ਬਠਿੰਡਾ: ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਾਂਊ ਜਮਾਨਤ ਦੇ ਫੈਸਲੇ ਤੋਂ ਪਹਿਲਾਂ ਬਠਿੰਡਾ ਵਿਜੀਲੈਂਸ ਵਿਭਾਗ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਜਿਸ ਤੋਂ ਬਾਅਦ ਹੁਣ ਮਨਪ੍ਰੀਤ ਬਾਦਲ ਦੀਆਂ ਮੁਸ਼ਕਿਲਾਂ ਲਗਾਤਾਰ ਵੱਧਦੀਆਂ ਨਜ਼ਰ ਆ ਰਹੀਆਂ ਹਨ। ਦਸ ਦਈਏ ਕਿ ਬਠਿੰਡਾ ਵਿਕਾਸ ਅਥਾਰਟੀ ਦੇ ਕਮਰਸ਼ੀਅਲ ਪਲਾਟ (Plot allotment case) ਦੀ ਖਰੀਦ ਨੂੰ ਲੈ ਕੇ ਬੋਲੀ ਦੇਣ ਵਾਲੇ ਰਾਜੀਵ ਕੁਮਾਰ ਉਰਫ ਰਾਜੂ ਸਮੇਤ ਦੋ ਲੋਕਾਂ ਦੀ ਗ੍ਰਿਫ਼ਤਾਰੀ ਹੋਈ ਹੈ। ਰਾਜੀਵ ਕੁਮਾਰ ਤੋਂ ਮਨਪ੍ਰੀਤ ਬਾਦਲ ਵੱਲੋਂ ਪਲਾਟ ਦੀ ਖ਼ਰੀਦ ਕੀਤੀ ਸੀ। ਕਾਬਲੇਜ਼ਿਕਰ ਹੈ ਕਿ ਇਸ ਮਾਮਲੇ 'ਤੇ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਚੁੱਪੀ ਧਾਰੀ ਹੋਈ ਹੈ ਪਰ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਇਸ ਮਾਮਲੇ 'ਚ ਦੋ ਲੋਕਾਂ ਦੀ ਗ੍ਰਿਫ਼ਤਾਰੀ ਹੋਈ ਹੈ।
ਅਦਾਲਤ ਵਿੱਚ ਅਰਜ਼ੀ ਦਾਖਿਲ: ਬਠਿੰਡਾ ਵਿਕਾਸ ਅਥਾਰਟੀ ਦੇ ਕਮਰਸ਼ੀਅਲ ਪਲਾਟ ਦੀ ਖਰੀਦ ਨੂੰ ਲੈ ਕੇ ਬੋਲੀ ਦੇਣ ਵਾਲੇ ਰਾਜੀਵ ਕੁਮਾਰ ਪੰਜਾਬ ਦੇ ਸਾਬਕਾ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਖਿਲਾਫ ਵਿਜੀਲੈਂਸ ਨੂੰ ਸ਼ਿਕਾਇਤ ਦੇਣ ਵਾਲੇ ਸਿਕਾਇਤਕਰਤਾ ਬਠਿੰਡਾ ਤੋਂ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਜਿਹੜੇ ਕਰਨਗੇ ਉਹ ਭਰਨਗੇ। ਬੀਤੇ (Former MLA Sarup Chand Singla from Bathinda) ਦਿਨੀਂ ਬਠਿੰਡਾ ਦੀ ਕੋਰਟ ਵਿਚ ਸਾਬਕਾ ਖ਼ਜ਼ਾਨਾ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਵੱਲੋਂ ਪਲਾਟਾਂ ਦੀ ਖਰੀਦ- ਫਰੋਖਤ ਦੇ ਮਾਮਲੇ ਵਿੱਚ ਜ਼ਮਾਨਤ ਅਰਜ਼ੀ ਦਾਖ਼ਲ ਕੀਤੀ ਗਈ ਹੈ। ਇਸ ਮਾਮਲੇ ਦੀ ਜਾਂਚ ਵਿਜੀਲੈਂਸ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ। ਮਨਪ੍ਰੀਤ ਬਾਦਲ ਨੂੰ ਖਦਸ਼ਾ ਹੈ ਕਿ ਵਿਜੀਲੈਂਸ ਉਸਨੂੰ ਗ੍ਰਿਫ਼ਤਾਰ ਕਰ ਸਕਦੀ ਹੈ। ਇਸ ਲਈ ਮਨਪ੍ਰੀਤ ਬਾਦਲ ਨੇ ਅਦਾਲਤ ਵਿੱਚ ਅਰਜ਼ੀ ਦਾਖਿਲ ਕੀਤੀ ਹੈ।
ਕਾਨੂੰਨ ਨੇ ਆਪਣਾ ਕੰਮ ਕਰਨਾ ਹੈ : ਇਸ ਪੂਰੇ ਮਾਮਲੇ ਨੂੰ ਲੈਕੇ ਸ਼ਿਕਾਇਤ ਕਰਤਾ ਬਠਿੰਡਾ ਤੋਂ ਸਾਬਕਾ ਵਿਧਾਇਕ ਸਰੂਪ ਸਿੰਗਲਾ ਵੱਲੋਂ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਕਾਨੂੰਨ ਨੇ ਆਪਣਾ ਕੰਮ ਕਰਨਾ ਹੈ ਪਰ ਕੀ ਸਰਕਾਰ ਆਪਣੀ (Former Finance Minister Manpreet Singh Badal) ਕਾਰਵਾਈ ਸਹੀ ਢੰਗ ਨਾਲ ਕਰ ਸਕੇਗੀ। ਇਹ ਵੀ ਦੇਖਣਾ ਹੋਵੇਗਾ। ਕਿਉਂਕਿ ਹਾਲੇ ਇਸ ਪੂਰੇ ਮਾਮਲੇ ਦੀ ਜਾਂਚ ਬਾਕੀ ਹੈ।
ਬੇਸ਼ੱਕ ਸਰੂਪ ਚੰਦ ਸਿੰਗਲਾ ਅਤੇ ਮਨਪ੍ਰੀਤ ਬਾਦਲ ਦੀ ਤਲਖੀ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਹੋਈ ਸੀ। ਉਸ ਸਮੇਂ ਮਨਪ੍ਰੀਤ ਬਾਦਲ ਨੇ ਕਾਂਗਰਸ ਤੋਂ ਅਤੇ ਸਰੂਪ ਚੰਦ ਸਿੰਗਲਾ ਅਕਾਲੀ ਦਲ ਪਾਰਟੀ ਤੋਂ ਚੋਣ ਲੜੀ ਸੀ ਪਰ ਹੁਣ ਸਰੂਪ ਚੰਦ ਸਿੰਗਲਾ ਤੇ ਮਨਪ੍ਰੀਤ ਬਾਦਲ ਇੱਕੋ ਪਾਰਟੀ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ ਪਰ ਇਸ ਗੱਲ ਦਾ ਜਵਾਬ ਦਿੰਦਿਆਂ ਸਿੰਗਲਾ ਨੇ ਕਿਹਾ ਕਿ ਮਨਪ੍ਰੀਤ ਬਾਦਲ ਚੰਗਾ ਕਰਮ ਕਰਨ ਪਾਰਟੀ ਵਿੱਚ ਵਧਣ ਪਰ ਜੋ ਮਾੜਾ ਕੰਮ ਕੀਤਾ ਗਿਆ ਹੈ ਉਹ ਤਾਂ ਭੁਗਤਣਾ ਹੀ ਪਵੇਗਾ।
- Two children drowned in Beas: ਖੇਡਦੇ-ਖੇਡਦੇ ਬਿਆਸ ਦਰਿਆ ਵਿੱਚ ਡੁੱਬੇ ਦੋ ਬੱਚੇ, ਪਰਿਵਾਰ ਦਾ ਪੰਜਾਬ ਸਰਕਾਰ ਉੱਤੇ ਫੁੱਟਿਆ ਗੁੱਸਾ
- NIA Released New List Of Khalistani Supporters: NIA ਨੇ ਜਾਰੀ ਕੀਤੀ ਖਾਲਿਸਤਾਨੀ ਸਮਰਥਕਾਂ ਦੀ ਨਵੀਂ ਸੂਚੀ, ਜਾਇਦਾਦ ਕੁਰਕ ਕਰਨ ਦੀ ਤਿਆਰੀ
- Family Attempts Suicide: ਡੀਸੀ ਦਫ਼ਤਰ ਬਾਹਰ ਪਰਿਵਾਰ ਵਲੋਂ ਖੁਦਕੁਸ਼ੀ ਦੀ ਕੋਸ਼ਿਸ਼, ਪੁਲਿਸ 'ਤੇ ਲਗਾਏ ਕਾਰਵਾਈ ਨਾ ਕਰਨ ਦੇ ਇਲਜ਼ਾਮ
ਇਸ ਪੂਰੇ ਮਾਮਲੇ ਉੱਪਰ ਮਨਪ੍ਰੀਤ ਬਾਦਲ ਦੇ ਵਕੀਲ ਸੁਖਦੀਪ ਸਿੰਘ ਭਿੰਡਰ ਨੇ ਕਿਹਾ ਕਿ ਪੰਜਾਬ (Vigilance complaint against Manpreet Badal) ਦੇ ਮੁੱਖ ਮੰਤਰੀ ਆਪਣੇ ਹਰ ਭਾਸ਼ਣ ਵਿੱਚ ਮਨਪ੍ਰੀਤ ਬਾਦਲ ਜੀ ਦਾ ਜ਼ਿਕਰ ਕਰਦੇ ਹਨ ਕਿ ਉਨ੍ਹਾਂ ਦੇ ਉੱਪਰ ਐਫਆਈਆਰ ਦਰਜ ਕਰਨ ਲਈ ਗਈ ਹੈ। ਪਰ ਜਦੋਂ ਅਸੀਂ ਵਿਜੀਲੈਂਸ ਵਿਭਾਗ ਨੂੰ ਪੁੱਛਿਆ ਤਾਂ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਇਸ ਕਰਕੇ ਸਾਨੂੰ ਆਪਣੀ ਸੁਰੱਖਿਆ ਦੇ ਲਈ ਮਾਨਯੋਗ ਅਦਾਲਤ ਵੱਲ ਰੁਖ ਕਰਨਾ ਪਿਆ ਹੈ।