ਬਠਿੰਡਾ: ਕੱਚਾ ਧੋਬੀਆਣਾ ਵਿੱਚ ਬੀਤੀ ਰਾਤ ਨਸ਼ੇ ਦੀ ਹਾਲਤ ਵਿੱਚ ਕਰੀਬ ਇੱਕ ਦਰਜਨ ਨੌਜਵਾਨਾਂ ਵੱਲੋਂ ਤਿੰਨ ਘਰਾਂ ਅਤੇ ਇੱਕ ਦੁਕਾਨ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ (Attack with sharp weapons) ਕਰ ਕੇ ਕੀਮਤੀ ਸਾਮਾਨ ਦੀ ਭੰਨਤੋੜ ਕੀਤੀ ਗਈ। ਇਸ ਮੌਕੇ ਘਰ ਦੇ ਮਾਲਕਾਂ ਵੱਲੋਂ ਘਰ ਅੰਦਰ ਲੁਕ ਕੇ ਆਪਣੀ ਜਾਨ ਬਚਾਈ ਗਈ, ਹਮਲੇ ਦਾ ਸ਼ਿਕਾਰ ਹੋਏ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿਛਲੇ ਘਰਵਾਲੇ ਜਨਮ ਦਿਨ ਦੀ ਪਾਰਟੀ (Birthday party) ਕਰ ਰਹੇ ਸਨ। ਇਸ ਦੌਰਾਨ ਕੁਝ ਨੌਜਵਾਨਾਂ ਵੱਲੋਂ ਛੱਤ ਉਪਰ ਦੀ ਉਨ੍ਹਾਂ ਦੇ ਘਰ ਉਪਰ ਹਮਲਾ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਦੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ (Sharp weapons) ਸਨ ਜਿਸ ਨਾਲ ਉਨ੍ਹਾਂ ਦੇ ਘਰ ਅੰਦਰ ਪਏ ਕੀਮਤੀ ਸਾਮਾਨ ਦੀ ਭੰਨਤੋੜ ਕੀਤੀ ਗਈ। ਪ੍ਰਤੱਖ ਦਰਸ਼ੀਆਂ ਦਾ ਕਹਿਣਾ ਸੀ ਕਿ ਨੌਜਵਾਨ ਨਸ਼ੇ (Drugs) ਨਾਲ ਟੁਨ ਸਨ ਅਤੇ ਉਨ੍ਹਾਂ ਵੱਲੋਂ ਉਨ੍ਹਾਂ ਦੇ ਗੇਟਾਂ ਉੱਪਰ ਵੀ ਤੇਜ਼ਧਾਰ ਹਥਿਆਰਾਂ (Sharp weapons) ਨਾਲ ਹਮਲਾ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਇਸ ਘਟਨਾ ਸਬੰਧੀ ਪੁਲਿਸ ਵਿਭਾਗ ਨੂੰ ਸੂਚਿਤ ਕੀਤਾ ਗਿਆ ਤਾਂ ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀ ਖੁਦ ਨਸ਼ੇ (Drugs) ਵਿੱਚ ਸਨ।
ਇਹ ਵੀ ਪੜ੍ਹੋ:ਫੌਜ ਦੇ ਕਾਫਲੇ ਨਾਲ ਵਾਪਰਿਆ ਭਿਆਨਕ ਹਾਦਸਾ, ਸੂਬੇਦਾਰ ਦੀ ਮੌਤ
ਇਸ ਦੌਰਾਨ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਜਿਸ ਨੂੰ ਬਾਅਦ ਵਿੱਚ ਪੁਲਿਸ (Police) ਵੱਲੋਂ ਛੱਡ ਦਿੱਤਾ ਗਿਆ ਉਨ੍ਹਾਂ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਤੋਂ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਥਾਣਾ ਸਿਵਲ ਲਾਈਨ ਦੇ ਇੰਚਾਰਜ ਹਰਵਿੰਦਰ ਸਿੰਘ ਸਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੰਚਾਇਤ ਮਿਲਣ ਲਈ ਆਏ ਸੀ ਉਨ੍ਹਾਂ ਵੱਲੋਂ ਜਿਸ ਤਰ੍ਹਾਂ ਦੀ ਵੀ ਸ਼ਿਕਾਇਤ ਦਰਜ ਕਰਵਾਈ ਜਾਵੇਗੀ ਉਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ ਜੇਕਰ ਵਿਅਕਤੀ ਨਸ਼ੇ ਦਾ ਕਾਰੋਬਾਰ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ
ਇਹ ਵੀ ਪੜ੍ਹੋ:ਬੇਅਦਬੀ ਮਾਮਲੇ ਸਬੰਧੀ ਡੇਰਾ ਪ੍ਰੇਮੀ ਤੇ ਸੌਦਾ ਸਾਧ ਅੱਜ ਹੋਣਗੇ ਅਦਾਲਤ ਵਿੱਚ ਪੇਸ਼