ਬਰਨਾਲਾ: ਪੰਜਾਬ ਸਰਕਾਰ ਦੀ ਰਿਸ਼ਵਤ ਲੈਣ ਵਾਲਿਆਂ ਉੱਪਰ ਸਖਤੀ ਜਾਰੀ ਹੈ। ਰੋਜ਼ਾਨਾ ਸੂਬੇ ਭਰ ਵਿੱਚੋਂ ਰਿਸ਼ਵਤ ਲੈਣ ਵਾਲੇ ਮੁਲਾਜ਼ਮ ਵਿਜੀਲੈਂਸ ਵਲੋਂ ਫੜੇ ਜਾ ਰਹੇ ਹਨ। ਇਸ ਦੇ ਬਾਵਜੂਦ ਸਰਕਾਰੀ ਮੁਲਾਜ਼ਮ ਆਮ ਲੋਕਾਂ ਦੇ ਕੰਮ ਬਦਲੇ ਰਿਸ਼ਵਤ ਲੈਣ ਤੋਂ ਬਾਜ਼ ਨਹੀਂ ਆ ਰਹੇ। ਨਵਾਂ ਮਾਮਲਾ ਬਰਨਾਲਾ ਜ਼ਿਲ੍ਹੇ ਦਾ ਹੈ। ਬਰਨਾਲਾ ਦੀ ਵਿਜੀਲੈਂਸ ਵਿਭਾਗ ਦੀ ਟੀਮ ਨੇ ਪਾਵਰਕੌਮ ਦੇ ਇੱਕ ਮੁਲਾਜ਼ਮ ਨੂੰ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਬਰਨਾਲਾ ਵਿਜੀਲੈਂਸ ਨੇ ਪਾਵਰਕੌਮ ਦੇ ਇੱਕ ਜੇਈ ਨੂੰ ਬਰਨਾਲਾ ਵਿੱਚ ਜਾਲ ਵਿਛਾ ਕੇ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਵਿਜੀਲੈਂਸ ਨੇ ਕਾਬੂ ਕੀਤੇ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਐਕਟ (case registered under the Corruption Act) ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਜਲਦ ਹੀ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕਰੇਗੀ।
ਕਿਸਾਨ ਦੀ ਸ਼ਿਕਾਇਤ ਉੱਤੇ ਐਕਸ਼ਨ: ਵਿਜੀਲੈਂਸ ਬਰਨਾਲਾ ਦੇ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਪਿੰਡ ਖੇੜੀ ਕਲਾਂ ਦੇ ਰਹਿਣ ਵਾਲੇ ਇੱਕ ਕਿਸਾਨ ਰਣਜੀਤ ਸਿੰਘ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ। ਜਿਸ ਵਿੱਚ ਉਸ ਨੇ ਦੱਸਿਆ ਸੀ ਕਿ ਪਾਵਰਕਾਮ ਦੇ ਸ਼ੇਰਪੁਰ ਦਫ਼ਤਰ ਵਿੱਚ ਬੈਠੇ ਜੇਈ ਅਮਰਜੀਤ ਸਿੰਘ ਨੇ ਉਸ ਤੋਂ 5 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਪੀੜਤ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਜੇਈ ਨੂੰ ਕਈ ਵਾਰ ਬੇਨਤੀ ਕੀਤੀ ਗਈ ਕਿ ਉਹ ਇੱਕ ਗਰੀਬ ਵਿਅਕਤੀ ਹੈ ਅਤੇ ਖੇਤੀ ਕਰਕੇ ਆਪਣਾ ਘਰ ਚਲਾ ਰਿਹਾ ਹੈ ਪਰ ਜੇਈ ਨੇ ਪੀੜਤ ਦੀ ਗੱਲ ਨਹੀਂ ਸੁਣੀ।
- Farmers' Strike In Ludhiana : ਕਿਸਾਨ ਵੱਲੋਂ ਖੁਦਕੁਸ਼ੀ ਦੇ ਇਨਸਾਫ ਲਈ ਲਗਾਏ ਗਏ ਪੱਕੇ ਮੋਰਚੇ ਨੂੰ 28 ਦਿਨ ਪੂਰੇ, ਕਿਸਾਨ 10 ਸਤੰਬਰ ਨੂੰ ਕਰਨਗੇ ਸੜਕਾਂ ਜਾਮ
- Terrorist Rinda's Accomplice Arrested: AGTF ਨੇ ਕੇਂਦਰੀ ਏਜੰਸੀਆਂ ਨਾਲ ਮਿਲ ਕੀਤਾ ਐਕਸ਼ਨ, ਅੱਤਵਾਦੀ ਰਿੰਦਾ ਦਾ ਸਾਥੀ ਗ੍ਰਿਫ਼ਤਾਰ, 2 ਹੋਰ ਗੈਂਗਸਟਰ ਵੀ ਕਾਬੂ
- Bank Can't Issue a l.O.C.: ਦਿੱਲੀ ਹਾਈ ਕੋਰਟ ਨੇ ਸੁਣਾਇਆ ਅਹਿਮ ਫੈਸਲਾ, ਬੈਂਕ ਕਰਜ਼ਦਾਰਾਂ ਤੋਂ ਵਸੂਲੀ ਲਈ ਨਹੀਂ ਜਾਰੀ ਕਰ ਸਕਦਾ ਲੁਕ ਆਊਟ ਸਰਕੂਲਰ
ਟਰਾਂਸਫਾਰਮਰ ਲਗਾਉਣ ਲਈ ਪੈਸਿਆਂ ਦੀ ਮੰਗ ਕੀਤੀ ਗਈ: ਪੀੜਤ ਰਣਜੀਤ ਸਿੰਘ ਵਾਸੀ ਖੇੜੀ ਕਲਾਂ ਨੇ ਦੱਸਿਆ ਕਿ ਮੁਲਜ਼ਮ ਜੇ.ਈ ਨੇ ਉਸ ਕੋਲੋਂ ਟਰਾਂਸਫਾਰਮਰ ਲਗਾਉਣ ਦੇ ਨਾਂ ’ਤੇ ਕਰੀਬ 15 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਪੀੜਤ ਵੱਲੋਂ ਮਿੰਨਤ-ਤਰਲਾ ਕਰਨ 'ਤੇ ਵੀ ਕਥਿਤ ਮੁਲਜ਼ਮ ਨੇ ਕਿਹਾ ਪੈਸੇ ਹੀ ਦੇਣੇ ਪੈਣਗੇ। ਜੇਕਰ ਤੁਸੀਂ ਭੁਗਤਾਨ ਨਹੀਂ ਕਰਦੇ ਤਾਂ ਕੰਮ ਮੁਸ਼ਕਲ ਹੋ ਜਾਵੇਗਾ। ਜਿਸ ਤੋਂ ਬਾਅਦ ਪੀੜਤ ਨੇ ਮੁਲਜ਼ਮ ਜੇਈ ਨਾਲ ਪੰਜ ਹਜ਼ਾਰ ਵਿੱਚ ਮਾਮਲਾ ਤੈਅ ਕਰ ਲਿਆ। ਇਸ ਉਪਰੰਤ ਉਸ ਨੇ ਇਸ ਦੀ ਸ਼ਿਕਾਇਤ ਵਿਜੀਲੈਂਸ ਦੀ ਟੀਮ ਨੂੰ ਕੀਤੀ । ਵਿਜੀਲੈਂਸ ਨੇ ਜਾਲ ਵਿਛਾ ਕੇ ਮੁਲਜ਼ਮ ਨੂੰ 5 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।