ਬਠਿੰਡਾ: ਮਿਲਟਰੀ ਏਰੀਏ ਵਿੱਚ ਗੋਲੀਆਂ ਮਾਰ ਕੇ ਕਤਲ ਕੀਤੇ ਗਏ 4 ਫੌਜੀ ਜਵਾਨਾਂ ਦਾ ਮਾਮਲਾ ਹਾਲੇ ਠੰਡਾ ਨਹੀਂ ਹੋਇਆ ਕਿ ਕੱਲ੍ਹ ਦੇਰ ਸ਼ਾਮ ਮਿਲਟਰੀ ਦੇ ਯੂਨਿਟ ਐਲਓਸੀ ਦਫ਼ਤਰ ਨੇੜੇ ਗੋਲੀਆਂ ਦੀ ਆਵਾਜ਼ ਸੁਣੀ ਗਈ। ਮਿਲਟਰੀ ਵੱਲੋਂ ਜਦੋਂ ਇਲਾਕੇ ਦੀ ਜਾਂਚ ਕੀਤੀ ਗਈ, ਤਾਂ ਇਹ ਗੱਲ ਸਾਹਮਣੇ ਆਈ ਕਿ ਗੁਰਤੇਜਸ ਲਾਹੂਰਾਜ ਸੰਤਰੀ ਡਿਊਟੀ ਉੱਤੇ ਮੌਜੂਦ ਸੀ, ਉਸ ਦੇ ਸਿਰ ਵਿੱਚ ਗੋਲੀ ਲੱਗੀ ਹੈ। ਉਸ ਨੂੰ ਫੌਜੀ ਜਵਾਨਾਂ ਵੱਲੋਂ ਤੁਰੰਤ ਮਿਲਟਰੀ ਹਸਪਤਾਲ ਲਿਜਇਆ ਗਿਆ, ਜਿੱਥੇ ਕੁਝ ਦੇਰ ਬਾਅਦ ਉਸ ਦੀ ਮੌਤ ਹੋ ਗਈ। ਫੌਜੀ ਅਧਿਕਾਰੀਆਂ ਵੱਲੋਂ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਫਿਲਹਾਲ ਮ੍ਰਿਤਕ ਫੌਜੀ ਦੀ ਲਾਸ਼ ਮਿਲਟਰੀ ਹਸਪਤਾਲ ਵਿੱਚ ਪਈ ਹੈ।
ਭਾਰਤੀ ਫੌਜ ਦਾ ਬਿਆਨ: ਭਾਰਤੀ ਫੌਜ ਨੇ ਕਿਹਾ ਹੈ ਕਿ ਕੱਲ੍ਹ ਬੁੱਧਵਾਰ ਨੂੰ ਬਠਿੰਡਾ ਮਿਲਟਰੀ ਸਟੇਸ਼ਨ 'ਤੇ ਗੋਲੀ ਲੱਗਣ ਕਾਰਨ ਇੱਕ ਜਵਾਨ ਸ਼ਹੀਦ ਹੋ ਗਿਆ। ਕਾਂਸਟੇਬਲ ਆਪਣੇ ਸਰਵਿਸ ਹਥਿਆਰ ਨਾਲ ਸੈਂਟਰੀ ਡਿਊਟੀ 'ਤੇ ਸੀ। ਕਾਂਸਟੇਬਲ ਕੋਲੋਂ ਸਿਰਫ ਇਕ ਹਥਿਆਰ ਦਾ ਖੋਲ ਅਤੇ ਕਾਰਤੂਸ ਦਾ ਇਕ ਡੱਬਾ ਮਿਲਿਆ ਹੈ। ਉਸ ਨੂੰ ਤੁਰੰਤ ਮਿਲਟਰੀ ਹਸਪਤਾਲ ਲਿਜਾਇਆ ਗਿਆ, ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਨੇ ਦਮ ਤੋੜ ਦਿੱਤਾ।
-
The soldier had returned from leave on April 11. The case purportedly seems to be of attempted suicide. There is no connection whatsoever with the incident that took place at Bathinda Military Station yesterday: Indian Army
— ANI (@ANI) April 13, 2023 " class="align-text-top noRightClick twitterSection" data="
">The soldier had returned from leave on April 11. The case purportedly seems to be of attempted suicide. There is no connection whatsoever with the incident that took place at Bathinda Military Station yesterday: Indian Army
— ANI (@ANI) April 13, 2023The soldier had returned from leave on April 11. The case purportedly seems to be of attempted suicide. There is no connection whatsoever with the incident that took place at Bathinda Military Station yesterday: Indian Army
— ANI (@ANI) April 13, 2023
ਭਾਰਤੀ ਫੌਜ ਮੁਤਾਬਬਕ, ਕਾਂਸਟੇਬਲ 11 ਅਪ੍ਰੈਲ ਨੂੰ ਛੁੱਟੀ ਤੋਂ ਵਾਪਸ ਆਇਆ ਸੀ। ਮਾਮਲਾ ਕਥਿਤ ਤੌਰ 'ਤੇ ਖੁਦਕੁਸ਼ੀ ਦੀ ਕੋਸ਼ਿਸ਼ ਦਾ ਜਾਪਦਾ ਹੈ। ਬੀਤੇ ਦਿਨ ਬਠਿੰਡਾ ਮਿਲਟਰੀ ਸਟੇਸ਼ਨ 'ਤੇ ਵਾਪਰੀ ਘਟਨਾ ਨਾਲ ਕੋਈ ਸਬੰਧ ਨਹੀਂ ਹੈ।
ਕਤਲ, ਖੁਦਕੁਸ਼ੀ ਜਾਂ ਹਾਦਸਾ ! : ਥਾਣਾ ਕੈਂਟ ਬਠਿੰਡਾ ਦੇ ਐਸਐਚਓ ਗੁਰਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਬਠਿੰਡਾ ਵਿੱਚ ਬੀਤੀ ਰਾਤ ਇੱਕ ਫੌਜੀ ਜਵਾਨ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ, ਉਸ ਦਾ ਸਰਵਿਸ ਹਥਿਆਰ ਅਚਾਨਕ ਚਲਣ ਕਾਰਨ ਗੋਲੀ ਚੱਲੀ ਹੈ। ਮ੍ਰਿਤਕ ਜਵਾਨ ਦੀ ਪਛਾਣ ਲਘੂ ਰਾਜ ਸ਼ੰਕਰ ਵਜੋਂ ਹੋਈ ਹੈ।
-
An Army jawan died of a bullet injury as his service weapon went off accidentally in Punjab's Bathinda last night. The deceased jawan has been identified as Laghu Raj Shankar: Gurdeep Singh, SHO, Bathinda Cantt Police Station
— ANI (@ANI) April 13, 2023 " class="align-text-top noRightClick twitterSection" data="
(file pic) pic.twitter.com/y94XLFjs57
">An Army jawan died of a bullet injury as his service weapon went off accidentally in Punjab's Bathinda last night. The deceased jawan has been identified as Laghu Raj Shankar: Gurdeep Singh, SHO, Bathinda Cantt Police Station
— ANI (@ANI) April 13, 2023
(file pic) pic.twitter.com/y94XLFjs57An Army jawan died of a bullet injury as his service weapon went off accidentally in Punjab's Bathinda last night. The deceased jawan has been identified as Laghu Raj Shankar: Gurdeep Singh, SHO, Bathinda Cantt Police Station
— ANI (@ANI) April 13, 2023
(file pic) pic.twitter.com/y94XLFjs57
ਬੀਤੇ ਦਿਨ ਹੋਈ ਚਾਰ ਜਵਾਨਾਂ ਦੀ ਮੌਤ: ਬਠਿੰਡਾ ਮਿਲਟਰੀ ਸਟੇਸ਼ਨ 'ਤੇ ਫੌਜ ਦੇ ਚਾਰ ਜਵਾਨਾਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਦੋ ਸ਼ੱਕੀ ਹਮਲਾਵਰਾਂ ਦਾ ਕੋਈ ਸੁਰਾਗ ਨਹੀਂ ਹੈ। ਇਹ ਘਟਨਾ ਬੀਤੇ ਦਿਨ ਤੜਕੇ ਸਾਢੇ ਚਾਰ ਵਜੇ ਦੀ ਹੈ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਨ੍ਹਾਂ ਦਾ ਕਤਲ ਕਰਨ ਵਾਲੇ 2 ਹਮਲਾਵਰਾਂ ਨੇ ਸੁੱਤੇ ਪਏ ਜਵਾਨਾਂ ਉੱਤੇ ਫਾਇਰਿੰਗ ਕਰ ਦਿੱਤੀ ਗਈ।
ਮ੍ਰਿਤਕਾਂ ਵਿੱਚ ਸਾਗਰ ਬੰਨੇ, ਕਮਲੇਸ਼ ਆਰ, ਯੋਗੇਸ਼ ਕੁਮਾਰ ਜੇ, ਸੰਤੋਸ਼ ਕੁਮਾਰ ਨਾਗਰਾਲ ਸ਼ਾਮਲ ਹਨ। ਇਨ੍ਹਾਂ 'ਚੋਂ 2 ਜਵਾਨ ਕਰਨਾਟਕ ਅਤੇ 2 ਤਾਮਿਲਨਾਡੂ ਦੇ ਹਨ। ਇਨ੍ਹਾਂ ਦੀ ਉਮਰ 24 ਤੋਂ 25 ਸਾਲ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕਤਲ ਅਤੇ ਅਸਲਾ ਐਕਟ ਦਾ ਕੇਸ ਦਰਜ ਕਰ ਲਿਆ ਹੈ। ਦੂਜੇ ਪਾਸੇ ਘਟਨਾ ਦੇ 24 ਘੰਟੇ ਬਾਅਦ ਵੀ ਫੌਜੀ ਖੇਤਰ ਵਿੱਚ ਰੈੱਡ ਅਲਰਟ ਜਾਰੀ ਹੈ। ਮਿਲਟਰੀ ਖੇਤਰ ਦੇ ਸਕੂਲ ਅੱਜ ਵੀ ਬੰਦ ਰਹੇ ਹਨ।
ਇੰਸਾਸ ਰਾਈਫਲ ਤੋਂ ਚੱਲੀਆਂ ਗੋਲੀਆਂ: ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਜਵਾਨਾਂ ਨੂੰ ਇੰਸਾਸ ਰਾਈਫਲ ਨਾਲ ਗੋਲੀਆਂ ਮਾਰੀਆਂ ਗਈਆਂ ਸਨ। ਪੁਲਿਸ ਨੇ ਮੌਕੇ ਤੋਂ 19 ਖਾਲੀ ਖੋਲ ਬਰਾਮਦ ਕੀਤੇ ਹਨ। ਗੋਲੀ ਚਲਾਉਣ ਵਾਲੇ 2 ਵਿਅਕਤੀ ਚਿੱਟਾ ਕੁੜਤਾ-ਪਜਾਮਾ ਪਹਿਨ ਕੇ ਆਏ ਸਨ। ਮੂੰਹ ਢੱਕਿਆ ਹੋਇਆ ਸੀ। ਫਿਲਹਾਲ, ਬਠਿੰਡਾ ਪੁਲਿਸ ਨੇ ਇਸ ਵਿੱਚ ਅੱਤਵਾਦੀ ਐਂਗਲ ਹੋਣ ਤੋਂ ਇਨਕਾਰ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ: Bathinda Military Station Firing Update: ਮਿਲਟਰੀ ਸਟੇਸ਼ਨ ਵਿੱਚ ਗੋਲੀਬਾਰੀ ਤੋਂ ਬਾਅਦ ਰੈੱਡ ਅਲਰਟ ਅਜੇ ਵੀ ਜਾਰੀ, ਸਕੂਲ ਬੰਦ