ਬਰਨਾਲਾ। ਬਰਨਾਲਾ ਸ਼ਹਿਰ ਦੇ ਵੱਖ-ਵੱਖ ਮੰਦਰਾਂ 'ਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ (Krishna Janam Ashtami celebrated in temples) ਤਿਉਹਾਰ ਮਨਾਇਆ ਗਿਆ ਹੈੈ। ਸ਼ਰਧਾਲੂਆਂ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਪੂਰੇ ਉਤਸ਼ਾਹ ਨਾਲ ਇਹ ਦਿਨ ਮਨਾਇਆ ਜਾ ਰਿਹਾ ਹੈ। ਛੋਟੇ-ਛੋਟੇ ਬੱਚਿਆਂ ਵੱਲੋਂ ''ਮੱਖਣ ਚੋਰ ਮਟਕੀ ਫੋਡ'' ਦਾ ਸ਼ਾਨਦਾਰ ਨਜ਼ਾਰਾ ਵੀ ਪੇਸ਼ ਕੀਤਾ ਜਾ ਰਿਹਾ ਹੈ।
ਝਾਕੀਆਂ ਸਜਾਈਆਂ ਗਈਆਂ : ਇਸ ਦਿਨ ਕ੍ਰਿਸ਼ਨ ਭਗਤ ਭਗਵਾਨ ਦੀ ਭਗਤੀ ਨੱਚਦੇ ਦੇਖੇ (Shri Krishna Janmashtami in Barnala) ਗਏ ਹਨ। ਬਰਨਾਲਾ ਸ਼ਹਿਰ ਵਿੱਚ ਹਰ ਪਾਸੇ ਕ੍ਰਿਸ਼ਨ ਭਗਤ "ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ ਹਰੇ ਰਾਮਾ ਹਰੇ ਰਾਮ" ਦੇ ਜੈਕਾਰੇ ਲਗਾਉਂਦੇ ਦੇਖੇ ਜਾ ਸਕਦੇ ਹਨ। ਸ਼ਹਿਰ ਦੇ ਮੰਦਰਾਂ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ। ਜਨਮ ਅਸ਼ਟਮੀ ਦੇ ਸ਼ੁਭ ਤਿਉਹਾਰ 'ਤੇ ਵੱਖ-ਵੱਖ ਮੰਦਰਾਂ ਤੋਂ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜੀਵਨ ਨੂੰ ਦਰਸਾਉਂਦੀਆਂ ਝਾਕੀਆਂ ਵੀ ਤਿਆਰ ਕੀਤੀਆਂ ਗਈਆਂ ਹਨ।
- Release of Jagtar Johal: ਜੀ-20 ਸੰਮੇਲਨ ਤੋਂ ਪਹਿਲਾਂ ਜਗਤਾਰ ਜੋਹਲ ਦੀ ਰਿਹਾਈ ਲਈ ਇੰਗਲੈਂਡ ਤੋਂ ਉੱਠੀ ਮੰਗ, 70 ਸੰਸਦ ਮੈਂਬਰਾਂ ਨੇ ਪੀਐੱਮ ਰਿਸ਼ੀ ਸੂਨਕ ਨੂੰ ਦਿੱਤਾ ਪੱਤਰ
- Rishi Sunak On Khalistan Issue: ਖਾਲਿਸਤਾਨ ਦੇ ਮੁੱਦੇ 'ਤੇ ਰਿਸ਼ੀ ਸੁਨਕ ਦੀ ਦੋ ਟੁੱਕ, ਕਿਹਾ-ਦੇਸ਼ 'ਚ ਕਿਸੇ ਵੀ ਤਰ੍ਹਾਂ ਦਾ ਅੱਤਵਾਦ ਨਹੀਂ ਬਰਦਾਸ਼ਤ
- AAP VS Congress In Punjab: ਵਿਰੋਧੀ ਧਿਰ ਦੇ ਗਠਜੋੜ I.N.D.I.A. ਨੂੰ ਪੰਜਾਬ ਤੋਂ ਮਾਰ, ਕਾਂਗਰਸ ਦੀ ਪੰਜਾਬ ਇਕਾਈ 'ਆਪ' ਨਾਲ ਰਲ ਕੇ ਨਹੀਂ ਲ
- ੜੇਗੀ ਚੋਣ !
ਸ਼ਹਿਰ ਵਿੱਚ ਕੱਢੀ ਪ੍ਰਭਾਤ ਫੇਰੀ : ਇਸ ਮੌਕੇ ਗੀਤਾ ਭਵਨ ਮੰਦਰ ਪ੍ਰਬੰਧਕ ਕਮੇਟੀ (Geeta Bhavan Temple Management Committee) ਦੇ ਪ੍ਰਧਾਨ ਬਸੰਤ ਗੋਇਲ ਨੇ ਦੰਸਿਆ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੰਦਰ ਵਿੱਚ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।
ਇਸੇ ਦੇ ਮੱਦੇਨਜ਼ਰ ਪੂਰੇ ਬਰਨਾਲਾ ਸ਼ਹਿਰ ਵਿੱਚ ਫ਼ੇਰੀ ਕੱਢੀ ਗਈ ਹੈ। ਅੱਜ ਸ਼ਹਿਰ ਦੇ ਬਾਜ਼ਾਰ ਵਿੱਚ ਜਨਮ ਅਸ਼ਟਮੀ ਨਾਲ ਸਬੰਧਤ ਬੱਚਿਆਂ ਨੇ ਸੁੰਦਰ ਸੁੰਦਰ (barnala latest news in Punjabi) ਕੋਰਿਓਗ੍ਰਾਫ਼ੀਆਂ ਪੇਸ਼ ਕੀਤੀਆਂ ਹਨ। ਇਸਤੋਂ ਇਲਾਵਾ ਸ਼ਾਮ ਨੂੰ 2 ਵਜੇ ਤੋਂ 5 ਵਜੇ ਤੱਕ ਮਹਿਲਾ ਮੰਡਲ ਚਿੱਤਰਹਾਰ ਦਾ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਰਾਤ ਨੂੰ ਭਗਵਾਨ ਦੀ ਪੂਜਾ ਕੀਤੀ ਜਾਵੇਗੀ।