ਬਰਨਾਲਾ: ਮੋਗਾ-ਬਰਨਾਲਾ ਕੌਮੀ ਮਾਰਗ ਉਪਰ ਪਿੰਡ ਚੀਮਾ ਨੇੜੇ ਬਣੇ ਟੋਲ ਪਲਾਜ਼ਾ ਉਪਰ ਪੀਆਰਟੀਸੀ ਕੰਡਕਟਰ ਅਤੇ ਟੋਲ ਪਲਾਜ਼ਾ ਕਰਮਚਾਰੀਆਂ ਦੀ ਝੜਪ ਦਾ ਮਾਮਲਾ ਹਾਲੇ ਵੀ ਗਰਮਾਇਆ ਹੋਇਆ ਹੈ। ਚੌਥੇ ਦਿਨ ਮੁੜ ਟੋਲ ਕਰਮਚਾਰੀਆਂ ਵਲੋਂ ਪੀਆਰਟੀਸੀ ਕੰਡਕਟਰ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈਕੇ ਪ੍ਰਦਰਸ਼ਨ ਕੀਤਾ ਗਿਆ।
ਇਹ ਵੀ ਪੜੋੋ: ਅੰਡਿਆਂ ਦੀ ਰੇਹੜੀ ’ਤੇ ਚੱਲੀਆਂ ਗੋਲੀਆਂ, 2 ਨੌਜਵਾਨ ਜ਼ਖਮੀ
ਟੋਲ ਕਰਮਚਾਰੀਆਂ ਦੇ ਹੱਕ ਵਿੱਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਸੰਘਰਸ਼ ਦੀ ਹਮਾਇਤ ਕਰਦਿਆਂ ਧਰਨੇ ਵਿੱਚ ਸ਼ਮੂਲੀਅਤ ਕੀਤੀ ਗਈ। ਟੋਲ ਕਰਮਚਾਰੀਆਂ ਦੇ ਪਰਿਵਾਰ ਵੀ ਧਰਨੇ ਵਿੱਚ ਪੁੱਜੇ। ਧਰਨਾਕਾਰੀਆਂ ਵਲੋਂ ਕੌਮੀ ਮਾਰਗ ਨੂੰ ਸਵੇਰੇ 10 ਵਜੇ ਤੋਂ ਲੈ ਕੇ ਕਰੀਬ ਦੁਪਹਿਰ ਡੇਢ ਵਜੇ ਤੱਕ ਬੰਦ ਰੱਖਿਆ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਬੀਕੇਯੂ ਡਕੌਂਦਾ ਦੇ ਬਲਾਕ ਸ਼ਹਿਣਾ ਆਗੂ ਬਲਵੰਤ ਸਿੰਘ ਨੰਬਰਦਾਰ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਓਂਕਾਰ ਸਿੰਘ ਬਰਾੜ ਨੇ ਕਿਹਾ ਕਿ ਟੋਲ ਕਰਮਚਾਰੀਆਂ ਨਾਲ ਹੋਈ ਧੱਕੇਸ਼ਾਹੀ ਦੇ ਖਿਲਾਫ ਉਹ ਇਹਨਾਂ ਦੀ ਹਮਾਇਤ ਤੇ ਆਏ ਹਨ। ਪੁਲਿਸ ਵਲੋਂ ਇੱਕ ਪਾਸੜ ਕਾਰਵਾਈ ਕੀਤੀ ਗਈ ਹੈ। ਜਦਕਿ ਬੱਸ ਕੰਡਕਟਰ ਵਿਰੁੱਧ ਵੀ ਬਣਦੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਉਹ ਇਹਨਾਂ ਟੋਲ ਕਰਮਚਾਰੀਆਂ ਦਾ ਇਨਸਾਫ ਮਿਲਣ ਤੱਕ ਸਾਥ ਦੇਣਗੇ। ਇਸ ਮੌਕੇ ਟੋਲ ਕਰਮਚਾਰੀਆਂ ਨੇ ਕਿਹਾ ਕਿ ਜਿੰਨਾ ਸਮਾਂ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ। ਇਸ ਸਬੰਧੀ ਥਾਣਾ ਸ਼ਹਿਣਾ ਦੇ ਐਸਐਚਓ ਨੇ ਕਿਹਾ ਕਿ ਡੀਐਸਪੀ ਤਪਾ ਦੀ ਅਗਵਾਈ ਵਿੱਚ ਪੁਲੀਸ ਦੀ ਜਾਂਚ ਜਾਰੀ ਹੈ। ਇਸ ਜਾਂਚ ਦੌਰਾਨ ਜੋ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਕਿ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋੋ: ਰਿਸ਼ਤੇਦਾਰ ਨੇ ਰੰਜਿਸ਼ ਕੱਢਣ ਲਈ ਕੀਤਾ ਇਹ ਕਾਰਾ, ਤੁਸੀਂ ਵੀ ਜਾਣ ਰਹਿ ਜਾਵੋਗੇ ਹੈਰਾਨ !