ETV Bharat / state

ਭਾਰਤੀ ਫੌਜ ਨੇ ਆਈਸੋਲੇਸ਼ਨ ਰੇਲ ਗਡੀ ਕੀਤੀ ਤਿਆਰ

author img

By

Published : Apr 28, 2020, 3:46 PM IST

ਬਠਿੰਡਾ ਰੇਲਵੇ ਸਟੇਸ਼ਨ ਦੇ ਯਾਰਡ ਵਿੱਚ ਭਾਰਤੀ ਫੌਜ ਨੇ ਆਈਸੋਲੇਸ਼ਨ ਰੇਲ ਗਡੀ ਕੀਤੀ ਤਿਆਰ ਕੀਤੀ ਹੈ, ਜੋ ਕਿ ਇਸ ਸੰਕਟ ਦੇ ਸਮੇਂ ਮਦਦ ਕਰੇਗੀ।

isolation Train
ਆਈਸੋਲੇਸ਼ਨ ਰੇਲ ਗਡੀ

ਬਠਿੰਡਾ: ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਪਰ ਗਨੀਮਤ ਹੈ ਕਿ ਅਜੇ ਤੱਕ ਬਠਿੰਡਾ ਵਿੱਚ ਕੋਈ ਵੀ ਕੋਰੋਨਾ ਵਾਇਰਸ ਦਾ ਮਰੀਜ਼ ਸਾਹਮਣੇ ਨਹੀਂ ਆਇਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੀ ਸੁਵਿਧਾਵਾਂ ਲੋਕਾਂ ਨੂੰ ਕਰਫ਼ਿਊ ਦੇ ਦੌਰਾਨ ਦਿੱਤੀਆਂ ਜਾ ਰਹੀਆਂ ਹਨ। ਉੱਥੇ ਹੀ, ਭਾਰਤੀ ਫੌਜ ਨੇ ਵੀ ਇੱਕ ਆਈਸੋਲੇਸ਼ਨ ਵਾਰਡ ਰੇਲ ਗੱਡੀ ਬਣਾਈ ਹੈ।

ਆਈਸੋਲੇਸ਼ਨ ਰੇਲ ਗਡੀ

ਇਸ ਵਿੱਚ 11 ਕੋਚ ਹਨ ਅਤੇ ਜ਼ਰੂਰਤ ਪੈਣ 'ਤੇ ਇਸ ਆਈਸੋਲੇਸ਼ਨ ਕੋਚ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਬਠਿੰਡਾ ਰੇਲਵੇ ਸਟੇਸ਼ਨ ਦੇ ਯਾਰਡ ਵਿੱਚ ਇਹ ਰੇਲ ਗੱਡੀ ਖੜ੍ਹੀ ਹੈ। ਸ਼ਹਿਰ ਦੀ ਸਮਾਜ ਸੇਵੀ ਸੰਸਥਾ ਯੰਗ ਬਲੱਡ ਕਲੱਬ ਵੱਲੋਂ ਅੱਜ ਇਸ ਕੋਚ ਨੂੰ ਸੈਨੀਟਾਈਜ਼ਰ ਕੀਤਾ ਗਿਆ ਹੈ।

ਕਲੱਬ ਦੇ ਪ੍ਰਧਾਨ ਗੋਪਾਲ ਰਾਣਾ ਨੇ ਦੱਸਿਆ ਕਿ ਸੂਬੇ ਦੀ ਇਹ ਪਹਿਲੀ ਆਈਸੋਲੇਸ਼ਨ ਰੇਲ ਗੱਡੀ ਹੈ, ਜਿਹੜੀ 24 ਘੰਟੇ ਸੇਵਾ ਲਈ ਤਿਆਰ ਹੈ। ਇਸ ਨੂੰ ਕਿਤੇ ਵੀ ਜ਼ਰੂਰਤ ਪੈਣ 'ਤੇ ਲੈ ਜਾਇਆ ਜਾ ਸਕਦਾ ਹੈ। ਭਾਰਤੀ ਫੌਜ ਵੱਲੋਂ ਇਹ ਉਪਰਾਲਾ ਆਪਣੇ ਤੌਰ 'ਤੇ ਕੀਤਾ ਗਿਆ ਹੈ।

ਰੇਲ ਵਿਭਾਗ ਨੇ ਵੀ ਆਪਣੀ ਤਰਫ਼ੋਂ ਹਰ ਤਰ੍ਹਾਂ ਦੇ ਪ੍ਰਬੰਧ ਪੂਰੇ ਕਰ ਲਏ ਗਏ ਹਨ ਤਾਂ ਕਿ ਕਿਸੇ ਨੂੰ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਇਹ ਵੀ ਪੜ੍ਹੋ: ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਸਫ਼ਾਈ ਕਰਮਚਾਰੀਆਂ ਦਾ ਕੀਤਾ ਸਨਮਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.