ਬਰਨਾਲਾ: ਜ਼ਿਲ੍ਹੇ ਦੇ ਪਿੰਡ ਭੱਦਲਵੱਢ ਦੇ ਰਹਿਣ ਵਾਲੇ ਗੁਰਪਾਲ ਸਿੰਘ ਗੰਭੀਰ ਬੀਮਾਰੀ ਦੇ ਚੱਲਦੇ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਸੀ। ਸਰੀਰ ਵਿੱਚ ਕੀੜੇ ਪੈ ਚੁੱਕੇ ਸਨ ਅਤੇ ਉਸਦਾ ਇਲਾਜ ਕਰਵਾਉਂਦੇ-ਕਰਵਾਉਂਦੇ ਪਰਿਵਾਰ ਭੁੱਖਮਰੀ ਦਾ ਸ਼ਿਕਾਰ ਹੋ ਚੱਲਿਆ ਸੀ। ਜਿਸ ਸਬੰਧੀ ਮੀਡੀਆ ਰਿਪੋਰਟਾਂ ਵੀ ਸਾਹਮਣੇ ਆਈਆਂ। ਜਿਸਨੂੰ ਵੇਖਕੇ ਵੱਡੀ ਗਿਣਤੀ ਵਿੱਚ ਲੋਕ ਇਸ ਪਰਿਵਾਰ ਦੀ ਮਦਦ ਲਈ ਅੱਗੇ ਆਏ ਆਉਣੇ ਸ਼ੁਰੂ ਹੋਏ ਹਨ।
ਇਹ ਵੀ ਪੜੋ: ਆਜ਼ਾਦੀ ਘੁਲਾਟੀ ਸੁਲੱਖਣ ਸਿੰਘ ਨਾਰਲਾ ਦਾ ਸਰਕਾਰੀ ਸਨਮਾਨਾ ਨਾਲ ਅੰਤਿਮ ਸੰਸਕਾਰ
ਬਰਨਾਲਾ ਦੇ ਐਸ.ਐਸ.ਪੀ ਸੰਦੀਪ ਗੋਇਲ ਬਰਨਾਲਾ ਨੇ ਪਹਿਲਕਦਮੀ ਕਰਦਿਆਂ ਗੁਰਪਾਲ ਸਿੰਘ ਦਾ ਸਾਰਾ ਇਲਾਜ਼ ਆਪਣੇ ਆਪ ਕਰਵਾਉਣ ਦਾ ਜਿੰਮਾ ਲੈਂਦਿਆਂ ਉਸਦਾ ਇਲਾਜ ਲੁਧਿਆਣਾ ਦੇ ਡੀਐਮਸੀ ਹਸਪਤਾਲ ਤੋਂ ਸ਼ੁਰੂ ਕਰਵਾ ਦਿੱਤਾ ਹੈ ਅਤੇ ਮਰੀਜ ਗੁਰਪਾਲ ਦਾ ਇੱਕ ਆਪਰੇਸ਼ਨ ਵੀ ਹੋ ਚੁੱਕਿਆ ਹੈ। ਉਸਦੀ ਤਬਿਅਤ ਵਿੱਚ ਕਾਫ਼ੀ ਸੁਧਾਰ ਨਜ਼ਰ ਆ ਰਿਹਾ ਹੈ। ਗੁਰਪਾਲ ਦਾ ਇਲਾਜ਼ ਸ਼ੁਰੂ ਹੋਣ ਤੇ ਉਸਦੇ ਪਰਿਵਾਰ ਦੇ ਚਿਹਰੇ ਉੱਤੇ ਵੀ ਹੁਣ ਕੁੱਝ ਮੁਸਕੁਰਾਹਟ ਵਾਪਸ ਪਰਤਣੀ ਸੁਰੂ ਹੋ ਗਈ ਹੈ।
ਬਰਨਾਲਾ ਵਿੱਚ ਗੁਰਪਾਲ ਸਿੰਘ ਦਾ ਇਲਾਜ ਕਰ ਰਹੇ ਡਾ.ਹਰੀਸ਼ ਮਿੱਤਲ ਨੇ ਦੱਸਿਆ ਬਰਨਾਲਾ ਦੇ ਐਸਐਸਪੀ ਸੰਦੀਪ ਗੋਇਲ ਨੇ ਇਸਦੇ ਇਲਾਜ ਦੀ ਜਿੰਮੇਵਾਰੀ ਲਈ ਹੈ। ਗੁਰਪਾਲ ਸਿੰਘ ਦਾ ਤੁਰੰਤ ਉਹਨਾਂ ਵਲੋਂ ਇਲਾਜ ਵੀ ਸ਼ੁਰੂ ਕਰਵਾ ਦਿੱਤਾ ਗਿਆ ਹੈ। ਜਿਸ ਤਹਿਤ ਇਸਦਾ ਇੱਕ ਆਪ੍ਰੇਸ਼ਨ ਵੀ ਹੋ ਚੁੱਕਿਆ ਹੈ ਅਤੇ ਉਸਦੀ ਤਬਿਅਤ ਵਿੱਚ ਹੁਣ 20 ਫੀਸਦ ਸੁਧਾਰ ਹੋ ਚੁੱਕਿਆ ਹੈ।
ਉਥੇ ਮਰੀਜ ਗੁਰਪਾਲ ਸਿੰਘ ਦੇ ਪਰਿਵਾਰ ਵਾਲੀਆਂ ਵੱਲੋਂ ਐਸਐਸਪੀ ਬਰਨਾਲਾ ਸੰਦੀਪ ਗੋਇਲ ਅਤੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ। ਗੁਰਪਾਲ ਸਿੰਘ ਦੀ ਪਤਨੀ ਸੁਖਪ੍ਰੀਤ ਕੌਰ ਨੇ ਕਿਹਾ ਕਿ ਜੇਕਰ ਤੁਸੀਂ ਸਾਡਾ ਹੱਥ ਨਾ ਫੜਿਆ ਹੁੰਦਾ ਤਾਂ ਸ਼ਾਇਦ ਮੇਰਾ ਪਤੀ ਮਰ ਚੁੱਕਿਆ ਹੁੰਦਾ। ਅੱਜ ਮੇਰਾ ਪਤੀ ਠੀਕ ਹੈ ਅਤੇ ਉਸਦਾ ਇਲਾਜ ਹੋ ਰਿਹਾ ਹੈ। ਪਹਿਲਾਂ ਨਾਲੋਂ ਉਸਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ।
ਇਹ ਵੀ ਪੜੋ: ਰੇਲਾਂ ਚੱਲਣ ਨਾਲ ਯਾਤਰੀਆਂ ਦੇ ਚਿਹਰੇ 'ਤੇ ਰੌਣਕ