ਬਠਿੰਡਾ: ਗੋਨਿਆਣਾ ਖੁਰਦ ਦੇ ਨਜ਼ਦੀਕ ਮੇਨ ਹਾਈਵੇ 'ਤੇ ਟਰਾਲੇ ਤੇ ਕਾਰ ਵਿੱਚਕਾਰ ਭਿਆਨਕ ਟੱਕਰ 'ਚ ਕਾਰ ਸਵਾਰ ਦੋ ਦੋਸਤਾ ਦੀ ਮੌਤ ਹੋ ਗਈ, ਜਦਕਿ ਉਨ੍ਹਾਂ ਦਾ ਇੱਕ ਦੋਸਤ ਵਿਕਾਸ ਕੁਮਾਰ ਗੰਭੀਰ ਜਖ਼ਮੀ ਹੈ। ਮੌਕੇ ਤੇ ਮੌਜੂਦ ਲੋਕਾਂ ਨੇ ਜਖ਼ਮੀ ਦੋਸਤ ਨੂੰ ਇਲਾਜ ਲਈ ਬਠਿੰਡਾ ਦੇ ਸਰਕਾਰੀ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ। ਹਾਲਤ ਵੇਖਦੇ ਹੋਇਆ ਉਸ ਨੂੰ ਬਠਿੰਡਾ ਦੇ ਨਿੱਜੀ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਉਹ ਤਿੰਨੋਂ ਦੋਸਤ ਜ਼ੀਰਾ ਦੇ ਰਹਿਣ ਵਾਲੇ ਸਨ ਅਤੇ ਉਹ ਵਿਆਹ ਸਮਾਰੋਹ ਦੇ 'ਚ ਭਾਗ ਲੈਣ ਜਾ ਰਹੇ ਸਨ। ਮਿਤ੍ਰਕਾ ਦੀ ਪਛਾਣ ਦਵਿੰਦਰ ਸ਼ਰਮਾ ਤੇ ਸੁਖਬੀਰ ਸਿੰਘ ਵਜੋਂ ਹੋਈ ਹੈ।