ਬਠਿੰਡਾ: ਬੀਤੇ ਦਿਨ ਸੋਮਵਾਰ ਸਵੇਰੇ ਰਾਮਾ ਮੰਡੀ ਸਥਿਤ ਪੈਟਰੋਲ ਪੰਪ (Petrol located at Rama Mandi) ਤੋਂ ਲਗਭਗ ਲੱਖ ਰੁਪਏ ਦੀ ਨਕਦੀ ਲੁੱਟਣ ਵਾਲੇ ਮੁਲਜ਼ਮ ਨੂੰ ਪੁਲਿਸ ਨੇ 12 ਘੰਟੇ ਤੋਂ ਵੀ ਘੱਟ ਸਮੇਂ ਦੌਰਾਨ ਗ੍ਰਿਫ਼ਤਾਰ ਕਰ ਲਿਆ। ਇਸ ਦੌਰਾਨ ਪੁਲਿਸ ਜਦੋਂ ਲੁਟੇਰਿਆਂ ਨੂੰ ਗ੍ਰਿਫਤਾਰ ਕਰਨ ਲਈ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ ਤਾਂ ਉਨ੍ਹਾਂ ਨੇ ਬਚਣ ਲਈ ਪੁਲਿਸ ਪਾਰਟੀ ਉੱਤੇ ਗੋਲੀਆਂ ਦਾਗ ਦਿੱਤੀਆਂ। ਇਸ ਤੋਂ ਮਗਰੋਂ ਬਠਿੰਡਾ ਪੁਲਿਸ (Bathinda Police) ਨੇ ਜਵਾਬੀ ਕਾਰਵਾਈ ਕਰਦਿਆਂ ਫਾਇਰਿੰਗ ਕੀਤੀ ਅਤੇ ਦੋ ਲੁਟੇਰਿਆਂ ਨੂੰ ਗੋਲੀਆਂ ਵੱਜੀਆਂ। ਪੁਲਿਸ ਨੇ ਜ਼ਖ਼ਮੀ ਹੋਏ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਐਨਕਾਊਂਟਰ ਮਗਰੋਂ ਗ੍ਰਿਫ਼ਤਾਰੀ: ਪੁਲਿਸ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਮਵਾਰ ਤੜਕੇ ਇੱਕ ਕਾਰ ਵਿੱਚ ਸਵਾਰ 6 ਅਣਪਛਾਤੇ ਵਿਅਕਤੀ ਕਾਰ ਵਿੱਚ ਪੈਟਰੋਲ ਭਰਨ ਦੇ ਬਹਾਨੇ ਤਲਵੰਡੀ ਸਾਬੋ-ਰਾਮਾਂ ਰੋਡ ’ਤੇ ਸਥਿਤ ਸੁਰਜੀਤ ਪੈਟਰੋਲ ਪੰਪ ’ਤੇ ਪੁੱਜੇ। ਇਸ ਦੌਰਾਨ ਉਕਤ ਨੌਜਵਾਨਾਂ ਨੇ ਪੰਪ ਦੇ ਮੁਲਾਜ਼ਮਾਂ ਨੂੰ ਡਰਾ ਧਮਕਾ ਕੇ ਉਨ੍ਹਾਂ ਕੋਲੋਂ ਕਰੀਬ 1ਲੱਖ ਰੁਪਏ ਦੀ ਨਕਦੀ ਲੁੱਟ ਲਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ। ਇਸ ਤੋਂ ਬਾਅਦ ਪੰਪ ’ਤੇ ਮੌਜੂਦ ਮੁਲਾਜ਼ਮਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਟੀਮਾਂ ਨੇ ਪੂਰੇ ਇਲਾਕੇ ਦੀ ਨਾਕਾਬੰਦੀ ਕਰ ਦਿੱਤੀ, ਜਿਸ ਦੌਰਾਨ ਉਕਤ ਲੁਟੇਰਿਆਂ ਦੇ ਦੋ ਸਾਥੀ ਮੋਟਰਸਾਈਕਲ 'ਤੇ ਆਉਂਦੇ ਦਿਖਾਈ ਦਿੱਤੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਮੁਲਜ਼ਮਾਂ ਨੇ 315 ਬੋਰ ਦੇ ਰਿਵਾਲਵਰ ਨਾਲ ਪੁਲਿਸ ਟੀਮ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। (Bathinda Crime News )
- ਇੰਡੀਅਨ ਰੈਸਲਿੰਗ ਐਸੋਸੀਏਸ਼ਨ ਚੋਣਾਂ ਦੀਆਂ ਨਵੀਆਂ ਤਰੀਕਾਂ ਦਾ ਐਲਾਨ, ਪਹਿਲਵਾਨ ਐਲਾਨ ਮਗਰੋਂ ਆਏ ਐਕਸ਼ਨ 'ਚ, ਕਹੀ ਵੱਡੀ ਗੱਲ
- ਡੋਗ ਸ਼ੋਅ ‘ਚ ਵਿਦੇਸ਼ੀ ਅਤੇ ਦੁਰਲੱਭ ਨਸਲ ਦੇ ਕੁੱਤਿਆਂ ਨੇ ਖੁਸ਼ ਕੀਤੇ ਲੋਕ,ਜਰਮਨ ਸ਼ੈਫਰਡ ਨਸਲ ਦੇ ਕੁੱਤੇ ਸਿਰ ਸਜਿਆ ਖ਼ਿਤਾਬ
- ਤਰਨ ਤਾਰਨ 'ਚ ਇੱਕ ਕਿੱਲੋ 10 ਗ੍ਰਾਮ ਹੈਰੋਇਨ ਸਮੇਤ ਤਸਕਰ ਗ੍ਰਿਫ਼ਤਾਰ,ਵੱਖ-ਵੱਖ ਮਾਮਲਿਆਂ 'ਚ ਮੁਲਜ਼ਮਾਂ ਤੋਂ ਅਸਲਾ ਵੀ ਬਰਾਮਦ
ਮੁਲਜ਼ਮਾਂ ਦੀ ਹੋਈ ਪਹਿਚਾਣ: ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਗੋਲੀਆਂ ਚਲਾਈਆਂ, ਜਿਸ ਵਿੱਚ ਇੱਕ ਗੋਲੀ ਮੁਲਜ਼ਮ ਨੂੰ ਲੱਗ ਗਈ ਜਦਕਿ ਦੂਜਾ ਮੁਲਜ਼ਮ ਮੋਟਰਸਾਈਕਲ ਤੋਂ ਡਿੱਗ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਦੋਵਾਂ ਨੂੰ ਮੌਕੇ ਤੋਂ ਹੀ ਕਾਬੂ ਕਰ ਲਿਆ। ਜ਼ਖਮੀ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਉਕਤ ਘਟਨਾ 'ਚ ਸ਼ਾਮਲ ਹੋਰ ਮੁਲਜ਼ਮਾਂ ਦੀ ਭਾਲ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ। ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਮੁਲਜ਼ਮ ਦੀ ਪਛਾਣ ਰਾਜਵਿੰਦਰ ਸਿੰਘ ਵਜੋਂ ਹੋਈ ਹੈ, ਜਦਕਿ ਦੂਜੇ ਮੁਲਜ਼ਮ ਇਕਬਾਲ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।