ETV Bharat / state

ਬਠਿੰਡਾ 'ਚ ਵੱਡਾ ਹਾਦਸਾ ਟਲਿਆ

ਬਠਿੰਡਾ ਦੇ ਸਾਈਂ ਨਗਰ 'ਚ ਵਗਦੇ ਰਜਬਾਹੇ ਦੇ ਟੁੱਟਣ ਨਾਲ ਹੋਣ ਵਾਲਾ ਵੱਡਾ ਹਾਦਸਾ ਟੱਲ੍ਹ ਗਿਆ ਹੈ। ਸਿੰਚਾਈ ਵਿਭਾਗ ਕਰਮਚਾਰੀਆਂ ਨੇ ਥੋੜ੍ਹੇ ਹੀ ਦਿਨ ਪਹਿਲਾਂ ਕਰਵਾਈ ਸੀ ਮੁਰੰਮਤ।

ਬਠਿੰਡਾ ਦੇ ਸਾਈਂ ਨਗਰ 'ਚ ਵਗਦਾ ਰਜਬਾਹਾ ਟੁੱਟਿਆ।
author img

By

Published : Jun 15, 2019, 5:18 AM IST

ਬਠਿੰਡਾ: ਅੱਜ ਬਠਿੰਡਾ ਦੇ ਗਣਪਤੀ ਇਨਕਲੇਵ ਕਾਲੋਨੀ ਦੇ ਪਿੱਛੇ ਵਗਦੇ ਸਾਈਂ ਨਗਰ ਵਿੱਚ ਰਜਬਾਹੇ ਦੇ ਇਕ ਵਾਰ ਮੁੜ ਤੋਂ ਟੁੱਟਣ ਨਾਲ ਵੱਡਾ ਹਾਦਸਾ ਵਾਪਰਨ ਤੋਂ ਟਲਿਆ। ਸਿੰਚਾਈ ਵਿਭਾਗ ਨੇ ਮੌਕੇ 'ਤੇ ਕਮਾਨ ਸੰਭਾਲੀ ਤੇ ਤੁਰੰਤ ਜੇਸੀਬੀ ਮਸ਼ੀਨ ਮੰਗਵਾ ਕੇ ਬੰਨ੍ਹ ਲਗਾਇਆ ਗਿਆ।
ਮੁਹੱਲਾ ਵਾਸੀਆਂ ਨੇ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਦੇ ਉੱਤੇ ਸਵਾਲ ਖੜ੍ਹੇ ਕਰਦਿਆ ਕਿਹਾ ਕਿ ਸਰਕਾਰਾਂ ਆਪਣੀਆਂ ਵੋਟਾਂ ਲੈਣ ਲਈ ਆ ਜਾਂਦੇ ਹਨ ਪਰ ਇਧਰ ਕੋਈ ਵੀ ਧਿਆਨ ਨਹੀਂ ਦੇ ਰਿਹਾ ਅਤੇ ਪਹਿਲਾਂ ਵੀ ਰਜਬਾਹਾ ਟੁੱਟਣ ਨਾਲ ਸਾਰੇ ਘਰ ਪਾਣੀ ਵਿੱਚ ਡੁੱਬ ਗਏ ਸੀ।

ਵੇਖੋ ਵੀਡੀਓ
ਮੁਹੱਲਾ ਵਾਸੀ ਸਾਈਂ ਨਗਰ ਦੀ ਰੁਪਿੰਦਰ ਕੌਰ ਨੇ ਦੱਸਿਆ ਕਿ ਇਹ ਰਜਬਾਹਾ ਹਰ ਸਾਲ ਇਸੇ ਤਰੀਕੇ ਨਾਲ ਟੁੱਟਦਾ ਰਹਿੰਦਾ ਹੈ ਤੇ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੀ ਵਾਰ ਵੀ ਜਦੋਂ ਰਜਵਾਹਾ ਟੁੱਟਿਆ ਸੀ ਤਾਂ ਉਸ ਸਮੇਂ ਘਰਾਂ ਵਿੱਚ ਪਾਣੀ ਚਲਾ ਗਿਆ ਸੀ ਜਿਸ ਤੋਂ ਬਾਅਦ ਮਾੜਾ ਮਟੀਰੀਅਲ ਲਗਾ ਕੇ ਕੀਤੀ ਮੁਰੰਮਤ ਤੋਂ ਬਾਅਦ ਇਕ ਵਾਰ ਮੁੜ ਵੱਡਾ ਹਾਦਸਾ ਹੋਣ ਤੋਂ ਟਲਿਆ ਹੈ। ਮੌਕੇ 'ਤੇ ਪਹੁੰਚੇ ਸਿੰਚਾਈ ਵਿਭਾਗ ਦੇ ਐੱਸਡੀਓ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਹਿਲਾਂ ਵੀ ਇਸ ਰਜਬਾਹੇ ਦੀ ਮੁਰੰਮਤ ਕਰਵਾਈ ਗਈ ਸੀ ਪਰ ਹੁਣ ਇਹ ਕਿਸੇ ਸ਼ਰਾਰਤੀ ਅਨਸਰਾਂ ਦਾ ਕੰਮ ਹੋ ਸਕਦਾ ਹੈ ਜੋ ਇਸ ਰਜਵਾਹੇ ਵਿੱਚ ਨਹਾਉਣ ਲਈ ਆਉਂਦੇ ਹਨ। ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਵਲੋਂ ਛੇੜਛਾੜ ਕਰਨ ਨਾਲ ਇਹ ਮੁੜ ਤੋਂ ਲੀਕ ਹੋ ਗਿਆ ਸੀ ਤੇ ਹੁਣ ਇਸ ਨੂੰ ਮੁੜ ਤੋਂ ਫਿਰ ਪਾਣੀ ਬੰਦ ਕਰਕੇ ਮੁਰੰਮਤ ਕਰਵਾ ਰਹੇ ਹਾਂ।

Intro:Body:

BTD Rajbaha

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.