ਬਰਨਾਲਾ: ਪੰਜਾਬ ਵਿੱਚ ਝੋਨੇ ਦੀ ਲਵਾਈ (Paddy sowing ) 10 ਜੂਨ ਤੋਂ ਸ਼ੁਰੂ ਹੋ ਰਹੀ ਹੈ, ਪਰ ਸਰਕਾਰ ਝੋਨੇ ਨੂੰ ਲੈ ਕੇ ਪ੍ਰਬੰਧਾਂ ਵਿੱਚ ਨਾਕਾਮ ਸਾਬਤ ਹੋਈ ਹੈ। ਝੋਨੇ ਦੀ ਫਸਲ ਲਈ ਕਿਸਾਨਾਂ ਨੂੰ ਵੱਡੇ ਪੱਧਰ ਤੇ ਯੂਰੀਆ ਖਾਦ ਦੀ ਲੋੜ ਪੈਂਦੀ ਹੈ, ਪਰ ਅਜੇ ਤੱਕ ਸਰਕਾਰੀ ਸਭਾਵਾਂ ਵਿਚ ਲੋੜ ਅਨੁਸਾਰ ਯੂਰੀਆ ਖਾਦ ਨਹੀਂ ਪਹੁੰਚ ਸਕੀ ਜਿਸ ਕਰਕੇ ਕਿਸਾਨਾਂ ਵਿੱਚ ਪੰਜਾਬ ਸਰਕਾਰ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ ਜ਼ਰੂਰੀ ਰਿਕਾਰਡ ਕਰਨਗੇ ਪਿਛਲੇ ਦਿਨੀਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਸੰਗਰੂਰ ਵਿਖੇ ਯੂਰੀਆ ਖਾਦ ਲਿਆਉਣ ਲਈ ਮੋਰਚਾ ਲਗਾਇਆ ਗਿਆ ਸੀ। ਜਿਸ ਤੋਂ ਬਾਅਦ ਬਰਨਾਲਾ ਜ਼ਿਲ੍ਹੇ ਵਿੱਚ ਵੱਡੀ ਪੱਧਰ ਤੇ ਯੂਰੀਆ ਖਾਦ ਪਹੁੰਚ ਚੁੱਕੀ ਹੈ।
ਇਹ ਵੀ ਪੜੋ: ਯੂਟੀ ਮੁਲਾਜ਼ਮਾਂ ਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ
ਕਿਸਾਨ ਜਥੇਬੰਦੀਆਂ ਦੇ ਆਗੂਆਂ ਅਨੁਸਾਰ ਜੇਕਰ ਯੂਰੀਆ ਖਾਦ ਦੀ ਘਾਟ ਪੂਰੀ ਨਾ ਹੋਈ ਤਾਂ ਉਹ ਮੋਰਚਾ ਲਗਾਉਣ ਲਈ ਮਜ਼ਬੂਰ ਹੋਣਗੇ। ਉਧਰ ਸਹਿਕਾਰੀ ਸਭਾ ਵਿਭਾਗ (Department of Cooperative Societies) ਵਲੋਂ ਜ਼ਿਲ੍ਹੇ ਵਿੱਚ 58 ਫ਼ੀਸਦੀ ਯੂਰੀਆ ਖਾਦ ਪਹੁੰਚਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਮੌਕੇ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਨੇ ਕਿਹਾ ਕਿ ਬਰਨਾਲਾ ਜ਼ਿਲ੍ਹੇ ਵਿੱਚ ਸਿਰਫ 50 ਫੀਸਦੀ ਯੂਰੀਆ ਹੀ ਪਹੁੰਚਿਆ ਹੈ। ਯੂਰੀਆ ਖਾਦ ਲਈ ਉਨ੍ਹਾਂ ਨੇ ਕਿਸਾਨ ਜਥੇਬੰਦੀ ਵੱਲੋਂ ਮਾਰਕਫੈੱਡ ਏਜੰਸੀ ਦੇ ਅਧਿਕਾਰੀਆਂ ਮੰਗ ਪੱਤਰ ਵੀ ਦਿੱਤੇ, ਪਰ ਅਧਿਕਾਰੀਆਂ ਵੱਲੋਂ ਕੋਈ ਧਿਆਨ ਨਾ ਦੇਣ ਤੋਂ ਬਾਅਦ ਕਿਸਾਨ ਜਥੇਬੰਦੀ ਵੱਲੋਂ ਸੰਗਰੂਰ ਵਿਖੇ ਯੂਰੀਆ ਖਾਦ ਦੇ ਰੈਕ 'ਤੇ ਧਰਨਾ ਲਗਾਇਆ ਗਿਆ।
ਜਿਥੋਂ ਬਰਨਾਲਾ ਜ਼ਿਲ੍ਹੇ ਲਈ 3100 ਟਨ ਯੂਰੀਆ ਖਾਦ ਬਰਨਾਲਾ ਜ਼ਿਲ੍ਹੇ ਵਿੱਚ ਲਿਆਂਦੀ ਗਈ। ਉਨ੍ਹਾਂ ਦੱਸਿਆ ਕਿ 3100 ਟਨ ਨਾਲ ਵੀ ਯੂਰੀਆ ਖਾਦ ਦੀ ਲੋੜ ਜ਼ਿਲ੍ਹੇ ਵਿੱਚ ਪੂਰੀ ਨਹੀਂ ਹੋ ਸਕੀ, ਕਿਉਂਕਿ ਬਹੁਤੀਆਂ ਸੁਸਾਇਟੀਆਂ ਵਿੱਚ ਅਜੇ ਵੀ ਯੂਰੀਆ ਖਾਦ ਦੀ ਘਾਟ ਪੂਰੀ ਨਹੀਂ ਹੋ ਸਕੀ ਹੈ। ਜਿਸ ਕਰਕੇ ਪੰਜਾਬ ਸਰਕਾਰ ਨੂੰ ਕਿਸਾਨਾਂ ਦੇ ਇਸ ਅਹਿਮ ਮਸਲੇ ਵੱਲ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਯੂਰੀਆ ਖਾਦ ਸਰਕਾਰ ਨੇ ਪੂਰੀ ਨਾ ਕਰਵਾਈ ਤਾਂ ਉਹ ਇਸ ਵਿਰੁੱਧ ਮੋਰਚਾ ਲਗਾ ਕੇ ਸੰਘਰਸ਼ ਕਰਨਗੇ।
ਉਧਰ ਇਸ ਸੰਬੰਧੀ ਸਹਿਕਾਰੀ ਸਭਾਵਾਂ ਵਿਭਾਗ (Department of Cooperative Societies) ਜ਼ਿਲ੍ਹਾ ਬਰਨਾਲਾ ਦੇ ਸਹਾਇਕ ਰਜਿਸਟਰਾਰ ਗੁਰਪ੍ਰੀਤ ਕੌਰ ਆਹਲੂਵਾਲੀਆ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਯੂਰੀਆ ਖਾਦ ਦੀ ਬਹੁਤੀ ਸਪਲਾਈ ਮਾਰਕਫੈੱਡ ਵੱਲੋਂ ਹੋਣੀ ਸੀ, ਜਿਸ ਲਈ ਅਧਿਕਾਰੀਆਂ ਨੂੰ ਲੋੜੀਂਦੀ ਖਾਦ ਲਈ ਜਾਣੂ ਕਰਵਾ ਦਿੱਤਾ ਗਿਆ ਸੀ।
ਮੌਜੂਦਾ ਸਮੇਂ ਵਿਚ ਬਰਨਾਲਾ ਜ਼ਿਲ੍ਹੇ ਵਿੱਚ 25 ਹਜ਼ਾਰ ਐਮਟੀ ਯੂਰੀਆ ਖਾਦ ਦੀ ਲੋੜ ਹੁੰਦੀ ਹੈ, ਜਦਕਿ ਇੱਕ ਜੂਨ ਤੱਕ ਸਿਰਫ਼ 14 ਹਜ਼ਾਰ ਐਮਟੀ ਖਾਦ ਹੀ ਪਹੁੰਚ ਸਕੀ ਹੈ। ਜੋ ਸਿਰਫ਼ 58 ਫ਼ੀਸਦੀ ਸਪਲਾਈ ਹੀ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਤੋਂ ਬਾਅਦ ਯੂਰੀਆ ਖਾਦ ਦੀ ਸਪਲਾਈ ਵਧੀ ਹੈ। ਕਿਸਾਨਾਂ ਦੀ ਲੋੜ ਅਨੁਸਾਰ ਯੂਰੀਆ ਲਈ ਲਗਾਤਾਰ ਵਿਭਾਗ ਵੱਲੋਂ ਮਾਰਕਫੈੱਡ ਅਧਿਕਾਰੀਆਂ ਨਾਲ ਸੰਪਰਕ ਕਰ ਰਹੇ ਹਾਂ ਤਾਂ ਕਿ ਯੂਰੀਆ ਦੀ ਸਪਲਾਈ ਤੇਜ਼ ਕੀਤੀ ਜਾਵੇ।
ਇਹ ਵੀ ਪੜੋ: Corona Update: ਈਟੀਵੀ ਭਾਰਤ ਦੀ ਹੁਸ਼ਿਆਰਪੁਰ ਦੇ ਸ਼ਮਸ਼ਾਨਘਾਟ 'ਤੋਂ Ground Zero ਰਿਪੋਰਟ