ਬਰਨਾਲਾ : ਬਰਨਾਲਾ ਸ਼ਹਿਰ ਨੂੰ ਸੁੰਦਰ, ਹਰਾ-ਭਰਾ ਅਤੇ ਪਲਾਸਟਿਕ ਮੁਕਤ ਕਰਨ ਲਈ ਕੁੱਝ ਵਾਤਾਵਰਨ ਪ੍ਰੇਮੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ। ਇਸੇ ਤਹਿਤ ਅੱਜ ਵਾਤਾਵਰਨ ਪ੍ਰੇਮੀਆਂ ਦੀ ਸੰਸਥਾ ਵਲੋਂ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿਚ ਅੰਤਰਰਾਸ਼ਟਰੀ ਵਾਤਾਵਰਨ ਪ੍ਰੇਮੀ ਖਾਮੂ ਰਾਮ ਬਿਸ਼ਨੋਈ ਨੂੰ ਬੁਲਾਇਆ ਅਤੇ ਉਹਨਾਂ ਦਾ ਸਨਮਾਨ ਕੀਤਾ ਗਿਆ। ਇਸ ਸਮਾਗਮ ਦੌਰਾਨ ਖਾਮੂ ਰਾਮ ਨੇ ਸਮਾਜ ਨੂੰ ਸਾਫ ਅਤੇ ਪਲਾਸਟਿਕ ਮੁਕਤ ਕਰਨ ਲਈ ਆਪਣੇ ਤਜੁਰਬੇ ਸਾਂਝੇ ਕੀਤੇ।
ਜਨੂੰਨ ਨਾਲ ਬਚੇਗਾ ਵਾਤਾਵਰਣ : ਵਾਤਾਵਰਨ ਪ੍ਰੇਮੀ ਖਾਮੂ ਰਾਮ ਨੇ ਕਿਹਾ ਕਿ ਬਰਨਾਲਾ ਦੇ ਕੁਦਰਤ ਪ੍ਰੇਮੀਆਂ ਦਾ ਸਨਮਾਨ ਲਈ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਕੁਦਰਤ ਲਈ ਪੌਜੀਟਿਵ ਤੌਰ ਤੇ ਜ਼ਨੂੰਨ ਨਾਲ ਕੰਮ ਕਰਨਾ ਚਾਹੀਦਾ ਹੈ। ਸਿਰਫ਼ ਕਹਿਣ ਦੀ ਥਾਂ ਕੁਦਰਤ ਲਈ ਸਾਨੂੰ ਖੁ਼ਦ ਨੂੰ ਕੰਮ ਕਰਨਾ ਪਵੇਗਾ। ਉਹਨਾਂ ਕਿਹਾ ਕਿ ਗਰੁੱਪ ਬਣਾ ਕੇ ਕਚਰੇ ਨੂੰ ਸਾਫ਼ ਕਰਕੇ ਸਫ਼ਾਈ ਰੱਖਣੀ ਚਾਹੀਦੀ ਹੈ। ਬਰਨਾਲਾ ਦੇ ਲੋਕਾਂ ਨੂੰ ਆਪਣੇ ਸ਼ਹਿਰ ਨੂੰ ਹਰਾ ਭਰਾ ਅਤੇ ਸਾਫ਼ ਰੱਖਣ ਦਾ ਉਦੇਸ਼ ਬਣਾਉਣਾ ਚਾਹੀਦਾ ਹੈ ਅਤੇ ਗਰੁੱਪ ਬਣਾ ਕੇ ਇਸ ਲਈ ਕੰਮ ਕਰਨਾ ਚਾਹੀਦਾ ਹੈ। ਇਸ ਨਾਲ ਬਰਨਾਲਾ ਜਲਦ ਹੀ ਹਰਾ ਭਰਾ ਅਤੇ ਸਾਫ਼ ਹੋ ਜਾਵੇਗਾ। ਉਹਨਾਂ ਕਿਹਾ ਕਿ ਬਰਨਾਲਾ ਸ਼ਹਿਰ ਦੇ ਦੇਖਿਆ ਹੈ ਕਿ ਅਨੇਕਾਂ ਖਾਲੀ ਥਾਵਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ। ਜਿਹਨਾਂ ਨੂੰ ਸਰਕਾਰ ਤੇ ਦਬਾਅ ਪਾ ਕੇ ਸਫ਼ਾਈ ਕਰਵਾਉਣੀ ਚਾਹੀਦੀ ਹੈ। ਇਸ ਲਈ ਆਮ ਲੋਕਾਂ ਨੂੰ ਵੀ ਸਾਥ ਦੇਣਾ ਚਾਹੀਦਾ ਹੈ। ਸਫ਼ਾਈ ਕਰਨ ਵਾਲੇ ਸੇਵਾਦਾਰਾਂ ਨੂੰ ਵੀ ਸਨਮਾਨ ਕਰਕੇ ਹੌਂਸਲਾ ਵਧਾਉਣਾ ਚਾਹੀਦਾ ਹੈ।
ਨੇਚਰ ਲਵਰਜ਼ ਸੰਗਠਨ ਦੇ ਆਗੂ ਜਤਿੰਦਰ ਜੋਸ਼ੀ ਨੇ ਕਿਹਾ ਕਿ ਵਾਤਾਵਰਨ ਨੂੰ ਸ਼ੁੱਧ ਅਤੇ ਸਾਫ਼ ਰੱਖਣ ਲਈ ਉਹਨਾਂ ਦੀ ਸੰਸਥਾ ਕੰਮ ਕਰ ਰਹੀ ਹੈ। ਇਸ ਤਹਿਤ ਅੱਜ ਉਹਨਾਂ ਨੇ ਇੱਕ ਸਨਮਾਨ ਸਮਾਰੋਹ ਰੱਖਿਆ ਹੈ। ਜਿਸ ਵਿੱਚ ਅੰਤਰਰਾਸ਼ਟਰੀ ਵਾਤਾਵਰਨ ਪ੍ਰੇਮੀ ਸ੍ਰੀ ਖਾਮੂ ਰਾਮ ਬਿ਼ਸ਼ਨੋਈ ਜੀ ਜੋਧਪੁਰ ਤੋਂ ਆਏ ਹਨ। ਜਿਹਨਾਂ ਵਲੋਂ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਸ਼ਹਿਰ ਵਾਸੀਆ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਗਏ ਹਨ। ਉਹਨਾਂ ਸਾਨੂੰ ਪਲਾਸਟਿਕ ਮੁਕਤ ਸਮਾਜ ਰੱਖਣ ਲਈ ਖਾਸ ਜਾਣਕਾਰੀ ਦਿੱਤੀ ਹੈ।
- ਮੋਗਾ ਬੱਸ ਸਟੈਂਡ ਨਜ਼ਦੀਕ ਗੁੰਡਾਗਰਦੀ ਦਾ ਨੰਗਾ ਨਾਚ, 20 ਤੋਂ 25 ਹਮਲਾਵਰਾਂ ਨੇ ਨੌਜਵਾਨਾਂ ਉਤੇ ਕੀਤਾ ਹਮਲਾ, ਵੀਡੀਓ ਵਾਇਰਲ
- IIM ਅਹਿਮਦਾਬਾਦ ਵਿੱਚ ਸਿਖਲਾਈ ਲੈਣਗੇ ਪੰਜਾਬ ਦੇ ਹੈੱਡਮਾਸਟਰ, ਪਹਿਲਾ ਬੈਚ ਅੱਜ ਕੀਤਾ ਰਵਾਨਾ
- ਕੇਂਦਰ ਦੀ ਮੋਦੀ ਸਰਕਾਰ ਪੰਜਾਬ ਦੇ ਵਿਕਾਸ ਲਈ ਕਰ ਰਹੀ ਕੰਮ: ਤਰੁਣ ਚੁੱਗ
ਉਹਨਾਂ ਕਿਹਾ ਕਿ ਸਾਡਾ ਅੱਜ ਦਾ ਸਮਾਗਮ ਵੀ ਨਿਰੋਲ ਪਲਾਸਟਿਕ ਮੁਕਤ ਰੱਖਿਆ ਹੈ। ਇੱਕ ਵੀ ਬੋਤਲ ਜਾਂ ਹੋਰ ਚੀਜ਼ ਪਲਾਸਟਿਕ ਦੀ ਨਹੀਂ ਵਰਤੀ ਗਈ। ਇਹ ਉਪਰਾਲਾ ਅੱਗੇ ਆਪਣੇ ਘਰਾਂ ਅਤੇ ਸ਼ਹਿਰ ਵਿੱਚ ਕਰਨਾ ਹੈ। ਉਥੇ ਬਰਨਾਲਾ ਦੇ ਵਾਤਾਵਰਨ ਪ੍ਰੇਮੀ ਸੰਦੀਪ ਧੌਲਾ ਨੇ ਨੇਚਰ ਲਵਰ ਸੰਸਥਾ ਦਾ ਖਾਮੂ ਰਾਮ ਦਾ ਸਨਮਾਨ ਕਰਨ ਤੇ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਖਾਮੂ ਰਾਮ ਜੀ ਲੰਬੇ ਸਮੇਂ ਤੋਂ ਸੁਸਾਇਟੀ ਨੂੰ ਪਲਾਸਟਿਕ ਮੁਕਤ ਕਰਨ ਦਾ ਕੰਮ ਕਰ ਰਹੇ ਹਨ।