ETV Bharat / state

ਮੀਂਹ ਨੇ ਪਤੰਗ ਵਿਕਰੇਤਾ ਅਤੇ ਪਤੰਗਬਾਜ਼ ਕੀਤੇ ਨਿਰਾਸ਼ - ਪਤੰਗ ਵਿਕਰੇਤਾ

ਬਸੰਤ ਪੰਚਮੀ ਤੋਂ ਪਹਿਲਾਂ ਹੀ ਵਧੀ ਠੰਡ ਅਤੇ ਧੁੰਦ ਕਾਰਨ ਲੋਕ ਪਹਿਲਾਂ ਪਤੰਗਬਾਜ਼ੀ ਨਹੀਂ ਕਰ ਪਾਏ ਤੇ ਹੁਣ ਬਸੰਤ ਪੰਚਮੀ 'ਤੇ ਲਗਾਤਾਰ ਦੋ ਦਿਨ ਤੋਂ ਹੋ ਰਹੀ ਬਰਸਾਤ ਨੇ ਲੋਕਾਂ ਦੇ ਮਨੋਰੰਜਨ ਦੇ ਨਾਲ-ਨਾਲ ਪਤੰਗ ਵਿਕਰੇਤਾਵਾਂ ਦਾ ਵੀ ਹਾਲ ਮੰਦਾ ਕਰ ਦਿੱਤਾ।

ਬਸੰਤ ਪੰਚਮੀ
ਬਸੰਤ ਪੰਚਮੀ
author img

By

Published : Jan 30, 2020, 8:40 AM IST

ਬਠਿੰਡਾ:ਬਸੰਤ ਪੰਚਮੀ ਤੋਂ ਪਹਿਲਾਂ ਹੀ ਪਤੰਗਬਾਜ਼ੀ ਦਾ ਸ਼ੌਕ ਹਰ ਵਰਗ ਦੇ ਲੋਕਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ ਅਤੇ ਬਸੰਤ ਪੰਚਮੀ ਦੇ ਦਿਨ ਲੋਕ ਆਪਣੇ ਘਰਾਂ ਦੀ ਛੱਤਾਂ ਉੱਪਰ ਵੱਡੇ ਸਪੀਕਰ ਲਗਾ ਕੇ ਨੱਚ ਗਾ ਕੇ ਪਤੰਗਬਾਜ਼ੀ ਕਰਕੇ ਜਸ਼ਨ ਮਨਾਉਂਦੇ ਹਾਂ ਪਰ ਇਸ ਵਾਰ ਅਜਿਹਾ ਬਿਲਕੁਲ ਨਹੀਂ ਹੋਇਆ।

ਬਸੰਤ ਪੰਚਮੀ ਤੋਂ ਪਹਿਲਾਂ ਹੀ ਵਧੀ ਠੰਡ ਅਤੇ ਧੁੰਦ ਕਾਰਨ ਲੋਕ ਪਹਿਲਾਂ ਪਤੰਗਬਾਜ਼ੀ ਨਹੀਂ ਕਰ ਪਾਏ ਤੇ ਹੁਣ ਬਸੰਤ ਪੰਚਮੀ 'ਤੇ ਲਗਾਤਾਰ ਦੋ ਦਿਨ ਤੋਂ ਹੋ ਰਹੀ ਬਰਸਾਤ ਨੇ ਲੋਕਾਂ ਦੇ ਮਨੋਰੰਜਨ ਦੇ ਨਾਲ-ਨਾਲ ਪਤੰਗ ਵਿਕਰੇਤਾ ਦਾ ਵੀ ਹਾਲ ਮੰਦਾ ਕਰ ਦਿੱਤਾ।

ਪਤੰਗ ਵਿਕਰੇਤਾ ਬਿੱਲੂ ਦਾ ਕਹਿਣਾ ਹੈ ਕਿ ਉਹ 21 ਸਾਲ ਤੋਂ ਅੰਮ੍ਰਿਤਸਰ ਵਿੱਚੋਂ ਆ ਕੇ ਬਠਿੰਡਾ ਵਿੱਚ ਪਤੰਗ ਵੇਚਣ ਦਾ ਅੱਡਾ ਲਗਾ ਰਹੇ ਹਨ। ਉਨ੍ਹਾਂ ਨੇ ਕਿਹਾ ਇਸ ਵਾਰ ਕੁਝ ਤਾਂ ਮੌਸਮ ਦੀ ਮਾਰ ਪੈ ਗਈ ਤੇ ਕੁਝ ਚਾਈਨਾ ਡੋਰ ਦੇ ਖੌਫ ਨੇ ਬੱਚਿਆਂ ਵਿੱਚੋਂ ਪਤੰਗਬਾਜ਼ੀ ਦਾ ਸ਼ੌਕ ਹੀ ਖਤਮ ਕਰ ਦਿੱਤਾ।

ਵੇਖੋ ਵੀਡੀਓ

ਚਾਈਨਾ ਡੋਰ ਦੀ ਸਪਲਾਈ ਕਰਨ ਵਾਲੇ ਸਪਲਾਇਰਾਂ ਨੇ ਨਾਰਮਲ ਡੋਰ ਦੀ ਖਰੀਦਦਾਰੀ ਵੀ ਘਟਾ ਦਿੱਤੀ ਹੈ ਅਤੇ ਦੂਜਾ ਹੁਣ ਬਰਸਾਤ ਨੇ ਰਹਿੰਦ ਖੂੰਦ ਕਮਾਈ ਵੀ ਖਤਮ ਕਰ ਦਿੱਤੀ ਹੈ।

ਲੁਧਿਆਣਾ ਤੋਂ ਬਠਿੰਡਾ ਆ ਕੇ ਪਤੰਗ ਵੇਚਣ ਵਾਲੇ ਦੁਕਾਨਦਾਰ ਰਾਜੂ ਨੇ ਦੱਸਿਆ ਹੈ ਕਿ ਉਹ ਲਗਾਤਾਰ 10 ਸਾਲ ਤੋਂ ਬਠਿੰਡਾ ਦੇ ਅਮਰੀਕ ਸਿੰਘ ਰੋਡ 'ਤੇ ਆ ਕੇ ਪਤੰਗ ਦਾ ਅੱਡਾ ਲਗਾਉਂਦੇ ਹਨ ਪਰ ਇਸ ਵਾਰ ਪਤੰਗਾਂ ਦਾ ਸ਼ੌਕ ਬਰਸਾਤ ਨੇ ਫਿੱਕਾ ਪਾ ਦਿੱਤਾ। ਇੱਕ ਕੈਲੰਡਰ ਦੇ ਮੁਤਾਬਕ ਬਸੰਤ ਪੰਚਮੀ 29 ਜਨਵਰੀ ਅਤੇ 30 ਜਨਵਰੀ ਦੋ ਦਿਨ ਮਨਾਉਣ ਦੇ ਕਾਰਨ ਵੀ ਕਾਫੀ ਨੁਕਸਾਨ ਹੋਇਆ ਹੈ।

ਪੂਰੇ ਸਾਲ ਦੇ ਵਿੱਚ ਇੱਕ ਉਮੀਦ ਲੈ ਕੇ ਪਤੰਗ ਸਟੋਰ ਵਾਲੇ ਬਸੰਤ ਪੰਚਮੀ 'ਤੇ ਪਤੰਗ ਵੇਚਣ ਲਈ ਬੈਠੇ ਸੀ ਪਰ ਉਨ੍ਹਾਂ ਦੇ ਚਿਹਰੇ 'ਤੇ ਮਾਯੂਸੀ ਹੀ ਨਜ਼ਰ ਆਈ ਕਿਉਂਕਿ ਇਸ ਵਾਰ ਮੌਸਮ ਦੇ ਸਾਥ ਨਾ ਦੇਣ ਕਾਰਨ ਚਾਈਨਾ ਡੋਰ ਦੇ ਖ਼ੌਫ਼ ਕਾਰਨ ਅਤੇ ਲੋਕਾਂ ਦੇ ਘੱਟ ਦੇ ਸ਼ੌਕ ਕਾਰਨ ਪਤੰਗਬਾਜ਼ਾਂ ਦਾ ਇਸ ਵਾਰ ਕਾਫ਼ੀ ਮੰਦਾ ਹਾਲ ਰਿਹਾ।

ਇਹ ਵੀ ਪੜੋ: ਵਿਆਹ ਪੁਰਬ: ਗੁਰਦੁਆਰਾ ਗੁਰੂ ਕਾ ਲਾਹੌਰ ਦਾ ਸ਼ਾਨਮੱਤਾ ਇਤਿਹਾਸ

ਬਰਸਾਤ ਕਾਰਨ ਪਤੰਗ ਖਰੀਦਣ ਵਾਲੇ ਗ੍ਰਾਹਕਾਂ ਦਾ ਵੀ ਹਾਲ ਕੁਝ ਅਜਿਹਾ ਨਜ਼ਰ ਆਇਆ ਕਿ ਜੋ ਹਰ ਸਾਲ ਬਸੰਤ ਪੰਚਮੀ ਮੌਕੇ ਵੱਡੀ ਸੰਖਿਆ ਵਿੱਚ ਪਤੰਗ ਖ਼ਰੀਦੇ ਦੇ ਸਨ ਤੇ ਹੁਣ ਇੱਕ ਮਜਬੂਰੀ ਸਮਝ ਕੇ ਥੋੜ੍ਹੇ ਜੇ ਪਤੰਗ ਖਰੀਦ ਰਹੇ ਹਨ।

Intro:ਬਰਸਾਤ ਨੇ ਪਤੰਗ ਵਿਕਰੇਤਾਵਾ ਦੇ ਕੰਮ ਅਤੇ ਪਤੰਗ ਉਡਾਉਣ ਵਾਲੇ ਲੋਕਾਂ ਦੇ ਮਨੋਰੰਜਨ ਨੂੰ ਕੀਤਾ ਪ੍ਰਭਾਵਿਤ

ਬਰਸਾਤ ਕਾਰਨ ਲੋਕਾਂ ਵੱਲੋਂ ਪਤੰਗ ਨਾ ਖਰੀਦਣ ਕਾਰਨ ਦੁਕਾਨਦਾਰਾ ਦੇ ਹਾਲ ਹੋਏ ਮੰਦੇ
ਕਿਹਾ ਅਜਿਹਾ ਮੰਦਾ ਕਦੇ ਵੀ ਨਹੀਂ ਵੇਖਿਆ ਸੀ

Body:ਬਸੰਤ ਪੰਚਮੀ ਤੋਂ ਪਹਿਲਾਂ ਹੀ ਪਤੰਗਬਾਜ਼ੀ ਦਾ ਸ਼ੌਕ ਹਰ ਵਰਗ ਦੇ ਲੋਕਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ ਅਤੇ ਬਸੰਤ ਪੰਚਮੀ ਦੇ ਦਿਨ ਲੋਕ ਆਪਣੇ ਘਰਾਂ ਦੀ ਛੱਤਾਂ ਉੱਪਰ ਵੱਡੇ ਸਪੀਕਰ ਲਗਾ ਕੇ ਨੱਚ ਗਾ ਕੇ ਪਤੰਗਬਾਜ਼ੀ ਕਰਕੇ ਜਸ਼ਨ ਮਨਾਉਂਦੇ ਹਾਂ ਪਰ ਇਸ ਵਾਰ ਅਜਿਹਾ ਬਿਲਕੁਲ ਨਹੀਂ ਹੋ ਪਾਇਆ
ਬਸੰਤ ਪੰਚਮੀ ਤੋਂ ਪਹਿਲਾਂ ਹੀ ਵਧੀ ਠੰਡ ਅਤੇ ਧੁੰਦ ਕਾਰਨ ਲੋਕ ਪਹਿਲਾਂ ਪਤੰਗਬਾਜ਼ੀ ਨਹੀਂ ਕਰ ਪਾਏ ਤੇ ਹੁਣ ਬਸੰਤ ਪੰਚਮੀ ਤੇ ਲਗਾਤਾਰ ਦੋ ਦਿਨ ਤੋਂ ਹੋ ਰਹੀ ਬਰਸਾਤ ਨੇ ਲੋਕਾਂ ਦੇ ਮਨੋਰੰਜਨ ਦੇ ਨਾਲ ਨਾਲ ਪਤੰਗ ਵਿਕਰੇਤਾ ਦਾ ਵੀ ਹਾਲ ਮੰਦਾ ਕਰ ਦਿੱਤਾ
ਪਤੰਗ ਵਿਕਰੇਤਾ ਬਿੱਲੂ ਦਾ ਕਹਿਣਾ ਹੈ ਕਿ ਉਹ ਇੱਕੀ ਸਾਲ ਤੋਂ ਅੰਮ੍ਰਿਤਸਰ ਵਿੱਚੋਂ ਆ ਕੇ ਬਠਿੰਡਾ ਵਿੱਚ ਪਤੰਗ ਵੇਚਣ ਦਾ ਅੱਡਾ ਲਗਾ ਰਹੇ ਹਨ ਪਰ ਅਜਿਹਾ ਮੰਨਦਾ ਇਨ੍ਹਾਂ ਇੱਕੀ ਸਾਲਾਂ ਦੇ ਦੌਰਾਨ ਕਦੇ ਨਹੀਂ ਵੇਖਿਆ ਗਿਆ ਕੁਝ ਤਾਂ ਮੌਸਮ ਦੀ ਮਾਰ ਪੈ ਗਈ ਤੇ ਕੁਝ ਚਾਈਨਾ ਡੋਰ ਦੇ ਖੌਫ ਦੀ ਚਾਈਨਾ ਡੋਰ ਦੇ ਖੌਫ਼ ਨੇ ਬੱਚਿਆਂ ਵਿੱਚੋਂ ਪਤੰਗਬਾਜ਼ੀ ਦਾ ਸ਼ੌਕ ਹੀ ਖਤਮ ਕਰ ਦਿੱਤਾ
ਚਾਈਨਾ ਡੋਰ ਦੀ ਸਪਲਾਈ ਕਰਨ ਵਾਲੇ ਸਪਲਾਇਰਾਂ ਨੇ ਨਾਰਮਲ ਡੋਰ ਦੀ ਖਰੀਦਦਾਰੀ ਵੀ ਘਟਾ ਦਿੱਤੀ ਹੈ ਅਤੇ ਦੂਜਾ ਹੁਣ ਬਰਸਾਤ ਨੇ ਰਹਿੰਦ ਖੂੰਦ ਕਮਾਈ ਵੀ ਖਤਮ ਕਰ ਦਿੱਤੀ ਹੈ
ਬਾਈਟ -ਬਿੱਲੂ ਕਾਈਟ ਸਟੋਰ ਅੰਮ੍ਰਿਤਸਰ ਵਾਲੇ
ਲੁਧਿਆਣਾ ਤੋਂ ਬਠਿੰਡਾ ਆ ਕੇ ਪਤੰਗ ਵੇਚਣ ਵਾਲੇ ਦੁਕਾਨਦਾਰ ਰਾਜੂ ਨੇ ਦੱਸਿਆ ਹੈ ਕਿ ਉਹ ਲਗਾਤਾਰ ਦਸ ਸਾਲ ਤੋਂ ਬਠਿੰਡਾ ਦੇ ਅਮਰੀਕ ਸਿੰਘ ਰੋਡ ਤੇ ਆ ਕੇ ਪਤੰਗ ਦਾ ਅੱਡਾ ਲਗਾਉਂਦੇ ਹਨ ਪਰ ਇਸ ਵਾਰ ਪਤੰਗਾਂ ਦਾ ਸ਼ੌਕ ਬਰਸਾਤ ਨੇ ਝੰਡਾ ਪਾ ਦਿੱਤਾ ਤੇ ਕਾਫ਼ੀ ਹੱਦ ਤੱਕ ਬਚਿਆ ਹੀ ਰਹਿ ਗਿਆ ਹੈ ਇੱਕ ਕੈਲੰਡਰ ਦੇ ਮੁਤਾਬਕ ਬਸੰਤ ਪੰਚਮੀ 29 ਜਨਵਰੀ ਅਤੇ 30 ਜਨਵਰੀ ਦੋ ਦਿਨ ਮਨਾਉਣ ਦੇ ਕਾਰਨ ਵੀ ਕਾਫੀ ਨੁਕਸਾਨ ਹੋਇਆ ਹੈ
ਬਾਈਟ- ਰਾਜੂ ਕਾਈਟ ਸਟੋਰ ਲੁਧਿਆਣਾ ਵਾਲੇ
ਪੂਰੇ ਸਾਲ ਦੇ ਵਿੱਚ ਇੱਕ ਉਮੀਦ ਲੈ ਕੇ ਪਤੰਗ ਸਟੋਰ ਵਾਲੇ ਬਸੰਤ ਪੰਚਮੀ ਤੇ ਪਤੰਗ ਵੇਚਣ ਲਈ ਬੈਠੇ ਸੀ ਪਰ ਉਨ੍ਹਾਂ ਦੇ ਚਿਹਰੇ ਤੇ ਮਾਯੂਸੀ ਹੀ ਨਜ਼ਰ ਆਈ ਕਿਉਂਕਿ ਇਸ ਵਾਰ ਮੌਸਮ ਦੇ ਸਾਥ ਨਾ ਦੇਣ ਕਾਰਨ ਚਾਈਨਾ ਡੋਰ ਦੇ ਖ਼ੌਫ਼ ਕਾਰਨ ਅਤੇ ਲੋਕਾਂ ਦੇ ਘੱਟ ਦੇ ਸ਼ੌਕ ਕਾਰਨ ਪਤੰਗਬਾਜ਼ਾਂ ਦਾ ਇਸ ਵਾਰ ਕਾਫ਼ੀ ਮੰਦਾ ਹਾਲ ਰਿਹਾ
ਬਾਈਟ- ਰਵੀ ਕੁਮਾਰ ਪਤੰਗ ਵਿਕਰੇਤਾ
ਬਰਸਾਤ ਕਾਰਨ ਪਤੰਗ ਖਰੀਦਣ ਵਾਲੇ ਗ੍ਰਾਹਕਾਂ ਦਾ ਵੀ ਹਾਲ ਕੁਝ ਅਜਿਹਾ ਨਜ਼ਰ ਆਇਆ ਕਿ ਜੋ ਹਰ ਸਾਲ ਬਸੰਤ ਪੰਚਮੀ ਮੌਕੇ ਵੱਡੀ ਸੰਖਿਆ ਵਿੱਚ ਪਤੰਗ ਖ਼ਰੀਦੇ ਸਨ ਤੇ ਸਿਰਫ ਹੁਣ ਇੱਕ ਮਜਬੂਰੀ ਸਮਝ ਕੇ ਥੋੜ੍ਹੇ ਜੇ ਪਤੰਗ ਖਰੀਦ ਰਹੇ ਨੇ।
ਵ੍ਹਾਈਟ - ਬਲਜਿੰਦਰ ਸਿੰਘ ਗ੍ਰਾਹਕ
ਵਾਈਟ ਗੋਬਿੰਦ ਕੁਮਾਰ ਗ੍ਰਾਹਕ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.