ETV Bharat / state

ਛੱਜ ਬਣਾਉਣ ਵਾਲੀ ਲੜਕੀ ਨੂੰ ਐਨਆਰਆਈ ਪਤੀ ਨੇ ਸੱਦਿਆ ਕੈਨੇਡਾ

author img

By

Published : May 5, 2022, 5:25 PM IST

ਬਰਨਾਲਾ ਦੇ ਹਲਕਾ ਭਦੌੜ ਢੇਹਾ ਜਾਤੀ ਦੀ ਲੜਕੀ ਮਨਜੀਤ ਕੌਰ ਨੂੰ ਉਨ੍ਹਾਂ ਦੇ ਪਤੀ ਜੋ ਕਿ ਜਿੰਮੀਦਾਰ ਐਨਆਰਆਈ ਹਨ ਵੱਲੋਂ ਕੈਨੇਡਾ ਸੱਦਿਆ ਗਿਆ ਹੈ। ਜਿਸ ਤੋਂ ਬਾਅਦ ਪਿੰਡ ਵਾਸੀਆਂ ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

ਲੜਕੀ ਨੂੰ ਐਨਆਰਆਈ ਪਤੀ ਨੇ ਸੱਦਿਆ ਕੈਨੇਡਾ
ਲੜਕੀ ਨੂੰ ਐਨਆਰਆਈ ਪਤੀ ਨੇ ਸੱਦਿਆ ਕੈਨੇਡਾ

ਬਰਨਾਲਾ: ਅਕਸਰ ਹੀ ਬਾਹਰ ਜਾਣ ਦੀ ਦੌੜ ’ਚ ਮੰਗਣਾ, ਵਿਆਹ ਅਤੇ ਰਿਸ਼ਤਿਆਂ ਚ ਕੁਝ ਸਮੇਂ ਬਾਅਦ ਦਰਾੜ ਪੈਣ ਜਾਂ ਫਿਰ ਠੱਗੀ ਦੀਆਂ ਘਟਨਾਵਾਂ ਅਕਸਰ ਮੀਡੀਆ ’ਚ ਚਰਚਾ ਬਣੀਆ ਰਹਿੰਦੀਆਂ ਹਨ। ਇਸਦੇ ਉਲਟ ਇੱਕ ਅਜਿਹੀ ਤਸਵੀਰ ਸਾਹਮਣੇ ਆਈ ਜਿਸ ਨੂੰ ਸੁਣ ਹਰ ਕੋਈ ਤਾਰੀਫ ਕਰਨ ਤੋਂ ਰੁਕ ਨਹੀਂ ਰਿਹਾ ਹੈ।

ਮਾਮਲਾ ਹੈ ਬਰਨਾਲਾ ਜ਼ਿਲ੍ਹੇ ਦੇ ਹਲਕਾ ਭਦੌੜ ਦਾ ਹੈ ਜਿੱਥੇ ਢੇਹਾ ਜਾਤੀ ਦੀ ਲੜਕੀ ਮਨਜੀਤ ਕੌਰ, ਜਿੰਨਾਂ ਦਾ ਜੱਦੀ ਪੁਸ਼ਤੀ ਕੰਮ ਛੱਜ ਬਣਾਉਣ ਦਾ ਹੈ ਅਤੇ ਸਮਾਜ ਚ ਇਹਨਾਂ ਨੂੰ ਛੱਜਘਾੜੇ ਕਿਹਾ ਜਾਂਦਾ ਹੈ। ਇਨ੍ਹਾਂ ਦਾ ਵਿਆਹ 12 ਜਨਵਰੀ 2020 ਚ ਐਨਆਰਈ ਦੇ ਨਾਲ ਹੋਇਆ ਸੀ ਜਿਨ੍ਹਾਂ ਵੱਲੋਂ ਕੋਸ਼ਿਸ਼ ਕਰਦਿਆਂ ਮਨਜੀਤ ਦਾ ਵੀਜ਼ਾ ਲਗਵਾ ਦਿੱਤਾ ਹੈ।

ਲੜਕੀ ਨੂੰ ਐਨਆਰਆਈ ਪਤੀ ਨੇ ਸੱਦਿਆ ਕੈਨੇਡਾ

ਇਸ ਸਬੰਧੀ ਸਮਾਜ ਸੇਵੀਆਂ ਨੇ ਦੱਸਿਆ ਕਿ ਮਨਜੀਤ ਕੌਰ ਆਪਣੀ ਜਾਤੀ ਚ ਸਭ ਤੋਂ ਜਿਆਦਾ ਪੜ੍ਹੀ ਲਿਖੀ ਤੇ ਬੈਡਮਿੰਟਨ ਦੀ ਨੈਸ਼ਨਲ ਖਿਡਾਰਨ ਵੀ ਰਹਿ ਚੁੱਕੀ। ਕਿਸੇ ਬਿਮਾਰੀ ਕਾਰਨ 2009 ਤੋ ਮੰਜੇ ਨਾਲ ਜੁੜ ਗਈ ਤੇ ਭਦੌੜ ਦੇ ਮੀਡੀਆ ਨੇ ਇਸ ਦੇ ਇਲਾਜ ਲਈ ਖ਼ਬਰਾਂ ਰਾਹੀਂ ਸਰਕਾਰ ਤੇ ਲੋਕਾਂ ਤੋਂ ਸਹਿਯੋਗ ਮੰਗਿਆ। ਇਸ ਤੋਂ ਬਾਅਦ ਮੀਡੀਆ ਜ਼ਰੀਏ ਮਨਜੀਤ ਦੀ ਦਾਸਤਾਨ ਬਠਿੰਡਾ ਜਿਲ੍ਹੇ ਢਿਪਾਲੀ ਪਿੰਡ ਨਾਲ ਸਬੰਧਿਤ ਕੈਨੇਡਾ 'ਚ ਰਹਿ ਰਹੇ ਮਹਿੰਦਰ ਸਿੰਘ ਭੁੱਲਰ ਤਕ ਪਹੁੰਚੀ। ਜਿਸ ਤੋਂ ਬਾਅਦ ਮਹਿੰਦਰ ਨੇ ਮਨਜੀਤ ਦੀ ਮਦਦ ਕਰਨ ਲਈ ਇਕ ਵੱਡਾ ਫੈਸਲਾ ਕੀਤਾ। ਮਹਿੰਦਰ ਸਿੰਘ ਨੇ ਕੈਨੇਡਾ ਤੋਂ ਆ ਕੇ ਬਠਿੰਡਾ 'ਚ ਮਨਜੀਤ ਨਾਲ ਮੁਲਾਕਾਤ ਕੀਤੀ ਅਤੇ ਉਸ ਦਾ ਹਰ ਦਰਦ ਵੰਡਾਉਣ ਲਈ ਸਾਥ ਦੇਣ ਦਾ ਵਾਅਦਾ ਕੀਤਾ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਦੌਰਾਨ ਮਨਜੀਤ ਦੀ ਸਹਿਮਤੀ ਨਾਲ ਦੋਵੇਂ 12 ਜਨਵਰੀ 2020 ਚ ਵਿਆਹ ਦੇ ਬੰਧਨ 'ਚ ਬੱਝ ਗਏ। ਮਹਿੰਦਰ ਸਿੰਘ ਨੇ ਆਪਣਾ ਬੋਲ ਪੁਗਾਇਆ ਤੇ ਕੋਸ਼ਿਸ਼ ਕਰਦਿਆਂ ਉਸ ਨੇ ਆਪਣੀ ਜੀਵਨ ਸਾਥਣ ਦਾ ਵੀਜਾ ਲਵਾ ਦਿੱਤਾ, ਮਨਜੀਤ ਕੌਰ ਦਾ ਵੀਜਾ ਆ ਗਿਆ ਤੇ ਹੁਣ ਮਨਜੀਤ ਕੌਰ ਕੈਨੇਡਾ ਜਾਣ ਲਈ ਭਦੌੜ ਤੋਂ ਦਿੱਲੀ ਏਅਰਪੋਰਟ ਨੂੰ ਰਵਾਨਾ ਹੋ ਗਈ ਹੈ।

ਮਨਜੀਤ ਕੌਰ ਦੇ ਵੀਜੇ ਸਬੰਧੀ ਪਤਾ ਲਗਦਿਆਂ ਪਿੰਡ ਵਾਸੀਆਂ ਨੇ ਖੁਸ਼ੀ ਮਨਾਈ ਅਤੇ ਅੱਜ ਪਿੰਡ ਦੇ ਗੁਰੂ ਘਰ ਚ ਮਨਜੀਤ ਕੌਰ ਦਾ ਸਨਮਾਨ ਕੀਤਾ ਅਤੇ ਤੁਰਨ ਸਮੇਂ ਸ਼ਗਨ ਦੇ ਵਿਦਾ ਕੀਤਾ। ਪਿੰਡ ਵਾਸੀਆਂ ਨੇ ਦੱਸਿਆ ਕਿ ਜਾਤ ਪਾਤ ਤੋਂ ਉਪਰ ਉੱਠ ਕੀਤੇ ਇਸ ਕਾਰਜ ਦੀ ਸਲਾਘਾ ਕਰਦੇ ਹਾਂ ਅਤੇ ਹੋਰਨਾਂ ਨੂੰ ਵੀ ਇਸਦੀ ਸੇਧ ਲੈਂਣੀ ਚਾਹੀਦੀ ਹੈ।

ਇਹ ਵੀ ਪੜੋ: ਪੰਜਾਬ ਦੇ ਮਸਲਿਆਂ ਨੂੰ ਲੈਕੇ ਭਾਜਪਾ ਨੇ ਘੇਰੀ ਮਾਨ ਸਰਕਾਰ , ਕਹੀਆਂ ਵੱਡੀਆਂ ਗੱਲਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.