ETV Bharat / state

ਕੋਵਿਡ-19: ਮਨਪ੍ਰੀਤ ਬਾਦਲ ਨੇ ਬਠਿੰਡਾ ਵਾਸੀਆਂ ਲਈ ਕੀਤੇ ਇੱਕ ਕਰੋੜ ਜਾਰੀ - ਕੋਰੋਨਾ ਕਾਰਨ ਲੱਗੇ ਕਰਫਿਊ

ਕੋਰੋਨਾ ਕਾਰਨ ਲੱਗੇ ਕਰਫਿਊ ਦੌਰਾਨ ਮੁੱਢਲੀ ਸਹੂਲਤਾਂ ਨੂੰ ਲੈ ਕੇ ਬਠਿੰਡਾ ਵਾਸੀਆਂ ਲਈ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਇੱਕ ਕਰੋੜ ਦੀ ਰਾਸ਼ੀ ਜਾਰੀ ਕੀਤੀ ਹੈ।

ਮਨਪ੍ਰੀਤ ਬਾਦਲ
ਮਨਪ੍ਰੀਤ ਬਾਦਲ
author img

By

Published : Mar 25, 2020, 6:14 PM IST

ਬਠਿੰਡਾ: ਕੋਰੋਨਾ ਵਾਇਰਸ ਦੇ ਕਾਰਨ ਕਰਫਿਊ ਨੂੰ ਲੱਗਿਆ ਚਾਰ ਦਿਨ ਹੋ ਗਏ ਹਨ। ਕਰਫਿਊ ਦੇ ਕਾਰਨ ਹਰ ਕੋਈ ਆਪਣੇ ਘਰ ਵਿੱਚ ਬੈਠਾ ਹੈ। ਕੰਮਕਾਜ ਨਾ ਹੋਣ ਕਾਰਨ ਸਮਾਜ ਦਾ ਹਰ ਵਰਗ ਪ੍ਰਭਾਵਿਤ ਹੋ ਰਿਹਾ ਹੈ, ਜਿਸ ਨੂੰ ਲੈ ਕੇ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਜੋ ਬਠਿੰਡਾ ਤੋਂ ਵਿਧਾਇਕ ਵੀ ਹਨ, ਜਿਨ੍ਹਾਂ ਨੇ ਬਠਿੰਡਾ ਦੇ ਵਾਸੀਆਂ ਦੇ ਲਈ ਘਰਾਂ ਦੇ ਵਿੱਚ ਬੈਠੇ ਲੋਕਾਂ ਲਈ ਮੁੱਢਲੀ ਸਹੂਲਤਾਂ ਦੇ ਲਈ ਇੱਕ ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ।

ਵੇਖੋ ਵੀਡੀਓ

ਮਨਪ੍ਰੀਤ ਬਾਦਲ ਨੇ ਕਿਹਾ ਕਿ ਕਰਫਿਊ ਦੇ ਦੌਰਾਨ ਲੋਕਾਂ ਨੂੰ ਦਵਾਈਆਂ ਅਤੇ ਦੁੱਧ ਦੀ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ, ਇਸ ਦੇ ਨਾਲ ਹੀ ਸਫ਼ਾਈ ਕਰਮਚਾਰੀਆਂ ਦੇ ਵੀ ਪਾਸ ਬਣਾ ਦਿੱਤੇ ਗਏ ਹਨ ਜੋ ਲੋਕਾਂ ਦੇ ਘਰਾਂ ਵਿੱਚੋਂ ਕੂੜਾ ਕਰਕਟ ਇਕੱਠਾ ਕਰ ਸਕਣਗੇ।

ਇਹ ਵੀ ਪੜੋ:ਹੁਸ਼ਿਆਰਪੁਰ: ਪਿੰਡ ਮੋਰਾਂਵਾਲੀ ’ਚ ਕੋਰੋਨਾ ਦੇ ਦੂਜੇ ਮਰੀਜ਼ ਦੀ ਹੋਈ ਪੁਸ਼ਟੀ

ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਲੋਕਾਂ ਦੇ ਘਰਾਂ ਤੱਕ ਸਬਜ਼ੀਆਂ ਪਹੁੰਚਾਉਣ ਦੇ ਲਈ ਸਬਜ਼ੀ ਵੇਚਣ ਵਾਲਿਆਂ ਦੇ ਪਾਸ ਬਣਾ ਦਿੱਤੇ ਗਏ ਹਨ ਜੋ ਘਰ-ਘਰ ਸਬਜ਼ੀਆਂ ਵੀ ਪਹੁੰਚਾ ਕੇ ਆਉਣਗੇ ਅਤੇ ਦੁੱਧ ਡੇਅਰੀ ਫਾਰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪਸ਼ੂਆਂ ਦੀ ਖ਼ੁਰਾਕ ਦੇ ਲਈ ਬੰਦੋਬਸਤ ਕਰਨ ਲਈ ਟੀਮ ਤਿਆਰ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.