ ਸਿੰਘ ਸੰਧਾ ਨੇ ਦੱਸਿਆ ਕਿ ਨਿਰਵਿਘਨ ਬਿਜਲੀ ਤਾਂ ਨਹੀਂ ਹੈ, ਪਰ ਪਿਛਲੇ ਸਮੇਂ ਦੀਆਂ ਸਰਕਾਰਾਂ ਦੇ ਮੁਤਾਬਕ ਬਿਜਲੀ ਦੇ ਕੱਟ ਘੱਟੋ ਘੱਟ ਵੇਖਣ ਨੂੰ ਮਿਲ ਰਹੇ ਹਨ। ਉੱਥੇ ਹੀ, ਚੁੰਭਾ ਪਿੰਡ ਦੇ ਕਿਸਾਨ ਜਗਸੀਰ ਸਿੰਘ ਨੇ ਦੱਸਿਆ ਕੀ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਝੋਨੇ ਦੀ ਬਿਜਾਈ ਲਈ ਮਿਲ ਰਹੀ ਹੈ ਅਤੇ ਇਹ ਪਹਿਲੀ ਵਾਰ ਹੋਇਆ ਹੈ। ਫਿਲਹਾਲ ਪੰਜਾਬ ਦੇ ਵੱਖ-ਵੱਖ ਥਾਂਵਾਂ ਉੱਤੇ ਲੱਗ ਰਹੇ ਬਿਜਲੀ ਦੇ ਕੱਟਾਂ ਨੂੰ ਲੈ ਕੇ ਵੱਖ-ਵੱਖ ਥਾਵਾਂ ਤੋਂ ਵੱਖ ਵੱਖ ਪ੍ਰਤੀਕਰਮ ਸਾਹਮਣੇ ਆਏ ਹਨ, ਜੋ ਜ਼ਮੀਨੀ ਹਕੀਕਤ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.