ETV Bharat / state

ਕੰਪਿਊਟਰ ਦੇ ਯੁੱਗ ਵਿਚ ਹਾਲੇ ਵੀ ਲੋਕ ਸਾਜ਼ਾਂ ਨੂੰ ਦਿੰਦੀ ਹੈ ਮਹੱਤਤਾ ਇਹ ਤੂੰਬੀ ਵਾਲੀ ਅੰਮ੍ਰਿਤ ਮਾਂਗਟ

ਪੰਜਾਬੀ ਯੂਨੀਵਰਸਿਟੀ ਤੋਂ ਦੋ ਵਾਰ ਗੋਲਡ ਮੈਡਲ ਜਿੱਤਣ ਵਾਲੀ ਅੰਮ੍ਰਿਤ ਕੌਰ ਮਾਂਗਟ ਨੇ ਦੱਸਿਆ ਕਿ ਉਸ ਨੂੰ ਸੰਗੀਤ ਦੀ ਗੁੜ੍ਹਤੀ ਬਚਪਨ ਤੋਂ ਹੀ ਮਿਲੀ ਹੈ। ਅੰਮ੍ਰਿਤ ਕੌਰ ਮਾਂਗਟ ਵੱਲੋਂ ਹਾਲੇ ਵੀ ਲੋਕ ਸਾਜ਼ਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਇਆ (Tumbi Vali Amrit Mangat) ਹੋਇਆ ਹੈ।

Tumbi Vali Amrit Mangat
Tumbi Vali Amrit Mangat
author img

By

Published : Sep 6, 2022, 5:29 PM IST

Updated : Sep 6, 2022, 6:59 PM IST

ਬਠਿੰਡਾ : ਅੱਜ ਦੇ ਕੰਪਿਊਟਰ ਯੁੱਗ ਨੇ ਜਿੱਥੇ ਹਰ ਕੰਮ ਨੂੰ ਪ੍ਰਭਾਵਿਤ ਕੀਤਾ ਹੈ, ਉਥੇ ਹੀ ਸੰਗੀਤ ਵਿੱਚ ਇਸ ਦਾ ਵੱਡਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਅੱਜ ਕੱਲ੍ਹ ਦੇ ਗਾਇਕ ਜਿੱਥੇ ਕੰਪਿਊਟਰ ਰਾਹੀਂ ਆਪਣੇ ਗੀਤਾਂ ਵਿੱਚ ਸੰਗੀਤ ਦਿੰਦੇ ਹਨ, ਉੱਥੇ ਹੀ ਸ੍ਰੀ ਮੁਕਤਸਰ ਸਾਹਿਬ ਦੇ ਕਸਬਾ ਗਿੱਦੜਬਾਹਾ ਦੀ ਰਹਿਣ ਵਾਲੀ ਅੰਮ੍ਰਿਤ ਕੌਰ ਮਾਂਗਟ ਵੱਲੋਂ ਹਾਲੇ ਵੀ ਲੋਕ ਸਾਜ਼ਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਇਆ ਹੋਇਆ ਹੈ।

ਪੰਜਾਬੀ ਯੂਨੀਵਰਸਿਟੀ ਤੋਂ ਦੋ ਵਾਰ ਗੋਲਡ ਮੈਡਲ ਜਿੱਤਣ ਵਾਲੀ ਅੰਮ੍ਰਿਤ ਕੌਰ ਮਾਂਗਟ ਨੇ ਦੱਸਿਆ ਕਿ ਉਸ ਨੂੰ ਸੰਗੀਤ ਦੀ ਗੁੜ੍ਹਤੀ ਬਚਪਨ ਤੋਂ ਹੀ ਮਿਲੀ ਹੈ, ਕਿਉਂਕਿ ਉਨ੍ਹਾਂ ਦੇ ਪਿਤਾ ਧੰਨਾ ਸਿੰਘ ਰੰਗੀਲਾ ਗਾਇਕ ਸਨ। ਇਸ ਕਾਰਨ ਉਸ ਨੂੰ ਬਚਪਨ ਤੋਂ ਹੀ ਲੋਕ ਸਾਜ਼ਾਂ ਨਾਲ ਬਹੁਤ ਪਿਆਰ ਸੀਐਮਏ ਅਤੇ ਐਮਫਿਲ ਮਿਊਜ਼ਿਕ ਨਾਲ ਕਰਨ ਵਾਰੀ ਅੰਮ੍ਰਿਤ ਕੌਰ ਗਿੱਲ ਨੇ ਦੱਸਿਆ ਕਿ ਸਕੂਲ ਅਤੇ ਕਾਲਜ ਦੇ ਦਿਨਾਂ ਵਿੱਚ ਉਸ ਵੱਲੋਂ ਲੋਕ ਸਾਜ਼ਾਂ ਰਾਹੀਂ ਕਈ ਫੈਸਟੀਵਲ ਵਿੱਚ ਭਾਗ ਲਿਆ ਗਿਆ। ਇਸ ਕਾਰਨ ਉਸ ਨੂੰ ਬਹੁਤ ਜਗ੍ਹਾ ਸਨਮਾਨ ਵੀ ਮਿਲਿਆ ਅਤੇ ਜ਼ਿਆਦਾਤਰ ਲੋਕ ਉਸਨੂੰ ਤੂੰਬੀ ਵਾਲੀ (Tumbi Vali Amrit Mangat) ਅੰਮ੍ਰਿਤ ਦੇ ਨਾਂਅ ਨਾਲ ਜਾਣਦੇ ਹਨ।

ਕੰਪਿਊਟਰ ਦੇ ਯੁੱਗ ਵਿਚ ਹਾਲੇ ਵੀ ਲੋਕ ਸਾਜ਼ਾਂ ਨੂੰ ਦਿੰਦੀ ਹੈ ਮਹੱਤਤਾ ਤੂੰਬੀ ਵਾਲੀ ਅੰਮ੍ਰਿਤ ਮਾਂਗਟ

ਅੰਮ੍ਰਿਤ ਕੌਰ ਮਾਂਗਟ ਨੇ ਦੱਸਿਆ ਕਿ ਉਹ ਇਨ੍ਹਾਂ ਲੋਕ ਸਾਜ਼ਾਂ ਨੂੰ ਜਿੱਥੇ ਪਿਆਰ ਕਰਦੀ ਹੈ। ਉੱਥੇ ਹੀ ਇਨ੍ਹਾਂ ਦੀ ਵਿਰਾਸਤ ਨੂੰ ਸਾਂਭਣ ਲਈ ਉਹ ਲਗਾਤਾਰ ਸੰਘਰਸ਼ ਕਰ ਰਹੀ ਹੈ। ਅੰਮ੍ਰਿਤ ਕੌਰ ਮਾਂਗਟ ਨੇ ਦੱਸਿਆ ਕਿ ਉਸ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਤੂੰਬੀ ਨਾਲ ਗੀਤ ਰਿਕਾਰਡ ਕਰਵਾਇਆ ਜਾਵੇ। ਤੂੰਬੀ ਦੇ ਗੀਤ ਦੀ ਪੇਸ਼ਕਾਰੀ ਕਰਦੇ ਹੋਏ ਅੰਮ੍ਰਿਤ ਕੌਰ ਮਾਂਗਟ ਨੇ ਦੱਸਿਆ ਕਿ ਉਸ ਨੂੰ ਸਹੁਰਾ ਪਰਿਵਾਰ ਤੋਂ ਵੀ ਪੂਰਨ ਸਹਿਯੋਗ ਮਿਲ ਰਿਹਾ ਹੈ। ਇਸੇ ਦੇ ਚਲਦੇ ਉਸ ਵੱਲੋਂ ਇਨ੍ਹਾਂ ਲੋਕ ਸਾਜ਼ਾਂ ਦੇ ਸਹਾਰੇ ਨਵੀਆਂ ਪੁਲਾਂਘਾਂ ਪੁੱਟਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਅੰਮ੍ਰਿਤ ਕੌਰ ਮਾਂਗਟ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਅਤੇ ਪੰਜਾਬੀ ਯੂਨੀਵਰਸਿਟੀ ਵਿੱਚ ਉਸ ਵੱਲੋਂ ਦੋ ਵਾਰ ਗੋਲਡ ਮੈਡਲ ਜਿੱਤਿਆ ਗਿਆ ਹੈ। ਤੂੰਬੀ ਦੇ ਸਹਾਰੇ ਜਿੱਥੇ ਅੰਮ੍ਰਿਤ ਕੌਰ ਮਾਂਗਟ ਵੱਲੋਂ ਲੋਕ ਗੀਤ ਸੁਣਾਏ ਗਏ ਉਥੇ ਹੀ ਕਿਹਾ ਕਿ ਜਦੋਂ ਉਹ ਪਹਿਲੀ ਵਾਰ ਸਟੇਜ ਉੱਤੇ ਤੂੰਬੀ ਪੇਸ਼ਕਾਰੀ ਕਰਕੇ ਉਤਰੀ ਤਾਂ ਵੱਡੀ ਗਿਣਤੀ ਵਿੱਚ ਲੋਕ ਉਸ ਦੇ ਆਲੇ ਦੁਆਲੇ ਇਕੱਠੇ ਹੋ ਗਏ ਅਤੇ ਉਨ੍ਹਾਂ ਵੱਲੋਂ ਮੇਰੇ ਵੱਲੋਂ ਵਜਾਈ ਗਈ ਤੂੰਬੀ ਦਾ ਜਿਥੇ ਸਰਾਹਨਾ ਕੀਤੀ ਕਿ ਉਥੇ ਹੀ ਅੱਗੇ ਵਧਣ ਲਈ ਪ੍ਰੇਰਿਆ ਗਿਆ। ਅੰਮ੍ਰਿਤ ਕੌਰ ਮਾਂਗਟ ਨੇ ਦੱਸਿਆ ਕਿ ਉਹ ਆਪਣੇ ਪੰਜਾਬੀ ਸੱਭਿਆਚਾਰ ਨੂੰ ਇਨ੍ਹਾਂ ਲੋਕ ਸਾਜ਼ਾਂ ਅਤੇ ਲੋਕ ਗੀਤਾਂ ਰਾਹੀਂ ਜਿਉਂਦਾ ਰੱਖਣਾ ਚਾਹੁੰਦੀ ਹੈ ਅਤੇ ਉਸ ਵੱਲੋਂ ਤੂੰਬੀ ਅਤੇ ਬੁਚਕੂ ਵਜਾਉਣ ਵਿੱਚ ਵਿਸ਼ੇਸ਼ ਮੁਹਾਰਤ ਹਾਸਲ ਹੈ।

ਇਹ ਵੀ ਪੜ੍ਹੋ: ਮੁੱਖ ਮੰਤਰੀ ਦਾ ਬਿਆਨ, ਰਸੂਖਦਾਰ ਸਿਆਸੀ ਪਰਿਵਾਰਾਂ ਨੇ ਨਿੱਜੀ ਮੁਫਾਦ ਲਈ ਸਾਡੇ ਨੌਜਵਾਨਾਂ ਦਾ ਰੁਜ਼ਗਾਰ ਖੋਹਿਆ

Last Updated : Sep 6, 2022, 6:59 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.