ETV Bharat / state

ਸਿਵਲ ਹਸਪਤਾਲ ਵਿੱਚ ਨਵੀਂ ਇਮਾਰਤ ਬਣਾਉਣ ਲਈ ਠੇਕੇਦਾਰ ਕਰਦਾ ਸਰਕਾਰੀ ਬਿਜਲੀ ਦੀ ਵਰਤੋਂ - Civil Hospital

ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਇੱਕ ਨਵੀਂ ਬਿਲਡਿੰਗ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਇਸ ਉਸਾਰੀ ਦੇ ਕੰਮ ਵਿੱਚ ਠੇਕੇਦਾਰ ਸਰਕਾਰੀ ਬਿਜਲੀ ਦੀ ਵਰਤੋਂ ਕਰ ਰਿਹਾ ਹੈ। ਜਦ ਕਿ ਇਸ ਉਸਾਰੀ ਦੇ ਕੰਮ ਵਿੱਚ ਠੇਕੇਦਾਰ ਖੁਦ ਹੀ ਬਿਜਲੀ ਦਾ ਮੀਟਰ ਲਗਾਉਂਦਾ ਹੈ।

ਸਿਵਲ ਹਸਪਤਾਲ ਵਿੱਚ ਨਵੀਂ ਬਿਲਡਿੰਗ ਦੀ ਉਸਾਰੀ ਲਈ ਠੇਕੇਦਾਰ ਦਾ ਵਰਤ ਰਿਹੈ ਸਰਕਾਰੀ ਬਿਜਲੀ
ਫ਼ੋਟੋ
author img

By

Published : Jul 23, 2020, 11:54 AM IST

ਬਠਿੰਡਾ: ਲੋਕਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਮਿਲ ਸਕੇ ਇਸ ਲਈ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕੇ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਇੱਕ ਐਮਰਜੈਂਸੀ ਸੁਵਿਧਾ ਲਈ ਨਵੀਂ ਇਮਾਰਤ ਬਣਾਉਣ ਦਾ ਕੰਮ ਉਲੀਕਿਆਂ ਗਿਆ ਹੈ ਤੇ ਬਲੱਡ ਬੈਂਕ ਵਿੱਚ ਇੱਕ ਵੱਖਰਾ ਕਮਰਾ ਵੀ ਬਣਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਠੇਕੇਦਾਰ ਕੰਨਕਰੀਟ ਦੀ ਸੜਕ ਤੋੜ ਕੇ ਇੰਟਰ ਲੌਕਿੰਗ ਟਾਈਲਾਂ ਲਗਾਈਆਂ ਜਾ ਰਹੀਆਂ ਹਨ। ਜਦੋਂ ਈਟੀਵੀ ਭਾਰਤ ਨੇ ਇਸ ਕੰਮ ਦਾ ਮੁਆਇਨਾ ਕੀਤਾ ਤਾਂ ਪਤਾ ਲੱਗਾ ਕਿ ਠੇਕੇਦਾਰ ਸਰਕਾਰੀ ਬਿਜਲੀ ਦੀ ਵਰਤੋਂ ਕਰਕੇ ਇਹ ਕੰਮ ਕਰ ਰਿਹਾ ਹੈ।

ਵੀਡੀਓ

ਦੱਸ ਦੇਈਏ ਕਿ ਠੇਕੇਦਾਰ ਨੂੰ ਕਿਸੇ ਵੀ ਕੰਮ ਦੀ ਉਸਾਰੀ ਲਈ ਪਾਵਰਕੌਮ ਤੋਂ ਟੈਂਪਰੇਰੀ ਤੌਰ ਉੱਤੇ ਬਿਜਲੀ ਦਾ ਕੁਨੈਕਸ਼ਨ ਲੈਣਾ ਹੁੰਦਾ ਹੈ। ਪਾਵਰਕੌਮ ਵੱਲੋਂ ਵੱਖਰਾ ਇੱਕ ਬਿਜਲੀ ਦਾ ਕੁਨੈਕਸ਼ਨ ਦਿੱਤਾ ਜਾਂਦਾ ਹੈ। ਇਸ ਉੱਤੇ ਬਿਜਲੀ ਦਾ ਮੀਟਰ ਲੱਗ ਜਾਂਦਾ ਹੈ ਅਤੇ ਉਸ ਹਿਸਾਬ ਦੇ ਨਾਲ ਠੇਕੇਦਾਰ ਤੋਂ ਪੈਸੇ ਵਸੂਲੇ ਜਾਂਦੇ ਹਨ। ਇਸ ਦੇ ਬਾਵਜੂਦ ਵੀ ਠੇਕੇਦਾਰ ਸਰਕਾਰੀ ਬਿਜਲੀ ਦੀ ਵਰਤੋਂ ਕਰਕੇ ਉਸਾਰੀ ਦਾ ਕੰਮ ਕਰ ਰਿਹਾ ਹੈ। ਦੱਸ ਦੇਈਏ ਕਿ ਸੜਕ ਨੂੰ ਪੁੱਟਣ ਲਈ ਬਿਜਲੀ ਨਾਲ ਚੱਲਣ ਵਾਲੀਆਂ ਵੱਡੀਆਂ ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਨਾਲ ਬਿਜਲੀ ਦੀ ਖ਼ਪਤ ਵੱਧ ਹੁੰਦੀ ਹੈ।

ਇਸ ਸਬੰਧ ਵਿੱਚ ਜਦੋਂ ਐਸ.ਐਮ.ਓ ਡਾ. ਮਨਿੰਦਰ ਪਾਲ ਤੋਂ ਕੁੱਝ ਪੁੱਛਣਾ ਚਾਹਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਨਵੀਂ ਜਵਾਇਨਿੰਗ ਹੋਈ ਹੈ। ਠੇਕੇਦਾਰ ਅਤੇ ਸਿਹਤ ਵਿਭਾਗ ਵਿੱਚ ਕੀ ਇਕਰਾਰਨਾਮਾ ਹੋਇਆ ਹੈ ਇਸ ਦੀ ਜਾਣਕਾਰੀ ਉਨ੍ਹਾਂ ਨੂੰ ਨਹੀਂ ਹੈ।

ਇਹ ਵੀ ਪੜ੍ਹੋ:ਨਾਕਾਬੰਦੀ ਦੌਰਾਨ ਪੁਲਿਸ ਨੇ ਇੱਕ ਪਿਸਟਲ ਤੇ 15 ਗ੍ਰਾਮ ਹੈਰੋਇਨ ਸਣੇ ਵਿਅਕਤੀ ਕੀਤਾ ਕਾਬੂ

ETV Bharat Logo

Copyright © 2024 Ushodaya Enterprises Pvt. Ltd., All Rights Reserved.