ETV Bharat / state

ਬਠਿੰਡਾ ਦੇ ਨਵੇਂ ਐੱਸਐੱਸਪੀ ਦਾ ਬਿਆਨ, ਕਿਹਾ- ਨਸ਼ਾ ਵੇਚਣ ਵਾਲਿਆਂ ਨੂੰ ਠੋਕਾਂਗੇ ਵੀ, ਪ੍ਰਾਪਰਟੀਆਂ ਵੀ ਜ਼ਬਤ ਕਰਾਂਗੇ ਤੇ ਜੇਲ੍ਹਾਂ ਵਿੱਚ ਵੀ ਭੇਜਾਂਗੇ

Action will taken against drug traffickers: ਬਠਿੰਡਾ ਦੇ ਨਵੇਂ ਐੱਸਐੱਸਪੀ ਵਲੋਂ ਚਾਰਜ ਸਾਂਭਦਿਆਂ ਹੀ ਬਿਆਨ ਦਿੱਤਾ ਹੈ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਤਸਕਰਾਂ ਨੂੰ ਠੋਕਾਂਗੇ ਵੀ, ਪ੍ਰਾਪਰਟੀਆਂ ਵੀ ਜ਼ਬਤ ਕਰਾਂਗੇ ਤੇ ਜੇਲਾਂ ਵਿੱਚ ਵੀ ਭੇਜਾਂਗੇ।

ਸੀਨੀਅਰ ਪੁਲਿਸ ਕਪਤਾਨ ਹਰਮਨ ਬੀਰ ਸਿੰਘ ਗਿੱਲ
ਸੀਨੀਅਰ ਪੁਲਿਸ ਕਪਤਾਨ ਹਰਮਨ ਬੀਰ ਸਿੰਘ ਗਿੱਲ
author img

By ETV Bharat Punjabi Team

Published : Nov 21, 2023, 10:14 PM IST

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐੱਸ ਐੱਸ ਪੀ ਬਠਿੰਡਾ

ਬਠਿੰਡਾ: ਪੰਜਾਬ 'ਚ ਬੀਤੇ ਦਿਨੀਂ ਸਰਕਾਰ ਵਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਕਈ ਜ਼ਿਲ੍ਹਿਆਂ ਦੇ ਐੱਸਐੱਸਪੀ ਬਦਲੇ ਗਏ ਹਨ। ਇਸ ਦੌਰਾਨ ਬਠਿੰਡਾ 'ਚ ਨਵੇਂ ਆਏ ਸੀਨੀਅਰ ਪੁਲਿਸ ਕਪਤਾਨ ਹਰਮਨ ਬੀਰ ਸਿੰਘ ਗਿੱਲ ਵਲੋਂ ਚਾਰਜ ਸਾਂਭਿਆ ਗਿਆ ਹੈ। ਇਸ ਦੌਰਾਨ ਉਨ੍ਹਾਂ ਵਲੋਂ ਆਪਣੇ ਪ੍ਰਸ਼ਾਸਨਿਕ ਅਮਲੇ ਦੇ ਨਾਲ ਮੀਟਿੰਗ ਕੀਤੀ ਗਈ, ਜਦਕਿ ਇਸ ਤੋਂ ਪਹਿਲਾਂ ਪੁਲਿਸ ਦੀ ਟੁਕੜੀ ਵਲੋਂ ਉਨ੍ਹਾਂ ਨੂੰ ਗਾਰਡ ਆੱਫ ਆਨਰ ਵੀ ਦਿੱਤਾ ਗਿਆ।

ਜ਼ੁਲਮ ਨੂੰ ਹੋਣ ਤੋਂ ਰੋਕਣਾ ਪੁਲਿਸ ਦਾ ਕੰਮ: ਬਠਿੰਡਾ ਦੇ ਨਵੇਂ ਐੱਸਐੱਸਪੀ ਵਜੋਂ ਅਹੁਦਾ ਸਾਂਭਦੇ ਹੀ ਆਪਣੇ ਅਫ਼ਸਰਾਂ ਨਾਲ ਮੁਲਾਕਾਤ ਕੀਤੀ ਗਈ ਤੇ ਉਨ੍ਹਾਂ ਨੂੰ ਸਾਲਾਂ ਤੋਂ ਲਮਕਦੇ ਆ ਰਹੇ ਕੇਸ ਨਿਪਟਾਉਣ ਦੇ ਹੁਕਮ ਦਿੱਤੇ ਗਏ ਹਨ। ਜਦਕਿ ਐੱਸਐੱਸਪੀ ਬਠਿੰਡਾ ਹਰਮਨ ਬੀਰ ਸਿੰਘ ਗਿੱਲ ਦਾ ਕਹਿਣਾ ਕਿ ਉਨ੍ਹਾਂ ਦੀ ਕੋਸ਼ਿਸ਼ ਹੋਵੇਗੀ ਕਿ ਛੇ ਮਹੀਨੇ ਦੇ ਅੰਦਰ-ਅੰਦਰ ਸਾਰੇ ਕੇਸਾਂ ਨੂੰ ਪਿਟਾ ਕੇ ਖ਼ਤਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਲੰਬਾ ਇੰਤਜ਼ਾਰ ਇੰਨਸਾਫ਼ ਲਈ ਕਰਨਾ ਪੈ ਰਿਹਾ ਹੈ, ਜੋ ਹੁਣ ਨਹੀਂ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਹੈ ਕਿ ਕਿਸੇ ਵਾਰਦਾਤ ਨੂੰ ਸਮੇਂ ਸਿਰ ਹੱਲ ਕਰਨਾ, ਜਦਕਿ ਇਸ ਤੋਂ ਵੀ ਪਹਿਲਾਂ ਸਾਡਾ ਮਕਸਦ ਰਹੇਗਾ ਕਿ ਜ਼ੁਲਮ ਨੂੰ ਠੱਲ ਪਾਈ ਜਾਵੇ ਤੇ ਕੋਈ ਜ਼ੁਲਮ ਨਾ ਹੋਣ ਦਿੱਤਾ ਜਾਵੇ।

ਨਸ਼ਾ ਤਸਕਰਾਂ ਨੂੰ ਕਿਸੇ ਕੀਮਤ ਨਹੀਂ ਬਖ਼ਸ਼ਾਂਗੇ: ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਠੋਕਾਂਗੇ ਵੀ, ਪ੍ਰਾਪਰਟੀਆਂ ਵੀ ਜ਼ਬਤ ਕਰਾਂਗੇ ਅਤੇ ਜੇਲ੍ਹਾਂ ਵਿੱਚ ਭੇਜਾਂਗੇ। ਉਹਨਾਂ ਕਿਹਾ ਕਿ ਬਠਿੰਡਾ ਵਿੱਚ ਸਭ ਤੋਂ ਪਹਿਲਾਂ ਪੁਲਿਸ ਦੇ ਐਸਐਚਓ ਅਤੇ ਜੀਓ ਨਾਲ ਮੀਟਿੰਗ ਕੀਤੀ ਹੈ ਅਤੇ ਜਲਦ ਹੀ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਜਾਵੇਗਾ। ਪੀਸੀਆਰ ਮੋਟਰਸਾਈਕਲ ਅਤੇ ਗੱਡੀਆਂ ਨੂੰ ਠੀਕ ਕਰਾ ਕੇ ਡਿਊਟੀਆਂ ਉੱਪਰ ਲਾ ਦਿੱਤਾ ਜਾਵੇਗਾ ਤਾਂ ਜੋ ਕਿਸੇ ਵੀ ਕਿਸਮ ਦਾ ਕ੍ਰਾਈਮ ਜੇ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਮੌਕੇ ਉੱਪਰ ਪੁਲਿਸ ਪਹੁੰਚੇ। ਸਾਡਾ ਕੰਮ ਲੋਕਾਂ ਨੂੰ ਇਨਸਾਫ ਦੇਣਾ ਹੈ ਅਤੇ ਕ੍ਰਾਈਮ ਨੂੰ ਠੱਲ ਪਾਉਣਾ ਹੈ।

ਨੌਜਵਾਨਾਂ ਤੇ ਬੱਚਿਆਂ ਨੂੰ ਕਰਾਂਗੇ ਜਾਗਰੂਕ: ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਨਸ਼ੇ ਉੱਪਰ ਵੀ ਕਾਲਜਾਂ, ਸਕੂਲਾਂ ਅਤੇ ਯੂਨੀਵਰਸਿਟੀਆਂ ਵਿੱਚ ਬੱਚਿਆਂ ਨੂੰ ਨਸ਼ਾ ਨਾ ਕਰਨ ਵਿਰੁੱਧ ਜਾਗਰੂਕ ਕੀਤਾ ਜਾਵੇਗਾ ਅਤੇ ਨਸ਼ਾ ਕਰਨ ਵਾਲਿਆਂ ਨੂੰ ਨਸ਼ਾ ਛਡਾਊ ਕੇਂਦਰਾਂ ਵਿੱਚ ਭੇਜ ਕੇ ਉਹਨਾਂ ਦਾ ਇਲਾਜ ਕਰਾਇਆ ਜਾਵੇਗਾ। ਇਸ ਦੇ ਨਾਲ ਹੀ ਜੋ ਵੀ ਨਸ਼ਾ ਵੇਚਦੇ ਹਨ, ਉਹਨਾਂ ਨੂੰ ਬਿਲਕੁਲ ਬਖਸ਼ਿਆ ਨਹੀਂ ਜਾਵੇਗਾ, ਉਹਨਾਂ ਨੂੰ ਠੋਕਾਂਗੇ ਵੀ , ਪ੍ਰਾਪਰਟੀਆਂ ਵੀ ਜ਼ਬਤ ਕਰਾਂਗੇ ਅਤੇ ਜੇਲ੍ਹਾਂ ਵਿੱਚ ਵੀ ਭੇਜਾਂਗੇ ਤਾਂ ਜੋ ਉਹ ਸਬਕ ਲੈ ਸਕਣ।

ETV Bharat Logo

Copyright © 2024 Ushodaya Enterprises Pvt. Ltd., All Rights Reserved.