ਬਠਿੰਡਾ: ਅਤਿ ਸੁਰੱਖਿਅਤ ਮੰਨੀ ਜਾਣ ਵਾਲੀ ਕੇਂਦਰੀ ਜੇਲ੍ਹ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਆਰਟੀਆਈ ਐਕਟੀਵਿਸਟ ਸੰਜੀਵ ਗੋਇਲ ਵੱਲੋਂ ਪਾਈ ਗਈ ਆਰਟੀਆਈ ਦੌਰਾਨ ਖੁਲਾਸਾ ਹੋਇਆ ਹੈ। ਆਰਟੀਆਈ ਐਕਟੀਵਿਸਟ ਸੰਜੀਵ ਗੋਇਲ ਵੱਲੋਂ 1 ਜਨਵਰੀ 2017 ਤੋਂ ਅਪਰੈਲ 2023 ਤੱਕ ਜੇਲ੍ਹ ਅਧਿਕਾਰੀਆਂ ਵੱਲੋਂ ਕਿੰਨੇ ਮਾਮਲੇ ਦਰਜ ਕਰਵਾਏ ਗਏ ਹਨ, ਇਸ ਸਬੰਧੀ ਸੂਚਨਾ ਕੇਂਦਰੀ ਜੇਲ੍ਹ ਦੇ ਅਧਿਕਾਰੀਆਂ ਤੋਂ ਮੰਗੀ ਗਈ ਸੀ। ਕੇਂਦਰੀ ਜੇਲ੍ਹ ਬਠਿੰਡਾ ਦੇ ਕੈਦੀ ਵਾਰੰਟ ਦਫ਼ਤਰ ਦੇ ਇੰਚਾਰਜ ਵੱਲੋਂ ਭੇਜੀ ਗਈ ਜਾਣਕਾਰੀ ਅਨੁਸਾਰ ਪਿਛਲੇ ਕਰੀਬ 6 ਸਾਲ 4 ਮਹੀਨਿਆਂ ਦੌਰਾਨ 449 ਐਫ.ਆਈ.ਆਰਜ਼/ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ 282 ਐਫ.ਆਈ.ਆਰ/ਕੇਸ ਜੇਲ੍ਹ ਵਿੱਚ ਬੰਦ ਕੈਦੀਆਂ ਤੋਂ ਮੋਬਾਈਲ ਫੋਨ, ਸਿਮ ਕਾਰਡ, ਬੈਟਰੀ ਆਦਿ ਮਿਲਣ ਸਬੰਧੀ ਮਾਮਲੇ ਦਰਜ ਕਰਵਾਏ ਗਏ ਹਨ।
ਲਗਾਤਾਰ ਹੁੰਦੀ ਮੋਬਾਈਲ ਫ਼ੋਨ, ਸਿਮ ਕਾਰਡ ਸਣੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ: ਬਠਿੰਡਾ ਦੀ ਕੇਂਦਰੀ ਜੇਲ੍ਹ ਸੁਰੱਖਿਆ ਦੇ ਮੱਦੇਨਜ਼ਰ ਇੱਕ ਪਾਸੇ ਤਾਂ ਚੰਗੀ ਮੰਨੀ ਜਾਂਦੀ ਹੈ, ਪਰ ਦੂਜੇ ਪਾਸੇ ਇੱਥੇ ਮੋਬਾਈਲ ਫ਼ੋਨ, ਸਿਮ ਕਾਰਡ, ਬੈਟਰੀਆਂ, ਬੀੜੀਆਂ, ਸਿਗਰਟਾਂ, ਜ਼ਰਦਾ, ਨਸ਼ੀਲੇ ਪਦਾਰਥ ਆਦਿ ਮਿਲਣਾ ਇੱਕ ਆਮ ਗੱਲ ਹੋ ਗਈ ਹੈ ਅਤੇ ਕਈ ਵਾਰ ਇਤਰਾਜ਼ਯੋਗ ਵਸਤੂਆਂ ਵੀ ਮਿਲੀ ਹਨ। ਬਠਿੰਡਾ ਦੀ ਇਸ ਕੇਂਦਰੀ ਜੇਲ੍ਹ ਵਿੱਚ ਹਰ ਸਮੇਂ ਸੂਬੇ ਅਤੇ ਕੇਂਦਰੀ ਸੁਰੱਖਿਆ ਬਲ ਤਾਇਨਾਤ ਰਹਿੰਦੇ ਹਨ, ਜਿਸ ਕਾਰਨ ਇਸ ਜੇਲ੍ਹ ਨੂੰ ਸਭ ਤੋਂ ਵੱਧ ਸੁਰੱਖਿਅਤ ਮੰਨਿਆ ਜਾਂਦਾ ਹੈ।
ਮਸ਼ਹੂਰ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਤਲ ਦੀ ਸੰਭਾਵਨਾ ਕਾਰਨ ਤਿਹਾੜ ਦੀ ਦਿੱਲੀ ਜੇਲ 'ਚ ਬੰਦ ਇਸ ਮਸ਼ਹੂਰ ਗੈਂਗਸਟਰ ਨੂੰ ਬੁੱਧਵਾਰ ਰਾਤ ਕਰੀਬ 1 ਵਜੇ ਕੇਂਦਰੀ ਸੁਰੱਖਿਆ ਬਲਾਂ ਵਲੋਂ ਬਠਿੰਡਾ ਦੀ ਇਸ ਕੇਂਦਰੀ ਜੇਲ੍ਹ 'ਚ ਵਾਪਸ ਲਿਆਂਦਾ ਗਿਆ ਹੈ। ਇਸ ਤੋਂ ਇਲਾਵਾ ਆਪਸ ਵਿੱਚ ਖ਼ੂਨੀ ਝੜਪਾਂ, ਜ਼ਿੰਦਗੀ- ਹੋਰ ਕੈਦੀਆਂ 'ਤੇ ਹਮਲੇ ਦੀ ਧਮਕੀ ਦੇਣਾ, ਸਰਕਾਰੀ ਡਿਊਟੀ ਵਿੱਚ ਵਿਘਨ ਪੈਦਾ ਕਰਨਾ ਆਦਿ ਸ਼ਾਮਲ ਹੈ।
ਮੋਬਾਇਲ ਫੋਨ, ਸਿਮ ਕਾਰਡ ਤੇ ਬੈਟਰੀ ਬਰਾਮਦਗੀ ਦੇ ਮਾਮਲੇ/FIR ਦਰਜ: ਕੈਦੀ ਵਾਰੰਟ ਦਫ਼ਤਰ, ਬਠਿੰਡਾ ਕੇਂਦਰੀ ਜੇਲ੍ਹ ਦੇ ਇੰਚਾਰਜ ਵੱਲੋਂ ਭੇਜੀ ਸੂਚਨਾ ਅਨੁਸਾਰ ਮੋਬਾਈਲ ਫ਼ੋਨ, ਸਿਮ ਕਾਰਡ, ਬੈਟਰੀਆਂ ਆਦਿ ਦੀ ਬਰਾਮਦਗੀ ਲਈ ਦਰਜ ਐਫ.ਆਈ.ਆਰਜ਼/ਕੇਸਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:
ਨਸ਼ੀਲੇ ਪਦਾਰਥ ਰੱਖਣ ਸਬੰਧੀ ਦਰਜ ਹੋਈਆਂ FIRs/ਕੇਸਾਂ ਦੀ ਗਿਣਤੀ : ਕੇਂਦਰੀ ਜੇਲ੍ਹ ਬਠਿੰਡਾ ਦੇ ਕੈਦੀ ਵਾਰੰਟ ਦਫ਼ਤਰ ਦੇ ਇੰਚਾਰਜ ਵੱਲੋਂ ਭੇਜੀ ਗਈ ਸੂਚਨਾ ਅਨੁਸਾਰ ਨਸ਼ੀਲੇ ਪਦਾਰਥ ਰੱਖਣ ਸਬੰਧੀ ਦਰਜ ਹੋਈਆਂ ਐਫ.ਆਈ.ਆਰਜ਼/ਕੇਸਾਂ ਦੀ ਗਿਣਤੀ ਦਾ ਵੇਰਵਾ ਇਸ ਪ੍ਰਕਾਰ ਹੈ:
ਪੇਸ਼ੀ ਜਾਂ ਇਲਾਜ ਲਈ ਲਿਜਾਏ ਜਾਣ ਸਬੰਧੀ ਦਰਜ FIRs/ਮਾਮਲੇ: ਕੇਂਦਰੀ ਜੇਲ੍ਹ ਬਠਿੰਡਾ ਦੇ ਵਾਰੰਟ ਦਫ਼ਤਰ ਦੇ ਇੰਚਾਰਜ ਵੱਲੋਂ ਭੇਜੀ ਗਈ ਸੂਚਨਾ ਦੇ ਅਨੁਸਾਰ, ਪੇਸ਼ੀ ਲਈ ਲਿਜਾਏ ਜਾਣ ਜਾਂ ਇਲਾਜ ਲਈ ਲਿਜਾਏ ਜਾਣ ਦੇ ਸਬੰਧ ਵਿੱਚ ਦਰਜ ਐਫ.ਆਈ.ਆਰਜ਼/ਮਾਮਲਿਆਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ:-
ਜੇਲ੍ਹ 'ਚ ਝਗੜੇ, ਕੁੱਟਮਾਰ ਤੇ ਸਰਕਾਰੀ ਡਿਊਟੀ 'ਚ ਵਿਘਨ ਪਾਉਣ ਸਬੰਧੀ ਦਰਜ FIRs/ਮਾਮਲੇ: ਕੇਂਦਰੀ ਜੇਲ੍ਹ ਬਠਿੰਡਾ ਦੇ ਕੈਦੀ ਵਾਰੰਟ ਦਫ਼ਤਰ ਦੇ ਇੰਚਾਰਜ ਵੱਲੋਂ ਭੇਜੀ ਸੂਚਨਾ ਅਨੁਸਾਰ ਜੇਲ੍ਹ ਵਿੱਚ ਲੜਾਈ-ਝਗੜੇ, ਕੁੱਟਮਾਰ, ਤੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਦੇ ਸਬੰਧ ਵਿੱਚ ਦਰਜ ਐਫ.ਆਈ.ਆਰਜ਼/ਮੁਕੱਦਮਿਆਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-
ਜ਼ਮਾਨਤ ’ਤੇ ਗਏ ਤੇ ਸਮੇਂ ਸਿਰ ਵਾਪਸ ਨਾ ਆਉਣ ਵਾਲੇ ਕੈਦੀਆਂ 'ਤੇ ਦਰਜ FIRs/ਮਾਮਲੇ: ਕੇਂਦਰੀ ਜੇਲ੍ਹ ਬਠਿੰਡਾ ਦੇ ਕੈਦੀ ਵਾਰੰਟ ਦਫ਼ਤਰ ਦੇ ਇੰਚਾਰਜ ਵੱਲੋਂ ਭੇਜੀ ਜਾਣਕਾਰੀ ਅਨੁਸਾਰ ਜੇਲ੍ਹ ਵਿੱਚੋਂ ਜ਼ਮਾਨਤ ’ਤੇ ਗਏ ਅਤੇ ਸਮੇਂ ਸਿਰ ਵਾਪਸ ਨਾ ਆਉਣ ਵਾਲੇ ਕੈਦੀਆਂ ਦੇ ਸਬੰਧ ਵਿੱਚ ਦਰਜ ਐਫਆਈਆਰਜ਼/ਮੁਕੱਦਮਿਆਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-
ਸੁਰੱਖਿਆ ਪ੍ਰਬੰਧਾਂ ਉੱਤੇ ਆਉਣ ਵਾਲੇ ਖ਼ਰਚੇ ਦਾ ਨਹੀਂ ਦਿੱਤਾ ਵੇਰਵਾ: ਆਰਟੀਆਈ ਐਕਟੀਵਿਸਟ ਸੰਜੀਵ ਗੋਇਲ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਬਠਿੰਡਾ ਦੇ ਸੁਰੱਖਿਆ ਪ੍ਰਬੰਧਾਂ ਉੱਤੇ ਆਉਣ ਵਾਲੇ ਖ਼ਰਚ ਸਬੰਧੀ ਕੇਂਦਰੀ ਜੇਲ੍ਹ ਬਠਿੰਡਾ ਦੇ ਅਧਿਕਾਰੀਆਂ ਨੇ ਸੁਰੱਖਿਆ ਦੇ ਮੱਦੇਨਜ਼ਰ ਜਵਾਬ ਦੇਣ ਤੋਂ ਮਨਾ ਕਰ ਦਿੱਤਾ ਹੈ।