ETV Bharat / state

ਪੰਜਾਬ ਸਰਕਾਰ ਦੇ ਬਜ਼ਟ ਸਬੰਧੀ ਲੋਕਾਂ ਦੇ ਪ੍ਰਤੀਕਰਮ - ਨਵੇਂ ਖੇਡ ਸਟੇਡੀਅਮ

ਬਰਨਾਲਾ ਨਿਵਾਸੀਆਂ ਨੇ ਕਿਹਾ ਕਿ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਹ ਬਜ਼ਟ ਸ਼ੈਸ਼ਨ ਲਾਈਵ ਟੈਲੀਕਾਸਟ (Budget Sessions Live Telecast) ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵਿਧਾਨ ਸਭਾ ਵਿੱਚ ਕੀ ਹੁੰਦਾ ਸੀ, ਉਸ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ ਸੀ, ਜਦਕਿ ਇਸ ਵਾਰ ਲਾਈਵ ਚੱਲਣ ਕਰਕੇ ਵਿਧਾਨ ਸਭਾ ਸ਼ੈਸ਼ਨ ਅਤੇ ਬਜ਼ਟ ਸ਼ੈਸ਼ਨ ਘਰ ਬੈਠੇ ਦੇਖ ਸਕੇ ਹਾਂ। ਉੱਥੇ ਲੋਕਾਂ ਨੇ ਕਿਹਾ ਕਿ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਸਿਹਤ ਅਤੇ ਸਿੱਖਿਆ ਦੀਆਂ ਸੁਵਿਧਾਵਾਂ ਵਧਾਉਣ ‘ਤੇ ਜ਼ੋਰ ਦਿੱਤਾ ਗਿਆ ਸੀ। ਬਜ਼ਟ ਸ਼ੈਸ਼ਨ ਵਿੱਚ ਸਿਹਤ ਅਤੇ ਸਿੱਖਿਆ ਦਾ ਖਿਆਲ ਰੱਖਿਆ ਗਿਆ ਹੈ।

ਪੰਜਾਬ ਸਰਕਾਰ ਦੇ ਬਜ਼ਟ ਸਬੰਧੀ ਲੋਕਾਂ ਦੇ ਪ੍ਰਤੀਕਰਮ

author img

By

Published : Jun 28, 2022, 1:21 PM IST

ਬਰਨਾਲਾ: ਪੰਜਾਬ ਦੀ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਵੱਲੋਂ ਅੱਜ ਵਿਧਾਨ ਸਭਾ ਵਿੱਚ ਪਹਿਲਾ ਬਜ਼ਟ ਪੇਸ਼ ਕੀਤਾ ਗਿਆ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Finance Minister Harpal Singh Cheema) ਵਲੋਂ ਪੇਸ਼ ਕੀਤੇ ਬਜ਼ਟ ਵਿੱਚ ਸਿਹਤ, ਸਿੱਖਿਆ, ਖੇਤੀਬਾੜੀ ਅਤੇ ਹੋਰ ਵੱਖ ਵੱਖ ਵਰਗਾਂ ਨੂੰ ਲੈ ਕੇ ਤਜ਼ਵੀਜ਼ਾਂ ਰੱਖੀਆਂ ਗਈਆਂ ਹਨ। ਇਸ ਬਜ਼ਟ ਸਬੰਧੀ ਬਰਨਾਲਾ ਦੇ ਲੋਕਾਂ ਵੱਲੋਂ ਆਪੋ ਆਪਣੇ ਪ੍ਰਤੀਕਰਮ ਦਿੱਤੇ ਗਏ ਹਨ।

ਇਸ ਸਬੰਧੀ ਬਰਨਾਲਾ ਨਿਵਾਸੀਆਂ ਨੇ ਕਿਹਾ ਕਿ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਹ ਬਜ਼ਟ ਸ਼ੈਸ਼ਨ ਲਾਈਵ ਟੈਲੀਕਾਸਟ (Budget Sessions Live Telecast) ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵਿਧਾਨ ਸਭਾ ਵਿੱਚ ਕੀ ਹੁੰਦਾ ਸੀ, ਉਸ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ ਸੀ, ਜਦਕਿ ਇਸ ਵਾਰ ਲਾਈਵ ਚੱਲਣ ਕਰਕੇ ਵਿਧਾਨ ਸਭਾ ਸ਼ੈਸ਼ਨ ਅਤੇ ਬਜ਼ਟ ਸ਼ੈਸ਼ਨ ਘਰ ਬੈਠੇ ਦੇਖ ਸਕੇ ਹਾਂ। ਉੱਥੇ ਲੋਕਾਂ ਨੇ ਕਿਹਾ ਕਿ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਸਿਹਤ ਅਤੇ ਸਿੱਖਿਆ ਦੀਆਂ ਸੁਵਿਧਾਵਾਂ ਵਧਾਉਣ ‘ਤੇ ਜ਼ੋਰ ਦਿੱਤਾ ਗਿਆ ਸੀ। ਬਜ਼ਟ ਸ਼ੈਸ਼ਨ ਵਿੱਚ ਸਿਹਤ ਅਤੇ ਸਿੱਖਿਆ ਦਾ ਖਿਆਲ ਰੱਖਿਆ ਗਿਆ ਹੈ।

ਪੰਜਾਬ ਸਰਕਾਰ ਦੇ ਬਜ਼ਟ ਸਬੰਧੀ ਲੋਕਾਂ ਦੇ ਪ੍ਰਤੀਕਰਮ

ਨਵੇਂ ਮੈਡੀਕਲ ਕਾਲਜ, ਪੰਜਾਬੀ ਯੂਨੀਵਰਸਿਟੀ ਲਈ ਫ਼ੰਡਾਂ (Funds for Punjabi University) ਤੋਂ ਇਲਾਵਾ ਇੱਕ ਨਵੀਂ ਸਕੀਮ ਫ਼ਰਿਸਤੇ ਚਲਾਈ ਗਈ ਹੈ। ਜਿਸ ਨਾਲ ਸੜਕ ਹਾਦਸੇ ਦਾ ਸਿਕਾਰ ਹੋਏ ਵਿਅਕਤੀ ਦਾ ਮੁਫ਼ਤ ਇਲਾਜ਼ ਦੇ ਨਾਲ ਨਾਲ ਹਾਦਸਾਗ੍ਰਸਤ ਵਿਅਕਤੀ ਦੀ ਮਦਦ ਕਰਨ ਵਾਲੇ ਦੇ ਸਨਮਾਨ ਦੀ ਤਜਵੀਜ਼ ਰੱਖੀ ਗਈ ਹੈ, ਜੋ ਸ਼ਾਲਾਘਾਯੋਗ ਹੈ। ਸਰਕਾਰ ਨੇ ਮੁਫ਼ਤ ਬਿਜਲੀ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਦਾ ਬਜ਼ਟ ਵਿੱਚ ਪ੍ਰਸਤਾਵ ਰੱਖਿਆ ਹੈ। ਜਿਸ ਤਹਿਤ 1 ਜੁਲਾਈ ਤੋਂ 300 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਵੇਗੀ।

ਉੱਥੇ ਹੀ ਉਨ੍ਹਾਂ ਕਿਹਾ ਕਿ ਖੇਡਾਂ ਨੂੰ ਲੈ ਵੀ ਸਰਕਾਰ ਨੇ ਚੰਗਾ ਕੰਮ ਕੀਤਾ ਹੈ। ਨਵੇਂ ਖੇਡ ਸਟੇਡੀਅਮ (New sports stadium) ਬਣਾਉਣ ਦਾ ਸਰਕਾਰ ਉਪਰਾਲਾ ਕਰਨ ਜਾ ਰਹੀ ਹੈ। ਉੱਥੇ ਹੀ ਖੇਤੀਬਾੜੀ ਸਬੰਧੀ ਜਿੱਥੇ ਝੋਨੇ ਦੀ ਸਿੱਧੀ ਬਿਜਾਈ ਲਈ 450 ਕਰੋੜ ਦਾ ਫ਼ੰਡ ਰੱਖਿਆ ਗਿਆ ਹੈ, ਉੱਥੇ ਮੂੰਗੀ ਦੀ ਫ਼ਸਲ ‘ਤੇ ਐੱਮ.ਐੱਸ.ਪੀ. ਲਈ 60 ਕਰੋੜ ਰੁਪਏ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਦਾ ਬਜ਼ਟ ਬਹੁਤ ਵਧੀਆ ਰਿਹਾ ਹੈ। ਅੱਗੇ ਵੀ ਸਰਕਾਰ ਤੋਂ ਉਮੀਦਾਂ ਵੀ ਹਨ।

ਇਹ ਵੀ ਪੜ੍ਹੋ:ਦੁਖਦ: ਧਿਆਨਚੰਦ ਐਵਾਰਡੀ ਹਾਕੀ ਓਲੰਪੀਅਨ ਵਰਿੰਦਰ ਸਿੰਘ ਦਾ ਹੋਇਆ ਦੇਹਾਂਤ

ETV Bharat Logo

Copyright © 2025 Ushodaya Enterprises Pvt. Ltd., All Rights Reserved.