ਬਠਿੰਡਾ: ਤਿੰਨ ਖੇਤੀਬਾੜੀ ਕਾਨੂੰਨਾਂ (Three agricultural laws) ਦੇ ਵਿਰੋਧ ਵਿੱਚ ਦਿੱਲੀ ਦੀਆਂ ਬਰੂਹਾਂ ‘ਤੇ ਬੈਠੇ ਕਿਸਾਨਾਂ ਵਲੋਂ ਇਸ ਵਾਰ ਪੰਦਰਾਂ ਅਗਸਤ ਦੇ ਦਿਨ ਵਹੀਕਲ ਪਰੇਡ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਸੰਯੁਕਤ ਕਿਸਾਨ ਮੋਰਚੇ ਦੇ ਆਦੇਸ਼ਾਂ ਤੋਂ ਬਾਅਦ ਹੁਣ ਪੰਜਾਬ ਦੇ ਪਿੰਡਾਂ ਵਿੱਚ ਕਿਸਾਨਾਂ ਵੱਲੋਂ ਲਾਮਬੰਦੀ ਸ਼ੁਰੂ ਕਰ ਦਿੱਤੀ ਗਈ ਹੈ।
ਕਿਸਾਨਾਂ ਵੱਲੋਂ ਹੁਣ ਕਿਸਾਨੀ ਝੰਡੇ ਦੇ ਨਾਲ ਤਿਰੰਗੇ ਝੰਡੇ ਨੂੰ ਲੈ ਕੇ ਪਿੰਡ-ਪਿੰਡ ਲਾਮਬੰਦੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਕਿਸਾਨ ਵੀ ਆਪਣੇ ਬੱਚੇ ਅਤੇ ਪਰਿਵਾਰਾਂ ਨੂੰ ਲੈ ਕੇ ਦਿੱਲੀ ਵਿਚ ਪਹੁੰਚਣਗੇ ਇੰਨ੍ਹਾਂ ਹੀ ਨਹੀਂ ਬਲਕਿ ਜੋ ਪਰਿਵਾਰਿਕ ਮੈਂਬਰ ਪਿੰਡਾਂ ਵਿੱਚ ਰਹਿਣਗੇ ਉਨ੍ਹਾਂ ਵੱਲੋਂ ਵੀ ਘਰਾਂ ਦੇ ਬਾਹਰ ਤਿਰੰਗਾ ਲਗਾ ਕੇ ਆਜ਼ਾਦੀ ਦਿਹਾੜਾ ਮਨਾਇਆ ਜਾਵੇਗਾ ਤਾਂ ਕਿ ਜਿਨ੍ਹਾਂ ਲੀਡਰਾਂ ਵੱਲੋਂ ਇਲਜ਼ਾਮ ਲਗਾਏ ਗਏ ਹਨ ਕਿ ਕਿਸਾਨਾਂ ਨੂੰ ਤਿਰੰਗੇ ਦਾ ਮਾਣ ਸਨਮਾਨ ਨਹੀਂ ਕਰਨਾ ਆਉੰਦਾ ਉਨ੍ਹਾਂ ਨੂੰ ਵੀ ਪਤਾ ਲੱਗ ਜਾਵੇ ਕਿ ਆਜ਼ਾਦੀ ਵੇਲੇ ਉਨ੍ਹਾਂ ਦੇ ਬਜ਼ੁਰਗ ਵੀ ਆਪਣੀ ਕੁਰਬਾਨੀ ਦੇ ਕੇ ਆਜ਼ਾਦੀ ਲਈ ਸੀ।
ਉਨ੍ਹਾਂ ਕਿਹਾ ਕਿ ਸ਼ਾਇਦ ਹੁਣ ਦੀਆਂ ਸਰਕਾਰਾਂ ਸਿਆਸਤ ਦੇ ਨਸ਼ੇ ਵਿਚ ਭੁੱਲ ਗਈਆਂ ਕਿ ਅੱਜ ਵੀ ਉਹੀ ਪੰਜਾਬੀ ਨੇ ਤੇ ਉਹੀ ਆਜ਼ਾਦੀ ਦਿਹਾੜਾ।ਨਾਲ ਹੀ ਉਨ੍ਹਾਂ ਕਿਹਾ ਕਿ ਇਸ ਵਾਰ ਪੰਦਰਾਂ ਅਗਸਤ ਦੇ ਮੌਕੇ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਕਿਸਾਨਾਂ ਨੂੰ ਕਿੰਨ੍ਹਾਂ ਤਿਰੰਗੇ ਦਾ ਮਾਣ ਅਤੇ ਸਨਮਾਨ ਕਰਨਾ ਆਉਂਦਾ ਹੈ।