ETV Bharat / state

ਸਿੱਖਿਆ ਮੰਤਰੀ ਦੇ ਘਰ ਅੱਗੇ ਹੁੰਦੇ ਪ੍ਰਦਰਸ਼ਨਾਂ ਨੇ ਤਪਾਏ ਗੁਆਂਢੀ ਤੇ ਦੁਕਾਨਦਾਰ

ਸਿੱਖਿਆ ਮੰਤਰੀ ਦੀ ਕੋਠੀ ਨੂੰ ਜਾਂਦੇ ਰਸਤੇ ਨੂੰ ਬੈਰੀਕੇਡਿੰਗ ਕਰਕੇ ਸੀਲ ਕੀਤਾ ਗਿਆ ਹੈ, ਪਰ ਅਜਿਹਾ ਕਰਨ ਨਾਲ ਮੰਤਰੀ ਦੀ ਕੋਠੀ (Education Minister's residence) ਦੇ ਨਾਲ ਕਲੋਨੀ ਵਿੱਚ ਰਹਿਣ ਵਾਲੇ ਹੋਰ ਲੋਕ ਬਹੁਤ ਦੁਖੀ ਹਨ। ਜਿਹਨਾਂ ਦਾ ਆਉਣਾ ਜਾਣਾ ਪ੍ਰਭਾਵਿਤ ਹੋ ਰਿਹਾ ਹੈ। ਉੱਥੇ ਨੇੜਲੇ ਕਾਰੋਬਾਰੀਆਂ ਦੇ ਕਾਰੋਬਾਰ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ।

ਸਿੱਖਿਆ ਮੰਤਰੀ ਦੇ ਘਰ ਅੱਗੇ ਹੁੰਦੇ ਪ੍ਰਦਰਸ਼ਨਾਂ ਤੋਂ ਤਪਾਏ ਗੁਆਂਢੀ ਤੇ ਦੁਕਾਨਦਾਰ

author img

By

Published : May 3, 2022, 8:21 AM IST

ਬਰਨਾਲਾ: ਆਮ ਆਦਮੀ ਪਾਰਟੀ ਦੇ ਵਿਧਾਇਕ (Aam Aadmi Party MLA) ਗੁਰਮੀਤ ਸਿੰਘ ਮੀਤ ਹੇਅਰ ਨੂੰ ਸਿੱਖਿਆ ਮੰਤਰੀ (Minister of Education) ਬਣੇ ਇੱਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ। ਜਿਸ ਕਰਕੇ ਉਹਨਾਂ ਦੇ ਘਰ ਅੱਗੇ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਅਧਿਆਪਕ ਜੱਥੇਬੰਦੀਆਂ (Teachers' organizations) ਪਹੁੰਚ ਰਹੀਆਂ ਹਨ। ਜਿਸ ਕਰਕੇ ਪੁਲੀਸ ਪ੍ਰਸ਼ਾਸਨ ਨੂੰ ਸਿੱਖਿਆ ਮੰਤਰੀ ਦੀ ਕੋਠੀ (Education Minister's residence) ਅੱਗੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵੱਡੇ ਪ੍ਰਬੰਧ ਕਰਨੇ ਪੈ ਰਹੇ ਹਨ।

ਇਸੇ ਤਹਿਤ ਦੀ ਮੰਤਰੀ ਦੀ ਕੋਠੀ ਨੂੰ ਜਾਂਦੇ ਰਸਤੇ ਨੂੰ ਬੈਰੀਕੇਡਿੰਗ ਕਰਕੇ ਸੀਲ ਕੀਤਾ ਗਿਆ ਹੈ, ਪਰ ਅਜਿਹਾ ਕਰਨ ਨਾਲ ਮੰਤਰੀ ਦੀ ਕੋਠੀ (Education Minister's residence) ਦੇ ਨਾਲ ਕਲੋਨੀ ਵਿੱਚ ਰਹਿਣ ਵਾਲੇ ਹੋਰ ਲੋਕ ਬਹੁਤ ਦੁਖੀ ਹਨ। ਜਿਹਨਾਂ ਦਾ ਆਉਣਾ ਜਾਣਾ ਪ੍ਰਭਾਵਿਤ ਹੋ ਰਿਹਾ ਹੈ। ਉੱਥੇ ਨੇੜਲੇ ਕਾਰੋਬਾਰੀਆਂ ਦੇ ਕਾਰੋਬਾਰ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ।

ਇਸ ਮੌਕੇ ਗੱਲਬਾਤ ਕਰਦੇ ਹੋਏ ਹਰਿੰਦਰ ਕੁਮਾਰ, ਹਰਮਨ ਬਾਜਵਾ ਅਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਬਣੀ ਹੈ ਅਤੇ ਗੁਰਮੀਤ ਸਿੰਘ ਨੂੰ ਸਿੱਖਿਆ ਮੰਤਰੀ (Minister of Education) ਲਗਾਇਆ ਗਿਆ ਹੈ। ਉਸ ਦਿਨ ਤੋਂ ਹੀ ਲਗਾਤਾਰ ਵੱਖ ਵੱਖ ਅਧਿਆਪਕ ਜੱਥੇਬੰਦੀਆਂ ਵਲੋਂ ਸਿੱਖਿਆ ਮੰਤਰੀ (Minister of Education) ਦੇ ਘਰ ਦਾ ਘਿਰਾਉ ਕੀਤਾ ਜਾ ਰਿਹਾ ਹੈ। ਉੱਥੇ ਹੀ ਪੁਲਿਸ ਦੁਆਰਾ ਹਰ ਵਾਰ ਸਿੱਖਿਆ ਮੰਤਰੀ (Minister of Education) ਦੀ ਕੋਠੀ ਦੀ ਸੁਰੱਖਿਆ ਦੇ ਨਾਮ ਉੱਤੇ ਪੂਰੀ ਕਲੋਨੀ ਨੂੰ ਸੀਲ ਕਰ ਦਿੱਤਾ ਜਾਂਦਾ ਹੈ।

ਸਿੱਖਿਆ ਮੰਤਰੀ ਦੇ ਘਰ ਅੱਗੇ ਹੁੰਦੇ ਪ੍ਰਦਰਸ਼ਨਾਂ ਤੋਂ ਤਪਾਏ ਗੁਆਂਢੀ ਤੇ ਦੁਕਾਨਦਾਰ

ਜਿਸ ਦੇ ਨਾਲ ਕਲੋਨੀ ਵਿੱਚ ਰਹਿਣ ਵਾਲੇ ਲੋਕਾਂ ਅਤੇ ਦੁਕਾਨਦਾਰਾਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਸਮੇਂ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ (Education Minister Gurmeet Singh Meet Hair) ਦੀ ਕੋਠੀ ਵਿੱਚ ਨਾ ਤਾਂ ਉਹ ਆਪਣੇ ਆਪ ਰਹਿ ਰਹੇ ਹਨ ਅਤੇ ਨਾ ਹੀ ਉਨ੍ਹਾਂ ਦਾ ਕੋਈ ਪਰਵਾਰਿਕ ਮੈਂਬਰ ਰਹਿ ਰਿਹਾ ਹੈ। ਸਗੋਂ ਇਸ ਸਮੇਂ ਉਨ੍ਹਾਂ ਦੀ ਕੋਠੀ ਵਿੱਚ ਇੱਕ ਨੇਪਾਲੀ ਅਤੇ ਇੱਕ ਕੁੱਤੇ ਦੇ ਇਲਾਵਾ ਕੋਈ ਵੀ ਨਹੀਂ ਰਹਿ ਰਿਹਾ ਹੈ। ਪੁਲਿਸ ਦੁਆਰਾ ਨੇਪਾਲੀ ਅਤੇ ਕੁੱਤੇ ਦੀ ਸੁਰੱਖਿਆ ਲਈ ਕਈ 100 ਪੰਜਾਬ ਪੁਲਿਸ ਦੇ ਜਵਾਨਾਂ ਨੂੰ ਲਗਾਇਆ ਜਾ ਰਿਹਾ ਹੈ, ਜੋ ਕਿ ਸ਼ਰਮਨਾਕ ਹੈ ।

ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਵਲੋਂ ਚੋਣ ਦੇ ਸਮੇਂ ਜੋ ਲੋਕਾਂ ਦੇ ਨਾਲ ਵਾਅਦਾ ਕੀਤਾ ਗਿਆ ਸੀ, ਉਸ ਤੋਂ ਉਨ੍ਹਾਂ ਨੂੰ ਲੱਗਦਾ ਸੀ ਕਿ ਬਰਨਾਲਾ ਤੋਂ ਵਿਧਾਇਕ ਅਤੇ ਸਿੱਖਿਆ ਮੰਤਰੀ ਕਲੋਨੀ ਲਈ ਨਵੀਂ ਸੜਕਾਂ ਆਦਿ ਬਣਾਉਣਗੇ। ਪਰ ਇਸ ਸਮੇਂ ਜੋ ਮਾਹੌਲ ਹੈ ਉਸ ਤੋਂ ਲੱਗਦਾ ਹੈ ਕਿ ਜੋ ਸੜਕਾਂ ਬਣੀ ਹੋਈਆਂ ਹੈ ਉਹ ਵੀ ਪੁੱਟਵਾ ਦਿੱਤੀਆਂ ਜਾਣਗੀਆਂ। ਉੱਥੇ ਕਲੋਨੀ ਨਿਵਾਸੀਆਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਤੋਂ ਮੰਗ ਕਰਦੇ ਹੋਏ ਕਿਹਾ ਕਿ ਸਿੱਖਿਆ ਮੰਤਰੀ ਨੂੰ ਆਪਣਾ ਦਫ਼ਤਰ ਇੱਥੋਂ ਕਿਤੇ ਹੋਰ ਜਗ੍ਹਾ ਉੱਤੇ ਸ਼ਿਫਟ ਕਰਨਾ ਚਾਹੀਦਾ ਹੈ, ਕਿਉਂਕਿ ਹਰ ਰੋਜ਼ ਲੱਗਣ ਵਾਲੇ ਧਰਨਿਆਂ ਦੇ ਕਾਰਨ ਉਹ ਲੋਕ ਕਾਫ਼ੀ ਪ੍ਰੇਸ਼ਾਨ ਹੋ ਚੁੱਕੇ ਹਾਂ ਅਤੇ ਉਨ੍ਹਾਂ ਦੇ ਵਪਾਰ ਉੱਤੇ ਕਾਫ਼ੀ ਫਰਕ ਪੈ ਰਿਹਾ ਹੈ।

ਇਹ ਵੀ ਪੜ੍ਹੋ: ਮਾਨ ਸਰਕਾਰ ਦਾ ਪੰਜਾਬੀਆਂ ਨੂੰ ਵੱਡਾ ਤੋਹਫ਼ਾ, ਲਿਆ ਇਹ ਫੈਸਲਾ

ETV Bharat Logo

Copyright © 2024 Ushodaya Enterprises Pvt. Ltd., All Rights Reserved.