ਬਠਿੰਡਾ: ਇਕ ਪਾਸੇ ਪੰਜਾਬ ਸਰਕਾਰ (Punjab Govt) ਵੱਲੋਂ ਜਿਥੇ ਅਸਲ ਨੂੰ ਲੈ ਕੇ ਸਖ਼ਤ ਕਦਮ ਚੁੱਕੇ ਜਾ ਰਹੇ ਹਨ ਉਥੇ ਹੀ ਦੂਸਰੇ ਪਾਸੇ ਥਾਣਿਆਂ ਵਿਚ ਪਿਆ ਅਸਲਾ ਵੀ ਸੁਰੱਖਿਅਤ ਨਹੀਂ ਹੈ ਬਠਿੰਡਾ ਦੇ ਦਿਆਲਪੁਰਾ ਥਾਣੇ ਵਿੱਚ (In Dayalpura police station of Bathinda) ਇੱਕ ਸਾਲ ਦੇ ਅੰਦਰ ਲੋਕਾਂ ਵੱਲੋਂ ਜਮਾਂ ਕਰਵਾਏ ਗਏ 9 ਅਸਲੇ ਥਾਣੇ ਵਿੱਚੋਂ ਗੁੰਮ (9 weapons were lost from the police station) ਹੋ ਗਏ ਹਨ ।
ਮਾਮਲਾ ਉਜਾਗਰ: ਇਹ ਮਾਮਲਾ ਉਦੋਂ ਉਜਾਗਰ ਹੋਇਆ ਜਦੋਂ ਥਾਣਾ ਦਿਆਲਪੁਰਾ(In Dayalpura police station of Bathinda) ਵਿੱਚ ਜਮ੍ਹਾਂ ਕਰਵਾਇਆ ਗਿਆ ਅਸਲਾ ਨਸ਼ਾ ਤਸਕਰ ਕੋਲੋਂ ਬਰਾਮਦ ਹੋਇਆ ਸੀ। ਫਿਲਹਾਲ ਇਸ ਮਾਮਲੇ ਵਿਚ ਪੁਲਿਸ ਵੱਲੋਂ ਜਾਂਚ ਦੇ ਨਾਮ ਉਪਰ ਲੀਪਾਪੋਤੀ ਕੀਤੀ ਜਾ ਰਹੀ ਹੈ। ਕਰੀਬ ਇੱਕ ਸਾਲ ਦਾ ਸਮਾਂ ਬੀਤਣ ਦੇ ਬਾਵਜੂਦ ਪੁਲਿਸ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲੀਸ ਵੱਲੋਂ ਹਾਲੇ ਤੱਕ ਇਹ ਗੱਲ ਸਪੱਸ਼ਟ ਨਹੀਂ ਕੀਤੀ ਸੀ ਕਿ ਕਿਸ ਤਰ੍ਹਾਂ ਥਾਣਾ ਦਿਆਲਪੁਰਾ ਦੇ ਮਾਲਖਾਨੇ ਵਿੱਚੋਂ 9 ਅਸਲੇ ਗਾਇਬ ਹੋ ਗਏ ਅਸਲੇ ਗਾਇਬ ਹੋਣ ਦੀ ਪੁਸ਼ਟੀ (Confirmation of missing ammunition) ਰਾਮਪੁਰਾ ਦੇ ਡੀ ਐਸ ਪੀ ਅਸਵੰਤ ਸਿੰਘ ਨੇ ਕੀਤੀ ਹੈ।
ਇਹ ਵੀ ਪੜ੍ਹੋ: ਲੋਕਾਂ ਨੂੰ ਰਸਤਾ ਦੇਣ ਲਈ ਵਿਜੈ ਸਿੰਗਲਾ ਨੇ ਧਰਨਾਕਾਰੀਆ ਨਾਲ ਕੀਤੀ ਮੁਲਾਕਾਤ
ਬਠਿੰਡਾ ਰੇਂਜ ਦੇ ਆਈ ਜੀ ਨੇ ਅਸਲਾ ਗਾਇਬ ਹੋਣ ਦੇ ਮਾਮਲੇ ਵਿੱਚ ਜਵਾਬ ਦਿੰਦੇ ਹੋਏ ਆਖਿਆ ਕਿ ਮੈਨੂੰ ਹਾਲੇ ਦੋ ਦਿਨ ਹੀ ਹੋਏ ਹਨ ਅਤੇ ਮੈਂ ਆਪਣਾ ਚਾਰਜ ਸੰਭਾਲਿਆ। ਇਸ ਮਾਮਲੇ ਵਿਚ ਜਾਂਚ ਜ਼ਰੂਰ ਕਰਵਾਈ ਜਾਵੇਗੀ।