ETV Bharat / state

ਲਵਪ੍ਰੀਤ ਦੇ ਪਰਿਵਾਰ ਤੇ ਪਿੰਡ ਵਾਸੀਆਂ ਨੇ ਇਨਸਾਫ਼ ਲਈ ਸੰਘਰਸ਼ ਦੀ ਦਿੱਤੀ ਚੇਤਾਵਨੀ

ਲਵਪ੍ਰੀਤ ਦੀ ਮੌਤ ਦੇ ਮਾਮਲੇ ਵਿੱਚ ਉਸ ਦੀ ਪਤਨੀ ਬੇਅੰਤ ਅਤੇ ਉਸ ਦੇ ਪਰਿਵਾਰ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ਕੇ ਲਵਪ੍ਰੀਤ ਦੇ ਪਰਿਵਾਰ ਅਤੇ ਉਸ ਦੇ ਪਿੰਡ ਵਾਸੀਆਂ ਦਾ ਇੱਕ ਵੱਡਾ ਇਕੱਠ ਰੱਖਿਆ ਗਿਆ।

ਲਵਪ੍ਰੀਤ ਦੇ ਪਰਿਵਾਰ ਤੇ ਪਿੰਡ ਵਾਸੀਆਂ ਨੇ ਇਨਸਾਫ਼ ਲਈ ਸੰਘਰਸ਼ ਦੀ ਦਿੱਤੀ ਚੇਤਾਵਨੀ
ਲਵਪ੍ਰੀਤ ਦੇ ਪਰਿਵਾਰ ਤੇ ਪਿੰਡ ਵਾਸੀਆਂ ਨੇ ਇਨਸਾਫ਼ ਲਈ ਸੰਘਰਸ਼ ਦੀ ਦਿੱਤੀ ਚੇਤਾਵਨੀ
author img

By

Published : Jul 21, 2021, 8:03 PM IST

ਬਰਨਾਲਾ: ਲਵਪ੍ਰੀਤ ਦੀ ਮੌਤ ਦੇ ਮਾਮਲੇ ਵਿੱਚ ਉਸ ਦੀ ਪਤਨੀ ਬੇਅੰਤ ਅਤੇ ਉਸ ਦੇ ਪਰਿਵਾਰ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ਕੇ ਲਵਪ੍ਰੀਤ ਦੇ ਪਰਿਵਾਰ ਅਤੇ ਉਸ ਦੇ ਪਿੰਡ ਵਾਸੀਆਂ ਦਾ ਇੱਕ ਵੱਡਾ ਇਕੱਠ ਰੱਖਿਆ ਗਿਆ। ਇਸ ਇਕੱਠ ਵਿੱਚ ਵੱਖ-ਵੱਖ ਸੰਸਥਾਵਾਂ ਅਤੇ ਜਥੇਬੰਦੀਆਂ ਦੇ ਨੁਮਾਇੰਦ ਸ਼ਾਮਲ ਹੋਏ। ਜਿਨ੍ਹਾਂ ਨੇ ਲਵਪ੍ਰੀਤ ਦੇ ਪਰਿਵਾਰ ਨੂੰ ਇਨਸਾਫ਼ ਦਵਾਉਣ ਲਈ ਹਰ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

ਲਵਪ੍ਰੀਤ ਦੇ ਪਰਿਵਾਰ ਤੇ ਪਿੰਡ ਵਾਸੀਆਂ ਨੇ ਇਨਸਾਫ਼ ਲਈ ਸੰਘਰਸ਼ ਦੀ ਦਿੱਤੀ ਚੇਤਾਵਨੀ

ਇਸ ਦੇ ਨਾਲ ਹੀ ਲਵਪ੍ਰੀਤ ਦੀ ਮੌਤ ਲਈ ਜ਼ਿੰਮੇਵਾਰ ਉਸ ਦੀ ਪਤਨੀ ਅਤੇ ਉਸ ਦੇ ਸਹੁਰਾ ਪਰਿਵਾਰ ਵਿਰੁੱਧ ਪਰਚਾ ਦਰਜ਼ ਕਰਨ ਦੀ ਮੰਗ ਕੀਤੀ ਗਈ। ਪੁਲਿਸ ਵੱਲੋਂ ਕੋਈ ਕਾਰਵਾਈ ਨਾ ਹੋਣ ‘ਤੇ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਗਿਆ।
ਇਸ ਸਬੰਧੀ ਗੱਲਬਾਤ ਕਰਦਿਆਂ ਲਵਪ੍ਰੀਤ ਦੇ ਚਾਚਾ ਹਰਵਿੰਦਰ ਸਿੰਘ ਹਿੰਦੀ ਨੇ ਕਿਹਾ, ਕਿ ਅੱਜ ਪਿੰਡ ਦੇ ਲੋਕਾਂ ਨੇ ਪਰਿਵਾਰ ਨੂੰ ਇਨਸਾਫ਼ ਦਵਾਉਣ ਲਈ ਹਰ ਤਰ੍ਹਾਂ ਦਾ ਸਾਥ ਦੇਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਨੇ ਕਿਹਾ, ਕਿ ਲਵਪ੍ਰੀਤ ਦੀ ਮੌਤ ਦੇ ਮਾਮਲੇ ਵਿੱਚ ਪੁਲਿਸ ਜਲਦ ਤੋਂ ਜਲਦ ਬੇਅੰਤ ਅਤੇ ਉਸ ਦੇ ਪਰਿਵਾਰ ਵਿਰੁੱਧ ਪਰਚਾ ਦਰਜ਼ ਕਰੇ।

ਇਸ ਦੇ ਨਾਲ ਹੀ ਲਵਪ੍ਰੀਤ ਦੀ ਪਤਨੀ ਬੇਅੰਤ ਅਤੇ ਉਸ ਦੇ ਪਰਿਵਾਰ ਦੇ ਫ਼ੋਨ ਜ਼ਬਤ ਕਰਕੇ ਜਾਂਚ ਆਰੰਭ ਕੀਤੀ ਜਾਵੇ। ਉਨ੍ਹਾਂ ਨੇ ਦੱਸਿਆ, ਕਿ ਇਸ ਮਾਮਲੇ ਵਿੱਚ ਜ਼ਿਲ੍ਹੇ ਦੇ ਐੱਸ.ਐੱਸ.ਪੀ. ਨੂੰ ਵੀ ਕਈ ਵਾਰ ਮਿਲ ਚੁੱਕੇ ਹਨ। ਜਿੱਥੋਂ ਲਵਪ੍ਰੀਤ ਦੇ ਪਰਿਵਾਰ ਨੂੰ ਤਫਤੀਸ ਦਾ ਲਾਰਾ ਲਗਾ ਦਿੱਤਾ ਜਾਂਦਾ ਹੈ।

ਪੁਲਿਸ ਵੱਲੋਂ ਇਸ ਮਾਮਲੇ ਵਿੱਚ ਲਵਪ੍ਰੀਤ ਦੇ ਬੇਅੰਤ ਨਾਲ ਵਿਆਹ ਦੇ ਸਬੂਤ ਦੇ ਤੌਰ ‘ਤੇ ਪੈਲੇਸ ਮਾਲਕ, ਫ਼ੋਟੋਗ੍ਰਾਫ਼ਰ, ਵੀਜ਼ਾ ਲਗਾਉਣ ਵਾਲੇ ਏਜੰਟ ਦੇ ਬਿਆਨ ਕੀਤੇ ਜਾ ਰਹੇ ਹਨ। ਜੇਕਰ ਪੁਲਿਸ ਉਨ੍ਹਾਂ ਦੀ ਨਹੀਂ ਸੁਣਦੀ, ਤਾਂ ਉਹ ਜਲਦ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਸੰਘਰਸ਼ ਸ਼ੁਰੂ ਕਰਨਗੇ।

ਲਵਪ੍ਰੀਤ ਦੀ ਪਤਨੀ ਬੇਅੰਤ ਵੱਲੋਂ ਲਵਪ੍ਰੀਤ ਦੇ 2019 ਦੇ ਸੁਸਾਈਡ ਨੋਟ ਸਬੰਧੀ ਉਸ ਦੇ ਚਾਚਾ ਨੇ ਕਿਹਾ, ਕਿ ਲਵਪ੍ਰੀਤ ਦੇ ਵਿਆਹ ਤੋਂ ਇੱਕ ਮਹੀਨਾ ਬਾਅਦ ਹੀ ਬੇਅੰਤ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਗਈ ਸੀ। ਉਸ ਸੁਸਾਈਡ ਨੋਟ ਦਾ ਅਰਥ ਗਲਤ ਕੱਢਿਆ ਗਿਆ ਹੈ।

ਉਸ ਸੁਸਾਈਡ ਨੋਟ ਵਿੱਚ ਲਵਪ੍ਰੀਤ ਦੇ ਕਹਿਣ ਦਾ ਭਾਵ ਇਹ ਸੀ, ਕਿ ਜੇਕਰ ਉਹ ਮਰ ਵੀ ਗਿਆ ਅਤੇ ਉਸ ਦੇ ਪਰਿਵਾਰ ਨੇ ਉਸ ਦੀ ਫ਼ੀਸਾਂ ਫਿਰ ਵੀ ਭਰ ਦਿੱਤੀ, ਤਾਂ ਕੀ ਉਹ ਫਿਰ ਖੁਸ਼ ਹੋ ਜਾਵੇਗੀ। ਉਸ ਸਮੇਂ ਲਵਪ੍ਰੀਤ ਦੇ ਮਰਨ ਦਾ ਕੋਈ ਇਰਾਦਾ ਨਹੀਂ ਸੀ, ਅਤੇ ਪਰਿਵਾਰ ਵਿੱਚ ਵੀ ਇਸ ਸਬੰਧੀ ਗੱਲ ਹੋਈ ਅਤੇ ਉਸ ਨੂੰ ਸਮਝਾਇਆ ਗਿਆ ਸੀ।

ਉਨ੍ਹਾਂ ਨੇ ਕਿਹਾ, ਕਿ ਮੁਨੀਸ਼ਾ ਗੁਲਾਟੀ ਦੇ ਆਉਣ ਤੋਂ ਬਾਅਦ ਕੋਈ ਕਾਰਵਾਈ ਅੱਗੇ ਨਹੀਂ ਵੱਧ ਰਹੀ। ਉਨ੍ਹਾਂ ਨੇ ਕਿਹਾ, ਕਿ ਜਿੱਥੇ ਫ਼ਾਈਲ ਪਹਿਲਾਂ ਪਈ ਸੀ, ਹੁਣ ਵੀ ਉੱਥੇ ਹੀ ਪਈ ਹੈ।

ਇਹ ਵੀ ਪੜ੍ਹੋ:ਕੋਰੋਨਾ ਡਿਊਟੀ ਦੌਰਾਨ ਅਧਿਆਪਕ ਦੀ ਹੋਈ ਮੌਤ, ਘੇਰਿਆ ਮਿੰਨੀ ਸੈਕਟਰੀਏਟ

ETV Bharat Logo

Copyright © 2024 Ushodaya Enterprises Pvt. Ltd., All Rights Reserved.