ਬਰਨਾਲਾ: ਬਰਨਾਲਾ ਵਿੱਚ ਲੱਗੇ 'ਜਾਗਦੇ ਜੁਗਨੂੰਆਂ ਦੇ ਮੇਲੇ' ਵਿੱਚ ਵੱਖ-ਵੱਖ ਸਟਾਲਾਂ ਲੱਗੀਆਂ ਹੋਈਆਂ ਸਨ। ਉਥੇ ਔਰਤਾਂ ਵੱਲੋ ਲਗਾਈ ਗਈ ਸਟਾਲ ਖਾਸ ਖਿੱਚ ਦਾ ਕੇਂਦਰ ਰਹੀ। ਜਿੱਥੇ ਸੈਲਫ਼ ਹੈਲਪ ਗਰੁੱਪ (Self Help Group Bathinda) ਚਲਾ ਰਹੀਆਂ ਔਰਤਾਂ ਵਲੋਂ ਇੱਕ ਆਪਣੇ ਉਤਪਾਦਾਂ ਦਾ ਸਟਾਲ ਲਗਾਈ ਗਈ ਹੈ। ਇਹ ਸਟਾਲ ਲਗਾਉਣ ਵਾਲੀਆਂ ਔਰਤਾਂ ਬਠਿੰਡਾ ਜ਼ਿਲ੍ਹੇ ਦੇ ਪਿੰਡਾਂ ਨਾਲ ਸਬੰਧਤ ਹਨ। ਪਰ ਇਹ ਆਪਣੇ ਹੁਨਰ ਸਕਦਾ ਵੱਖ ਵੱਖ ਤਰ੍ਹਾਂ ਦੇ ਘਰਾਂ ਵਿੱਚ ਉਤਪਾਦ ਤਿਆਰ ਕਰਦੀਆਂ ਹਨ। ਜਿਸ ਨਾਲ ਇਹਨਾਂ ਨੂੰ ਸਾਲਾਨਾ 12 ਲੱਖ ਰੁਪਏ ਦੀ ਕਮਾਈ ਹੋ ਰਹੀ ਹੈ।
ਸ਼ਹਿਦ ਦਾ ਕੰਮ ਕੀਤਾ ਸੀ ਸ਼ੁਰੂ: ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਲਫ਼ ਹੈਲਪ ਗਰੁੱਪ (Self Help Group Bathinda) ਦੀ ਮੈਂਬਰ ਸਵਰਨਜੀਤ ਕੌਰ ਨੇ ਦੱਸਿਆ ਕਿ ਉਹ ਬਠਿੰਡਾ ਜ਼ਿਲ੍ਹੇ ਦੇ ਪਿੰਡ ਭੋਡੀਪੁਰਾ ਅਤੇ ਦਿਆਲਪੁਰਾ ਦੀਆਂ ਔਰਤਾਂ ਇਕੱਠੀਆਂ ਹੋ ਕੇ ਸੈਲਫ਼ ਹੈਲਪ ਗਰੁੱਪ ਚਲਾ ਰਹੀਆਂ ਹਨ। ਉਹਨਾਂ ਦੱਸਿਆ ਕਿ ਚਾਰ ਸਾਲ ਪਹਿਲਾਂ ਉਹਨਾਂ ਨੇ ਸ਼ਹਿਦ ਦਾ ਕੰਮ ਕੀਤਾ ਸੀ ਅਤੇ ਲਗਾਤਾਰ ਸ਼ਹਿਦ ਤੋਂ ਅਲੱਗ ਅਲੱਗ ਆਪਣੇ ਉਤਪਾਦ ਬਣਾ ਕੇ ਕੰਮ ਕਰ ਰਹੀਆਂ ਹਨ ਅਤੇ ਚੰਗੀ ਕਮਾਈ ਹੋ ਰਹੀ ਹੈ। ਉਹਨਾਂ ਦੱਸਿਆ ਕਿ ਪਹਿਲਾਂ ਉਹ ਸਿਰਫ਼ ਘਰਾਂ ਦੇ ਕੰਮ ਕਰਨ ਤੱਕ ਸੀਮਤ ਸਨ, ਪ੍ਰੰਤੂ ਹੁਣ ਉਹ ਆਪਣਾ ਸਵੈ ਰੁਜ਼ਗਾਰ ਚਲਾ ਕੇ ਮਾਣ ਮਹਿਸੂਸ ਕਰ ਰਹੀਆਂ ਹਨ।
ਇਹ ਚੀਜ਼ਾਂ ਬਣਾ ਰਹੀਆਂ ਹਨ ਔਰਤਾਂ: ਸੈਲਫ਼ ਹੈਲਪ ਗਰੁੱਪ ਦੀਆਂ ਮੈਂਬਰ ਔਰਤਾਂ ਨੇ ਦੱਸਿਆ ਕਿ ਉਹਨਾਂ ਦਾ ਜ਼ਿਆਦਾ ਕੰਮ ਸ਼ਹਿਦ ਅਅਤੇ ਸ਼ਹਿਦ ਤੋਂ ਬਣੀਆਂ ਚੀਜ਼ਾਂ ਦਾ ਹੀ ਹੈ। ਇਸ ਵਿੱਚ ਉਹ ਸ਼ਹਿਦ ਦੀ ਬਰਫ਼ੀ, ਖੋਪੇ ਦੀ ਪਿੰਨੀਆਂ, ਗਾਰਲਿਕ ਸ਼ਹਿਦ, ਡਰਾਈ ਫ਼ਰੂਟ ਤਿਆਰ ਕਰਕੇ ਵੇਚ ਰਹੀਆਂ ਹਨ। ਇਸ ਤੋਂ ਇਲਾਵਾ ਉਹਨਾਂ ਨੇ ਸੇਵੀਆਂ ਅਤੇ ਆਚਾਰ ਬਨਾਉਣ ਦਾ ਕੰਮ ਸ਼ੁਰੂ ਕੀਤਾ ਹੈ। ਉਹਨਾਂ ਕਿਹਾ ਕਿ ਚੀਜ਼ਾਂ ਬਨਾਉਣ ਲਈ ਉਹਨਾਂ ਦੇ ਆਪੋ ਆਪਣੇ ਕੰਮ ਵੰਡੇ ਹੋਏ ਹਨ। ਉਹ ਆਪਣਾ ਸਮਾਨ ਵੇਚਣ ਲਈ ਵੱਖੋ ਵੱਖ ਮੇਲਿਆਂ ਵਿੱਚ ਆਪਣੀਆਂ ਸਟਾਲਾਂ ਲਗਾਉਂਦੀਆਂ ਹਨ। ਜਦ ਕਿ ਨੇੜਲੇ 40 ਦੇ ਕਰੀਬ ਪਿੰਡਾਂ ਵਿੱਚ ਸਮਾਨ ਹੱਥੋ ਹੱਥ ਵਿਕ ਜਾਂਦਾ ਹੈ।
ਔਰਤ ਸ਼ਕਤੀ ਦਾ ਪ੍ਰਤੀਕ : ਆਧੁਨਿਕਤਾ ਦੇ ਯੁੱਗ ਵਿੱਚ ਔਰਤਾਂ ਕਿਸੇ ਵੀ ਖੇਤਰ ਵਿੱਚ ਮਰਦਾਂ ਤੋਂ ਘੱਟ ਨਹੀਂ ਹਨ। ਕਿਸੇ ਸਮੇਂ ਪੰਜਾਬ ਦੀਆਂ ਔਰਤਾਂ ਨੂੰ ਸਿਰਫ਼ ਘਰਾਂ ਦੇ ਕੰਮ ਕਰਨ ਤੱਕ ਸੀਮਤ ਰੱਖਿਆ ਜਾਂਦਾ ਸੀ। ਪਰ ਅੱਜ ਪੰਜਾਬ ਦੀਆਂ ਔਰਤਾਂ ਘਰਾਂ ਦੇ ਕੰਮ ਦੇ ਨਾਲ ਨਾਲ ਆਪੋ ਆਪਣੇ ਕਾਰੋਬਾਰ ਕਰਕੇ ਦੋਹਰੀ ਜਿੰਮੇਵਾਰੀ ਚੁੱਕ ਰਹੀਆਂ ਹਨ। ਅਜਿਹੀ ਮਿਸ਼ਾਲ ਬਰਨਾਲਾ ਵਿਖੇ ਲੱਗੇ ‘ਜਾਗਦੇ ਜੁਗਨੂੰਆਂ ਦੇ ਮੇਲੇ ਦੌਰਾਨ ਦੇਖਣ ਨੂੰ ਮਿਲੀ।
ਇਹ ਵੀ ਪੜ੍ਹੋ:- ਹਿਮਾਚਲ ਸਰਕਾਰ ਦੀ ਕੈਬਟਿਨ ਦਾ ਵਿਸਤਾਰ, ਵੇਖੋ ਕਿਹੜੇ ਹੋਰ ਮੰਤਰੀਆਂ ਨੇ ਚੁੱਕੀ ਸਹੁੰ