ETV Bharat / state

Audio goes viral of taking bribe in Bathinda: ਪੁਲਿਸ ਦੇ ਨਾਂ ਉਤੇ ਲਈ ਲੱਖਾਂ ਦੀ ਰਿਸ਼ਵਤ, ਆਡੀਓ ਵਾਇਰਲ

author img

By

Published : Jan 30, 2023, 10:58 PM IST

ਬਠਿੰਡਾ ਪੁਲਿਸ ਨੇ 29 ਹਜ਼ਾਰ ਨਸ਼ੀਲੀਆਂ ਗੋਲੀਆਂ ਦੇ ਮਾਮਲੇ ਵਿੱਚ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਸੀ। ਮਾਮਲੇ ਵਿੱਚ ਸ਼ੋਸਲ ਮੀਡੀਆ ਉਤੇ ਪੁਲਿਸ ਦੇ ਨਾ ਉਤੇ ਰਿਸ਼ਵਤ ਲੈਣ ਦੀ ਆਡੀਓ ਵਾਇਰਲ ਹੋਈ ਹੈ। ਰਿਸ਼ਵਤ ਦੇਣ ਵਾਲਾ ਪਰਿਵਾਰ ਡੀਐਸਪੀ ਕੋਲ ਸ਼ਿਕਾਇਤ ਲੈ ਕੇ ਪਹੁੰਚਿਆ ਹੈ। ਜਾਣੋ ਪੂਰਾ ਮਾਮਲਾ...

Audio goes viral of taking bribe in Bathinda

ਬਠਿੰਡਾ: ਪਿਛਲੇ ਦਿਨੀਂ ਸਪੈਸ਼ਲ ਸਟਾਫ ਵੱਲੋਂ ਥਾਣਾ ਦਿਆਲਪੁਰਾ ਵਿਖੇ ਦਰਜ ਕਰਵਾਏ ਗਏ 29 ਹਜ਼ਾਰ ਨਸ਼ੀਲੀਆਂ ਗੋਲੀਆਂ ਦੇ ਮਾਮਲੇ ਵਿੱਚ ਹੁਣ ਨਵਾਂ ਮੋੜ ਆ ਗਿਆ ਹੈ। ਇਸ ਮਾਮਲੇ ਵਿਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿਚ ਇਕ ਵਿਅਕਤੀ ਦੋਸ਼ੀ ਵਿਅਕਤੀ ਨੂੰ ਪੁਲਿਸ ਦੇ ਨਾਮ ਉਪਰ 5 ਲੱਖ ਰੁਪਏ ਦਾ ਲੈਣ-ਦੇਣ ਦੀ ਗੱਲਬਾਤ ਕਰ ਰਿਹਾ ਹੈ। ਸ਼ੋਸਲ ਮੀਡੀਆ ਤੇ ਵਾਇਰਲ ਹੋਈ ਇਸ ਵੀਡੀਓ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆਇਆ ਹੈ। ਪੀੜਤ ਪਰਿਵਾਰ ਵੀ ਮੀਡੀਆ ਸਾਹਮਣੇ ਆਇਆ ਹੈ।

15 ਲੱਖ ਮੰਗੀ ਰਿਸ਼ਵਤ: ਮੁਲਜ਼ਮ ਦੀ ਮਾਂ ਪਾਲ ਕੌਰ ਵਾਸੀ ਕੋਠਾ ਗੁਰੂ ਨੇ ਦੱਸਿਆ ਕਿ ਪੁਲਿਸ ਉਸ ਘਰ ਆਈ ਸੀ। ਉਸ ਦੇ ਪੁੱਤਰ ਨੂੰ ਹਿਰਾਸਤ ਵਿਚ ਲਿਆ ਗਿਆ ਸੀ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਪੁਲਿਸ ਵੱਲੋਂ ਪਿੰਡ ਦੇ ਹੀ ਭੱਠੇ ਨੇੜੇ ਉਨ੍ਹਾਂ ਦੇ ਪੁੱਤਰ ਨੂੰ ਗੱਡੀ ਵਿਚ ਬਿਠਾਇਆ ਹੋਇਆ ਸੀ। ਜਿਸ ਤੋਂ ਬਾਅਦ ਜਸਵੀਰ ਸਿੰਘ ਫੌਜੀ ਨਾਂ ਦਾ ਵਿਅਕਤੀ ਆਇਆ। ਉਸ ਨੇ ਹਿਰਾਸਤ ਵਿੱਚ ਲਏ ਨੌਜਾਵਾਨਾਂ ਨੂੰ ਛੁਡਵਾਉਣ ਲਈ 15 ਲੱਖ ਦੀ ਮੰਗ ਕੀਤੀ। ਪਰ 5 ਲੱਖ ਉਤੇ ਸਮਝੌਤਾ ਹੋ ਗਿਆ। ਜਿਸ ਤੋਂ ਬਾਅਦ ਨੌਜਾਵਾਨ ਦੀ ਮਾਤਾ ਨੇ ਉਸ ਨੂੰ ਛੁਡਵਾਉਣ ਲਈ 2 ਲੱਖ ਜਸਵੀਰ ਸਿੰਘ ਫੌਜੀ ਨੂੰ ਦੇ ਦਿੱਤੇ।

2 ਲੱਖ ਰੁਪਏ ਲਈ ਰਿਸ਼ਵਤ: ਪਾਲ ਕੌਰ ਨੂੰ 2 ਲੱਖ ਰੁਪਏ ਲਿਆ ਕੇ ਦੇਣ ਵਾਲੀ ਸੁਖਪ੍ਰੀਤ ਦਾ ਕਹਿਣਾ ਹੈ ਕਿ ਜਿੱਥੇ ਜਸਵੀਰ ਸਿੰਘ ਫੌਜੀ ਵੱਲੋਂ 2 ਲੱਖ ਰੁਪਏ ਲੈ ਕੇ ਉਥੇ ਹੀ ਉਸ ਨਾਲ ਗਲਤ ਹਰਕਤਾਂ ਕੀਤੀਆਂ ਗਈਆਂ। ਇਨਸਾਫ ਦੀ ਮੰਗ ਕਰਦੇ ਰਛਪਾਲ ਸਿੰਘ ਪਨੂੰ ਦਾ ਕਹਿਣਾ ਹੈ ਕਿ ਜਿਨ੍ਹਾਂ ਵਿਅਕਤੀਆਂ ਵੱਲੋਂ ਪੁਲਿਸ ਦੇ ਨਾਮ ਉਪਰ ਧੋਖਾਧੜੀ ਨਾਲ ਪੈਸੇ ਵਸੂਲੇ ਗਏ ਹਨ। ਉਨ੍ਹਾਂ ਉਤੇ ਕਾਰਵਾਈ ਹੋਣੀ ਚਾਹੀਦੀ ਹੈ। ਰਿਸ਼ਵਤ ਦੇਣ ਵਿੱਚ ਸਾਮਲ ਇਕ ਹੋਰ ਵਿਅਕਤੀ ਦਾ ਕਹਿਣਾ ਹੈ ਕਿ 2 ਲੱਖ ਰੁਪਏ ਲੈਂਣ ਤੋਂ ਬਾਅਦ ਵੀ ਨੌਜਵਾਨਾਂ ਉਤੇ ਕੇਸ ਦਰਜ ਕਰ ਦਿੱਤਾ। ਪਰ ਇਸ ਦੇ ਨਾਲ ਹੀ ਦੋ ਹੋਰ ਨੌਜਵਾਨ ਜੋ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਸੀ ਉਨ੍ਹਾਂ ਨੂੰ ਮਾਮਲੇ ਵਿੱਚੋਂ ਬਾਹਰ ਕਰ ਦਿੱਤਾ। ਜ਼ਿਕਰਯੋਗ ਹੈ ਕਿ ਜਦੋਂ ਜਸਵੀਰ ਸਿੰਘ ਫੌਜੀ ਨੇ ਰਿਸ਼ਵਤ ਲਈ ਤਾਂ ਪੁਲਿਸ ਪਾਰਟੀ ਥੋੜੀ ਦੂਰੀ ਉਤੇ ਹੀ ਖੜ੍ਹੀ ਸੀ। ਜਿਸ ਤੋਂ ਬਾਅਦ ਨੇ ਪੀੜਤ ਪਰਿਵਾਰ ਨੇ ਡੀਐਸਪ ਤੱਕ ਪਹੁੰਚ ਕੀਤੀ।

ਮਾਮਲੇ ਦੀ ਜਾਂਚ ਜਾਰੀ: ਉਧਰ ਇਸ ਮਾਮਲੇ ਸਬੰਧੀ ਬੋਲਦਿਆ ਡੀਐਸਪ ਜਤਿੰਦਰ ਸਿੰਘ ਨੇ ਕਿਹਾ ਕਿ ਵਾਇਰਲ ਆਡੀਓ ਸਬੰਧੀ ਉਨ੍ਹਾਂ ਵੱਲੋਂ ਜਾਂਚ ਆਰੰਭ ਕਰ ਦਿੱਤੀ ਗਈ ਹੈ। ਜਲਦ ਤੋਂ ਜਲਦ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ:- Rahul gandhi on Bharat Jodo Yatra: ਜੰਮੂ-ਕਸ਼ਮੀਰ ਦੇ ਲੋਕਾਂ ਨੇ ਮੈਨੂੰ ਹੈਂਡ ਗਰਨੇਡ ਨਹੀਂ, ਪਿਆਰ ਦਿੱਤਾ, ਬੋਲੇ ਰਾਹੁਲ

ETV Bharat Logo

Copyright © 2024 Ushodaya Enterprises Pvt. Ltd., All Rights Reserved.