ETV Bharat / state

ਮੌੜ ਮੰਡੀ: ਸੜਕ ਹਾਦਸੇ ਵਿੱਚ ਮਾਰੇ ਗਏ ਨੌਜਵਾਨਾਂ ਦੇ ਘਰ ਪੁੱਜੇ ਹਰਸਿਮਰਤ ਬਾਦਲ - ਹਲਕਾ ਤਲਵੰਡੀ ਤੋਂ ਵਿਧਾਇਕ ਜੀਤਮਹਿੰਦਰ ਸਿੰਘ

ਇਸ ਦੌਰਾਨ ਹਰਸਿਮਰਤ ਬਾਦਲ ਨਾਲ ਹਲਕਾ ਤਲਵੰਡੀ ਸਾਬੋ ਤੋਂ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਮੌਜੂਦ ਸਨ। ਇਸ ਦੌਰਾਨ ਆਗੂਆਂ ਨੇ ਪਿੰਡ ਜੱਜਲ, ਮਲਕਾਣਾ ਅਤੇ ਜੋਗੇਵਾਲਾ ਵਿਖੇ ਪੀੜਿਤ ਪਰਿਵਾਰਾਂ ਦੇ ਘਰ ਪੁੱਜੇ ਅਤੇ ਦੁੱਖ ਜ਼ਾਹਿਰ ਕੀਤਾ।

ਹਰਸਿਮਰਤ ਕੌਰ
ਹਰਸਿਮਰਤ ਕੌਰ
author img

By

Published : Jul 15, 2020, 4:00 PM IST

ਬਠਿੰਡਾ: ਬੀਤੇ ਦਿਨ ਮੌੜ ਮੰਡੀ ਦੇ ਪਿੰਡ ਰਾਮਨਗਰ ਕੋਲ ਇੱਕ ਸੜਕ ਹਾਦਸੇ ਵਿੱਚ ਮਾਰੇ ਗਏ ਨੌਜਵਾਨਾਂ ਦੇ ਘਰੇ ਅਫ਼ਸੋਸ ਕਰਨ ਲਈ ਬਠਿੰਡਾ ਲੋਕ ਸਭ ਹਲਕਾ ਤੋਂ ਸੰਸਦ ਮੈਂਬਰ ਪੁੱਜੇ।

ਮੌੜ ਮੰਡੀ: ਸੜਕ ਹਾਦਸੇ ਵਿੱਚ ਮਾਰੇ ਗਏ ਨੌਜਵਾਨਾਂ ਦੇ ਘਰ ਪੁੱਜੇ ਬੀਬੀ ਬਾਦਲ

ਇਸ ਦੌਰਾਨ ਹਰਸਿਮਰਤ ਬਾਦਲ ਨਾਲ ਹਲਕਾ ਤਲਵੰਡੀ ਸਾਬੋ ਤੋਂ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਮੌਜੂਦ ਸਨ। ਆਗੂਆਂ ਨੇ ਪਿੰਡ ਜੱਜਲ, ਮਲਕਾਣਾ ਅਤੇ ਜੋਗੇਵਾਲਾ ਵਿਖੇ ਪੀੜਿਤ ਪਰਿਵਾਰਾਂ ਦੇ ਘਰ ਪੁੱਜੇ ਅਤੇ ਦੁੱਖ ਜ਼ਾਹਿਰ ਕੀਤਾ।

ਇਸ ਮੌਕੇ ਉਨ੍ਹਾਂ ਨੇ ਇਸੇ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਪਿੰਡ ਜੱਜਲ ਦੇ ਨੌਜਵਾਨ ਸੁਖਦੀਪ ਸਿੰਘ ਜੋ ਅਜੇ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਦੇ ਘਰ ਜਾ ਕੇ ਉਸ ਦੀ ਸਿਹਤ ਦਾ ਹਾਲ ਜਾਣਿਆ।

ਇੱਥੇ ਦੱਸਣਾ ਬਣਦਾ ਹੈ ਕਿ ਬੀਤੀ 9 ਜੁਲਾਈ ਨੂੰ ਪਿੰਡ ਰਾਮਨਗਰ ਕੋਲ ਵਾਪਰੇ ਇਸ ਸੜਕ ਹਾਦਸੇ ਵਿੱਚ ਪਿੰਡ ਜੱਜਲ ਦੇ 3 ਨੌਜਵਾਨਾਂ ਹਰਮਨਦੀਪ ਸਿੰਘ, ਅਰਮਾਨ ਸਿੰਘ ਅਤੇ ਹਰਮਨ ਸਿੰਘ ਜਦੋਂਕਿ ਮਲਕਾਣਾ ਪਿੰਡ ਦੇ ਮਨਪ੍ਰੀਤ ਸਿੰਘ ਅਤੇ ਜੋਗੇਵਾਲਾ ਪਿੰਡ ਦੇ ਦਿਲੇਸ਼ਵਰ ਸਿੰਘ ਦੀ ਮੌਤ ਹੋ ਗਈ ਸੀ।

ਜੱਜਲ ਪਿੰਡ ਦਾ ਨੌਜਵਾਨ ਸੁਖਦੀਪ ਸਿੰਘ ਹਾਦਸੇ ਚ ਗੰਭੀਰ ਜ਼ਖ਼ਮੀ ਹੋ ਗਿਆ ਸੀ। ਮ੍ਰਿਤਕ ਪੰਜ ਨੌਜਵਾਨਾਂ ਚੋਂ 3 ਨੌਜਵਾਨ ਮਾਪਿਆਂ ਦੇ ਇਕਲੌਤੇ ਇਕਲੌਤੇ ਸਨ। ਇਨ੍ਹਾਂ ਪੰਜਾਂ ਵਿੱਚੋਂ ਕਿਸੇ ਵੀ ਨੌਜਵਾਨ ਦੀ ਵਿਆਹ ਨਹੀਂ ਹੋਇਆ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.