ਬਠਿੰਡਾ: ਪਿਛਲੇ ਦਿਨੀਂ ਕੇਂਦਰ ਸਰਕਾਰ (Central Government) ਵੱਲੋਂ ਤੇਲ ਦੀਆਂ ਕੀਮਤਾਂ ‘ਤੇ ਐਕਸਾਈਜ਼ ਡਿਊਟੀ (Excise duty on oil prices) ਘਟਾਏ ਜਾਣ ਦਾ ਜਿੱਥੇ ਆਮ ਲੋਕਾਂ ਵੱਲੋਂ ਸਵਾਗਤ ਕੀਤਾ ਗਿਆ ਹੈ, ਉੱਥੇ ਹੀ ਪੰਜਾਬ ਪੈਟਰੋਲ ਪੰਪ ਐਸੋਸੀਏਸ਼ਨ ਵੱਲੋਂ ਤੇਲ ਉੱਪਰ ਲਏ ਜਾ ਰਹੇ ਐਡਵਾਂਸ ਵੈਟ ਦੇ ਰਿਫੰਡ ਦੀ ਮੰਗ ਕੀਤੀ ਹੈ। ਪੈਟਰੋਲ ਪੰਪ ਐਸੋਸੀਏਸ਼ਨ ਦੇ ਪ੍ਰਧਾਨ (President of the Petrol Pump Association) ਵਿਨੋਦ ਬਾਂਸਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ (Central Government) ਨੇ 2 ਵਾਰ ਐਕਸਾਈਜ਼ ਡਿਊਟੀ ਵਿੱਚ ਕਟੌਤੀ ਕੀਤੀ ਹੈ। ਜਿਸ ਕਾਰਨ ਪੰਜਾਬ ਦੇ ਪੈਟਰੋਲ ਪੰਪ ਮਾਲਕਾਂ ਨੂੰ ਕਰੀਬ 200 ਕਰੋੜ ਰੁਪਏ ਦਾ ਘਾਟਾ ਪਿਆ ਹੈ।
ਉਨ੍ਹਾਂ ਕਿਹਾ ਕਿ ਫਿਲਹਾਲ ਉਨ੍ਹਾਂ ਵੱਲੋਂ ਦੇਸ਼ ਭਰ ਦੇ ਪੈਟਰੋਲ ਪੰਪ ਮਾਲਕਾਂ ਨਾਲ ਗੱਲ ਕੀਤੀ ਗਈ ਹੈ ਅਤੇ ਸਰਕਾਰ ਵੱਲੋਂ ਤੇਲ ਉੱਪਰ ਲਏ ਜਾਂਦੇ ਅਡਵਾਂਸ ਰਿਫੰਡ ਦੀ ਵਾਪਸੀ ਦੀ ਮੰਗ ਕੀਤੀ ਜਾ ਰਹੀ ਅਤੇ ਇਸ ਸਬੰਧੀ ਉਨ੍ਹਾਂ ਵੱਲੋਂ ਕੇਂਦਰ ਸਰਕਾਰ (Central Government) ਨੂੰ ਪੱਤਰ ਵੀ ਲਿਖਿਆ ਗਿਆ ਹੈ। ਜੇਕਰ ਕੇਂਦਰ ਸਰਕਾਰ (Central Government) ਵੱਲੋਂ ਫੇਰ ਵੀ ਐਡਵਾਂਸ ਵੈਟ ਸਬੰਧੀ ਕੋਈ ਫੈਸਲਾ ਨਾ ਲੈ ਗਿਆ ਤਾਂ ਹੋ ਸਕਦਾ ਹੈ ਆਉਂਦੇ ਦਿਨਾਂ ਵਿੱਚ ਉਹ ਕੇਂਦਰ ਸਰਕਾਰ (Central Government)ਖ਼ਿਲਾਫ਼ ਤਿੱਖਾ ਸੰਘਰਸ਼ ਕਰਨਗੇ।
ਇਹ ਵੀ ਪੜ੍ਹੋ: ਪੁਲਿਸ ਦਾ ਨਹੀਂ ਕੋਈ ਖੌਫ, ਨੌਜਵਾਨ ਨੇ ਸ਼ਰੇਆਮ ਚਲਾਈਆਂ ਗੋਲੀਆਂ, ਦੇਖੋ ਵੀਡੀਓ
ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਦੀ ਰੂਪਰੇਖਾ ਕੁਝ ਵੀ ਹੋ ਸਕਦੀ ਹੈ ਭਾਵੇਂ ਕਿ ਉਹ ਆਪਣੇ ਪੈਟਰੋਲ ਪੰਪ ਬੰਦ ਰੱਖਣ ਜਾ ਫਿਰ ਉਹ ਇੱਕ ਦਿਨ ਤੇਲ ਕੰਪਨੀਆਂ ਤੋਂ ਤੇਲ ਨਾ ਖਰੀਦਣ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪੈਟਰੋਲ ਪੰਪਾਂ ਨੂੰ ਕਰੀਬ 200 ਕਰੋੜ ਰੁਪਏ ਦਾ ਘਾਟਾ ਪਿਆ ਹੈ ਅਤੇ ਪੰਜਾਬ ਦੇ 40 ਪ੍ਰਤੀਸ਼ਤ ਪੰਪ ਤੇਲ ਦੀਆਂ ਵੱਧ ਰਹੀਆਂ ਲਗਾਤਾਰ ਕੀਮਤਾਂ ਕਾਰਨ ਬੰਦ ਹੋਣ ਦੀ ਕੰਗਾਰ ‘ਤੇ ਹਨ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ (Central Government) ਨੂੰ ਚਾਹੀਦਾ ਹੈ ਕਿ ਪੈਟਰੋਲ ਪੰਪ ਮਾਲਕਾਂ ਤੋਂ ਤੇਲ ਦੀਆਂ ਕੀਮਤਾਂ ਉੱਪਰ ਅਡਵਾਂਸ ਵਿੱਚ ਲਏ ਜਾ ਰਹੇ ਪਰ ਫੰਡ ਨੂੰ ਵਾਪਸ ਕਰਨ।
ਇਹ ਵੀ ਪੜ੍ਹੋ: ਕੇਂਦਰ ਸਰਕਾਰ ਨੇ ਲਗਾਈ ਖੰਡ ਦੀ ਨਿਰਯਾਤ 'ਤੇ ਪਾਬੰਦੀ