ਬਠਿੰਡਾ: ਪੰਜਾਬ ਦੀ ਆਪ ਸਰਕਾਰ ਵੱਲੋ ਭਾਵੇ ਕਿ ਚੋਣਾਂ ਤੋ ਪਹਿਲਾ ਪੰਜਾਬ ਨੂੰ ਨਸਾ ਮੁਕਤ ਕਰਨ ਦੇ ਵੱਡੇ ਵੱਡੇ ਵਾਅਦੇ ਅਤੇ ਦਾਅਵੇ ਕੀਤੇ ਸਨ ਪਰ ਚੋਣਾਂ ਤੋ ਬਾਅਦ ਵੀ ਨਸਾ ਖਤਮ ਹੋਣ ਦੀ ਬਜਾਏ ਲਗਾਤਾਰ ਵਧ ਰਿਹਾ ਹੈ,ਜਿਸ ਕਰਕੇ ਨੋਜਵਾਨ ਮੋਤ ਦੇ ਮੂੰਹ ਵਿੱਚ ਵੀ ਜਾ ਰਹੇ ਹਨ,ਸਬ ਡਵੀਜਨ ਤਲਵੰਡੀ ਸਾਬੋ ਦੇ ਪਿਡ ਨਥੇਹਾ ਵਾਸੀਆਂ ਨੇ ਸਰਕਾਰਾਂ ਤੋ ਆਸ ਛੱਡ ਕੇ ਖੁਦ ਪਿੰਡ ਨੂੰ ਨਸ਼ਾ ਮੁਕਤ ਕਰਨ ਦਾ ਫੈਸਲਾ ਕੀਤਾ ਹੈ। ਜਿਸ ਲਈ ਪੰਚਾਇਤ ਦੇ ਸਹਿਯੋਗ ਨਾਲ ਨਸਾ ਰੋਕੂ ਕਮੇਟੀ ਦਾ ਗਠਨ ਕੀਤਾ ਗਿਆਂ ਹੈ, ਦੱਸਣਾ ਬਣਦਾ ਹੈ ਕਿ ਕੁੱਝ ਦਿਨ ਪਹਿਲਾ ਪਿੰਡ ਵਿੱਚ ਨਸ਼ੇ ਦੀ ੳਵਰਡੋਜ ਨਾਲ ਇੱਕ ਨੋਜਵਾਨ ਦੀ ਮੋਤ ਹੋ ਗਈ ਸੀ। ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਪਿੰਡ ਵਿੱਚ ਵਧ ਰਹੇ ਨਸ਼ੇ 'ਤੇ ਚਿੰਤਾ ਪ੍ਰਗਟ ਕੀਤੀ ਅਤੇ ਪਿੰਡ ਵਿੱਚੋ ਨਸਾ ਖਤਮ ਕਰਨ ਲਈ ਉਪਰਾਲੇ ਸ਼ੁਰੂ ਕੀਤੇ।
ਇਹ ਵੀ ਪੜ੍ਹੋ : SCO Meeting: ਪਾਕਿ ਵਿਦੇਸ਼ ਮੰਤਰੀ ਬਿਲਾਵਲ ਨੇ ਕਿਹਾ- ਅੱਤਵਾਦ ਨੂੰ ਕੂਟਨੀਤੀ ਦਾ ਹਥਿਆਰ ਨਾ ਬਣਾਓ
ਕਿੰਨੀ ਵੀ ਸਖਤੀ ਕਿਓੁੰ ਨਾ ਕਰਨੀ ਪਵੇ: ਪਿੰਡ ਵਾਸੀ ਅਤੇ ਕਮੇਟੀ ਮੈਬਰਾਂ ਨੇ ਦੱਸਿਆਂ ਕਿ ਸਾਬਕਾ ਡੀ.ਆਈ.ਜੀ.ਹਰਿੰਦਰ ਸਿੰਘ ਚਾਹਲ ਨੇ ਪਿੰਡ ਦੇ ਲੋਕਾਂ ਨੂੰ ਦਿਸਾ ਨਿਰਦੇਸ ਦੇ ਕੇ ਨੌਜਵਾਨਾਂ ਦੀ ਨਸ਼ਾ ਰੋਕੂ ਕਮੇਟੀ ਬਣਵਾਈ ਗਈ ਹੈ।ਜਿਹੜੀ ਕਿ ਪਿੰਡ ਦੇ ਨਸ਼ਾ ਵਰਤਣ ਤੇ ਵੇਚਣ ਵਾਲਿਆਂ ਤੇ ਨੱਥ ਪਾਵੇਗੀ। ਜਿਸ ਲਈ ਕਿੰਨੀ ਵੀ ਸਖਤੀ ਕਿਓੁੰ ਨਾ ਕਰਨੀ ਪਵੇ। ਇਸ ਮੌਕੇ ਕਮੇਟੀ ਨੇ ਮਤੇ ਪਾਏ ਕਿ ਨਸ਼ਾ ਸੇਵਨ ਤੇ ਵੇਚਣ ਵਾਲੇ ਦੀ ਕੋਈ ਵੀ ਪਿੰਡ ਵਾਸੀ ਮੱਦਦ ਨਹੀ ਕਰੇਗਾ, ਤੇ ਨਾ ਹੀ ਕੋਈ ਜਮਾਨਤ ਕਰਵਾਏਗਾ ਤੇ ਇੱਕ ਵਾਰੀ ਨਸ਼ੇ ਵੇਚਣ ਜਾਂ ਸੇਵਨ ਕਰਨ ਵਾਲੇ ਨੂੰ ਕਮੇਟੀ ਵੱਲੋ ਘਰ ਘਰ ਜਾ ਕੇ ਕਿਹਾ ਜਾਵੇਗਾ। ਉਹਨਾਂ ਕਿਹਾ ਕਿ ਜੇਕਰ ਨਸ਼ਾ ਨਹੀਂ ਰੁਕਦਾ, ਨਸ਼ਾ ਵੇਚਣ ਵਾਲਿਆਂ ਉੱਤੇ ਠੱਲ ਨਾ ਤਾਂ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਵਿਚਾਲੇ ਜੇਕਰ ਕੋਈ ਮਦਦ ਕਰਦਾ ਹੈ ਤਾਂ ਵੀ ਐਕਸ਼ਨ ਲਿਆ ਜਾਵੇਗਾ।
ਠੀਕਰੀ ਪਹਿਰੇ ਲਾਏ ਜਾਣਗੇ : ਅਗਰ ਓੁਹ ਨਸ਼ੇ ਦਾ ਸੇਵਨ ਕਰਨਾ ਛੱਡਣਾ ਚਾਹੁੰਦਾ ਹੋਵੇ ਤਾਂ ਸਾਬਕਾ ਡੀ.ਆਈ.ਜੀ. ਚਾਹਲ ਓੁਸਦਾ ਡਾਕਟਰਾਂ ਤੋੰ ਇਲਾਜ ਕਰਵਾਓੁਣਗੇ ਅਗਰ ਫਿਰ ਵੀ ਨਹੀ ਹਟਦਾ ਤਾਂ ਪਿੰਡ ਵੱਲੋੰ ਓੁਸਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ, ਇਸਦੀ ਜਿੰਮੇਵਾਰੀ ਨੌਜਵਾਨਾਂ ਨੂੰ ਦਿੱਤੀ ਜਾਵੇਗੀ ਤੇ ਪਿੰਡ ਵਿੱਚ ਠੀਕਰੀ ਪਹਿਰੇ ਲਾਏ ਜਾਣਗੇ ਤਾ ਜੋ ਨਸ਼ੇ ਦੀ ਸਪਲਾਈ ਕਰਨ ਵਾਲੇ ਨੂੰ ਪਕੜ ਕੇ ਪੁਲਿਸ ਕੋਲ ਭੇਜਿਆ ਜਾਵੇਗਾ, ਤੇ ਅਜਿਹਾ ਕਰਨ ਲਈ ਓੁਨਾਂ ਆਸ ਪਾਸ ਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਅਪੀਲ ਕੀਤੀ।