ETV Bharat / state

ਰੋਸ ਪ੍ਰਦਰਸ਼ਨ ਕਰਨ ਵਾਲਿਆਂ ‘ਤੇ ਪਰਚੇ ਦਰਜ

author img

By

Published : Dec 11, 2021, 6:00 PM IST

ਇੱਕ ਦਿਨ ਪਹਿਲਾਂ ਆਸ਼ਾ ਵਰਕਰਾਂ (Asha workers) ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਇਸੇ ਸਿਲਸਿਲੇ ਵਿੱਚ ਆਸ਼ਾ ਵਰਕਰਾਂ ਵੱਲੋਂ ਸ਼ਹਿਰ ਦੇ ਕਾਂਗਰਸੀ ਆਗੂ ਨੂੰ ਮੰਗ ਪੱਤਰ ਦਿੱਤਾ ਜਾਣਾ ਸੀ, ਪ੍ਰੰਤੂ ਕਾਂਗਰਸੀ ਆਗੂ ਵੱਲੋਂ ਮੰਗ ਪੱਤਰ ਨਾ ਫੜੇ ਜਾਣ ਦੇ ਰੋਸ ਵਜੋਂ ਆਸ਼ਾ ਵਰਕਰਾਂ ਨੇ ਸ਼ਹਿਰ ਦੇ ਆਈ.ਟੀ.ਆਈ. ਚੌਂਕ ਵਿੱਚ ਧਰਨਾ ਲਗਾਉਣ ਵਾਲੀਆਂ ਆਸ਼ਾ ਵਰਕਰਾਂ ਨੂੰ ਅਣਪਛਾਤਾ ਦੱਸ ਉਹਨਾਂ ਵਿਰੁੱਧ ਦਰਜ਼ ਕੀਤਾ ਗਿਆ ਹੈ।

ਰੋਸ ਪ੍ਰਦਰਸ਼ਨ ਕਰਨ ਵਾਲਿਆਂ ‘ਤੇ ਪਰਚੇ ਦਰਜ
ਰੋਸ ਪ੍ਰਦਰਸ਼ਨ ਕਰਨ ਵਾਲਿਆਂ ‘ਤੇ ਪਰਚੇ ਦਰਜ

ਬਰਨਾਲਾ: ਪੁਲਿਸ (Police) ਵੱਲੋਂ ਇੱਕ ਹਫ਼ਤੇ ਅੰਦਰ ਦੂਜੀ ਵਾਰ ਅਣਪਛਾਤੇ ਵਿਅਕਤੀਆਂ ਵਿਰੁੱਧ ਧਰਨਾ ਪ੍ਰਦਰਸ਼ਨ ਦੇ ਮਾਮਲੇ ਵਿੱਚ ਪਰਚੇ ਦਰਜ ਕੀਤਾ ਹੈ। ਤਾਜ਼ਾ ਮਾਮਲੇ ਵਿੱਚ ਆਈ.ਟੀ.ਆਈ. ਚੌਂਕ ਵਿੱਚ ਸੜਕ ਜਾਮ (Road jams) ਕਰਨ ਵਾਲਿਆਂ ਵਿਰੁੱਧ ਪੁਲਿਸ (Police) ਨੇ ਪਰਚਾ ਦਰ ਕੀਤਾ ਹੈ। ਜਿਕਰਯੋਗ ਹੈ ਕਿ ਇੱਕ ਦਿਨ ਪਹਿਲਾਂ ਆਸ਼ਾ ਵਰਕਰਾਂ (Asha workers) ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਇਸੇ ਸਿਲਸਿਲੇ ਵਿੱਚ ਆਸ਼ਾ ਵਰਕਰਾਂ ਵੱਲੋਂ ਸ਼ਹਿਰ ਦੇ ਕਾਂਗਰਸੀ ਆਗੂ ਨੂੰ ਮੰਗ ਪੱਤਰ ਦਿੱਤਾ ਜਾਣਾ ਸੀ, ਪ੍ਰੰਤੂ ਕਾਂਗਰਸੀ ਆਗੂ ਵੱਲੋਂ ਮੰਗ ਪੱਤਰ ਨਾ ਫੜੇ ਜਾਣ ਦੇ ਰੋਸ ਵਜੋਂ ਆਸ਼ਾ ਵਰਕਰਾਂ ਨੇ ਸ਼ਹਿਰ ਦੇ ਆਈ.ਟੀ.ਆਈ. ਚੌਂਕ ਵਿੱਚ ਧਰਨਾ ਲਗਾਉਣ ਵਾਲੀਆਂ ਆਸ਼ਾ ਵਰਕਰਾਂ ਨੂੰ ਅਣਪਛਾਤਾ ਦੱਸ ਉਹਨਾਂ ਵਿਰੁੱਧ ਦਰਜ਼ ਕੀਤਾ ਗਿਆ ਹੈ।

ਐੱਸ.ਐੱਚ.ਓ. ਸਿਟੀ-2 (S.H.O. City-2) ਜਗਦੇਵ ਸਿੰਘ ਨੇ ਦੱਸਿਆ ਕਿ 140/150 ਦੇ ਕਰੀਬ ਆਸ਼ਾ ਵਰਕਰਾਂ ਨੇ ਬਿਨਾਂ ਪੁੱਛੇ ਦੱਸੇ ਆਈ.ਟੀ.ਆਈ. ਚੌਂਕ ਵਿਖੇ ਧਰਨਾ ਲਗਾਇਆ ਅਤੇ ਟਰੈਫ਼ਿਕ ਜਾਮ ਕੀਤਾ ਗਿਆ ਸੀ। ਜਿਸ ਕਾਰਨ ਹੋਰ ਫੋਰਸ ਮੌਕੇ ‘ਤੇ ਮੰਗਵਾਈ ਅਤੇ ਟਰੈਫ਼ਿਕ ਵੱਖ-ਵੱਖ ਰੂਟਾਂ 'ਤੇ ਡਾਇਵਰਟ ਕਰਵਾਇਆ।

ਉਨ੍ਹਾਂ ਦੱਸਿਆ ਕਿ ਪ੍ਰਦਰਸ਼ਨ ਦੌਰਾਨ ਰਾਹਗੀਰਾਂ ਨੂੰ ਤੰਗ ਪ੍ਰੇਸ਼ਾਨ ਹੋਣਾ ਪਿਆ ਅਤੇ ਐਂਬੂਲੈਂਸ ਜਿਸ ਵਿੱਚ ਸੀਰੀਅਸ ਮਰੀਜ਼ ਨੂੰ ਵੀ ਰਾਸਤਾ ਨਹੀਂ ਸੀ ਦਿੱਤਾ ਗਿਆ। ਪੁਲਿਸ (Police) ਨੇ ਕਾਰਵਾਈ ਕਰਦਿਆਂ ਥਾਣਾ ਸਿਟੀ-2 ਬਰਨਾਲਾ ਵਿੱਚ ਨਾਮਾਲੂਮ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਦੋ ਤਿੰਨ ਦਿਨ ਪਹਿਲਾਂ ਪੀ.ਆਰ.ਟੀ.ਸੀ. ਮੁਲਾਜ਼ਮਾਂ ਵੱਲੋਂ ਬਰਨਾਲਾ ਦੇ ਬੱਸ ਅੱਡੇ ਵਿੱਚ ਰੋਸ ਪ੍ਰਦਰਸ਼ਨ (Protests at Barnala bus stand) ਕੀਤਾ ਗਿਆ ਸੀ। ਇਸ ਰੋਸ ਪ੍ਰਦਰਸ਼ਨ ਦੇ ਚੱਲਦਿਆਂ ਬਰਨਾਲਾ ਪੀ.ਆਰ.ਟੀ.ਸੀ. ਡੀਪੂ ਦੇ ਜਨਰਲ ਮੈਨੇਜਰ ਦੇ ਬਿਆਨ ਦੇ ਆਧਾਰ ‘ਤੇ ਥਾਣਾ ਸਿਟੀ ਦੀ ਪੁਲਿਸ ਨੇ ਅਣਪਛਾਤਿਆਂ ਵਿਰੁੱਧ ਪਰਚਾ ਦਰਜ਼ ਕੀਤਾ ਸੀ। ਜਿਸ ਸ਼ਿਕਾਇਤ ਵਿੱਚ ਇਹ ਇਲਜ਼ਾਮ ਲਗਾਏ ਗਏ ਸਨ ਕਿ ਕੁੱਝ ਲੋਕਾਂ ਨੇ ਪੀ.ਆਰ.ਟੀ.ਸੀ. ਦੀਆਂ ਬੱਸਾਂ ਰੋਕ ਕੇ ਨੁਕਸਾਨ ਕੀਤਾ ਹੈ।

ਇਹ ਵੀ ਪੜ੍ਹੋ:ਕਿਸਾਨਾਂ ਦੀ ਵਾਪਸੀ ਕਾਰਨ KGP ਅਤੇ KMP 'ਤੇ ਟ੍ਰੈਫਿਕ ਬੰਦ, ਜਾਣੋ ਕਦੋਂ ਖੁੱਲ੍ਹੇਗਾ ਰਸਤਾ

ETV Bharat Logo

Copyright © 2024 Ushodaya Enterprises Pvt. Ltd., All Rights Reserved.