ETV Bharat / state

ਕਿਸਾਨਾਂ ਨੇ ਡੀਸੀ ਦਫਤਰ ਨੂੰ ਟਰੈਕਟਰਾਂ ਨਾਲ ਪਾਇਆ ਘੇਰਾ - ਭਾਰਤ ਮਾਲਾ ਪ੍ਰੋਜੈਕਟ

ਬਰਨਾਲਾ ਵਿੱਚ ਕਿਸਾਨਾਂ ਵੱਲੋਂ ਹਾਈਵੇਅ ਬਣਾਉਣ ਨੂੰ ਲੈਕੇ ਜ਼ਮੀਨ ਐਕਵਾਇਰ ਕਰਨ ਦੇ ਵਿਰੋਧ ‘ਚ ਪਿਛਲੇ ਦਿਨੀਂ ਡੀਸੀ ਦਫਤਰ ਦਾ ਘਿਰਾਓ ਕੀਤਾ ਗਿਆ।ਕਿਸਾਨਾਂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ ਗਈ ਜਿਸ ਕਰਕੇ ਉਨ੍ਹਾਂ ਨੂੰ ਮਜਬੂਰੀਵੱਸ ਡੀਸੀ ਕੰਪਲੈਕਸ ਦੇ ਗੇਟ ਬੰਦ ਕਰਕੇ ਸੜਕ ‘ਤੇ ਧਰਨਾ ਲਗਾ ਕੇ ਜਾਮ ਲਗਾਉਣਾ ਪਿਆ ਹੈ।

ਕਿਸਾਨਾਂ ਨੇ ਡੀਸੀ ਦਫਤਰ ਨੂੰ ਟਰੈਕਟਰਾਂ ਨਾਲ ਪਾਇਆ ਘੇਰਾ

author img

By

Published : Jul 17, 2021, 9:40 AM IST

ਬਰਨਾਲਾ: ਭਾਰਤ ਸਰਕਾਰ ਵਲੋਂ ਭਾਰਤ ਮਾਲਾ ਪ੍ਰੋਜੈਕਟ ਤਹਿਤ ਜੈਪੁਰ ਤੋਂ ਕੱਟੜਾ ਤੱਕ ਕੌਮੀ ਗ੍ਰਰੀਨ ਫ਼ੀਲਡ ਹਾਈਵੇ ਕੱਢਿਆ ਜਾ ਰਿਹਾ ਹੈ। ਇਸ ਹਾਈਵੇ ਅਧੀਨ ਬਰਨਾਲਾ ਜ਼ਿਲ੍ਹੇ ਦੇ 12 ਪਿੰਡ ਵੀ ਆ ਰਹੇ ਹਨ ਪਰ ਇਹਨਾਂ 12 ਪਿੰਡਾਂ ਦੇ ਕਿਸਾਨਾਂ ਵਲੋਂ ਇਸ ਹਾਈਵੇ ਲਈ ਆਪਣੀਆਂ ਜ਼ਮੀਨਾਂ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਕਿਸਾਨਾਂ ਵਲੋਂ ਇਸਦੇ ਵਿਰੁੱਧ ਸੰਘਰਸ਼ ਤਹਿਤ ਡੀਸੀ ਦਫ਼ਤਰ ਬਰਨਾਲਾ ਦਾ ਘਿਰਾਉ ਕੀਤਾ ਹੋਇਆ ਸੀ। ਪਰ ਦੁਪਹਿਰ ਤੱਕ ਕਿਸਾਨਾਂ ਦੀ ਜ਼ਿਲ੍ਹੇ ਦੇ ਪ੍ਰਸ਼ਾਸ਼ਨ ਵਲੋਂ ਕੋਈ ਸੁਣਵਾਈ ਨਾ ਹੋਣ ‘ਤੇ ਕਿਸਾਨਾਂ ਨੇ ਜਿੱਥੇ ਡੀਸੀ ਕੰਪਲੈਕਸ ਦੇ ਸਾਰੇ ਮੁੱਖ ਗੇਟ ਆਪਣੇ ਟਰੈਕਟਰ ਲਗਾ ਕੇ ਬੰਦ ਕਰ ਦਿੱਤੇ, ਉਥੇ ਡੀਸੀ ਦਫ਼ਤਰ ਦੇ ਸਾਹਮਣੇ ਵਾਲੀ ਸੜਕ ‘ਤੇ ਧਰਨਾ ਲਾ ਕੇ ਜਾਮ ਲਗਾ ਦਿੱਤਾ।

ਕਿਸਾਨਾਂ ਨੇ ਡੀਸੀ ਦਫਤਰ ਨੂੰ ਟਰੈਕਟਰਾਂ ਨਾਲ ਪਾਇਆ ਘੇਰਾ

ਇਸ ਮੌਕੇ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਕਿਹਾ ਕਿ ਸਰਕਾਰ ਵਲੋਂ ਕੱਢੇ ਜਾ ਰਹੇ ਹਾਈਵੇ ਨਾਲ ਉਨ੍ਹਾਂ ਦੀਆਂ ਉਪਜਾਊ ਜ਼ਮੀਨਾਂ ਨੂੰ ਐਕਵਾਇਰ ਕਰ ਲਿਆ ਜਾਵੇਗਾ। ਜਿਸਦਾ ਉਹ ਵਿਰੋਧ ਕਰ ਰਹੇ ਹਨ। ਪ੍ਰਦਰਸ਼ਨਕਾਰੀ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਪ੍ਰਸ਼ਾ਼ਸਨ ਨੂੰ ਮੰਗ ਪੱਤਰ ਵੀ ਦਿੱਤੇ, ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ।

ਕਿਸਾਨਾਂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ ਗਈ ਜਿਸ ਕਰਕੇ ਉਨ੍ਹਾਂ ਨੂੰ ਮਜਬੂਰੀਵੱਸ ਡੀਸੀ ਕੰਪਲੈਕਸ ਦੇ ਗੇਟ ਬੰਦ ਕਰਕੇ ਸੜਕ ‘ਤੇ ਧਰਨਾ ਲਗਾ ਕੇ ਜਾਮ ਲਗਾਉਣਾ ਪਿਆ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀਆਂ ਜ਼ਮੀਨਾਂ ਕਿਸੇ ਵੀ ਹਾਲਤ ਹਾਈਵੇ ਲਈ ਨਹੀਂ ਦੇਣਗੇ।

ਇਹ ਵੀ ਪੜ੍ਹੋ: ਈਸਾਈ ਭਾਈਚਾਰੇ ਨੇ ਪੰਜਾਬੀ ਗਾਇਕ ਕਰਨ ਰੰਧਾਵਾ ਪੁਤਲਾ ਫੂਕਿਆ

ETV Bharat Logo

Copyright © 2024 Ushodaya Enterprises Pvt. Ltd., All Rights Reserved.