ਬਰਨਾਲਾ: ਬਰਨਾਲਾ ਵਿਖੇ 3 ਦਿਨ ਪਹਿਲਾਂ ਬੱਚਿਆਂ ਨਾਲ ਭਰੀ ਬੱਸ ਦੇ ਡਰਾਈਵਰ ਉਤੇ ਹਮਲਾ (Attack on the school bus driver) ਕਰਕੇ ਉਸ ਨੂੰ ਜ਼ਖਮੀ ਕਰਨ ਵਾਲੇ 3 ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਜਦਕਿ ਦੋ ਫਰਾਰ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਜਾਰੀ ਹੈ। ਮੁੰਡੀਆਂ ਨੂੰ ਬੱਚੀ ਨਾਲ ਛੇੜਛਾੜ ਕਰਨ ਤੋਂ ਡਰਾਈਵਰ ਨੇ ਰੋਕਿਆ ਸੀ, ਜਿਸਦੀ ਰੰਜਿਸ਼ ਤਹਿਤ ਬੱਸ ਡਰਾਈਵਰ 'ਤੇ ਹਮਲਾ ਕੀਤਾ ਗਿਆ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ ਐਸ.ਐਚ.ਓ ਬਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਬੀਤੀ 16 ਅਗਸਤ ਨੂੰ ਕੇਂਦਰੀ ਵਿਦਿਆਲਿਆ ਸਕੂਲ (Kendriya Vidyalaya School) ਦੀ ਬੱਸ ਦੇ ਡਰਾਇਵਰ 'ਤੇ ਕੁਝ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ (Assault on driver with sharp weapons) ਕਰ ਦਿੱਤਾ ਸੀ। ਜਿਸ ਵਿੱਚ 35 ਦੇ ਕਰੀਬ ਬੱਚੇ ਸਵਾਰ ਸਨ। ਇਸ ਹਮਲੇ ਵਿੱਚ ਡਰਾਈਵਰ ਜ਼ਖਮੀ ਹੋ ਗਿਆ ਸੀ ਅਤੇ ਬੱਚੇ ਬੁਰੀ ਤਰ੍ਹਾਂ ਘਬਰਾ ਗਏ ਸਨ।
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਵੱਲੋਂ ਬੱਸ ’ਤੇ ਹਮਲਾ ਕਰਨ ਦਾ ਕਾਰਨ ਇਹ ਸੀ ਕਿ ਕੁਝ ਦਿਨ ਪਹਿਲਾਂ ਇੱਕ ਲੜਕੇ ਨੂੰ ਬੱਸ ਡਰਾਈਵਰ ਵੱਲੋਂ ਲੜਕੀ ਨਾਲ ਛੇੜਛਾੜ ਕਰਨ ਤੋਂ ਰੋਕਿਆ ਗਿਆ ਸੀ। ਇਸੇ ਰੰਜਿਸ਼ ਦੇ ਚੱਲਦਿਆਂ ਮੁਲਜ਼ਮਾਂ ਨੇ ਬੱਚਿਆਂ ਨਾਲ ਭਰੀ ਬੱਸ ’ਤੇ ਹਮਲਾ ਕਰ ਦਿੱਤਾ ਅਤੇ ਡਰਾਈਵਰ ਨੂੰ ਜ਼ਖ਼ਮੀ ਕਰ, ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਫੜੇ ਗਏ ਸਾਰੇ ਮੁਲਜ਼ਮ 12ਵੀਂ ਜਮਾਤ ਦੇ ਵਿਦਿਆਰਥੀ (Students of class 12) ਹਨ ਅਤੇ ਇਨ੍ਹਾਂ ਖ਼ਿਲਾਫ਼ ਪਹਿਲਾਂ ਕੋਈ ਕੇਸ ਦਰਜ ਨਹੀਂ ਹੈ ਅਤੇ ਬਾਕੀ 2 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ :- ਮੀਂਹ ਕਾਰਨ ਪਠਾਨਕੋਟ ਅਤੇ ਹਿਮਾਚਲ ਨੂੰ ਜੋੜਨ ਵਾਲੀ ਚੱਕੀ ਟਰੇਨ ਦਾ ਪੁਲ ਟੁੱਟਿਆ