ETV Bharat / state

'ਏਸ਼ੀਅਨ ਗੋਲਡ ਮੈਡਲਿਸਟ' ਲੋਕਾਂ ਦੇ 'ਜੂਠੇ ਭਾਂਡੇ' ਮਾਂਜਣ ਲਈ ਮਜਬੂਰ - 'ਜੂਠੇ ਭਾਂਡੇ'

ਘਰ ਘਰ ਨੌਕਰੀ ਦੇ ਵਾਅਦੇ ਕਾਰਨ ਕੈਪਟਨ ਸਰਕਾਰ ਬੁਰੀ ਤਰ੍ਹਾਂ ਸਿਆਸੀ ਵਿਰੋਧੀਆਂ ਵੱਲੋਂ ਘੇਰੀ ਜਾ ਰਹੀ ਹੈ ਪਿਛਲੇ ਦਿਨੀਂ ਕਾਂਗਰਸੀ ਨੇਤਾਵਾਂ ਦੇ ਬੱਚਿਆਂ ਨੂੰ ਨੌਕਰੀ ਦੇਣ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਇਹ ਵਿਰੋਧਤਾ ਹੋਰ ਤੇਜ਼ ਹੋ ਗਈ ਹੈ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਇੰਦਰਜੀਤ ਵਰਗੇ ਕਈ ਨੌਜਵਾਨ ਅੱਜ ਵੀ ਨੌਕਰੀ ਦੀ ਉਡੀਕ ਚ ਹਨ।

'ਏਸ਼ੀਅਨ ਗੋਲਡ ਮੈਡਲਿਸਟ' ਲੋਕਾਂ ਦੇ 'ਜੂਠੇ ਭਾਂਡੇ' ਮਾਜਣ ਲਈ ਮਜਬੂਰ

author img

By

Published : Jun 28, 2021, 7:40 PM IST

Updated : Jun 28, 2021, 7:56 PM IST

ਬਠਿੰਡਾ :ਕੈਪਟਨ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਇਹ ਨੌਕਰੀਆਂ ਸਿਰਫ਼ ਕਾਂਗਰਸ ਨਾਲ ਸਬੰਧਤ ਨੇਤਾਵਾਂ ਦੇ ਬੱਚਿਆਂ ਨੂੰ ਦਿੱਤੀਆਂ ਗਈਆਂ। ਬਠਿੰਡਾ ਦੇ ਕਸਬਾ ਰਾਮਪੁਰਾ ਫੂਲ ਦੇ ਰਹਿਣ ਵਾਲੇ ਇੰਦਰਜੀਤ ਯੂ.ਕੇ. ਏਸ਼ੀਅਨ ਖੇਡਾਂ ਵਿੱਚ ਭਾਰਤ ਲਈ ਗੋਲਡ ਮੈਡਲ ਅਤੇ ਉਲੰਪਿਕਸ ਵਿੱਚ ਪਾਰਟੀਸੀਪੇਟ ਕਰਕੇ ਆਇਆ ਸੀ ਅੱਜ ਆਰਥਿਕ ਹਾਲਾਤਾਂ ਹੱਥੋਂ ਮਜਬੂਰ ਹੋ ਕੇ ਆਪਣੇ ਪਿਤਾ ਨਾਲ ਚਾਹ ਦੇ ਖੋਖੇ ਤੇ ਕੰਮ ਕਰਨ ਲਈ ਮਜਬੂਰ ਹੈ।

'ਏਸ਼ੀਅਨ ਗੋਲਡ ਮੈਡਲਿਸਟ' ਲੋਕਾਂ ਦੇ 'ਜੂਠੇ ਭਾਂਡੇ' ਮਾਜਣ ਲਈ ਮਜਬੂਰ

ਗੋਲਡ ਮੈਡਲਿਸਟ ਇੰਦਰਜੀਤ ਸਿੰਘ ਦਸਦਾ ਹੈ ਕਿ ਉਸ ਨੇ ਵੇਟਲਿਫਟਿੰਗ 'ਚ ਪੰਦਰਾਂ ਸਾਲਾਂ ਬਾਅਦ ਭਾਰਤ ਨੂੰ ਗੋਲਡ ਮੈਡਲ ਜਿੱਤ ਕੇ ਦਿੱਤਾ ਤੇ ਉਲੰਪਿਕ ਭਾਗ ਲਿਆ, ਪਰ ਹਾਲਾਤ ਹੱਥੋਂ ਮਜਬੂਰ ਹੋ ਕੇ ਉਹ ਚਾਹ ਵੇਚਣ ਲਈ ਮਜਬੂਰ ਹੈ ਕਿਉਂਕਿ ਸਰਕਾਰ ਵੱਲੋਂ ਉਸ ਦੀ ਕਿਸੇ ਤਰ੍ਹਾਂ ਦੀ ਕੋਈ ਵੀ ਆਰਥਿਕ ਸਹਾਇਤਾ ਨਹੀਂ ਕੀਤੀ ਕਿਉਂਕਿ ਉਸ ਨੂੰ ਏਸ਼ੀਅਨ ਖੇਡਾਂ ਵਿੱਚ ਭਾਗ ਲੈਣ ਜਾਣ ਲਈ ਆਪਣਾ ਘਰ ਗਿਰਵੀ ਰੱਖਣਾ ਪਿਆ ਸੀ ਜੋ ਅੱਜ ਵੀ ਨਹੀਂ ਛੁਡਵਾ ਸਕਿਆ।

ਗੈਡਲ ਜਿੱਤਣ ਤੋਂ ਬਾਅਦ ਪਿੰਡ ਪਰਤਣ 'ਤੇ ਹੋਇਆ ਭਰਵਾਂ ਸੁਅਗਤ

ਇੰਦਰਜੀਤ ਕਹਿੰਦਾ ਕਿ ਜਦੋਂ ਦੇਸ਼ ਲਈ ਉਹ ਗੋਲਡ ਮੈਡਲ ਲੈ ਕੇ ਆਇਆ ਸੀ ਤਾਂ ਪ੍ਰਸ਼ਾਸਨ ਵੱਲੋਂ ਉਸ ਦਾ ਸਵਾਗਤ ਜ਼ੋਰਾਂ ਸ਼ੋਰਾਂ ਨਾਲ ਕੀਤਾ ਗਿਆ ਸੀ ਪਰ ਅੱਜ ਜਦੋਂ ਉਹ ਸਰਕਾਰ ਕੋਲੋਂ ਨੌਕਰੀ ਦੀ ਮੰਗ ਕਰਦਾ ਹੈ ਤਾਂ ਉਸ ਨੂੰ ਸਿਰਫ਼ ਲਾਰੇ ਹੀ ਲਗਾਏ ਜਾ ਰਹੇ ਹਨ।

ਚਾਹ ਦੇ ਖੋਖੇ ਤੇ ਮੈਡਲ ਮੋਮੈਂਟੋ ਅਤੇ ਸਰਟੀਫਿਕੇਟ ਰੱਖ ਸਰਕਾਰ ਖ਼ਿਲਾਫ਼ ਰੋਸ ਵਿਅਕਤ ਕਰਦਿਆਂ ਖਿਡਾਰੀ ਇੰਦਰਜੀਤ ਨੇ ਕਿਹਾ ਕਿ ਦੋ ਕਮਰਿਆਂ ਦੇ ਘਰ ਨੂੰ ਛੁਡਵਾਉਣ ਲਈ ਸਰਕਾਰ ਨੇ ਭਾਵੇਂ ਉਸ ਦੀ ਕੋਈ ਮਾਲੀ ਇਮਦਾਦ ਨਾ ਕਰੇ ਪਰ ਉਸਦੇ ਮਾਤਾ ਪਿਤਾ ਸਿਰ ਦੀ ਛੱਤ ਜੋ ਕਿ ਕਰਜ਼ੇ ਦੇ ਭਾਰ ਥੱਲੇ ਦੱਬੀ ਹੋਈ ਹੈ ਨੂੰ ਮੁਕਤ ਕਰਵਾ ਕੇ ਦੇਵੇ।

ਮੁੱਖ ਮੰਤਰੀ ਦੇ ਪਿੰਡ ਪੁਰਖਿਆਂ ਦਾ 'ਏਸ਼ੀਅਨ ਗੋਲਡ ਮੈਡਲਿਸਟ' ਦਾ ਘਰ ਵੀ ਹੋਇਆ ਗਿਰਵੀ

ਇੰਦਰਜੀਤ ਨੇ ਕਿਹਾ ਕਿ ਭਾਵੇਂ ਮੁੱਖ ਮੰਤਰੀ ਦੇ ਲਾਗਲੇ ਪੁਰਖਿਆਂ ਦੇ ਪਿੰਡ ਦਾ ਰਹਿਣ ਵਾਲਾ ਹੈ ਪਰ ਹਾਲੇ ਤੱਕ ਸਰਕਾਰ ਵੱਲੋਂ ਉਸ ਦੀ ਕੋਈ ਵੀ ਸੁਣਵਾਈ ਨਹੀਂ ਹੋਈ। ਉਸ ਵੱਲੋਂ ਹੁਣ ਤਕ ਦੱਸ ਤੋਂ ਬਾਰਾਂ ਬੱਚਿਆਂ ਨੂੰ ਵੇਟਲਿਫਟਿੰਗ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਸੀ ਪਰ ਚਾਹ ਦੇ ਖੋਖੇ ਤੇ ਕੰਮ ਕਰਨ ਕਰ ਕੇ ਉਹ ਬੱਚਿਆਂ ਨੂੰ ਸਮਾਂ ਨਹੀਂ ਦੇ ਸਕਿਆ ਜਿਸ ਕਾਰਨ ਅੱਜ ਉਹ ਬੱਚੇ ਟ੍ਰੇਨਿੰਗ ਤੋਂ ਵਾਂਝੇ ਹਨ। ਇੰਦਰ ਜੀਤ ਨੇ ਦੱਸਿਆ ਕਿ ਉਸ ਦੀ ਖੁਰਾਕ ਵੀ ਐਨਆਰਆਈ ਭਰਾ ਮੁਹੱਈਆ ਕਰਵਾਉਂਦੇ ਹਨ।

ਕਦੇ ਕਦੇ ਉਦਾਸ ਹੋ ਜਾਂਦਾ ਹੈ ਇੰਦਰਜੀਤ: ਬਲਵੰਤ ਸਿੰਘ

ਇੰਦਰਜੀਤ ਸਿੰਘ ਦੇ ਪਿਤਾ ਬਲਵੰਤ ਸਿੰਘ ਨੇ ਕਿਹਾ ਕਿ ਉਸ ਵੱਲੋਂ ਆਪਣੇ ਬੱਚੇ ਨੂੰ ਬੜੀ ਮੁਸ਼ਕਲ ਨਾਲ ਇਸ ਮੁਕਾਮ ਤੇ ਪਹੁੰਚਾਇਆ ਹੈ ਪਰ ਸਰਕਾਰ ਵੱਲੋਂ ਉਸ ਦੀ ਬਾਂਹ ਨਹੀਂ ਫੜੀ ਜਾ ਰਹੀ ਜਿਸ ਕਾਰਨ ਕਦੇ ਕਦੇ ਉਹ ਉਦਾਸ ਹੋ ਜਾਂਦਾ ਹੈ।

ਇਹ ਵੀ ਪੜ੍ਹੋ : ਸਬਜ਼ੀ ਵੇਚਣ ਲਈ ਮਜਬੂਰ ਸੋਨ ਤਗਮੇ ਜਿੱਤਣ ਵਾਲਾ ਖਿਡਾਰੀ

Last Updated : Jun 28, 2021, 7:56 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.