ਬਰਨਾਲਾ : ਬਰਨਾਲਾ ਦੀ ਆਸਥਾ ਕਲੋਨੀ ਵਿੱਚ ਵਿਆਹ ਤੋਂ ਪਹਿਲਾਂ ਲੜਕੇ ਅਤੇ ਲੜਕੀ ਪਰਿਵਾਰ ਦਾ ਝਗੜਾ ਹੋਇਆ ਗਿਆ। ਇਹੀ ਨਹੀਂ, ਦੋਵੇਂ ਪਰਿਵਾਰ ਆਪਸ ਵਿੱਚ ਗੁੱਥਮਗੁੱਥੀ ਵੀ ਹੋ ਗਏ। ਲੜਕੇ ਪਰਿਵਾਰ ਉਪਰ ਲੜਕੀ ਵਾਲਿਆਂ ਨੇ ਵਿਆਹ ਤੋਂ ਮੁੱਕਰਨ ਦੇ ਇਲਜ਼ਾਮ ਲਗਾਏ ਹਨ। ਇਸੇ ਦੇ ਰੋਸ ਵਿੱਚ ਬਠਿੰਡਾ ਨਿਵਾਸੀ ਲੜਕੀ ਦਾ ਪਰਿਵਾਰ ਆਪਣੇ ਰਿਸਤੇਦਾਰਾਂ ਸਮੇਤ ਲੜਕੇ ਪਰਿਵਾਰ ਦੇ ਘਰ ਅੱਗੇ ਰੋਸ ਧਰਨਾ ਦੇਣ ਪਹੁੰਚ ਗਿਆ।ਇਸ ਦਰਮਿਆਨ ਲੜਕੇ ਅਤੇ ਲੜਕੀ ਪਰਿਵਾਰ ਦੀ ਆਪਸ ਵਿੱਚ ਲੜਾਈ ਹੋ ਗਈ।
ਕੀ ਲਗਾਏ ਲੜਕੀ ਵਾਲਿਆਂ ਨੇ ਇਲਜ਼ਾਮ : ਲੜਕੀ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਕਿ 26 ਸਤੰਬਰ ਨੂੰ ਲੜਕੇ ਤੇ ਲੜਕੀ ਦੀ ਮੰਗਣੀ ਹੋਈ ਸੀ। 10 ਨਵੰਬਰ ਨੂੰ ਵਿਆਹ ਰੱਖਿਆ ਹੋਇਆ ਹੈ, ਇਸ ਸਬੰਧੀ ਉਹਨਾਂ ਨੇ ਪੈਲੇਸ ਬੁੱਕ, ਸੋਨਾ ਖਰੀਦ ਲਿਆ, ਕਾਰਡ ਵਗੈਰਾ ਵੀ ਵੰਡ ਦਿੱਤੇ ਹਨ। ਉਹਨਾਂ ਦਾ 35 ਲੱਖ ਰੁਪਏ ਖ਼ਰਚ ਹੋ ਚੁੱਕਿਆ ਹੈ ਪਰ ਲੜਕੇ ਵਾਲੇ ਵਿਆਹ ਤੋਂ ਮੁੱਕਰ ਰਹੇ ਹਨ। ਇਸ ਕਰਕੇ ਉਹ ਰੋਸ ਜ਼ਾਹਿਰ ਕਰਨ ਪਹੁੰਚੇ ਸਨ। ਜਿੱਥੇ ਉਹਨਾਂ ਨਾਲ ਕੁੱਟਮਾਰ ਕੀਤੀ ਗਈ ਹੈ। ਉੱਥੇ ਲੜਕੇ ਦੇ ਪਿਤਾ ਨੇ ਕਿਹਾ ਕਿ ਲੜਕੀ ਨਾਲ ਰਿਸ਼ਤਾ ਤੈਅ ਹੋਣ ਤੋਂ ਬਾਅਦ ਉਹਨਾਂ ਦੇ ਮੁੰਡੇ ਨੂੰ ਫ਼ੋਨ ਉਪਰ ਧਮਕੀਆਂ ਮਿਲ ਰਹੀਆਂ ਹਨ। ਬਠਿੰਡਾ ਵਿਖੇ ਉਸਦੇ ਮੁੰਡੇ ਉਪਰ ਹਮਲਾ ਵੀ ਹੋ ਚੁੱਕਿਆ ਹੈ, ਜਿਸ ਕਰਕੇ ਉਹ ਅਜਿਹੇ ਲੋਕਾਂ ਨਾਲ ਰਿਸ਼ਤਾ ਨਹੀਂ ਕਰਨਾ ਚਾਹੁੰਦੇ। ਘਟਨਾ ਸਥਾਨ ਉਪਰ ਪਹੁੰਚੀ ਪੁਲਿਸ ਨੇ ਮਾਹੌਲ ਨੂੰ ਸ਼ਾਂਤ ਕਰਵਾਇਆ ਹੈ। ਰੋਸ ਪ੍ਰਦਰਸ਼ਨ ਕਰਨ ਪਹੁੰਚੇ ਬਲਵਿੰਦਰ ਕੁਮਾਰ ਨੇ ਲੜਕਾ ਪਰਿਵਾਰ ਉਪਰ ਦਾਜ਼ ਮੰਗਣ ਦੇ ਵੀ ਦੋਸ਼ ਲਗਾਏ ਹਨ।
ਲੜਕੇ ਵਾਲਿਆਂ ਨੇ ਲਗਾਏ ਇਲਜ਼ਾਮ : ਦੂਜੇ ਪਾਸੇ ਜੀਵਨ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੇ ਲੜਕੇ ਅਵਿਨਾਸ਼ ਗੁਪਤਾ ਦਾ 26 ਸਤੰਬਰ ਨੂੰ ਸ਼ਗਨ ਹੋਇਆ ਸੀ। ਕੁੜੀ ਵਾਲਾ ਪਰਿਵਾਰ ਸਾਡਾ ਕਾਰੋਬਾਰ ਦੇਖਣ ਦੀ ਬਿਜਾਏ ਸਿੱਧਾ ਮੁੰਡੇ ਨੂੰ ਪਸੰਦ ਕਰਨ ਉਪਰੰਤ ਮੁੰਡੇ ਨੂੰ ਸ਼ਗਨ ਪਾ ਗਏ ਹਨ। ਸ਼ਗਨ ਉਪਰੰਤ ਲੜਕੇ ਨੂੰ ਕਿਸੇ ਵਿਅਕਤੀ ਦਾ ਫ਼ੋਨ ਆਇਆ ਅਤੇ ਉਕਤ ਕੁੜੀ ਨਾਲ ਗੱਲਬਾਤ ਹੋਣ ਦਾ ਜਿਕਰ ਕੀਤਾ ਗਿਆ। ਇਸਤੋਂ ਬਾਅਦ ਲੜਕੇ ਨੇ ਫ਼ੋਨ ਕਰਨ ਵਾਲੇ ਨੌਜਵਾਨ ਨੂੰ ਬੈਠ ਕੇ ਕੁੜੀ ਦੇ ਪਰਿਵਾਰ ਸਾਹਮਣੇ ਗੱਲ ਕਰਨ ਲਈ ਬੁਲਾਇਆ ਪਰ ਉਕਤ ਲੜਕੇ ਨੇ ਫ਼ੋਨ ਉਪਰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਜਾਨੀਂ ਨੁਕਸਾਨ ਪਹੁੰਚਾਉਣ ਦੀਆਂ ਵੀ ਧਮਕੀਆਂ ਦਿੱਤੀਆਂ। ਲੜਕੇ ਨੂੰ ਲੜਕੀ ਨਾਲ ਵਿਆਹ ਕਰਨ ਤੋਂ ਪਿੱਛੇ ਹਟਣ ਲਈ ਵੀ ਕਿਹਾ ਗਿਆ। ਇਸ ਉਪਰੰਤ ਇਸ ਘਟਨਾ ਬਾਰੇ ਕੁੜੀ ਦੇ ਪਰਿਵਾਰ ਨੂੰ ਦੱਸਿਆ ਗਿਆ। ਲੜਕੀ ਦੇ ਪਰਿਵਾਰ ਨੇ ਅਜਿਹਾ ਕੁੱਝ ਹੋਣ ਤੋਂ ਇਨਕਾਰ ਕਰ ਦਿੱਤਾ।
- Political Reaction On Golden Temple Model Auction : ਹਰਿਮੰਦਰ ਸਾਹਿਬ ਦੇ ਮਾਡਲ ਦੀ ਨਿਲਾਮੀ 'ਤੇ ਸਿਆਸਤ, SAD ਪ੍ਰਧਾਨ ਦੀ ਪੋਸਟ 'ਤੇ ਮਨਜਿੰਦਰ ਸਿਰਸਾ ਦਾ ਵਾਰ, ਕਿਹਾ-ਵੋਟ ਬੈਂਕ ਲਈ ਧਾਰਮਿਕ ਆਸਥਾ ਦਾ ਹੋ ਰਿਹਾ ਸ਼ੋਸ਼ਣ
- Bathinda Police Organized Bicycle Rally: ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ SSP ਨੇ ਲਗਾਈ ਵੱਡੀ ਸਕੀਮ, ਪੜੋ ਇਸ ਖਾਸ ਰਿਪੋਰਟ ਵਿੱਚ ...
- CM Mann On Debate: ਇੱਕ ਨਵੰਬਰ ਦੀ ਡਿਬੇਟ ਨੂੰ ਲੈਕੇ ਸੀਐੱਮ ਮਾਨ ਦੀ ਪੋਸਟ, ਦੱਸਿਆ ਡਿਬੇਟ ਦਾ ਨਾਮ ਤੇ ਹਰ ਧਿਰ ਨੂੰ ਬੋਲਣ ਲਈ ਮਿਲੇਗਾ ਕਿੰਨਾ ਸਮਾਂ
ਲੜਕੇ ਉੱਤੇ ਹੋਇਆ ਹਮਲਾ : ਇਸ ਤੋਂ ਬਾਅਦ ਲੜਕੇ ਉੱਪਰ ਜਾਨੀ ਹਮਲਾ ਵੀ ਹੋਇਆ, ਜਿਸਦੀ ਸਿਕਾਇਤ ਬਠਿੰਡਾ ਛਾਉਣੀ ਪੁਲਿਸ ਥਾਣੇ ਵਿੱਚ ਕੀਤੀ ਗਈ ਹੈ। ਉਹਨਾਂ ਕਿਹਾ ਕਿ ਲੜਕੀ ਦੇ ਪਰਿਵਾਰ ਨੇ ਦੋ ਦਿਨ ਪਹਿਲਾਂ ਉਸਦੀ ਦੁਕਾਨ ਉਪਰ ਆ ਕੇ ਵੀ ਗਾਲਾਂ ਕੱਢੀਆਂ ਸਨ ਅਤੇ ਭੰਨਤੋੜ ਕੀਤੀ ਸੀ ਅਤੇ ਅੱਜ ਘਰ ਅੱਗੇ ਆ ਕੇ ਜਿਸ ਤਰ੍ਹਾਂ ਮਾਹੌਲ ਖ਼ਰਾਬ ਕਰ ਰਹੇ ਹਨ, ਅਜਿਹੇ ਲੋਕਾਂ ਨਾਲ ਉਹ ਆਪਣੇ ਲੜਕੇ ਦਾ ਰਿਸ਼ਤਾ ਕਿਸੇ ਵੀ ਹਾਲ ਵਿੱਚ ਨਹੀਂ ਕਰਨਗੇ।