ਬਰਨਾਲਾ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ, ਜਿਸ ਤਹਿਤ ਐਤਵਾਰ ਨੂੰ ਸ਼ਹਿਰ ਦੀ ਦਾਣਾ ਮੰਡੀ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਕਿਸਾਨ ਮਜ਼ਦੂਰ ਏਕਤਾ ਮਹਾਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਦੌਰਾਨ ਪੰਜਾਬੀ ਗਾਇਕ ਕੰਵਰ ਗਰੇਵਾਲ ਵੀ ਗਰਜੇ।
ਗਰੇਵਾਲ ਨੇ ਗੀਤਾਂ ਰਾਹੀਂ ਸਰੋਤਿਆਂ ’ਚ ਭਰਿਆ ਜੋਸ਼
ਮਹਾਰੈਲੀ ਦੀ ਸਟੇਜ ਤੋਂ ਸੰਬੋਧਨ ਕਰਦਿਆਂ ਗਾਇਕ ਕੰਵਰ ਗਾਇਕ ਨੇ ਕਿਹਾ ਕਿ ਏਕੇ ਅਤੇ ਸਬਰ ਨਾਲ ਜਿੱਤ ਹੋਵੇਗੀ। ਸਾਨੂੰ ਕਿਸਾਨ ਜੱਥੇਬੰਦੀਆਂ ਦਾ ਇਸੇ ਤਰ੍ਹਾਂ ਸਾਥ ਦੇਣਾ ਚਾਹੀਦਾ ਹੈ, ਸਾਡੇ ਸੰਘਰਸ਼ ਦੀ ਜਿੱਤ ਹੋਵੇਗੀ। ਇਸ ਦੌਰਾਨ ਕੰਵਰ ਗਰੇਵਾਲ ਵਲੋਂ ਲੋਕਾਂ ਦੇ ਇਕੱਠ ਵਿੱਚ ਜੋਸ਼ ਭਰਨ ਲਈ ਦੋ ਗੀਤ ਵੀ ਸੁਣਾਏ ਗਏ।
ਰਾਜਨੀਤਕ ਲੀਡਰਾਂ ਦੁਆਰਾ ਸਾਨੂੰ ਜਾਤਾਂ-ਪਾਤਾਂ ’ਚ ਵੰਡਿਆ ਹੋਇਆ ਸੀ: ਗਰੇਵਾਲ
ਉਨ੍ਹਾਂ ਕਿਹਾ ਕਿ ਰਾਜਨੀਤਿਕ ਲੀਡਰਾਂ ਦੁਆਰਾ ਸਾਨੂੰ ਜਾਤਾਂ-ਪਾਤਾਂ ’ਚ ਵੰਡਿਆ ਹੋਇਆ ਸੀ, ਪਰ ਮਹਾਂਰੈਲੀ ਨੇ ਸਾਰਿਆਂ ’ਚ ਏਕਤਾ ਬਣਾ ਦਿੱਤੀ ਹੈ। ਉਨ੍ਹਾਂ ਕਿਹਾ ਕੇਂਦਰ ਸਰਕਾਰ ਨੂੰ ਲੱਗਦਾ ਸੀ ਕਿ ਕਿਸਾਨ ਸਾਡੇ ਨਾਲ ਗੱਲਬਾਤ ਕਰਨ ਦੇ ਕਾਬਲ ਨਹੀਂ ਹਨ, ਪਰ ਹੁਣ ਕੇਂਦਰ ਨਾਲ ਕਿਸਾਨ ਨਹੀਂ ਇਨਸਾਨ ਗੱਲ ਕਰੇਗਾ।