ਬਰਨਾਲਾ: ਜਰਮਨੀ ਦੇਸ਼ ਦੇ ਸ਼ਹਿਰ ਜੂਲਿਚ ਵਿੱਚ ਅਕਤੂਬਰ ਮਹੀਨੇ ਦੇ ਪਹਿਲੇ ਹਫ਼ਤੇ ਇੱਕ ਅੰਤਰਰਾਸ਼ਟਰੀ ਸਾਇੰਸ ਕਾਨਫ਼ਰੰਸ ਹੋਣ ਜਾ ਰਹੀ ਹੈ ਜਿਸ ਵਿੱਚ ਬਰਨਾਲਾ ਦੇ ਇੱਕ ਮਜ਼ਦੂਰ ਘਰ ਦੇ ਲੜਕੇ ਦੀ ਚੋਣ ਹੋਈ ਹੈ। ਪਲੰਬਰ ਦਾ ਕੰਮ ਕਰਦੇ ਕ੍ਰਿਸ਼ਨ ਕੁਮਾਰ ਦੇ ਪੁੱਤਰ ਨਿਖਿਲ ਦੀ ਇਸ ਅੰਤਰਰਾਸ਼ਟਰੀ ਪੱਧਰ ਦੀ ਸਾਇੰਸ ਕਾਨਫ਼ਰੰਸ 'ਚ ਚੋਣ ਹੋਈ ਹੈ। ਪੂਰੇ ਭਾਰਤ ਵਿੱਚੋਂ ਇਸ ਕਾਨਫ਼ਰੰਸ ਵਿੱਚ ਸਿਰਫ਼ ਦੋ ਵਿਅਕਤੀ ਜਾ ਰਹੇ (Selection for join international conference) ਹਨ, ਜਿਨ੍ਹਾਂ ਵਿੱਚੋਂ ਨਿਖਿਲ ਇੱਕ ਹੈ।
ਨਿਖਿਲ ਦੀ ਇਸ ਪ੍ਰਾਪਤੀ 'ਤੇ ਉਸ ਦੇ ਪਰਿਵਾਰ ਅਤੇ ਉਸ ਦੇ ਕਾਲਜ ਸਟਾਫ਼ ਵਿੱਚ ਖੁਸ਼ੀ ਦਾ ਮਾਹੌਲ ਹੈ। ਕਿਰਾਏ ਦੇ ਮਕਾਨ ਵਿੱਚ ਰਹਿਣ ਵਾਲਾ ਨਿਖਿਲ ਆਰਥਿਕ ਪੱਖ ਤੋਂ ਇੰਨਾ ਕਮਜ਼ੋਰ ਹੈ ਕਿ ਉਹ ਜਰਮਨੀ ਜਾਣ ਲਈ ਜਹਾਜ਼ ਦੀ ਟਿਕਟ ਦਾ ਖ਼ਰਚਾ ਵੀ ਨਹੀਂ ਚੁੱਕ ਸਕਦਾ, ਜਿਸ ਕਰਕੇ ਉਸ ਦਾ ਇਹ ਖ਼ਰਚਾ ਉਸਦੇ ਐਸਡੀ ਕਾਲਜ ਬਰਨਾਲਾ ਦੀ ਮੈਨੇਜਮੈਂਟ ਵਲੋਂ ਕੀਤਾ ਜਾ ਰਿਹਾ ਹੈ। ਨਿਖਿਲ ਦੇ ਪਰਿਵਾਰ ਦੇ ਹਾਲਾਤ ਇਹ ਹਨ ਕਿ ਉਸਦੇ ਮਾਤਾ ਪਿਤਾ ਉਸ ਨੂੰ ਬਾਰਵੀਂ ਕਲਾਸ ਤੋਂ ਬਾਅਦ ਪੜ੍ਹਾਉਣ ਤੋਂ ਵੀ ਅਸਮਰੱਥ ਸਨ, ਪਰ ਉਹ ਬੱਚਿਆਂ ਨੂੰ ਟਿਊਸ਼ਨ ਪੜ੍ਹਾ ਕੇ ਆਪਣੀ ਪੜ੍ਹਾਈ ਦਾ ਖ਼ਰਚ ਚੁੱਕ ਰਿਹਾ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਨਿਖਿਲ ਨੇ ਦੱਸਿਆ ਕਿ ਉਸਨੇ ਐਸਡੀ ਕਾਲਜ ਬਰਨਾਲਾ ਤੋਂ ਬੀਐਸਸੀ ਨਾਨ ਮੈਡੀਕਲ ਕੀਤੀ ਹੈ। ਜਰਮਨੀ ਦੇ ਜੂਲਿਚ ਰਿਸਰਚ ਸੈਂਟਰ ਵਿੱਚ ਅੰਤਰਾਰਸ਼ਟਰੀ ਪੱਧਰ ਦੀ ਸਾਇੰਸ ਕਾਨਫ਼ਰੰਸ ਹੋਣ ਜਾ ਰਹੀ ਹੈ। ਜਿਸ ਵਿੱਚ ਮੇਰੀ ਚੋਣ ਹੋਈ ਹੈ। ਉਹਨਾਂ ਦੱਸਿਆ ਕਿ ਇਸ ਰਿਸਰਚ ਸੈਂਟਰ ਦੇ ਵਿਗਿਆਨੀ ਨੂੰ ਪਿਛਲੇ ਸਾਲਾਂ ਦੌਰਾਨ ਨੋਬਲ ਪੁਰਸਕਾਰ ਵੀ ਮਿਲ (Student From Barnala attend conference Germany) ਚੁੱਕਿਆ ਹੈ। ਇਸ ਰਿਸਰਚ ਸੈਂਟਰ ਵਿੱਚ ਹਰ ਸਾਲ ਇਹ ਸਾਇੰਸ ਕਾਨਫ਼ਰੰਸ ਹੁੰਦੀ ਹੈ, ਜਿਸ ਵਿੱਚ ਦੁਨੀਆਂ ਭਰ ਤੋਂ ਸਾਇੰਸ ਦੇ ਪ੍ਰੋਫ਼ੈਸਰ ਅਤੇ ਵਿਗਿਆਨੀ ਸ਼ਾਮਲ ਹੁੰਦੇ ਹਨ।
ਇਸ ਕਾਨਫ਼ਰੰਸ ਵਿੱਚ ਭਾਰਤ ਵਿੱਚੋਂ ਸਿਰਫ਼ ਦੋ ਜਣੇ ਜਾ ਰਹੇ ਹਨ ਅਤੇ ਉਹ ਦੋਵਾਂ ਵਿੱਚੋਂ ਇੱਕ ਹੈ। ਉਹਨਾਂ ਦੱਸਿਆ ਕਿ ਇਹ ਕਾਨਫ਼ਰਸ ਫਿਜੀਕਸ ਨਾਲ ਸਬੰਧ ਹੈ, ਜਿਸ ਵਿੱਚ ਮੇਰੇ ਵਲੋਂ ਇੱਕ ਆਪਣਾ ਰਿਸਰਚ ਪੇਪਰ ਪੜਿਆ ਜਾਵੇਗਾ। ਇਸਤੋਂ ਪਹਿਲਾਂ ਵੀ ਕਈ ਰਾਸ਼ਟਰੀ ਅਤੇ ਸਟੇਟ ਲੈਵਲ ਦੀਆਂ ਸਾਇੰਸ ਕਾਨਫ਼ਰੰਸਾਂ ਵਿੱਚ ਭਾਗ ਲਿਆ ਹੈ, ਪਰ ਅੰਤਰਰਾਸ਼ਟਰੀ ਪੱਧਰ ਦੀ ਇਹ ਪਹਿਲੀ ਕਾਨਫ਼ਰੰਸ ਹੈ। ਉਸਦੀ ਇਸ ਪ੍ਰਾਪਤੀ ਪਿੱਛੇ ਉਸਦੇ ਸਾਇੰਸ ਪ੍ਰੋਫ਼ੈਸਰ ਸੰਜੇ ਸਿੰਘ ਦਾ ਯੋਗਦਾਨ ਰਿਹਾ ਹੈ। ਨਿਖਿਲ ਨੇ ਦੱਸਿਆ ਕਿ ਉਸਦੀ ਇਸ ਕਾਨਫ਼ਰੰਸ ਵਿੱਚ ਚੋਣ ਤੋਂ ਬਾਅਦ ਰਹਿਣ ਵਗੈਰਾ ਦਾ ਖ਼ਰਚਾ ਰਿਸਰਚ ਸੈਂਟਰ ਵਲੋਂ ਹੀ ਚੁੱਕਿਆ ਜਾਣਾ ਹੈ। ਪਰ ਵੱਡੀ ਸਮੱਸਿਆ ਜ਼ਹਾਜ ਦੇ ਖ਼ਰਚ ਦੀ ਸੀ। ਕਿਉਂਕਿ ਉਸਦਾ ਆਰਥਿਕ ਪੱਖ ਤੋਂ ਉਹ ਕਾਫ਼ੀ ਕਮਜ਼ੋਰ ਹੈ। ਇਸ ਲਈ ਉਸ ਨੂੰ ਐਸਡੀ ਕਾਲਜ ਦੀ ਮੈਨੇਜਮੈਂਟ ਅਤੇ ਸਟਾਫ਼ ਵਲੋਂ ਮੇਰੀ ਫ਼ਲਾਈਟ ਦਾ ਖ਼ਰਚਾ ਚੁੱਕਿਆ ਹੈ।
ਉਸ ਨੇ ਦੱਸਿਆ ਕਿ ਇਹ ਕਾਨਫ਼ਰੰਸ 4 ਅਕਤੂਬਰ ਤੋਂ ਲੈ ਕੇ 7 ਅਕਤੂਬਰ ਤੱਕ ਚੱਲੇਗੀ ਅਤੇ ਉਹ ਇਸ ਕਾਨਫ਼ਰੰਸ ਵਿੱਚ ਭਾਗ ਲੈਣ ਲਈ 1 ਅਕਤੂਬਰ ਨੂੰ ਭਾਰਤ ਤੋਂ ਰਵਾਨਾ ਹੋਵੇਗਾ। ਨਿਖਿਲ ਨੇ ਦੱਸਿਆ ਕਿ ਉਸਦੇ ਪਿਤਾ ਪਲੰਬਰ ਦਾ ਕੰਮ ਕਰਦੇ ਹਨ ਅਤੇ ਉਹ ਉਸ ਨੂੰ ਪੜ੍ਹਾਉਣ ਤੋਂ ਵੀ ਅਸਮਰੱਥ ਹਨ। ਪਰ ਉਹ ਖ਼ੁਦ ਬੱਚਿਆਂ ਨੁੰ ਟਿਊਸ਼ਨ ਪੜ੍ਹਾ ਕੇ ਪੜ੍ਹਾਈ ਕਰ ਰਿਹਾ ਹੈ। ਉਸਦਾ ਮੁੱਖ ਮਕਸਦ ਰਿਸਰਚ ਫ਼ੀਲਡ ਵਿੱਚ ਆਪਣੇ ਦਮ ਤੇ ਸਕਾਲਰਸਿਪ ਲੈ ਕੇ ਪੀਐਚਡੀ ਕਰਨਾ ਹੈ।
ਨਿਖਿਲ ਦੀ ਇਸ ਪ੍ਰਾਪਤੀ 'ਤੇ ਉਸ ਦੇ ਪਿਤਾ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਦੀ ਇਸ ਪ੍ਰਾਪਤੀ ਦੀ ਬਹੁਤ ਖੁਸ਼ੀ ਹੈ। ਪਰ ਉਹ ਆਰਥਿਕ ਪੱਖ ਤੋਂ ਬਹੁਤ ਕਮਜ਼ੋਰ ਹਨ ਜਿਸ ਕਰਕੇ ਆਪਣੇ ਬੱਚੇ ਨੂੰ ਸਹੀ ਤਰੀਕੇ ਪੜ੍ਹਾਈ ਕਰਵਾਉਣ ਤੋਂ ਵੀ ਅਸਮਰੱਥ ਹਨ। ਉਹ ਪਲੰਬਰ ਦਾ ਕੰਮ ਕਰਦੇ ਹਨ ਅਤੇ ਗੰਭੀਰ ਬੀਮਾਰੀ ਤੋਂ ਵੀ ਪੀੜਤ ਹਨ। ਪਰ ਸਾਡਾ ਬੱਚਾ ਨਿਖਿਲ ਆਪਣੇ ਦਮ ਤੇ ਬੱਚਿਆਂ ਨੂੰ ਟਿਊਸ਼ਨ ਪੜ੍ਹਾ ਕੇ ਪੜ੍ਹਾਈ ਕਰ ਰਿਹਾ ਹੈ। ਉਹਨਾਂ ਦੱਸਿਆ ਕਿ ਨਿਖਿਲ ਦੀ ਇਸ ਪ੍ਰਾਪਤੀ ਪਿੱਛੇ ਉਸ ਦੇ ਕਾਲਜ ਦਾ ਸਟਾਫ਼ ਅਤੇ ਮੈਨੇਜਮੈਂਟ ਦਾ ਬਹੁਤ ਸਹਿਯੋਗ ਰਿਹਾ ਹੈ। ਕਿਉਂਕਿ ਉ ਸਨੂੰ ਏਅਰ ਟਿਕਟ ਦਾ ਖਰਚਾ ਵੀ ਉਸਦੇ ਕਾਲਜ ਦੀ ਮੈਨੇਜਮੈਂਟ ਵਲੋਂ ਕੀਤਾ ਜਾ ਰਿਹਾ ਹੈ ਜਿਸ ਲਈ ਉਹ ਕਾਲਜ ਮੈਨੇਜਮੈਂਟ ਦਾ ਧੰਨਵਾਦ ਕਰਦੇ ਹਨ। ਨਿਖਿਲ ਦੀ ਮਾਤਾ ਨੇ ਦੱਸਿਆ ਕਿ ਨਿਖਿਲ ਉਹਨਾਂ ਦੇ ਪੁੱਤਰ ਦੀ ਮਿਹਨਤ ਏਨੀ ਜਿਆਦਾ ਹੈ ਕਿ ਉਹ ਸਿਰਫ਼ ਤਿੰਨ ਘੰਟੇ ਹੀ ਸੌਂਦਾ ਹੈ।
ਉਥੇ ਹੀ ਨਿਖਿਲ ਦੇ ਪਰਿਵਾਰ ਸਮੇਤ ਉਸ ਦੇ ਕਾਲਜ ਦਾ ਸਟਾਫ਼ ਅਤੇ ਮੈਨੇਜਮੈਂਟ ਵੀ ਉਸ ਦੀ ਇਸ ਪ੍ਰਾਪਤੀ ਉਤੇ ਬੇਹੱਦ ਖੁਸ਼ ਹੈ। ਨਿਖਿਲ ਨੂੰ ਸਾਇੰਸ ਪੜ੍ਹਾ ਰਹੇ ਸਾਇੰਸ ਪ੍ਰੋਫ਼ੈਸਰ ਡਾ. ਸੰਜੇ ਸਿੰਘ, ਕਾਲਜ ਪ੍ਰਿੰਸੀਪਲ ਡਾ. ਰਮਾ ਸ਼ਰਮਾ ਅਤੇ ਮੈਨੇਜਮੈਂਟ ਦੇ ਜਨਰਲ ਸਕੱਤਰ ਜਤਿੰਦਰ ਨਾਥ ਸ਼ਰਮਾ ਨੇ ਕਿਹਾ ਕਿ ਸਾਨੂੰ ਬਹੁਤ ਮਾਣ ਅਤੇ ਖੁਸ਼ੀ ਹੈ ਕਿ ਸਾਡੇ ਵਿਦਿਆਰਥੀ ਦੀ ਚੋਣ ਇੱਕ ਅੰਤਰਰਾਸ਼ਟਰੀ ਸਾਇੰਸ ਕਾਨਫ਼ਰੰਸ ਲਈ ਹੋਈ ਹੈ। ਉਹਨਾਂ ਦੱਸਿਆ ਕਿ ਨਿਖਿਲ ਬੇਹੱਦ ਮਿਹਨਤੀ ਵਿਦਿਆਰਥੀ ਹੈ, ਜੋ ਆਪਣੀ ਮਿਹਨਤ ਨਾਲ ਇਸ ਮੁਕਾਮ ਤੱਕ ਪਹੁੰਚਿਆ ਹੈ। ਉਸ ਦੇ ਜਰਮਨ ਜਾਣ ਲਈ ਏਅਰ ਟਿਕਟ ਲਈ ਕਾਲਜ ਮੈਨੇਜਮੈਂਟ ਅਤੇ ਸਟਾਫ਼ ਵਲੋਂ ਹਰ ਸੰਭਵ ਮੱਦਦ ਕੀਤੀ ਗਈ ਹੈ। ਉਨ੍ਹਾਂ ਨਿਖਿਲ ਨੂੰ ਭਵਿੱਖ ਲਈ ਹੋਰ ਤਰੱਕੀ ਕਰਨ ਦੀਆਂ ਵੀ ਵਧਾਈਆਂ ਦਿੱਤੀਆਂ।
ਇਹ ਵੀ ਪੜ੍ਹੋ: ਜਨਤਾ ਦੇ ਮੁੱਦੇ ਗਾਇਬ ! ਨੇਤਾਵਾਂ ਵਲੋਂ ਸਦਨ ਤੋਂ ਸੜਕ ਤੱਕ ਘਮਸਾਣ