ETV Bharat / state

ਬਲੱਡ ਮਸ਼ੀਨ ਆਫ ਬਠਿੰਡਾ ਦੇ ਨਾਮ ਨਾਲ ਮਸ਼ਹੂਰ ਖੂਨਦਾਨੀ ਬੀਰੂ ਬਾਂਸਲ ਨੇ 69 ਵਾਰ ਕੀਤਾ ਖੂਨਦਾਨ

author img

By

Published : Jan 17, 2023, 7:50 PM IST

ਬਠਿੰਡਾ ਦਾ ਖੂਨਦਾਨੀ ਬੀਰੂ ਬਾਂਸਲ ਬਲੱਡ ਮਸ਼ੀਨ ਆਫ ਬਠਿੰਡਾ ਦੇ ਨਾਮ ਨਾਲ ਮਸ਼ਹੂਰ ਹੈ। ਬੀਰੂ ਬਾਂਸਲ ਹੁਣ ਤੱਕ 69 ਵਾਰ ਖੂਨਦਾਨ ਕਰ ਚੁੱਕਿਆ ਹੈ। ਇਸ ਮੁਹਿੰਮ ਵਿੱਚ ਉਸ ਦੀ ਪਤਨੀ ਅਤੇ ਬੱਚੇ ਵੀ ਸ਼ਾਮਲ ਹਨ। ਜੋ ਕਿ ਲਗਾਤਾਰ ਖੂਨਦਾਨ ਕਰਦੇ ਹਨ। 1998 ਤੋਂ ਉਨ੍ਹਾਂ ਨੇ ਇਹ ਮੁਹਿੰਮ ਸ਼ੁਰੂ ਕੀਤੀ ਸੀ।

ਖੂਨਦਾਨੀ ਬੀਰੂ ਬਾਂਸਲ ਬਲੱਡ ਮਸ਼ੀਨ ਆਫ ਬਠਿੰਡਾ
ਖੂਨਦਾਨੀ ਬੀਰੂ ਬਾਂਸਲ ਬਲੱਡ ਮਸ਼ੀਨ ਆਫ ਬਠਿੰਡਾ
ਖੂਨਦਾਨੀ ਬੀਰੂ ਬਾਂਸਲ ਬਲੱਡ ਮਸ਼ੀਨ ਆਫ ਬਠਿੰਡਾ

ਬਠਿੰਡਾ: ਬਠਿੰਡਾ ਦਾ ਰਹਿਣ ਵਾਲਾ ਬੀਰੂ ਬਾਂਸਲ ਬਲੱਡ ਮਸ਼ੀਨ ਆਫ ਬਠਿੰਡਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਸ ਨੇ ਕਰੀਬ ਢਾਈ ਦਹਾਕੇ ਪਹਿਲਾਂ ਖੂਨਦਾਨ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਸੀ। ਬੀਰੂ ਬਾਂਸਲ ਨੇ 'ਖੂਨਦਾਨ ਮਹਾਂਦਾਨ' ਸ਼ਬਦ ਨੂੰ ਆਪਣੀ ਜਿੰਦਗੀ ਵਿੱਚ ਪੂਰੀ ਤਰ੍ਹਾਂ ਆਪਣਾ ਲਿਆ ਹੈ।

ਬੀਰੂ ਬਾਂਸਲ ਨੇ 1998 'ਚ ਸ਼ੁਰੂ ਕੀਤੀ ਮੁਹਿੰਮ: ਬੀਰੂ ਬਾਂਸਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਖੂਨਦਾਨ ਮਹਾਂ ਦਾਨ ਮੁਹਿੰਮ ਨਾਲ ਉਹ 1998 ਵਿਚ ਜੁੜੇ ਸਨ। ਹੁਣ ਤੱਕ ਲਗਾਤਾਰ 69 ਵਾਰ ਉਹ ਖੂਨਦਾਨ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨਾਲ ਹੁਣ ਉਨ੍ਹਾਂ ਦਾ ਪਰਿਵਾਰ ਵੀ ਜੁੜਿਆ ਹੋਇਆ ਹੈ। ਉਨ੍ਹਾਂ ਦੀ ਪਤਨੀ ਅਤੇ ਬੱਚੇ ਦੀ ਖੂਨਦਾਨ ਮੁਹਿੰਮ ਵਿਚ ਬਣਦਾ ਆਪਣਾ ਯੋਗਦਾਨ ਪਾ ਰਹੇ ਹਨ। ਹੁਣ ਇਸ ਮੁਹਿੰਮ ਵਿਚ ਉਨ੍ਹਾਂ ਨਾਲ ਸੈਂਕੜੇ ਹੀ ਲੋਕ ਜੁੜ ਚੁੱਕੇ ਹਨ ਅਤੇ ਹੁਣ ਇਹ ਮੁਹਿੰਮ ਵੱਡੇ ਪੱਧਰ ਉੱਪਰ ਬਠਿੰਡਾ ਵਿੱਚ ਫੈਲ ਚੁੱਕੀ ਹੈ।

ਬਠਿੰਡਾ ਏਸ਼ੀਆ ਦੇ ਸਭ ਤੋਂ ਵੱਧ ਖੂਨਦਾਨੀਆਂ ਦਾ ਸ਼ਹਿਰ: ਬੀਰੂ ਬਾਂਸਲ ਬਠਿੰਡਾ ਨੂੰ ਏਸ਼ੀਆ ਵਿੱਚ ਸਭ ਤੋਂ ਵੱਧ ਖੂਨ ਦਾਨੀਆਂ ਦੇ ਵਿੱਚ ਆਪਣਾ ਨਾਮ ਦਰਜ ਕਰਵਾ ਚੁੱਕਿਆ ਹੈ। ਬੀਰੂ ਬਾਂਸਲ ਨੇ ਕਿਹਾ ਕਿ ਸ਼ੁਰੂ-ਸ਼ੁਰੂ ਵਿੱਚ ਲੋਕਾਂ ਵੱਲੋਂ ਖੂਨਦਾਨ ਕਰਨ ਤੋਂ ਗੁਰੇਜ਼ ਕੀਤਾ ਜਾਂਦਾ ਸੀ। ਕਿਉਂਕਿ ਅਫ਼ਵਾਹਾਂ ਦੇ ਚਲਦੇ ਲੋਕ ਖੂਨਦਾਨ ਨਹੀਂ ਕਰਦੇ ਸੀ। ਪਰ ਹੌਲੀ ਹੌਲੀ ਲੋਕਾਂ ਨੂੰ ਖ਼ੂਨਦਾਨ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਵੱਡੀ ਪੱਧਰ ਉੱਪਰ ਪ੍ਰਚਾਰ ਕਰਨ ਨਾਲ ਲੋਕਾਂ ਨੂੰ ਇਸ ਮੁਹਿੰਮ ਨਾਲ ਜੋੜਿਆ ਗਿਆ।

ਖੂਨਦਾਨ ਨਾਲ ਨਹੀਂ ਹੁੰਦੀ ਕਮਜ਼ੋਰੀ: ਬੀਰੂ ਬਾਂਸਲ ਨੇ ਦੱਸਿਆ ਕਿ ਖੂਨਦਾਨ ਕਰਨ ਵਾਲੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਕਮਜ਼ੋਰੀ ਨਹੀਂ ਆਉਂਦੀ। ਖ਼ੂਨਦਾਨ ਕਰਨ ਵਾਲਾ ਵਿਅਕਤੀ ਦੂਸਰੇ ਦੀਆਂ ਕੀਮਤੀ ਜਾਨ ਬਚਾ ਸਕਦਾ ਹੈ। ਲਗਾਤਾਰ ਖੂਨਦਾਨ ਕਰਨ ਵਾਲੇ ਲੋਕ ਕੈਂਸਰ ਜਿਹੀ ਬੀਮਾਰੀ ਤੋਂ ਬਚੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਇਹ ਖ਼ੂਨ ਜੋ ਲੋਕਾਂ ਵੱਲੋਂ ਦਾਨ ਕੀਤਾ ਜਾਂਦਾ ਹੈ ਉਹ ਗਰਭਵਤੀ ਔਰਤਾਂ, ਥੈਲੇਸੀਮੀਆ, ਡਾਇਲਸਸ ਦੇ ਮਰੀਜ਼ਾਂ ਨੂੰ ਲਗਾਇਆ ਜਾਂਦਾ ਹੈ। ਜਿਸ ਨਾਲ ਉਹਨਾਂ ਦੀ ਕੀਮਤੀ ਜਾਨ ਬਚ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਕੁਝ ਭਰਮ ਭੁਲੇਖੇ ਸਮਾਜ ਵਿੱਚ ਚਲਾਏ ਜਾ ਰਹੇ ਹਨ।

ਖੂਨ ਵਿਕਦਾ ਨਹੀਂ: ਬੀਰੂ ਬਾਂਸਲ ਨੇ ਕਿਹਾ ਕਿ ਲੋਕਾਂ ਨੂੰ ਭਰਮ ਹੈ ਕਿ ਖੂਨਦਾਨ ਕਰਕੇ ਉਸ ਨੂੰ ਵੇਚਿਆ ਜਾਂਦਾ ਹੈ। ਪਰ ਅਜਿਹਾ ਨਹੀਂ ਹੈ ਪ੍ਰਾਈਵੇਟ ਬਲੱਡ ਬੈਂਕਾਂ ਸਿਰਫ ਖੂਨ ਨੂੰ ਸੰਭਾਲ ਕੇ ਰੱਖਣ ਦੀ ਫੀਸ ਲੈਦੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਜੇਕਰ ਸਰਕਾਰੀ ਹਸਪਤਾਲ ਵਿੱਚ ਮਰੀਜ ਦਾਖਲ ਹੈ ਉਸ ਨੂੰ ਖੂਨ ਦੀ ਜਰੂਰਤ ਹੋਵੇ ਤਾਂ ਮੁਫਤ ਵਿੱਚ ਹੀ ਮਿਲ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਲੋਕ ਖੂਨਦਾਨ ਮੁਹਿੰਮ ਨਾਲ ਜੁੜਨ ਤਾਂ ਜੋ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਇਆ ਜਾ ਸਕੇ।

ਇਹ ਵੀ ਪੜ੍ਹੋ:- ਗੁਆਂਢੀਆਂ ਦੀ ਆਪਸ 'ਚ ਹੋਈ ਭਿਆਨਕ ਲੜਾਈ, ਇੱਕ ਗੁਆਂਢੀ ਨੇ ਦੂਜੇ ਗੁਆਂਢੀ ਨੂੰ ਲਗਾਈ ਅੱਗ

ETV Bharat Logo

Copyright © 2024 Ushodaya Enterprises Pvt. Ltd., All Rights Reserved.