ਬਠਿੰਡਾ: ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟ ਮੰਤਰੀਆਂ ਅਤੇ ਸਰਕਾਰੀ ਅਫਸਰਾਂ ਵਿਰੁੱਧ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਹੁਣ ਜ਼ਿਲ੍ਹਾ ਬਠਿੰਡਾ ਵਿੱਚ ਵਿਜੀਲੈਂਸ ਬਿਉਰੋ (Spokesperson of the Vigilance Bureau) ਦੇ ਬੁਲਾਰੇ ਨੇ ਦੱਸਿਆ ਕਿ ਉਕਤ ਐਸ.ਐਚ.ਓ. ਅਤੇ ਏ.ਐਸ.ਆਈ. ਨੂੰ ਰਾਮ ਲਾਲ ਵਾਸੀ ਪਿੰਡ ਮਹਿਮਾ ਸਰਕਾਰੀ ਜਿਲ੍ਹਾ ਬਠਿੰਡਾ, ਜੋ ਕਿ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ ਉਸ ਦੀ ਸ਼ਿਕਾਇਤ ਉੱਤੇ ਗ੍ਰਿਫਤਾਰ ਕੀਤਾ ਹੈ।
ਦਬਾਇਆ ਗਿਆ ਸੀ ਮਾਮਲਾ: ਉਨਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਹਰਚਰਨ ਸਿੰਘ ਪਾਸੋਂ ਕਰੀਬ ਇੱਕ ਸਾਲ ਪਹਿਲਾਂ 30,00,000 ਰੁਪਏ ਨਕਦ ਉਧਾਰ ਵਿਆਜ ਉੱਤੇ ਲਏ ਸਨ। ਇਹਨਾ ਵੱਲੋਂ ਸਮੇਂ ਸਿਰ ਪੈਸੇ ਵਾਪਸ ਨਾ ਕਰਨ ਕਰਕੇ ਉਕਤ ਹਰਚਰਨ ਸਿੰਘ ਨੇ ਸ਼ਿਕਾਇਤਕਰਤਾ ਰਾਮ ਲਾਲ ਅਤੇ ਗੁਰਤੇਜ ਸਿੰਘ ਨੂੰ ਥਾਣਾ ਨੇਹੀਆ ਵਾਲਾ ਵਿਖੇ ਮਿਤੀ 04.11.2022 ਨੂੰ ਫੜਾ ਦਿੱਤਾ ਸੀ ਅਤੇ ਜਿਸ ਉੱਤੇ ਅਗਲੇ ਦਿਨ ਐਸ.ਐਚ.ਓ ਬਲਕੌਰ ਸਿੰਘ ਅਤੇ ਏ.ਐਸ.ਆਈ ਪਰਮਜੀਤ ਸਿੰਘ ਵੱਲੋਂ ਉਹਨਾ ਦਾ ਦੂਸਰੀ ਧਿਰ ਨਾਲ ਥਾਣੇ ਵਿਖੇ ਜੁਬਾਨੀ ਰਾਜੀਨਾਮਾ (Verbally resigned) ਕਰਵਾ ਦਿੱਤਾ ਸੀ।
ਇਹ ਵੀ ਪੜ੍ਹੋ: ਡੇਰਾ ਪ੍ਰੇਮੀ ਪ੍ਰਦੀਪ ਦਾ ਕਤਲ ਮਾਮਲਾ: ਮੁਠਭੇੜ ਤੋਂ ਬਾਅਦ ਦਿੱਲੀ ਪੁਲਿਸ ਇੰਟੈਲੀਜੈਂਸ ਨੇ ਤਿੰਨ ਸ਼ੂਟਰ ਕੀਤੇ ਗ੍ਰਿਫਤਾਰ
ਰਾਜੀਨਾਮੇ ਲਈ ਰਿਸ਼ਵਤ: ਉਕਤ ਦੋਹਾਂ ਪੁਲਿਸ ਮੁਲਾਜਮਾਂ ਨੇ ਇਹਨਾ ਦੋਹਾਂ ਖਿਲਾਫ ਮੁਕੱਦਮਾ ਨਾ ਦਰਜ ਕਰਨ ਉੱਤੇ ਰਾਜੀਨਾਮਾ ਕਰਵਾਉਣ ਦੇ ਸਬੰਧ ਵਿੱਚ ਸ਼ਿਕਾਇਤਕਰਤਾ ਰਾਮ ਲਾਲ ਪਾਸੋਂ 3,00,000 ਰੁਪਏ ਬਤੌਰ ਰਿਸ਼ਵਤ ਦੀ ਮੰਗ ਕੀਤੀ ਸੀ। ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਸ਼ਿਕਾਇਤ ਦੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਬਠਿੰਡਾ (Vigilance Bureau Bathinda Range) ਰੇਂਜ਼ ਦੀ ਟੀਮ ਨੇ ਉਕਤ ਮੁਲਜ਼ਮਾਂ ਐਸ.ਐਚ.ਓ ਬਲਕੌਰ ਸਿੰਘ ਅਤੇ ਏ.ਐਸ.ਆਈ ਪਰਮਜੀਤ ਸਿੰਘ ਥਾਣਾ ਨੇਹੀਆ ਵਾਲਾ ਜਿਲ੍ਹਾ ਬਠਿੰਡਾ ਨੂੰ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ 50,000 ਰੁਪਏ ਰਿਸ਼ਵਤ ਦੀ ਪਹਿਲੀ ਰਾਸ਼ੀ ਵਜੋਂ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ (Arrested red handed) ਕੀਤਾ ਗਿਆ।
ਰੰਗੇ ਹੱਥੀ ਕਾਬੂ: ਉਪਰੰਤ ਵਿਜੀਲੈਂਸ ਦੀ ਟੀਮ ਵਲੋਂ ਮੁਲਜ਼ਮ ਪੁਲਿਸ ਮੁਲਾਜਮਾਂ ਦੇ ਵਾਹਨ ਦੀ ਤਲਾਸ਼ੀ ਮੌਕੇ 50,000 ਹੋਰ ਰੁਪਏ ਬਤੌਰ ਨਗਦ ਬਰਾਮਦ ਕੀਤੇ ਗਏ। ਇਸ ਸਬੰਧ ਵਿੱਚ ਉਕਤ ਦੋਹਾਂ ਮੁਲਜ਼ਮਾਂ ਖਿਲਾਫ ਭ੍ਰਿਸ਼ਟਾਚਾਰ ( accused under the Prevention of Corruption Act) ਰੋਕੂ ਕਾਨੂੰਨ ਤਹਿਤ ਥਾਣਾ ਵਿਜੀਲੈਂਸ ਬਿੳਰੋ ਰੇਂਜ ਬਠਿੰਡਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।