ਬਰਨਾਲਾ: ਬਰਨਾਲਾ ਜ਼ਿਲ੍ਹੇ ਦੇ ਪਿੰਡ ਮੌੜ ਨਾਭਾ ਵਿੱਚ ਪਰਵਾਸੀ ਪੰਜਾਬੀ ਦੇ ਪਰਿਵਾਰ ਵੱਲੋਂ ਮਾਂ ਬੋਲੀ ਨੂੰ ਸਮਰਪਿਤ ਸਰਬੰਸਦਾਨੀ ਚੌਂਕ ਬਣਾਇਆ ਗਿਆ ਹੈ। ਜਿਸ ਦਾ ਅੱਜ ਉਦਘਾਟਨ ਕੀਤਾ ਗਿਆ। ਇਹ ਚੌਂਕ ਸਮਾਜ ਸੇਵੀ ਸਿੱਖ ਸੇਵਾ ਸੁਸਾਇਟੀ ਪੰਜਾਬ ਦੇ ਸਹਿਯੋਗ ਨਾਲ ਬਣਾਇਆ ਗਿਆ ਹੈ।
ਮਾਂ ਬੋਲੀ ਨੂੰ ਸਮਰਪਿਤ ਸਰਬੰਸਦਾਨੀ ਕਲਗੀਧਰ ਚੌਂਕ: ਇਸ ਮੌਕੇ ਸੁਸਾਇਟੀ ਦੇ ਮੁੱਖ ਸੇਵਾਦਾਰ ਜੱਥੇਦਾਰ ਜਗਸੀਰ ਸਿੰਘ ਮੌੜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਦੇਸ਼ ਬੈਠੇ ਉਘੇ ਸਮਾਜਸੇਵੀ ਡਾਕਟਰ ਕਮਲਜੀਤ ਸਿੰਘ ਮਾਨ ਕੈਲਫੋਰਨੀਆ ਅਤੇ ਉਨ੍ਹਾਂ ਦੀ ਪਤਨੀ ਸੁਰਿੰਦਰ ਕੌਰ ਮਾਨ ਵੱਲੋਂ ਆਪਣੇ ਪੁੱਤਰ ਸਵ. ਹਰਿੰਦਰ ਸਿੰਘ ਹੈਰੀ ਸਿੰਘ ਦੀ ਯਾਦ ਵਿੱਚ ਮਾਂ ਬੋਲੀ ਨੂੰ ਸਮਰਪਿਤ ਸਰਬੰਸਦਾਨੀ ਕਲਗੀਧਰ ਚੌਂਕ ਬਣਾਇਆ ਗਿਆ ਹੈ। ਜਿਸ ਦਾ ਉਦਘਾਟਨ ਜਗਜੀਤ ਸਿੰਘ ਮਾਨ ਵੱਲੋਂ ਕੀਤਾ ਗਿਆ। ਉਹਨਾਂ ਕਿਹਾ ਕਿ 21 ਫਰਵਰੀ ਨੂੰ ਦੁਨੀਆਂ ਭਰ ਵਿੱਚ ਮਾਂ ਬੋਲੀ ਦਿਵਸ ਮਨਾਇਆ ਜਾ ਰਿਹਾ ਹੈ। ਸਾਨੂੰ ਆਪਣੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਨਾਲ ਜੋੜਨਾ ਚਾਹੀਦਾ ਹੈ।
ਸਮਾਜਸੇਵੀ ਡਾਕਟਰ ਕਮਲਜੀਤ ਸਿੰਘ ਵੱਲੋਂ ਖਾਸ ਸੇਵਾਵਾਂ: ਜ਼ਿਕਰਯੋਗ ਹੈ ਕਿ ਉਘੇ ਸਮਾਜਸੇਵੀ ਡਾਕਟਰ ਕਮਲਜੀਤ ਸਿੰਘ ਮਾਨ ਕੈਲਫੋਰਨੀਆ ਵੱਲੋਂ ਪੰਜਾਬ ਅੰਦਰ ਪਿਛਲੇ ਕਈ ਸਾਲਾਂ ਤੋਂ ਪੰਜਾਬ ਦੇ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਡਾ. ਕਮਲਜੀਤ ਸਿੰਘ ਮਾਨ ਨੇ ਪੰਜਾਬ ਦੇ ਲੋੜਵੰਦ ਲੋਕਾਂ ਲਈ ਸਿੱਖਿਆ, ਸਿਹਤ, ਰੁਜ਼ਗਾਰ, ਕਿਸਾਨੀ ਸੰਘਰਸ਼, ਮੁਫ਼ਤ ਮੈਡੀਕਲ ਕੈਂਪ, ਵਿਧਵਾ ਔਰਤਾਂ ਦੀ ਮਦਦ, 185 ਲੋੜਵੰਦ ਲੜਕੀਆਂ ਦੇ ਵਿਆਹ, 13 ਸ਼ਹੀਦ ਪਰਿਵਾਰਾਂ ਨੂੰ ਮਾਸੀਕ ਆਰਥਿਕ ਮਦਦ, 50 ਨਵੇਂ ਮਕਾਨ ਬਣਾਉਣ, ਸਿੱਖੀਆਂ ਨੂੰ ਪ੍ਰਫੁੱਲਿਤ ਕਰਨ ਲਈ ਵਿਦਿਆਰਥੀਆਂ ਨੂੰ ਫੀਸਾਂ ਵਿੱਚ ਮੱਦਦ, ਲੋਕਾਂ ਨੂੰ ਮੁਫ਼ਤ ਰਾਸ਼ਨ, ਵਾਤਾਵਰਣ, ਸਾਫ਼ ਸਫ਼ਾਈ ਮੁਹਿੰਮ ਤੋਂ ਇਲਾਵਾ ਪੰਜਾਬੀ ਮਾਂ ਬੋਲੀ ਵਿੱਚ ਅਪਣਾ ਬਣਦਾ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ। ਉਹਨਾਂ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਾਉਣ ਲਈ ਪ੍ਰੇਰਿਤ ਕੀਤਾ ਤਾਂ ਕਿ ਪੰਜਾਬ ਦਾ ਆਉਣ ਵਾਲਾ ਭਵਿੱਖ ਸੁਰੱਖਿਅਤ ਰਹਿ ਸਕੇ।
ਇਹ ਵੀ ਪੜ੍ਹੋ:- Police Action Against Gangsters: ਬੰਬੀਹਾ ਗਰੁੱਪ ਦੇ ਤਿੰਨ ਗੈਂਗਸਟ ਚੜ੍ਹੇ ਪੁਲਿਸ ਹੱਥੇ, ਟਾਰਗੇਟ ਕਿਲਿੰਗ ਲਈ ਇਸ਼ਾਰੇ ਦੀ ਕਰ ਰਹੇ ਸੀ ਉਡੀਕ...