ETV Bharat / state

'ਤਹਾਡੇ ਆਗੂ' ਜਗਮੀਤ ਬਰਾੜ ਕਿਹੜੇ ਮੁੱਦਿਆਂ ‘ਤੇ ਕਰਦੇ ਹਨ ਰਾਜਨੀਤੀ, ਵੇਖੋੋ ਖਾਸ ਰਿਪੋਰਟ

ਸੂਬੇ ਦੀਆਂ ਵਿਧਾਨ ਸਭਾ ਚੋਣਾਂ (State Assembly Elections) ਨੇੜੇ ਆਉਂਦਿਆਂ ਹੀ ਪੰਜਾਬ ਦੀ ਸਿਆਸਤ ਗਰਮਾ ਚੁੱਕੀ ਹੈ। ਇਸਦੇ ਚੱਲਦੇ ਹੀ ਈਟੀਵੀ ਭਾਰਤ (ETV BHARAT) ਦੇ ਵੱਲੋਂ ਪੰਜਾਬ ਦੇ ਲੀਡਰਾਂ ਦੇ ਸਿਆਸੀ ਸਫਰ, ਉਨ੍ਹਾਂ ਦੇ ਕਾਰਜ ਅਤੇ ਉਨ੍ਹਾਂ ਕਿੰਨ੍ਹਾਂ ਮੁੱਦਿਆਂ ਉੱਪਰ ਰਾਜਨੀਤੀ ਕੀਤੀ ਹੈ ਇਸ ਨੂੰ ਲੈਕੇ ਵਿਸ਼ੇਸ਼ ਰਿਪੋਰਟ ਪੇਸ਼ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਗਮੀਤ ਬਰਾੜ (Jagmeet Brar) ਦੇ ਸਿਆਸੀ ਸਫਰ ਬਾਰੇ ਵਿਸ਼ੇਸ਼ ਰਿਪੋਰਟ (Special Report) ਤਿਆਰ ਕੀਤੀ ਗਈ ਹੈ।

'ਤਹਾਡੇ ਆਗੂ' ਜਗਮੀਤ ਬਰਾੜ ਕਿਹੜੇ ਮੁੱਦਿਆਂ ‘ਤੇ ਕਰਦੇ ਹਨ ਰਾਜਨੀਤੀ, ਵੇਖੋੋ ਖਾਸ ਰਿਪੋਰਟ
'ਤਹਾਡੇ ਆਗੂ' ਜਗਮੀਤ ਬਰਾੜ ਕਿਹੜੇ ਮੁੱਦਿਆਂ ‘ਤੇ ਕਰਦੇ ਹਨ ਰਾਜਨੀਤੀ, ਵੇਖੋੋ ਖਾਸ ਰਿਪੋਰਟ
author img

By

Published : Sep 7, 2021, 7:54 PM IST

Updated : Sep 8, 2021, 6:30 AM IST

ਬਠਿੰਡਾ: ਆਵਾਜ਼-ਏ-ਪੰਜਾਬ ਵਜੋਂ ਜਾਣੇ ਜਾਂਦੇ ਜਗਮੀਤ ਸਿੰਘ ਬਰਾੜ (Jagmeet Singh Brar) ਦਾ ਜਨਮ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭੰਮ ਵਿਖੇ 23 ਮਈ 1958 ਨੂੰ ਗੁਰਮੀਤ ਸਿੰਘ ਬਰਾੜ ਦੇ ਘਰ ਹੋਇਆ। ਉਨ੍ਹਾਂ ਐਮ. ਏ ਅਤੇ ਐਲ. ਐਲ. ਬੀ ਦੀ ਸਿੱਖਿਆ ਪੰਜਾਬੀ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ। 15 ਅ੍ਰਪੈਲ 1984 ਨੂੰ ਜਗਮੀਤ ਸਿੰਘ ਬਰਾੜ ਦੀ ਦਾ ਵਿਆਹ ਅਮਰਪ੍ਰੀਤ ਕੌਰ ਨਾਲ ਹੋਇਆ ਅਤੇ ਉਨ੍ਹਾਂ ਦੇ ਇੱਕ ਪੁੱਤ ਅਤੇ ਦੋ ਧੀਆਂ ਹਨ। ਜਗਮੀਤ ਸਿੰਘ ਬਰਾੜ ਸਿਆਸਤ ਦੇ ਨਾਲ-ਨਾਲ ਲਿਖਣ ਅਤੇ ਕਵਿਤਾਵਾਂ ਪੜ੍ਹਨ ਦਾ ਸ਼ੌਂਕ ਰੱਖਦੇ ਹਨ।

ਜਗਮੀਤ ਸਿੰਘ ਬਰਾੜ ਦੇ ਸਿਆਸੀ ਜੀਵਨ ਦੀ ਸ਼ੁਰੂਆਤ

ਜਗਮੀਤ ਸਿੰਘ ਬਰਾੜ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਰਗਰਮ ਮੈਂਬਰਾਂ ਵਿੱਚੋਂ ਇੱਕ ਸਨ ਅਤੇ 1975 ਤੋਂ 1977 ਤੱਕ ਵਿਦਿਆਰਥੀ ਆਗੂ ਵਜੋਂ ਕੰਮ ਕਰਦੇ ਰਹੇ। 1979 ਵਿੱਚ ਕਿਸਾਨ ਮੂਵਮੈਂਟ ਖੜ੍ਹੀ ਕਰਨ ਦੇ ਦੋਸ਼ਾਂ ਤਹਿਤ ਉਨ੍ਹਾਂ ਨੂੰ ਜੇਲ੍ਹ ਯਾਤਰਾ ਵੀ ਕਰਨੀ ਪਈ ਸੀ।

ਸਿਆਸੀ ਜੀਵਨ ਵਿਚ ਉਥਲ-ਪੁਥਲ

ਜਗਮੀਤ ਸਿੰਘ ਬਰਾੜ ਹੁਣ ਤੱਕ ਕਰੀਬ ਦਸ ਚੋਣਾਂ ਲੜ ਚੁੱਕੇ ਹਨ। ਉਨ੍ਹਾਂ ਨੇ ਆਪਣਾ ਸਿਆਸੀ ਜੀਵਨ ਆਲ ਇੰਡੀਆ ਕਾਂਗਰਸ (All India Congress) ਤੋਂ ਸ਼ੁਰੂ ਕੀਤਾ ਅਤੇ ਪਹਿਲੀ ਚੋਣ 1980 ਵਿੱਚ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ਼ ਲੜੀ ਪਰ ਜਿੱਤ ਪ੍ਰਾਪਤ ਨਾ ਕਰ ਸਕੇ। 1992 ਦੀਆਂ ਲੋਕ ਸਭਾ ਚੋਣਾਂ ਦੌਰਾਨ ਜਗਮੀਤ ਸਿੰਘ ਬਰਾੜ (Jagmeet Singh Brar) ਨੇ ਪਹਿਲੀ ਵਾਰ ਜਿੱਤ ਪ੍ਰਾਪਤ ਕੀਤੀ। ਸਾਲ 1999 ਦੀਆਂ ਚੋਣਾਂ ਵਿੱਚ ਜਗਮੀਤ ਸਿੰਘ ਬਰਾੜ ਨੇ ਪ੍ਰਕਾਸ਼ ਸਿੰਘ ਬਾਦਲ ਦੇ ਸਪੁੱਤਰ ਸੁਖਬੀਰ ਸਿੰਘ ਬਾਦਲ (Sukhbir Singh Badal) ਦੇ ਖ਼ਿਲਾਫ਼ ਕਾਂਗਰਸ ਦੀ ਟਿਕਟ ‘ਤੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਚੋਣ ਲੜੀ ਅਤੇ ਜਿੱਤ ਪ੍ਰਾਪਤ ਕੀਤੀ ਪਰ ਇਸ ਤੋਂ ਬਾਅਦ ਕਦੇ ਵੀ ਜਗਮੀਤ ਸਿੰਘ ਬਰਾੜ ਨੂੰ ਜਿੱਤ ਨਸੀਬ ਨਹੀਂ ਹੋਈ।

ਜਗਮੀਤ ਬਰਾੜ ਨੇ ਆਲ ਇੰਡੀਆ ਕਾਂਗਰਸ ਤੋਂ ਆਪਣੇ ਸਿਆਸੀ ਜੀਵਨ ਸ਼ੁਰੂਆਤ ਕੀਤੀ। ਸਾਲ 1999 ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਫਰੀਦਕੋਟ ਤੋਂ ਸੁਖਬੀਰ ਬਾਦਲ ਖਿਲਾ਼ਫ ਚੋਣ ਲੜੀ ਤੇ ਜਿੱਤ ਹਾਸਿਲ ਕੀਤੀ ਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਕਦੇ ਜਿੱਤ ਨਸੀਬ ਨਹੀਂ ਹੋਈ।

ਜਗਮੀਤ ਬਰਾੜ ਦੇ ਸਿਆਸੀ ਜੀਵਨ ਦਾ ਟਰਨਿੰਗ ਪੁਆਇੰਟ

ਜਗਮੀਤ ਬਰਾੜ ਨੇ ਸਾਲ 2014 ਆਪਣੀ ਹੀ ਪਾਰਟੀ ਆਲ ਇੰਡੀਆ ਕਾਂਗਰਸ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਸੀ। ਬਗਾਵਤ ਕਰਨ ਨੂੂੰ ਲੈਕੇ ਪਾਰਟੀ ਨੇ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਆਪ ਦਾ ਝਾੜੂ ਫੜਨ ਦੀ ਕੋਸ਼ਿਸ਼ ਕੀਤੀ ਪਰ ਗੱਲ ਨਹੀਂ ਬਣ ਸਕੀ । ਆਪ ਚ ਦਾਲ ਨਾ ਗਲਣ ਦੇ ਚੱਲਦੇੇ ਉਹ ਬੰਗਾਲ ‘ਚ ਤ੍ਰਿਣਮੂੁਲ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਗਏ। 2017 ‘ਚ ਤ੍ਰਿਣਮੂਲ ਕਾਂਗਰਸ ਨੂੰ ਵੀ ਅਲਵਿਦਾ ਆਖ ਦਿੱਤਾ ਅਤੇ ਹੁਣ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਗਏ ਹਨ ਤੇ ਪਾਰਟੀ ਵੱਲੋਂ ਉਨ੍ਹਾ ਨੂੰ ਬਠਿੰਡਾ ਦੇ ਹਲਕਾ ਮੌੜ ਮੰਡੀ ਤੋਂ ਉਮੀਦਵਾਰ ਵਜੋਂ ਉਤਾਰਿਆ ਗਿਆ ਹੈ।

ਜਗਮੀਤ ਬਰਾੜ ਨੇ ਸਿਆਸੀ ਖੁਦਕੁਸ਼ੀ ਕਰਨ ਦੀ ਕੀਤੀ ਸੀ ਕੋਸ਼ਿਸ

2014 ਵਿੱਚ ਆਲ ਇੰਡੀਆ ਕਾਂਗਰਸ ਦੀ ਹੋਈ ਬੁਰੀ ਤਰ੍ਹਾਂ ਹਾਰ ਤੋਂ ਬਾਅਦ ਸੀਨੀਅਰ ਲੀਡਰਸ਼ਿੱਪ ‘ਤੇ ਤਿੱਖੀਆਂ ਟਿੱਪਣੀਆਂ ਕਰਨ ‘ਤੇ ਪਾਰਟੀ ਨੇ ਜਗਮੀਤ ਸਿੰਘ ਬਰਾੜ ਨੂੰ ਕਾਂਗਰਸ ਪਾਰਟੀ ਵਿੱਚੋਂ 2015 ‘ਚ ਬਾਹਰ ਦਾ ਰਸਤਾ ਦਿਖਾ ਦਿੱਤਾ। ਕਾਂਗਰਸ ‘ਚੋਂ ਕੱਢੇ ਜਾਣ ਤੋਂ ਬਾਅਦ ਜਗਮੀਤ ਸਿੰਘ ਬਰਾੜ ਨੇ ਆਮ ਆਦਮੀ ਪਾਰਟੀ (Aam Aadmi Party) ਨਾਲ ਨੇੜਤਾ ਵਧਾਈ ਅਤੇ ਸਟੇਜਾਂ ਤੱਕ ਸਾਂਝੀਆਂ ਕੀਤੀਆਂ ਪਰ ਜਗਮੀਤ ਸਿੰਘ ਬਰਾੜ ਦੀ ਦਾਲ ਨਾ ਗਲੀ। ਇਸ ਤੋਂ ਬਾਅਦ ਉਨ੍ਹਾਂ ਪੱਛਮੀ ਬੰਗਾਲ ਦਾ ਰੁਖ ਕੀਤਾ ਅਤੇ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਅਤੇ ਪੰਜਾਬ ਦੇ ਸੂਬਾ ਪ੍ਰਧਾਨ ਬਣੇ।

2017 ‘ਚ ਤ੍ਰਿਣਮੂਲ ਕਾਂਗਰਸ ਨੂੰ ਅਲਵਿਦਾ ਆਖਿਆ

2017 ਵਿਧਾਨ ਸਭਾ ਚੋਣਾਂ ਦੌਰਾਨ ਤ੍ਰਿਣਮੂਲ ਕਾਂਗਰਸ ਦਾ ਪੰਜਾਬ ਵਿੱਚੋਂ ਇੱਕ ਵੀ ਉਮੀਦਵਾਰ ਨਾ ਜਿੱਤ ਸਕਿਆ ਫਿਰ ਜਗਮੀਤ ਸਿੰਘ ਬਰਾੜ ਨੇ ਤ੍ਰਿਣਮੂਲ ਕਾਂਗਰਸ ਨੂੰ ਅਲਵਿਦਾ ਆਖ ਦਿੱਤਾ। 2019 ਲੋਕ ਸਭਾ ਚੋਣਾਂ ਨੇੜੇ ਆਉਂਦਿਆਂ ਹੀ ਜਗਮੀਤ ਬਰਾੜ ਨੇ ਸਭ ਨੂੰ ਹੈਰਾਨ ਕਰ ਦਿੱਤਾ ਜਦੋਂ ਉਨ੍ਹਾਂ ਐਲਾਨ ਕੀਤਾ ਕਿ ਉਹ ਸ਼੍ਰੋਮਣੀ ਅਕਾਲੀ ਦਲ (Shiromani Akali Dal) ਬਾਦਲ ਵਿੱਚ ਸ਼ਾਮਿਲ ਹੋ ਰਹੇ ਹਨ।

ਜਗਮੀਤ ਬਰਾੜ ਨੇ ਅਕਾਲੀ ਦਲ ਖਿਲਾਫ਼ ਕੀਤਾ ਸੀ ਭੰਡੀ ਪ੍ਰਚਾਰ

ਇੱਥੇ ਦਿਲਚਸਪ ਗੱਲ ਇਹ ਹੈ ਕਿ ਸਭ ਤੋਂ ਵੱਧ ਸਿਆਸੀ ਭੰਡੀ ਪ੍ਰਚਾਰ ਜਗਮੀਤ ਬਰਾੜ ਨੇ ਸ਼੍ਰੋਮਣੀ ਅਕਾਲੀ ਦਲ ਖ਼ਿਲਾਫ਼ ਕੀਤਾ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਗਮੀਤ ਸਿੰਘ ਬਰਾੜ ਨੂੰ ਬਠਿੰਡਾ ਦੇ ਹਲਕਾ ਮੌੜ ਮੰਡੀ ਤੋਂ ਉਮੀਦਵਾਰ ਵਜੋਂ ਉਤਾਰਿਆ ਗਿਆ ਹੈ।

ਕਿੰਨਾ ਮੁੱਦਿਆਂ ‘ਤੇ ਸਿਆਸਤ ਕਰਦੇ ਹਨ ਜਗਮੀਤ ਬਰਾੜ

ਵੱਖ-ਵੱਖ ਸਿਆਸੀ ਪਾਰਟੀਆਂ ਰਾਹੀਂ ਆਪਣਾ ਰਾਜਨੀਤਕ ਜੀਵਨ ਦਾ ਸਫ਼ਰ ਤੈਅ ਕਰਨ ਵਾਲੇ ਜਗਮੀਤ ਸਿੰਘ ਬਰਾੜ ਜ਼ਿਆਦਾਤਰ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਸਿਆਸਤ ਕਰਦੇ ਰਹੇ ਹਨ। ਉਨ੍ਹਾਂ ਵੱਲੋਂ ਪੰਜਾਬ ਦੇ ਪਾਣੀਆਂ ਦਾ ਮੁੱਦਾ ਬੜੇ ਜ਼ੋਰ-ਸ਼ੋਰ ਨਾਲ ਉਠਾਇਆ ਜਾਂਦਾ ਰਿਹਾ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਮੌੜ ਹਲਕੇ ਵਿੱਚ ਉਨ੍ਹਾਂ ਵੱਲੋਂ ਵੱਧ ਰਹੀ ਬੇਰੁਜ਼ਗਾਰੀ ਅਤੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਰਾਜਨੀਤੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: Assembly Elections 2022: ਜਾਣੋ ਤੁਹਾਡੇ ਆਗੂ ਮਨਪ੍ਰੀਤ ਬਾਦਲ ਕਿੰਨ੍ਹਾਂ ਮੁੱਦਿਆਂ ‘ਤੇ ਕਰਦੇ ਹਨ ਰਾਜਨੀਤੀ ?

Last Updated : Sep 8, 2021, 6:30 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.