ਬਠਿੰਡਾ: ਪੀਣ ਦੇ ਪਾਣੀ ਦਾ ਇੱਕੋ ਇੱਕ ਸਰੋਤ ਬਠਿੰਡਾ ਦੀ ਸਰਹਿੰਦ ਕੈਨਾਲ ਨਹਿਰ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਬਠਿੰਡਾ ਦੇ ਨਾਲ ਰਾਜੂ ਸ਼ਰਮਾ ਵੱਲੋਂ ਸ਼ੁਰੂ ਕੀਤੀ ਮੁਹਿੰਮ ਤਹਿਤ ਉਨ੍ਹਾਂ ਵੱਲੋਂ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ। ਉਨ੍ਹਾਂ ਨੇ ਨਹਿਰ ਕਿਨਾਰੇ ਅਗਨੀ ਕੁੰਡ ਦੀ ਸਥਾਪਨਾ ਕਰਨ ਦੀ ਮੰਗ ਕੀਤੀ ਹੈ। ਰਾਜੂ ਸ਼ਰਮਾ ਨੇ ਕਿਹਾ ਕਿ ਧਾਰਮਿਕ ਆਸਥਾ ਦੇ ਨਾਮ ਉੱਤੇ ਪੀਣਯੋਗ ਪਾਣੀ ਦੇ ਸਰੋਤ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ।
ਇਸ ਲਈ ਉਨ੍ਹਾਂ ਵੱਲੋਂ ਹੁਣ ਨਹਿਰ ਵਿੱਚ ਕੀਤੀਆਂ ਜਾਣ ਵਾਲੀਆਂ ਵਸਤੂਆਂ ਦਾਹ ਸੰਸਕਾਰ ਰੀਤੀ ਰਿਵਾਜ਼ਾਂ ਤਹਿਤ ਕੀਤਾ ਜਾਵੇਗਾ ਅਤੇ ਹਰ ਉਸ ਮੰਦਿਰ ਅਤੇ ਗੁਰਦੁਆਰਾ ਸਾਹਿਬ ਵਿਚ ਜਾ ਕੇ ਲੋਕਾਂ ਨੂੰ ਅਪੀਲ ਕੀਤੀ ਜਾਵੇਗੀ ਕਿ ਉਹ ਪੀਣ ਦੇ ਪਾਣੀ ਨੂੰ ਦੂਸ਼ਿਤ ਨਾ ਕਰਨ। ਉਨ੍ਹਾਂ ਕਿਹਾ ਕਿ ਧਾਰਮਿਕ ਗ੍ਰੰਥਾਂ ਵਿਚ ਵੀ ਪਾਣੀ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਹੈ। ਕੁਝ ਲੋਕ ਧਾਰਮਿਕ ਆਸਥਾ ਦੇ ਨਾਮ 'ਤੇ ਲੋਕਾਂ ਨੂੰ ਜਲ ਪ੍ਰਵਾਹ ਕਰਨ ਲਈ ਆਖਦੇ ਹਨ, ਜੋ ਕਿ ਸਰਾਸਰ ਗ਼ਲਤ ਹੈ। ਇਸ ਨਾਲ ਜਿੱਥੇ ਪਾਣੀ ਦੂਸ਼ਿਤ ਹੁੰਦਾ ਹੈ ਉਥੇ ਹੀ ਜਲ ਪ੍ਰਵਾਹ ਕਰਨ ਵਾਲੇ ਲੋਕਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ।
ਰਾਜੂ ਸ਼ਰਮਾ ਨੇ ਕਿਹਾ ਕਿ ਜੇਕਰ ਉਹ ਨਹਿਰ ਕਿਨਾਰੇ ਅਗਨੀ ਕੁੰਡ ਦੀ ਸਥਾਪਨਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਜਾਜ਼ਤ ਦਿੱਤੀ ਜਾਂਦੀ ਹੈ। ਉਹ ਰੋਜ਼ਾਨਾ ਦੋ ਘੰਟੇ ਸਵੇਰੇ ਅਤੇ ਦੋ ਘੰਟੇ ਸ਼ਾਮ ਨੂੰ ਇਸ ਅਗਨੀ ਕੁੰਡ ਦੇ ਡਿਊਟੀ ਦੇਣਗੇ ਅਤੇ ਜਲ ਪ੍ਰਵਾਹ ਕਰਨ ਵਾਲੇ ਲੋਕਾਂ ਨੂੰ ਬੇਨਤੀ ਕਰਕੇ ਧਾਰਮਿਕ ਵਸਤੂਆਂ ਅੰਤਿਮ ਸੰਸਕਾਰ ਕਰਨਗੇ ਅਤੇ ਇਸ ਦੀ ਰਾਖ ਨੂੰ ਫਿਰ ਨਹਿਰ ਵਿਚ ਧਾਰਿਆ ਜਾਵੇਗਾ ਇਸ ਨਾਲ ਲੋਕਾਂ ਦੀ ਆਸਥਾ ਵੀ ਬਣੀ ਰਹੇਗੀ ਅਤੇ ਪੀਣ ਦੇ ਪਾਣੀ ਦਾ ਸਰੋਤ ਵਿਕਾਸ ਨਹੀਂ ਹੋਵੇਗਾ। ਇਸ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਗਈ।
ਇਹ ਵੀ ਪੜ੍ਹੋ: ਆਪਣੇ ਆਪ ਨੂੰ ਬਜ਼ੁਰਗ ਕਹਾਉਣਾ ਇਸ ਜੋੜੇ ਨੂੰ ਨਹੀਂ ਪਸੰਦ, ਪਤੀ-ਪਤਨੀ ਨੇ ਸਕਾਈ ਡਾਇਵਿੰਗ ਕਰ ਦਿੱਤਾ ਇਹ ਕਮਾਲ