ਬਠਿੰਡਾ: ਹਾਰਡਕੋਰ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਜੇਲ੍ਹ ਵਿੱਚ ਬੰਦ ਹੋਣ ਦੇ ਬਾਵਜੂਦ ਇੱਕ ਨਿਜੀ ਚੈਨਲ ਨਾਲ ਹੋਏ ਇਟਰਵਿਊ ਤੋਂ ਬਾਅਦ ਤਹਿਲਕਾ ਮਚ ਗਿਆ ਸੀ ਅਤੇ ਇਸ ਨੂੰ ਲੈਕੇ ਬਠਿੰਡਾ ਦੀ ਹਾਈ ਸਿਕਿਓਰਿਟੀ ਕੇਂਦਰੀ ਜੇਲ੍ਹ ਵੀ ਸੁਰਖੀਆਂ ਵਿੱਚ ਆਈ ਸੀ। ਬਠਿੰਡਾ ਜੇਲ੍ਹ ਦੇ ਸੁਰਖੀਆਂ ਵਿੱਚ ਆਉਣ ਦਾ ਕਾਰਨ ਜੇਲ੍ਹ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਹੋਣਾ ਸੀ ਪਰ ਇਸ ਮੁੱਦੇ ਉੱਤੇ ਤੁਰੰਤ ਸਫ਼ਾਈ ਦਿੰਦਿਆਂ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਗੌਰਵ ਯਾਦਵ ਨੇ ਕਿਹਾ ਸਿ ਕਿ ਬਠਿੰਡਾ ਜੇਲ੍ਹ ਸੁਰੱਖਿਆ ਦੇ ਲਿਹਾਜ ਨਾਲ ਸਿਖ਼ਰ ਉੱਤੇ ਹੈ ਅਤੇ ਇੱਥੇ ਇੰਟਰਵਿਊ ਕਰਨਾ ਤਾਂ ਦੂਰ ਮੋਬਾਇਲ ਮਿਲਣਾ ਵੀ ਸੰਭਵ ਨਹੀਂ ਹੈ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਬਠਿੰਡਾ ਜੇਲ੍ਹ ਇੱਕ ਹਾਈਟੈੱਕ ਜੇਲ੍ਹ ਹੈ ਜਿੱਥੇ ਹਾਈ ਕੁਆਲਿਟੀ ਸੈਂਸਰ ਲੱਗੇ ਨੇ ਅਤੇ ਜੈਮਰ ਵੀ ਕਈ ਕਿਲੋਮੀਟਰ ਦੀ ਰੇਡੀਅਸ ਤੱਕ ਮਾਰ ਕਰਦੇ ਨੇ ਪਰ ਬਠਿੰਡਾ ਜੇਲ੍ਹ ਵਿੱਚੋਂ ਅੱਜ ਬਰਾਮਦ ਹੋਏ ਫੋਨਾਂ ਨੇ ਜੇਲ੍ਹ ਦੀ ਸੁਰੱਖਿਆ ਸਬੰਧੀ ਦਾਅਵਿਆਂ ਨੂੰ ਮੁੜ ਤੋਂ ਜੱਗ ਜਾਹਿਰ ਕਰ ਦਿੱਤਾ ਹੈ।
ਮੁੜ ਮਿਲੇ ਮੋਬਾਇਲ: ਦੱਸ ਦਈਏ ਕੇਂਦਰੀ ਜੇਲ੍ਹ ਬਠਿੰਡਾ ਵਿੱਚ ਮੋਬਾਇਲ ਫੋਨ ਮਿਲਣ ਦਾ ਸਿਲਸਿਲਾ ਜਾਰੀ ਹੈ ਕੇਂਦਰੀ ਜੇਲ੍ਹ ਵਿੱਚ ਜੇਲ੍ਹ ਪ੍ਰਸ਼ਾਸਨ ਵੱਲੋਂ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ 2 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ ਅਤੇ ਜੇਲ੍ਹ ਪ੍ਰਸ਼ਾਸਨ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੋਬਾਇਲ ਫੋਨ ਖਰਾਬ ਹਨ ਅਤੇ ਮੋਬਾਇਲ ਫੋਨ ਲਵਾਰਿਸ ਹਾਲਤ ਵਿੱਚ ਕੇਂਦਰੀ ਜੇਲ੍ਹ ਬਠਿੰਡਾ ਵਿੱਚੋਂ ਮਿਲੇ ਹਨ। ਜੇਲ੍ਹ ਅਧਿਕਾਰੀ ਸਿਕੰਦਰ ਸਿੰਘ ਦੀ ਸ਼ਿਕਾਇਤ ਉੱਤੇ ਬਠਿੰਡਾ ਪੁਲਿਸ ਵੱਲੋਂ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਥੇ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚੋਂ ਮੋਬਾਈਲ ਫੋਨ ਜੇਲ੍ਹ ਪ੍ਰਸ਼ਾਸਨ ਵੱਲੋਂ ਬਰਾਮਦ ਕੀਤੇ ਗਏ ਹਨ ਅਤੇ ਸੁਰੱਖਿਆ ਦੇ ਮੱਦੇਨਜ਼ਰ ਕੇਂਦਰੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ ਪਰ ਫਿਰ ਵੀ ਕੇਂਦਰੀ ਜੇਲ੍ਹ ਬਠਿੰਡਾ ਵਿੱਚ ਮੋਬਾਇਲ ਫੋਨ ਕਿਸ ਤਰ੍ਹਾਂ ਜਾ ਰਹੇ ਹਨ ਇਹ ਅੱਜ ਤੱਕ ਬੁਝਾਰਤ ਬਣਿਆ ਹੋਇਆ ਹੈ। ਇੱਥੇ ਦੱਸਣਯੋਗ ਹੈ ਕਿ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਪੰਜਾਬ ਦੇ ਟਾਪ ਹਾਰਡਕੋਰ ਗੈਂਗੇਸਟਰ ਬੰਦ ਹਨ ਜੋ ਕਿ ਪ੍ਰਮੁੱਖ ਤੌਰ ਉੱਤੇ ਲਾਰੇਂਸ ਬਿਸ਼ਨੋਈ ਅਤੇ ਬੰਬੀਹਾ ਗਰੁੱਪ ਨਾਲ ਸਬੰਧਤ ਦੱਸੇ ਜਾ ਰਹੇ ਹਨ। ਜੇਲ੍ਹ ਪ੍ਰਸ਼ਾਸ਼ਨ ਵੱਲੋਂ ਇੱਕ ਵਾਰ ਮੋਬਾਇਲ ਫੋਨ ਸਬੰਧੀ ਮਾਮਲਾ ਦਰਜ ਕਰਵਾਇਆ ਜਾਂਦਾ ਹੈ ਪਰ ਇਹ ਛਾਣਬੀਣ ਵੀ ਨਹੀਂ ਕੀਤੀ ਜਾਂਦੀ ਕਿ ਜੇਲ੍ਹ ਅੰਦਰ ਮੋਬਾਇਲ ਫੋਨ ਕਿਸ ਤਰ੍ਹਾਂ ਆ ਰਹੇ ਹਨ। ਐਸ ਐਚ ਓ ਕੈਂਟ ਪਰਮਪਾਲ ਸਿੰਘ ਨੇ ਦੱਸਿਆ ਕਿ ਜੇਲ੍ਹ ਵਿਚੋਂ ਮੋਬਾਈਲ ਫੋਨ ਮਿਲਣ ਦੇ ਮਾਮਲੇ ਵਿੱਚ ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ ਉੱਤੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਬਿਸ਼ਨੋਈ ਕਰਕੇ ਜੇਲ੍ਹ ਸੁਰਖੀਆਂ ਵਿੱਚ ਆਈ: ਦੱਸ ਦਈਏ ਬਠਿੰਡਾ ਜੇਲ੍ਹ ਦੇ ਸੁਰਖੀਆਂ ਵਿੱਚ ਆਉਣ ਦਾ ਕਾਰਨ ਗੈਂਗਸਟਰ ਲਾਰੈਂਸ ਬਿਸ਼ਨੋਈ ਵੀ ਬਣਿਆ ਦਰਅਸਲ 8 ਮਾਰਚ ਨੂੰ ਜੈਪੁਰ ਤੋਂ ਬਠਿੰਡਾ ਜੇਲ੍ਹ ਲਿਆਂਦੇ ਗਏ ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਨਿੱਜੀ ਚੈਨਲ ਨੂੰ ਦਿੱਤੀ ਗਈ ਇੰਟਰਵਿਊ ਤੋਂ ਬਾਅਦ ਬਠਿੰਡਾ ਦੀ ਜੇਲ੍ਹ ਵਿਵਾਦਾਂ ਵਿੱਚ ਆ ਗਈ ਸੀ ਅਤੇ ਇਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਸੀ ਕਿ ਇਹ ਇੰਟਰਵਿਊ ਪੰਜਾਬ ਤੋਂ ਬਾਹਰ ਦੀ ਹੈ, ਕਿਉਂਕਿ ਬਠਿੰਡਾ ਦੀ ਕੇਂਦਰੀ ਜੇਲ੍ਹ ਜੈਮਰ ਲੱਗੇ ਹੋਏ ਹਨ। ਇੱਥੇ ਕੋਈ ਵੀ ਮੋਬਾਈਲ ਇੰਟਰਨੈਟ ਸੇਵਾ ਨਹੀਂ ਚੱਲਦੀ। ਜੇਲ੍ਹ ਸੁਪਰੀਡੈਂਟ ਐਨਡੀ ਨੇਗੀ ਦਾ ਕਹਿਣਾ ਸੀ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਵੱਖ ਵੱਖ ਸਮੇਂ 'ਤੇ ਕਈ ਵਾਰ ਪੁੱਛਗਿੱਛ ਲਈ ਲੈ ਕੇ ਗਏ ਹਨ ਅਤੇ ਇੰਟਰਵਿਊ ਉਸ ਸਮੇਂ ਦਾ ਹੋ ਸਕਦਾ ਹੈ।