ਬਰਨਾਲਾ: ਚੋਰੀ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਬੀਤੀ ਲੰਘੀ ਰਾਤ ਨੂੰ ਸੰਘਣੀ ਧੁੰਦ ਦਾ ਲਾਹਾ ਲੈਂਦੇ ਹੋਏ ਚੋਰਾਂ ਨੇ ਬਰਨਾਲਾ ਦੇ ਤਪਾ ਮੰਡੀ ਵਿਖੇ ਇੱਕ ਗ਼ਰੀਬ ਪਰਿਵਾਰ ਦੀਆਂ ਪੰਜ ਲੱਖ ਕੀਮਤ ਦੀਆਂ ਚਾਰ ਮੱਝਾਂ ਚੋਰੀ ਕਰ ਲਈਆਂ। ਚੋਰੀ ਦੇ ਮਾਮਲੇ ਵਿੱਚ ਸੜਕਾਂ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ।
ਪੀੜਤ ਗਿੰਦਰ ਦਾਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਇੱਕ ਗ਼ਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਸ ਨੇ ਆਪਣੇ ਰੁਜ਼ਗਾਰ ਚਲਾਉਣ ਲਈ ਰਿਸ਼ਤੇਦਾਰਾਂ ਅਤੇ ਬੈਂਕ ਤੋਂ ਲੋਨ ਲੈ ਕੇ ਪੰਜ ਲੱਖ ਕੀਮਤ ਵਾਲੀਆਂ ਚਾਰ ਮੱਝਾਂ ਲਿਆਂਦੀਆਂ। ਜੋ ਲੰਘੀ ਰਾਤ ਨੂੰ ਧੁੰਦ ਦਾ ਲਾਹਾ ਲੈਂਦੇ ਚੋਰਾਂ ਨੇ ਚੋਰੀ ਕਰ ਲਈਆਂ ਹਨ। ਪੀੜਤ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਕਿਹਾ ਕਿ ਜਲਦ ਚੋਰਾਂ ਨੂੰ ਫੜ੍ਹ ਕੇ ਉਸ ਨੂੰ ਇਨਸਾਫ਼ ਦਿਵਾਇਆ ਜਾਵੇ।
ਪੀੜਤ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਪਹਿਲਾਂ ਰੇਕੀ ਕਰਕੇ ਇਸ ਚੋਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਚੋਰ ਮੱਝਾਂ ਨੂੰ ਕਿਸੇ ਕੈਂਟਰ ਵਿੱਚ ਲੈ ਗਏ, ਕਿਉਂਕਿ ਚਾਰ ਮੱਝਾਂ ਸਿਰਫ਼ ਵੱਡੇ ਸਾਧਨ ਵਿੱਚ ਹੀ ਜਾ ਸਕਦੀਆਂ ਹਨ। ਇਸ ਮੌਕੇ ਬਸਤੀ ਦੇ ਲੋਕਾਂ ਨੇ ਵੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਚੋਰੀ ਦੀਆਂ ਘਟਨਾਵਾਂ ਵਿਚ ਹੋ ਰਹੇ ਵਾਧੇ ਨੂੰ ਜਲਦ ਰੋਕਿਆ ਜਾਵੇ ਸਕੇ।