ਬਰਨਾਲਾ: ਜ਼ਿਲ੍ਹੇ 'ਚ ਬੀਤੀ ਰਾਤ ਮੀਂਹ ਦੇ ਨਾਲ-ਨਾਲ ਗੜੇਮਾਰੀ ਹੋਣ ਕਾਰਨ ਫ਼ਸਲਾਂ ਦਾ ਭਾਰੀ ਨੁਕਸਾਨ ਹੋ ਗਿਆ। ਇਸ ਨਾਲ ਜਿੱਥੇ ਝੋਨੇ ਦੀ ਖੜੀ ਫ਼ਸਲ ਦਾ ਵੱਡਾ ਨੁਕਸਾਨ ਹੋਇਆ ਹੈ, ਉਥੇ ਕਣਕ ਦੀ ਨਵੀਂ ਬੀਜੀ ਗਈ ਫ਼ਸਲ ਵੀ ਬਰਬਾਦ ਹੋਈ ਹੈ। ਕਿਸਾਨਾਂ ਨੇ ਬਰਬਾਦ ਹੋਈ ਫ਼ਸਲ ਦਾ ਮੁਆਵਜ਼ਾ ਸਰਕਾਰ ਤੋਂ ਮੰਗਿਆ ਜਾ ਰਿਹਾ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਪੀੜਤ ਕਿਸਾਨਾਂ ਨੇ ਦੱਸਿਆ ਕਿ ਬੀਤੀ ਰਾਤ ਮੀਂਹ ਦੇ ਨਾਲ ਹੋਈ ਗੜੇਮਾਰੀ ਕਰਕੇ ਉਨ੍ਹਾਂ ਦੀ ਖੜੀ ਝੋਨੇ ਫਸਲ ਅਤੇ ਬਾਸਮਤੀ ਦੀ ਫ਼ਸਲ ਦਾ ਨੁਕਸਾਨ ਹੋ ਗਿਆ। ਫ਼ਸਲ ਪਿਛੇਤੀ ਹੋਣ ਕਾਰਨ ਵੱਢਣ ਵਿੱਚ ਦੇਰੀ ਹੋ ਗਈ। ਇਸ ਕਰਕੇ ਗੜਿਆਂ ਕਾਰਨ ਫ਼ਸਲ ਧਰਤੀ ’ਤੇ ਝੜ ਗਈ ਅਤੇ ਫ਼ਸਲ ਦਾ 60 ਫ਼ੀਸਦੀ ਨੁਕਸਾਨ ਹੋ ਗਿਆ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਬਰਬਾਦ ਹੋਈ ਫ਼ਸਲ ਦਾ ਯੋਗ ਮੁਆਵਜ਼ਾ ਸਾਨੂੰ ਦਿੱਤਾ ਜਾਵੇ।
ਉਧਰ ਹੀ ਕਣਕ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਦਾ ਵੀ ਗੜੇਮਾਰੀ ਨੇ ਨੁਕਸਾਨ ਕੀਤਾ ਹੈ। ਕਿਸਾਨਾਂ ਨੇ ਦੱਸਿਆ ਕਿ ਗੜੇ ਪੈਣ ਕਾਰਨ ਕਣਕ ਸਮੇਤ ਸਰੋਂ, ਸਬਜ਼ੀਆਂ ਅਤੇ ਹਰੇ ਚਾਰੇ ਦੀ ਫ਼ਸਲ ਨੂੰ ਨੁਕਸਾਨ ਹੋਇਆ ਹੈ। ਕਣਕ ਦੀ ਬਿਜਾਈ ਕੁੱਝ ਦਿਨ ਪਹਿਲਾਂ ਹੋਈ ਹੈ, ਉਹ ਪੂਰੀ ਤਰਾਂ ਗੜਿਆਂ ਨੇ ਖ਼ਤਮ ਕਰ ਦਿੱਤੀ ਹੈ। ਇਸ ਕਰਕੇ ਉਨ੍ਹਾਂ ਦਾ 4 ਤੋਂ 5 ਹਜ਼ਾਰ ਦਾ ਪ੍ਰਤੀ ਏਕੜ ਨੁਕਸਾਨ ਹੋ ਗਿਆ ਹੈ। ਕਿਉਂਕਿ ਕਣਕ ਦੀ ਬੀਜ਼, ਡੀਏਪੀ ਅਤੇ ਡੀਜ਼ਲ ਦੇ ਵਾਧੂ ਖ਼ਰਚੇ ਹੋਏ ਹਨ। ਉਨ੍ਹਾਂ ਕਿਹਾ ਕਿ ਹੁਣ ਡੀਏਪੀ ਮਿਲਣ ਦੀ ਵੀ ਸੰਭਾਵਨਾ ਘੱਟ ਹੈ, ਜਿਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਸਾਨੂੰ ਨੁਕਸਾਨ ਦੇਖਦੇ ਹੋਏ ਯੋਗ ਮੁਆਵਜ਼ਾ ਦਿੱਤਾ ਜਾਵੇ।