ETV Bharat / state

150 ਗ੍ਰਾਮ ਹੈਰੋਇਨ ਸਣੇ ਦੋ ਕਾਬੂ, ਗੈਂਗਸਟਰ ਵਿੱਕੀ ਗੌਂਡਰ ਨਾਲ ਦੱਸੇ ਜਾ ਰਹੇ ਸਬੰਧ

author img

By

Published : Oct 5, 2019, 5:38 PM IST

ਨਸ਼ਿਆਂ ਖਿਲਾਫ਼ ਚਲਾਈ ਮੁਹਿੰਮ ਦੇ ਚੱਲਦਿਆਂ ਐਸ.ਆਈ.ਟੀ. ਦੀ ਟੀਮ ਨੇ 2 ਆਰੋਪੀਆਂ ਨੂੰ 150 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ। ਕਾਬੂ ਕੀਤੇ ਦੋਸ਼ੀਆਂ ਚੋਂ ਇੱਕ ਗੈਂਗਸਟਰ ਵਿੱਕੀ ਗੌਂਡਰ ਦੇ ਗਰੁੱਪ ਦਾ ਮੈਂਬਰ ਦੱਸਿਆ ਜਾ ਰਿਹਾ ਹੈ।

ਫ਼ੋਟੋ

ਬਠਿੰਡਾ: ਨਸ਼ਿਆਂ ਖਿਲਾਫ਼ ਚਲਾਈ ਮੁਹਿੰਮ ਦੇ ਚੱਲਦਿਆਂ ਐਸ.ਆਈ.ਟੀ. ਦੀ ਟੀਮ ਨੇ 2 ਆਰੋਪੀਆਂ ਨੂੰ 150 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ। ਜਿਸ ਤੋਂ ਬਾਅਦ ਥਾਣਾ ਕੋਤਵਾਲੀ ਵਿੱਚ ਕਾਬੂ ਕੀਤੇ ਅਮਨਦੀਪ ਅਤੇ ਲਖਵਿੰਦਰ ਸਿੰਘ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਕਾਬੂ ਕੀਤੇ ਦੋਸ਼ੀਆਂ ਵਿੱਚੋਂ ਇੱਕ ਗੈਂਗਸਟਰ ਵਿੱਕੀ ਗੌਂਡਰ ਦੇ ਗਰੁੱਪ ਦਾ ਮੈਂਬਰ ਦੱਸਿਆ ਜਾ ਰਿਹਾ ਹੈ।

ਵੀਡੀਓ

ਐਸ.ਪੀ. ਜੀ.ਐਸ. ਸੰਘਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਖਬਰੀ ਦੇ ਆਧਾਰ 'ਤੇ ਨਾਕਾਬੰਦੀ ਦੇ ਦੌਰਾਨ ਦੋਸ਼ੀ ਅਮਨਦੀਪ ਗੋਗੀ ਅਤੇ ਲਖਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਐਸ.ਪੀ. ਨੇ ਦੱਸਿਆ ਕਿ ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਦਿੱਲੀ ਤੋਂ ਹੈਰੋਇਨ ਲਿਆ ਕੇ ਪੰਜਾਬ ਵਿੱਚ ਵੱਖ-ਵੱਖ ਥਾਵਾਂ 'ਤੇ ਵੇਚਦੇ ਸਨ। ਉਨ੍ਹਾਂ ਦੱਸਿਆ ਕਿ ਥਾਣਾ ਕੋਤਵਾਲੀ ਵਿੱਚ ਦੋਸ਼ੀਆਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅਦਾਲਤ ਵਿੱਚ ਪੇਸ਼ ਕਰ ਉਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਪੁਲਿਸ ਮੁਤਾਬਕ ਦੋਸ਼ੀ ਅਮਨਦੀਪ ਗੋਗੀ ਦੇ ਖਿਲਾਫ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ, ਇਸ ਨੇ ਰਾਜਸਥਾਨ ਵਿੱਚ ਵੀ ਬੈਂਕ ਡਕੈਤੀ ਕੀਤੀ ਸੀ ਜਿਸ ਕਰਕੇ ਰਾਜਸਥਾਨ ਵਿੱਚ ਵੀ ਉਸ ਦੇ ਖਿਲਾਫ ਕੇਸ ਦਰਜ ਹਨ।

ਐੱਸ ਪੀ ਡੀ ਨੇ ਦੱਸਿਆ ਕਿ 2017 ਵਿੱਚ ਗੁਲਾਬਗੜ੍ਹ ਪਿੰਡ ਵਿੱਚ ਗੈਂਗਸਟਰ ਨਾਲ ਹੋਏ ਐਨਕਾਊਂਟਰ ਵਿੱਚ ਅਮਨਦੀਪ ਗੋਗੀ ਉਸ ਦੌਰਾਨ ਗੈਂਗਸਟਰਾਂ ਦਾ ਸਾਥੀ ਸੀ। ਪਿਛਲੇ ਦਿਨੀਂ ਥਾਣਾ ਅਥਾਹ ਵਿੱਚ ਵੀ ਅਵੈਧ ਅਸਲਾ ਰੱਖਣ ਦੇ ਦੋਸ਼ ਵਿੱਚ ਉਸ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ। ਐਸ.ਪੀ. ਨੇ ਕਿਹਾ ਕਿ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਪੁਲਿਸ ਇਹ ਪਤਾ ਕਰਨ ਦੀ ਕੋਸ਼ਿਸ਼ ਕਰੇਗੀ ਕਿ ਆਖਿਰਕਾਰ ਇਹ ਦੋਸ਼ੀ ਹੈਰੋਇਨ ਕਦੋਂ ਅਤੇ ਕਿੱਥੋਂ ਤਸਕਰੀ ਕਰਦੇ ਆ ਰਹੇ ਹਨ।

Intro:ਡੇਢ ਸੌ ਗ੍ਰਾਮ ਹੈਰੋਇਨ ਸਣੇ ਦੋ ਆਰੋਪੀ ਗ੍ਰਿਫਤਾਰBody:
ਗੈਂਗਸਟਰ ਵਿੱਕੀ ਗੌਂਡਰ ਦੇ ਮੈਂਬਰ ਦੱਸੇ ਜਾ ਰਿਹਾ ਹੈ ਅਮਨਦੀਪ ਨੁੰ
ਬਠਿੰਡਾ ਦੇ ਸੀ ਆਈ ਏ ਟੂ ਨੇ ਦੋ ਆਰੋਪੀਆਂ ਨੂੰ ਗ੍ਰਿਫਤਾਰ ਕਰ ਉਨ੍ਹਾਂ ਪਾਸੋਂ ਡੇਢ ਸੌ ਹੈਰੋਇਨ ਬਰਾਮਦ ਕੀਤੀ ਹੈ ਜਿਸ ਤੋਂ ਬਾਅਦ ਥਾਣਾ ਕੋਤਵਾਲੀ ਵਿੱਚ ਅਮਨਦੀਪ ਅਤੇ ਲਖਵਿੰਦਰ ਸਿੰਘ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ
ਐੱਸਪੀ ਜੀ ਐੱਸ ਸੰਘਾ ਨੇ ਦੱਸਿਆ ਕਿ ਸੀ ਆਈ ਏ ਟੂ ਨੇ ਮੁਖਬਰੀ ਦੇ ਆਧਾਰ ਤੇ ਨਾਕਾਬੰਦੀ ਦੇ ਦੌਰਾਨ ਆਰੋਪੀ ਕਮਨਦੀਪ ਗੋਗੀ ਅਤੇ ਲਖਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ ਐੱਸਪੀ ਨੇ ਦੱਸਿਆ ਕਿ ਆਰੋਪੀਆਂ ਨੇ ਦੱਸਿਆ ਕਿ ਉਹ ਦਿੱਲੀ ਤੋਂ ਹੈਰੋਇਨ ਲਿਆ ਕੇ ਪੰਜਾਬ ਵਿੱਚ ਵੱਖ ਵੱਖ ਥਾਂ ਤੇ ਵੇਚਦੇ ਸਨ ਉਨ੍ਹਾਂ ਨੇ ਦੱਸਿਆ ਕਿ ਥਾਣਾ ਕੋਤਵਾਲੀ ਵਿੱਚ ਆਰੋਪੀਆਂ ਦੇ ਖਿਲਾਫ ਕੇਸ ਦਰਜ ਕਰਵਾ ਲਿਆ ਗਿਆ ਹੈ ਅਤੇ ਅਦਾਲਤ ਵਿੱਚ ਪੇਸ਼ ਕਰ ਉਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ
ਪੁਲਿਸ ਦੇ ਮਾਂ ਸਾਥੀ ਅਮਨਦੀਪ ਗੋਗੀ ਹੈ ਇਸ ਦੇ ਖਿਲਾਫ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ
ਆਰੋਪੀ ਨੇ ਰਾਜਸਥਾਨ ਵਿੱਚ ਵੀ ਬੈਂਕ ਡਕੈਤੀ ਕੀਤੀ ਸੀ ਜਿਸ ਕਰਕੇ ਰਾਜਸਥਾਨ ਵਿੱਚ ਵੀ ਉਸ ਦੇ ਖਿਲਾਫ ਕੇਸ ਦਰਜ ਹਨ
ਐੱਸ ਪੀ ਡੀ ਨੇ ਦੱਸਿਆ ਕਿ ਦੋ ਹਜ਼ਾਰ ਸਤਾਰਾਂ ਵਿੱਚ ਗੁਲਾਬਗੜ੍ਹ ਪਿੰਡ ਵਿੱਚ ਜਿਹੜਾ ਐਨਕਾਊਂਟਰ ਗੈਂਗਸਟਰ ਨਾਲ ਹੋਇਆ ਸੀ ਅਮਨਦੀਪ ਗੋਗੀ ਉਨ੍ਹਾਂ ਦਾ ਵੀ ਉਸ ਦੌਰਾਨ ਸਾਥੀ ਸੀ ਪਿਛਲੇ ਦਿਨੀਂ ਥਾਣਾ ਅਥਾਹ ਵਿੱਚ ਵੀ ਅਵੈਧ ਅਸਲਾ ਰੱਖਣ ਦੇ ਆਰੋਪ ਵਿੱਚ ਉਸ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ
ਐੱਸ ਪੀ ਡੀ ਨੇ ਦੇਸ਼ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਪੁਲਿਸ ਇਹ ਪਤਾ ਕਰ ਸਕੇ ਕਿ ਆਖਿਰਕਾਰ ਕਦੋਂ ਅਤੇ ਕਿੱਥੋਂ ਇਹ ਹੈਰੋਇਨ ਤਸਕਰੀ ਕਰਦੇ ਆ ਰਹੇ ਹਨ ਪੁਲਿਸ ਅਨੁਸਾਰ ਦੋਨਾਂ ਦੀ ਅਪਰਾਧਿਕ ਛਵੀ ਹੈConclusion:ਪੁਲਿਸ ਮਾਮਲੇ ਦੀ ਜਾਂਚ
ETV Bharat Logo

Copyright © 2024 Ushodaya Enterprises Pvt. Ltd., All Rights Reserved.