ਬਰਨਾਲਾ: ਬਰਨਾਲਾ ਦੇ ਕਸਬਾ ਹੰਡਿਆਇਆ ਨੇੜੇ ਗੁਰਦੁਆਰਾ ਅੜੀਸਰ ਸਾਹਿਬ Gurdwara Adisar Sahib near Handia town of Barnala ਵਿੱਚ ਅੱਜਕੱਲ੍ਹ ਦੁਨੀਆਂ ਭਰ ਤੋਂ ਸੰਗਤ ਪਹੁੰਚ ਰਹੀ ਹੈ, ਹਰ ਐਤਵਾਰ ਇਸ ਗੂਰੂ ਘਰ ਵਿੱਚ ਮੇਲਾ ਲੱਗਦਾ ਹੈ। ਇਸਦਾ ਕਾਰਨ ਇਹ ਹੈ ਕਿ ਇਸ ਗੁਰੂ ਘਰ ਤੋਂ ਲੋਕਾਂ ਮਨੋਕਾਮਨਾਵਾਂ ਪੂਰੀਆਂ ਹੋ ਰਹੀਆਂ ਹਨ। ਇਹ ਗੁਰੂਦਵਾਰਾ ਸਿੱਖਾਂ ਦੇ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸਬੰਧਤ ਹੈ। Gurdwara Adisar Sahib famous for visa imposition.
ਇਸ ਗੁਰੂ ਘਰ ਦਾ ਇਤਿਹਾਸ ਇਹ ਹੈ ਕਿ ਮਾਲਵਾ ਫੇਰੀ ਮੌਕੇ ਗੁਰੂ ਤੇਗ ਬਹਾਦਰ ਜੀ ਇਸ ਜਗ੍ਹਾ ਆਏ ਸਨ। ਇੱਥੋਂ ਲੰਘਣ ਵੇਲੇ ਗੁਰੂ ਸਾਹਿਬ ਦਾ ਘੋੜਾ ਤੰਬਾਕੂ ਦੇ ਖੇਤਾਂ ਨੂੰ ਦੇਖ ਕੇ ਅੜੀ ਕਰ ਗਿਆ ਸੀ। ਜਿਸ ਤੋਂ ਬਾਅਦ ਗੁਰੂ ਸਾਹਿਬ ਨੇ ਵਚਨ ਕੀਤਾ ਸੀ, ਇਸ ਜਗ੍ਹਾ ਜੋ ਵੀ ਸੰਗਤ ਆਵੇਗੀ, ਉਸਦੇ ਅੜੇ ਕੰਮ ਪੂਰੇ ਹੋਣਗੇ। ਪਿਛਲੇ ਕਰੀਬ ਇੱਕ ਸਾਲ ਤੋਂ ਇਸ ਗੁਰੂ ਘਰ ਵਿੱਚ ਸੰਗਤਾਂ ਦਾ ਹੜ੍ਹ ਆਉਣ ਲੱਗਿਆ ਹੈ। ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਸਮੇਤ ਵੱਖ-ਵੱਖ ਰਾਜਾਂ ਅਤੇ ਵਿਦੇਸ਼ਾਂ ਤੋਂ ਸੰਗਤਾਂ ਇਸ ਗੁਰੂ ਘਰ ਆਪਣੀਆਂ ਅਰਦਾਸਾਂ ਲੈ ਕੇ ਪਹੁੰਚ ਰਹੀਆਂ ਹਨ। ਵਿਦੇਸ਼ ਜਾਣ ਵਾਲੇ ਅਤੇ ਆਈਲੈਟਸ ਕਰਨ ਵਾਲੇ ਇਸ ਜਗ੍ਹਾ ਜਹਾਜ਼ ਚੜ੍ਹਾ ਕੇ ਜਾਂਦੇ ਹਨ।
ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਗੁਰਨੈਬ ਸਿੰਘ ਅਤੇ ਪ੍ਰਬੰਧਕ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਗੁਰਦੁਆਰਾ ਸਾਹਿਬ ਦੀ ਜਗ੍ਹਾ ਤੇ ਮਾਲਵਾ ਫ਼ੇਰੀ ਮੌਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਪਹੁੰਚੇ ਸਨ। ਪ੍ਰੰਤੂ ਇਸ ਜਗ੍ਹਾ ਤੇ ਪਹੁੰਚ ਕੇ ਗੁਰੂ ਸਾਹਿਬ ਦਾ ਘੋੜਾ ਰੁਕ ਗਿਆ ਸੀ। ਇਸ ਜਗ੍ਹਾ ਤੇ ਮੁਗਲਾਂ ਦੇ ਖੇਤਾਂ ਵਿੱਚ ਤੰਬਾਕੂ ਬੀਜਿਆ ਹੋਇਆ ਸੀ। ਇਸ ਮੌਕੇ ਗੁਰੂ ਸਾਹਿਬ ਨੇ ਹੁਕਮ ਫ਼ੁਰਮਾਇਆ ਸੀ ਕਿ ਉਹਨਾਂ ਦਾ ਘੋੜਾ ਤੰਬਾਕੂ ਦੇ ਖੇਤ ਵਿੱਚਕਾਰ ਦੀ ਨਹੀਂ ਜਾਵੇਗੀ।
ਗੁਰੂ ਸਾਹਿਬ ਨੇ ਕਿਹਾ ਸੀ ਕਿ ਇਸ ਜਗ੍ਹਾ ਤੇ ਜੋ ਵੀ ਸੰਗਤ ਆਵੇਗੀ, ਉਸਦੇ ਅੜੇ ਹੋਏ ਕੰਮ ਸਫ਼ਲ ਹੋਣਗੇ। ਉਹਨਾਂ ਕਿਹਾ ਕਿ ਇਸ ਜਗ੍ਹਾ ਤੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਪਹੁੰਚ ਕੇ ਅਰਦਾਸ ਬੇਨਤੀਆਂ ਕਰਦੀਆਂ ਹਨ। ਜਿਹਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਇਸਤੋਂ ਇਲਾਵਾ ਇਸ ਜਗ੍ਹਾ ਦੁੱਧ-ਪੁੱਤ, ਬੀਮਾਰੀਆਂ ਤੋਂ ਛੁਟਕਾਰੇ, ਜ਼ਮੀਨਾਂ ਦੇ ਹੱਲ ਅਤੇ ਹੋਰ ਦੁੱਖ ਕਸਟ ਦੇ ਖ਼ਾਤਮੇ ਲਈ ਸੰਗਤਾਂ ਆਪਣੀ ਬੇਨਤੀ ਲੈ ਕੇ ਗੁਰੂ ਸਾਹਿਬ ਅੱਗੇ ਨਤਮਸਤਕ ਹੁੰਦੀਆਂ ਹਨ। ਉਹਨਾਂ ਦੱਸਿਆ ਕਿ ਇਸ ਜਗ੍ਹਾ ਅੱਜ ਕੱਲ੍ਹ ਬਰਨਾਲਾ ਸਮੇਤ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ, ਹਰਿਆਣਾ, ਦਿੱਲੀ, ਰਾਜਸਥਾਨ ਤੋਂ ਇਲਾਵਾ ਵਿਦੇਸ਼ਾਂ ਤੋਂ ਸੰਗਤਾਂ ਆਪਣੀਆਂ ਅਰਦਾਸਾਂ ਕਰਵਾਉਣ ਪਹੁੰਚ ਰਹੀਆਂ ਹਨ।
ਆਈਲੈਟਸ ਕਰਕੇ ਖਾਸ ਕਰ ਵਿਦੇਸ਼ ਜਾਣ ਵਾਲੇ ਚੜ੍ਹਾ ਰਹੇ ਹਨ ਜਹਾਜ਼:- ਪ੍ਰਬੰਧਕਾਂ ਨੇ ਦੱਸਿਆ ਕਿ ਇਸ ਜਗ੍ਹਾ ਵਿਦੇਸ਼ ਜਾਣ ਵਾਲੇ ਖਾਸ ਕਰ ਆਈਲੈਟਸ ਅਤੇ ਬੈਂਡ ਵਾਲੇ ਲੋਕ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ। ਉਹਨਾਂ ਦੱਸਿਆ ਕਿ ਉਹਨਾਂ ਵਲੋਂ ਭਾਵੇਂ ਇਸ ਮਨਮੱਤ ਲਈ ਸੰਗਤਾਂ ਨੂੰ ਰੋਕਿਆ ਜਾ ਰਿਹਾ ਹੈ। ਪਰ ਸੰਗਤਾਂ ਫਿ਼ਰ ਵੀ ਆਪਣੀ ਮਨੋਕਾਮਨਾ ਪੂਰਨ ਹੋਣ ਤੇ ਇੱਥੇ ਜਹਾਜ਼ ਵਗੈਰਾ ਚੜਾਉਣ ਆਉਂਦੀਆਂ ਹਨ।
ਉਥੇ ਇਸ ਮੌਕੇ ਮਨੋਕਾਮਨਾ ਲਈ ਆਏ ਇੱਕ ਸ਼ਰਧਾਲੂ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਦੂਜੀ ਵਾਰ ਇਸ ਜਗ੍ਹਾ ਆਏ ਸਨ। ਇਸਤੋਂ ਪਹਿਲਾਂ ਉਸਦੇ ਪਿਤਾ ਜੀ ਇਸ ਜਗ੍ਹਾ ਤੋਂ ਸੁੱਖ ਮੰਗ ਕੇ ਗਏ ਸਨ। ਉਹਨਾਂ ਦਾ ਬਠਿੰਡਾ ਛਾਉਣੀ ਤੋਂ ਗੇਟ ਪਾਸ ਦਾ ਕੰਮ ਪੂਰਾ ਨਹੀਂ ਹੋ ਰਿਹਾ ਸੀ, ਜਿਸਦੀ ਫ਼ੀਸ 5800 ਰੁਪਏ ਹੈ। ਪਰ ਗੁਰੂ ਸਾਹਿਬ ਦੀ ਕਿਰਪਾ ਨਾਲ ੳਹਨਾਂ ਦੇ ਗੇਟ ਪਾਸ ਦਾ ਕੰਮ ਬਿਨ੍ਹਾਂ ਕਿਸੇ ਫ਼ੀਸ ਤੋਂ ਬਣ ਗਿਆ। ਜਦਕਿ ਹੋਰ ਲੋਕਾਂ ਦੇ ਕਈ ਕਈ ਮਹੀਨਿਆਂ ਦਾ ਇਹ ਗੇਟ ਪਾਸ ਦਾ ਕੰਮ ਰੁਕਿਆ ਹੋਇਆ ਹੈ।
ਗੁਰਦੁਆਰਾ ਅੜੀਸਰ ਸਾਹਿਬ ਜਹਾਜ਼ ਚੜ੍ਹਾਉਣ ਆਏ ਇੱਕ ਹੋਰ ਸ਼ਰਧਾਲੂ ਹਨੀ ਨੇ ਦੱਸਿਆ ਕਿ ਉਹ ਬਠਿੰਡਾ ਤੋਂ ਆਇਆ ਹੈ। ਉਸਦੇ ਦੋਸਤਾਂ ਤੋਂ ਸੁਣਿਆ ਸੀ ਕਿ ਇਸ ਗੁਰਦੁਆਰਾ ਸਾਹਿਬ ਆ ਕੇ ਹਰ ਇੱਕ ਮਨੋਕਾਮਨਾ ਪੂਰੀ ਹੋ ਜਾਂਦੀ ਹੈ। ਉਹ ਵਿਦੇਸ਼ ਜਾਣਾ ਚਾਹੁੰਦਾ ਹੈ ਅਤੇ ਵਿਦੇਸ਼ ਜਾਣ ਦੀ ਅਰਦਾਸ ਲੈ ਕੇ ਅੱਜ ਉਹ ਗੁਰੂਘਰ ਆਇਆ ਹੈ।
ਗੁਰਦੁਆਰਾ ਅੜੀਸਰ ਸਾਹਿਬ ਵਿਖੇ ਦੁਕਾਨ ਲਗਾਉਣ ਵਾਲੇ ਵਿੱਕੀ ਸਿੰਘ ਨੇ ਦੱਸਿਆ ਕਿ ਉਹ ਕਰੀਬ 3 ਸਾਲਾਂ ਤੋਂ ਇਸ ਜਗ੍ਹਾ ਦੁਕਾਨ ਲਗਾ ਕੇ ਕੰਮ ਕਰ ਰਿਹਾ ਹੈ। ਪਿਛਲੇ ਕਰੀਬ 7 ਮਹੀਨਿਆਂ ਤੋਂ ਇਸ ਜਗ੍ਹਾ ਦੇਸ਼ਾਂ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚ ਰਹੀਆਂ ਹਨ। ਇਸ ਜਗ੍ਹਾ ਰੋਜ਼ਾਨਾ 100 ਦੇ ਕਰੀਬ ਜਹਾਜ਼ ਸੰਗਤਾਂ ਵਲੋਂ ਚੜ੍ਹਾਏ ਜਾਂਦੇ ਹਨ। ਇੱਥੇ ਪਹੁੰਚਣ ਵਾਲੇ ਹਰ ਸ਼ਰਧਾਲੂ ਦਾ ਵਿਦੇਸ਼ ਦਾ ਵੀਜਾ ਲੱਗਦਾ ਹੀ ਲੱਗਦਾ ਹੈ।
ਇਹ ਵੀ ਪੜੋ:- online ਖਰੀਦ ਸਾਈਟਾਂ 'ਤੇ ਵੱਡੇ ਮਾਲਾਂ ਦੀ ਛੋਟੇ ਦੁਕਾਨਦਾਰ 'ਤੇ ਮਾਰ, ਨਹੀਂ ਚੱਲ ਰਹੀਆਂ ਦੁਕਾਨਾਂ